‘ਸਰਬਜੀਤ ਸਿੰਘ ਸੈਕਰਾਮੈਂਟੋ ਜੀ ਦੇ ਧਿਆਨ ਦੇਂਣ ਯੋਗ’
ਸਰਬਜੀਤ ਸਿੰਘ ਸੈਕਰਾਮੈਂਟੋ ਜੀ
ਦਸ਼ਮੇਸ਼ ਜੀ ਦੀ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ !
ਬੜੇ ਚਿਰ ਬਾਦ ਆਪ ਜੀ ਨਾਲ ਮੁਖ਼ਾਤਬ ਹੋਂਣਾ ਪਿਆ ਹੈ।ਜਿਵੇਂ ਕਿ ਆਪ ਜੀ ਦੇ ਪੱਤਰ ਵਿਚ ਪੜੀਆ ਹੈ, ਵੀਰ ਪ੍ਰਭਦੀਪ ਸਿੰਘ ਜੀ ਵਲੋਂ ਆਪ ਜੀ ਨੂੰ ਦਿੱਤਾ ਸੁਝਾਅ ਗਲਤ ਨਹੀਂ ਸੀ। ਕਿਉਂਕਿ ਸਿੱਖ ਮਾਰਗ .ਕਾਮ ਤੇ ਮੈਂ ਆਪ ਜੀ ਨੂ ਕਈਂ ਵਾਰ ਬੇਨਤੀ ਕੀਤੀ ਸੀ ਕਿ ਮੈਂ ਕਰਤਾਰਪੁਰੀ ਬੀੜ ਤੇ ਚਰਚਾ ਦੀ ਆੜ ਵਿਚ ਗੁਰੂ ਗ੍ਰੰਥ ਸਾਹਿਬ ਤੇ ਕਿਸੇ ਵੀ ਪ੍ਰਕਾਰ ਦਾ ਕਿੰਤੂ ਦਾ ਪ੍ਰਭਾਵ ਉੱਤਪੰਨ ਕਰਦੀ ਚਰਚਾ ਨਹੀਂ ਕਰਾਂਗਾ।ਪਰ ਆਪ ਜੀ ਕਰਤਾਰਪੁਰੀ ਬੀੜ ਨੂੰ ਲੇ ਕੇ ਆਪਣੀ ਵਿਦਵਤਾ ਦਰਸਾਉਂਣ ਵਿਚ ਇਤਨੇ ਉਤਾਵਲੇ ਸੀ ਕਿ ਇਕ ਵਾਰ ਮੇਰੇ ਵੱਲੇ ਮੈਕਲਾਉਡ ਅਤੇ ਉਸਦੀ ਹਵਾ ਵਿਚ ਕੁੱਝ "ਜਾਗਰੂਕਾਂ" ਦੇ ਵੱਗਣ ਦੀ ਗਲ ਕਰਦਿਆਂ ਹੀ ਆਪ ਜੀ ਗੁਰੂ ਗ੍ਰੰਥ ਸਾਹਿਬ ਦੇ ਨੁਕਸ ਕੱਡਣ ਨੂੰ ਉਤਾਵਲੇ ਹੋ ਪਏ ਸੀ।
ਆਪ ਜੀ ਨੇ 'ਕਲ' ਅਤੇ 'ਟਲ' ਬਾਰੇ ਵੀ ਲੇਖ ਲਿਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਕਿੰਤੂ ਕੀਤਾ।ਕੀ ਆਪ ਜੀ ਨੂੰ ਉਸ ਵੇਲੇ ਮੇਰੇ ਵਰਗੇ ਬੰਦਿਆਂ ਦਾ ਵਾਸਤਾ ਸਮਝ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ ਤੇ ਕਰਤਾਰਪੁਰੀ ਬੀੜ ਦੀ ਆੜ ਵਿਚ ਅਰੰਭੇ ਗਏ ਹਮਲੇ ਦਾ ਸ਼ਿਕਾਰ ਨਾ ਬਣੋਂ? ਨਤੀਜਾ ਆਪ ਜੀ ਦੇ ਸਾਹਮਣੇ ਹੈ!
ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਨ ਵਾਲਿਆਂ ਨਾਲ ਆਪਣ ਨਾਮ ਆਪ ਜੀ ਨੇ ਖ਼ੁਦ ਜੋੜੀਆ ਹੈ ਕਿਸੇ ਹੋਰ ਨੇ ਨਹੀਂ! ਕਰਤਾਰ ਪੁਰੀ ਬੀੜ ਨੂੰ ਨਕਲੀ ਕਹਿਣ ਤੇ ਉੱਠਦੇ ਇਤਰਾਜ਼ ਬਾਦ ਨਕਲ ਸ਼ਬਦ ਦਾ ਸਹਾਰਾ ਲਿਆ ਜਾਂ ਰਿਹਾ ਹੈ। ਕੀ ਆਪ ਜੀ ਨੂੰ ਨਕਲ ਅਤੇ ਨਕਲੀ ਵਿਚਲੇ ਅੰਤਰ ਦਾ ਨਹੀਂ ਪਤਾ? 'ਨਕਲ' ਦਾ ਅਰਥ ਹੁੰਦਾ ਹੈ 'ਕਾਪੀ' ਅਤੇ 'ਨਕਲੀ' ਦਾ ਅਰਥ 'ਹੁੰਦਾ' ਹੈ 'ਜਾਲੀ'। ਪਰ 'ਨਕਲੀ' ਤੋਂ ਭਾਵ 'ਨਕਲ' ਕਹਿ ਕੇ ਅੱਜ ਆਪਣੇ ਹਮਲੇ ਨੂੰ ਇਕ ਛੱਦਮ ਰੂਪ ਦਿੱਤਾ ਜਾ ਰਿਹਾ ਹੈ ਤਾਂ ਕਿ ਕੋਈ ਹਮਲੇ ਨੂੰ ਪਛਾਣ ਨਾ ਸਕੇ।
ਵੀਰ ਜੀ ਚੇਤੇ ਰੱਖੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਬਾਰੇ ਜਿਹੜੇ ਵਿਰੋਧੀ ਮੁਹਾਜ਼ ਵਿਚ ਤੁਸੀ ਆਪਣਾ ਯੋਗਦਾਨ ਪਾਇਆ ਹੈ ਉਹ ਆਪ ਜੀ ਨੂੰ ਇਸ ਮਸਲੇ ਨਾਲ ਜੋੜ ਕੇ ਰੱਖੇਗਾ।ਵੀਰ ਪ੍ਰਭਦੀਪ ਸਿੰਘ ਵੀ ਗੁਰੂ ਦਾ ਸਿੱਖ ਹੈ ਤੁਹਾਨੂੰ ਚਾਹੀਦਾ ਸੀ ਕਿ ਤੁਸੀ ਉਸਦੀ ਬੇਨਤੀ ਪਰਵਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਕਿੰਤੂਆਂ ਵਿਚ ਹਿੱਸਾ ਪਾਉਂਦਿਆਂ ਆਪਣੀਆਂ ਭੁੱਲਾਂ ਲਈ ਉਸ ਤੋਂ ਛਿਮਾ ਦੀ ਜਾਚਨਾ ਕਰਦੇ।ਹੁਣ ਆਪ ਜੀ ਅੱਜੇ ਵੀ ਇਕੱਲੇ- ਇਕਲੇ ਸੰਪਰਕ ਰਾਹੀਂ ਬੰਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਉਹੀ ਭੁੱਲ਼ਾਂ ਜਾਰੀ ਰੱਖਣ ਦੀ ਮੰਸ਼ਾ ਰੱਖਦੇ ਹੋ?
ਵੀਰ ਜੀ ਮੈਂ ਬੇਨਤੀ ਕਰਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਖੜੇ ਕਰਨਾ ਬੰਦ ਕਰੋ।ਘੱਟੇ-ਘੱਟ ਗੁਰੂ ਨੂੰ ਵਿਵਾਦ ਦਾ ਵਿਸ਼ਾ ਤਾਂ ਨਾ ਬਣਾਉ!
ਹਰਦੇਵ ਸਿੰਘ,ਜੰਮੂ-੦੬.੦੫.੨੦੧੪