Re: ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !!
ਸਤਿਕਾਰ ਯੋਗ ਸੱਜਣੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਪਿਛਲੇ ਕਈ ਮਹੀਨਿਆਂ ਤੋਂ ਚਲ ਰਹੇ ਵਾਦ-ਵਿਵਾਦ ਨਾਲ ਸਿਧੇ-ਅਸਿਧੇ ਤਰੀਕੇ ਨਾਲ ਮੇਰਾ ਨਾਮ ਵੀ ਜੁੜਿਆ ਹੋਰਿਆ ਹੈ। ਇਸ ਸਬੰਧੀ ਆਪ ਜੀ ਦੀ ਜਾਣਕਾਰੀ ਲਈ ਦੋ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ।
ਇਸ ਵਿਵਾਦ ਦੇ ਅਰੰਭ `ਚ ਹੀ (6 ਜਨਵਰੀ 2014) ਮੈਂ ਸ. ਬਖ਼ਸ਼ੀਸ਼ ਸਿੰਘ ਜੀ ਨਾਲ ਫੂਨ ਤੇ ਗੱਲ ਬਾਤ ਕਰਕੇ ਬੇਨਤੀ ਕੀਤੀ ਸੀ ਕਿ ਇਸ ਨੂੰ ਹੁਣੇ ਹੀ ਰੋਕ ਲਿਆ ਜਾਵੇ। ਬਖ਼ਸ਼ੀਸ਼ ਸਿੰਘ ਜੀ ਨੇ ਮੇਰੇ ਨਾਲ ਪੁਰੀ ਸਹਿਮਤੀ ਪ੍ਰਗਟਾਈ ਸੀ ਪਰ... ਨਤੀਜਾ ਤੁਹਾਡੇ ਸਾਹਮਣੇ ਹੈ।
ਪ੍ਰਭਦੀਪ ਸਿੰਘ ਨੇ ਵੀ ਆਪਣੇ ਪੱਤਰ `ਚ ਮੇਰੇ ਨਾਮ ਦਾ ਜਿਕਰ ਕੀਤਾ ਹੈ, “ਇਸ ਬਾਰੇ ਮੈਂ ਅਤੇ ਮੇਰੇ ਨਾਲ-ਨਾਲ ਸ. ਕੁਲਦੀਪ ਸਿੰਘ ਵੇਕ-ਅੱਪ ਖਾਲਸਾ ਵਾਲਿਆਂ ਨੇ ਭੀ ਬਾਲਟੀਮੋਰ ਵਿੱਚ ਸਰਵਜੀਤ ਸਿੰਘ ਸੈਕਰਾਮੇਂਟੋ ਨੂੰ ਸੁਝਾਉ ਦਿੱਤਾ ਸੀ ਕਿ ''ਰੱਬ ਦਾ ਵਾਸਤਾ ਜੇ ਵਿਦਵਤਾ ਦੇ ਝੰਡਿਆਂ ਨਾਲ ਕਮ ਸੇ ਕਮ ਗੁਰੂ ਗਰੰਥ ਸਾਹਿਬ ਨੂੰ ਖੋਜ ਦਾ ਅਧਾਰ ਨਾ ਬਣਾਉ”।
*ਇਸ ਸਬੰਧੀ ਮੈਂ ਸਪੱਸ਼ਟ ਸ਼ਬਦਾਂ `ਚ ਕਹਿਣਾ ਚਾਹੁੰਦਾ ਹਾਂ ਕਿ ਇਹ ਜਾਣਕਾਰੀ ਅਧੂਰੀ ਅਤੇ ਗੁਮਰਾਹ ਕੁਨ ਹੈ।*
ਇਥੇ, ਮੈਂ ਇਸ ਵਿਸ਼ੇ ਤੇ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ। ਜੇ ਕਿਸੇ ਸੁਹਿਰਦ ਸੱਜਣ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਜਾ ਕਿਸੇ ਨੁਕਤੇ ਤੇ ਵਿਚਾਰ ਕਰਨੀ ਹੋਵੇ ਤਾ ਮੇਰੇ ਨਾਲ ਸੰਪਰਕ ਕਰ ਸਕਦਾ ਹੈ।
ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ
Sarbjit Singh
sarbjits@gmail.com