ਊਤਮ ਸੇ ਦਰਿ ਊਤਮ ਕਹੀਅਹਿ ਨੀਚਕਰਮ ਬਹਿ ਰੋਇ॥1॥
ਉਤੱਮ (ਕਰਤਾਰ) ਦੇ ਦਰ ਤੇ ਰਹਿਨ ਵਾਲਾ , ਭਾਵ: ਭਰੋਸਾ ਕਰਨ ਵਾਲਾ ਵਿਅਕਤੀ ਹਮੇਸ਼ਾਂ ਉਤੱਮ ਹੀ ਅਖਵਾਂਉਦਾ ਹੈ । ਨੀਚ ਕਰਮ ਕਰਨ ਵਾਲੇ ਅਪਣੇ ਭਾਗਾਂ ਨੂੰ ਬਹਿ ਕੇ ਸਦਾ ਰੋਂਦੇ ਹੀ ਰਹਿਦੇ ਹਨ। ਐਸੇ ਭਾਗਹੀਨ ਲੋਗ ਈਰਖਾ, ਦਵੈਸ਼ ਅਤੇ ਹਉਮੇ ਦੀ ਅੱਗ ਵਿੱਚ ਸੜ ਸੜ ਕੇ ਅਪਣਾਂ ਸਾਰਾ ਜੀਵਨ ਉਜਾੜ ਲੈੰਦੇ ਹਨ ਲੇਕਿਨ ਉਤਮ ਵਿਅਕਤੀ ਦੀ ਚੰਗਿਆਈ ਨੂੰ ਕੋਈ ਆਂਚ ਨਹੀ ਆਂਉਦੀ ।
ਈਰਖਾ, ਅਤੇ ਹਉਮੇ ਦੀ ਅਗ ਵਿਚ ਸੜ ਰਹੇ ਐਸੇ ਭਾਗਹੀਨ ਲੋਕਾਂ ਨੇ ਅਪਣੇ ਨੀਚ ਕਰਮਾਂ ਦਾ ਮੁਜਾਹਿਰਾ ਇਕ ਵਾਰ ਫਿਰ ਕੀਤਾ। ਫੇਸਬੁਕ ,ਵਾਟਸ ਏਪ ਅਤੇ ਹੋਰ ਸ਼ੋਸ਼ਲ ਮੀਡੀਆ ਤੇ ਹੇਠ ਛਪਿਆ ਪੋਸਟਰ ਪਾ ਕੇ ਕੌਮ ਦੀ ਮਹਾਨ ਸ਼ਖਸ਼ਿਅਤ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੂੰ ਇਕ ਵਾਰ ਫਿਰ ਬਦਨਾਮ ਕਰਨ ਦੀ ਹੋਛੀ ਸਾਜਿਸ਼ ਰਚੀ ਗਈ । ਇਥੋਂ ਤਕ ਮੇਸੇਜ ਆਏ ਕਿ ਪ੍ਰੋਫੇਸਰ ਦਰਸ਼ਨ ਸਿੰਘ ਜੀ ਐਸਾ ਅੰਮ੍ਰਿਤ ਸੰਚਾਰ ਪਹਿਲਾਂ ਵੀ ਕਰਾ ਚੁਕੇ ਹਨ।
ਫੇਸਬੁਕ ਤੇ ਮੇਰੀ ਫ੍ਰੇੰਡ ਲਿਸਟ ਵਿੱਚ ਇਕ ਵੀਰ ਨੇ ਇਹ ਪੋਸਟਰ ਪਾਇਆ । ਦਾਸ ਨੇ ਉਸ ਨੂੰ ਪੁਛਿਆ ਕਿ ਤੁਹਾਨੂੰ ਇਹ ਪੋਸਟਰ ਕਿਥੋਂ ਮਿਲਿਆ ਹੈ ਤਾ ੳਨ੍ਹਾਂ ਨੇ ਇਕ ਲਿੰਕ ਦਿਤਾ। ਉਸ ਲਿੰਕ ਤੇ ਜਾਨ ਤੇ ਪਤਾ ਲੱਗਾ ਕਿ ਇਹ ਪੋਸਟਰ ਉਥੋਂ ਹਟਾ ਦਿਤਾ ਗਇਆ ਹੈ।ਉਸ ਲਿੰਕ ਤੇ ਜਾਨ ਤੇ ਉਹ ਪੋਸਟਰ ਤਾਂ ਨਹੀ ਮਿਲਿਆ ਲੇਕਿਨ ਇਹ ਸਪਸ਼ਟ ਹੋ ਗਇਆ ਕਿ ਇਹ ਕਰਤੂਤ ਕਿਸ ਦੀ ਹੈ। ਇਸ ਵੀਰ ਨੂੰ ਵੀ ਦਾਸ ਨੇ ਇਹ ਪੋਸਟਰ ਹਟਾਉਨ ਲਈ ਕਹਿਆ ਤੇ ਉਸ ਨੂੰ ਤਾਕੀਦ ਕੀਤੀ ਕਿ , ਗੁਰੂ ਗ੍ਰੰਥ ਸਾਹਿਬ ਜੀ ਦੀਆ ਬਾਣੀਆ ਨਾਲ ਅੰਮ੍ਰਿਤ ਛਕਾਉਣਾਂ ਅਤੇ ਨਾਂ ਛਕਾਉਣਾਂ ਇਹ ਇਕ ਅਲਗ ਵਿਸ਼ਾ ਹੋ ਸਕਦਾ ਹੈ ਅਤੇ ਇਸ ਤੇ ਰਾਏ ਲੈਣ ਲਈ ਕੋਈ ਪੋਸਟ ਪਾਨੀ ਵਖਰੀ ਗਲ ਹੈ । ਲੇਕਿਨ ਕਿਸੇ ਮੋਹਤਬਰ ਸ਼ਖਸ਼ਿਅਤ ਦੀ ਫੋਟੋ ਅਤੇ ਏਡਰੇਸ ਛਾਪ ਕੇ ਉਸ ਦਾ ਨਾਂ ਵਰਤ ਕੇ ਐਸਾ ਝੂਠਾ ਅਤੇ ਨੀਚਤਾ ਭਰਿਆ ਪ੍ਰਚਾਰ ਕਰਨਾਂ ਗੈਰ ਕਾਨੂੰਨੀ ਅਤੇ ਬਰਦਾਸ਼ਤ ਤੋਂ ਬਾਹਰ ਹੈ। ਦਾਸ ਦੀ ਗਲ ਮੰਨਦਿਆ ਉਸ ਵੀਰ ਨੇ ਵੀ ਇਹ ਪੋਸਟਰ ਹਟਾ ਲਇਆ ।ਲੇਕਿਨ ਇਹ ਖਬਰ ਅੱਗ ਦੀ ਤਰ੍ਹਾਂ ਪੂਰੇ ਸ਼ੋਸ਼ਲ ਮੀਡੀਏ ਤੇ ਫੈਲ ਚੁਕੀ ਸੀ। ਇਸ ਖਬਰ ਨੂੰ ਤੂਲ ਦੇ ਰਹੇ ਵਿਅਕਤੀਆਂ ਦੇ ਨਾਂਮ ਇਸ ਪੋਸਟਰ ਦੇ ਨਾਲ ਫੇਸਬੁਕ ਦੀ ਪੋਸਟ ਵਿੱਚ ਸਾਫ ਪੜ੍ਹੇ ਜਾ ਸਕਦੇ ਹਨ।
ਇਕ ਕਹਾਵਤ ਹੈ ਕਿ "ਨਕਲ ਕਰਨ ਲਈ ਵੀ, ਅਕਲ ਦੀ ਜਰੂਰਤ ਹੂੰਦੀ ਹੈ" ।ਇਹ ਪੋਸਟਰ ਪਾਉਣ ਵਾਲਾ ਵਿਅਕਤੀ ਪਰਲੇ ਦਰਜੇ ਦਾ ਮੂਰਖ ਅਤੇ ਗੁਰਮਤਿ ਤੋਂ ਪੂਰੀ ਤਰ੍ਹਾਂ ਸਖਣਾਂ ਹੈ।ਇਸ ਦਾ ਸਬੂਤ ਉਸਨੇ ਅਪਣੇ ਇਸ ਪੋਸਟਰ ਵਿੱਚ ਹੀ ਦੇ ਦਿਤਾ ਹੈ। ਇਸ ਪੋਸਟਰ ਉਪਰ ਪੰਗਤੀ ਲਿਖੀ ਹੋਈ ਹੈ "ਪੀਵਹੁ ਪਾਹੁਲ ਖੰਡੇਧਾਰ ਹੋਏ ਜਨਮ ਸੁਹੇਲਾ" ।ਉਏ ਗੁਰਮਤਿ ਦੇ ਦੁਸ਼ਮਨੋ ! ਤੁਹਾਨੂੰ ਇਹ ਵੀ ਨਹੀ ਪਤਾ ਕਿ ਇਹ ਪੰਗਤੀ ਕੋਈ ਵੀ ਜਾਗਰੂਕ ਵਿਅਕਤੀ ਨਹੀ ਲਿਖ ਸਕਦਾ ਜਿਸਦੀ ਦੂਜੀ ਲਾਈਨ ਹੈ-"ਗੁਰ ਸਿਮਰੁ ਮਨਾਈ ਕਾਲਕਾ ਖੰਡੇ ਕੀ ਬੇਲਾ" । ਕਹਿੰਦੇ ਹਨ ਕਾਤਿਲ ਕਿੱਨਾਂ ਵੀ ਸਿਆਣਾਂ ਹੋਵੇ , ਉਹ ਕਤਲ ਕਰਨ ਵੇਲੇ ਕੋਈ ਨਾਂ ਕੋਈ ਸੁਰਾਗ ਛੱਡ ਹੀ ਦਿੰਦਾ ਹੈ। ਇਹ ਪੋਸਟਰ ਛਾਪਣ ਵਾਲੇ ਨੇ ਇਹ ਤਾਂ ਲਿਖ ਦਿਤਾ ਕਿ 11 ਮਈ ਸਵੇਰੇ ਸੱਤ ਵਜੇ ਅੰਮ੍ਰਿਤ ਛਕਾਇਆ ਜਾਵੇਗਾ ,ਲੇਕਿਨ ਉਸ ਵਿਚਾਰੇ ਨੂੰ ਇਹ ਵੀ ਪਤਾ ਨਹੀ ਕਿ ਪ੍ਰੋਫੇਸਰ ਸਾਹਿਬ ਦੇ ਗੋਡਿਆ ਦਾ ਆਪਰੇਸ਼ਨ ਹੋਇਆ ਹੈ ਅਤੇ ਉਹ ਹਸਪਤਾਲ ਵਿਚ ਹਨ ਅਤੇ ਦੋ ਮਹੀਨੇ ਤਕ ਉਹ ਅਰਾਮ ਕਰਨਗੇ। ਅੰਮ੍ਰਿਤ, ਪੋਸਟਰ ਛਾਪਣ ਵਾਲੇ ਦੇ ਬਾਪੂ ਨੇ ਛਕਾਉਣਾਂ ਹੈ ?
ਇਹੋ ਜਹੀਆਂ ਨੀਚ ਹਰਕਤਾਂ ਕਰਨ ਵਾਲਿਆਂ ਨੂੰ ਇਹ ਚੇਤਾਵਨੀ ਦਿਤੀ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮਨਣ ਵਾਲੇ ਸਿੱਖ ਇਸ ਤਰ੍ਹਾਂ ਪਿੱਠ ਤੇ ਵਾਰ ਨਹੀ ਕਰਦੇ। ਇਸ ਤਰ੍ਹਾਂ ਦੀ ਹਰਕਤ ਕਰਨ ਵਾਲਾ ਤਾਂ ਫੜਿਆ ਹੀ ਜਾਵੇਗਾ। ਇਸ ਪੋਸਟਰ ਨੂੰ ਪਾਉਣ ਵਾਲੇ ਅਤੇ ਉਸ ਨੂੰ ਲਾਈਕ ਕਰਨ ਵਾਲੇ ਤਾਂ ਫੇਸ ਬੁਕ ਤੇ ਨੰਗੇ ਹੋ ਹੀ ਚੁਕੇ ਹਨ।ਪਾਠਕ ਸਜੱਣ ਵੀ ਫੇਸਬੁਕ ਤੇ ਪਏ ਇਨ੍ਹਾਂ ਨਾਵਾਂ ਨੂੰ ਇਸ ਦੇ ਸਕ੍ਰੀਨ ਸ਼ਾਟ ਵਿੱਚ ਪੜ੍ਹ ਸਕਦੇ ਹਨ । ਇਨ੍ਹਾਂ ਲੋਗਾਂ ਨੂੰ ਪਛਾਨ ਲਵੋ ਅਤੇ ਇਨ੍ਹਾਂ ਤੋਂ ਸੁਚੇਤ ਰਹੋ । ਇਹ ਉਸ ਹੀ ਧਿਰ ਦੇ ਲੋਗ ਹਨ ਜੋ ਇਕ ਪਾਸੇ ਅਖੌਤੀ ਦਸਮ ਗ੍ਰੰਥ ਨੂੰ ਰੱਦ ਕਰਦੇ ਹਨ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ "ਲਿਫਾਫਾ" ਕਹਿ ਕੇ ਸੰਬੋਧਿਤ ਕਰਦੇ ਹਨ। ਬੜੀ ਹਾਸੋਹੀਣੀ ਗਲ ਹੈ ਕਿ ਇਹ ਗੈਰ ਸਿਧਾਂਤਕ ਪੰਗਤੀ ਛਾਪਣ ਵੇਲੇ ਇਨ੍ਹਾਂ ਤੱਤ ਗੁਰਮਤਿ ਦੇ ਗਿਆਨੀਆਂ ਦਾ ਤੱਤ ਗਿਆਨ ਕਿਥੇ ਚਲਾ ਗਇਆ ।
ਇੰਦਰਜੀਤ ਸਿੰਘ, ਕਾਨਪੁਰ
ਇੰਦਰਜੀਤ ਸਿੰਘ ਕਾਨਪੁਰ
ਊਤਮ ਸੇ ਦਰਿ ਊਤਮ ਕਹੀਅਹਿ ਨੀਚਕਰਮ ਬਹਿ ਰੋਇ॥1॥
Page Visitors: 2735