ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਮੈਨੂੰ ਹੁਣ “ ਸਰਦਾਰ ਜੀ ” ਕੌਣ ਕਹੇਗਾ ?
ਮੈਨੂੰ ਹੁਣ “ ਸਰਦਾਰ ਜੀ ” ਕੌਣ ਕਹੇਗਾ ?
Page Visitors: 2720

ਮੈਨੂੰ ਹੁਣ “ ਸਰਦਾਰ ਜੀ ” ਕੌਣ ਕਹੇਗਾ ?
ਮੈਂ ਤਾਂ ਹੁਣ ਕੱਖ ਨਾਲੋ ਵੀ ਹਉਲਾ ਹੋ ਚੁਕਾ ਹਾਂ । ਮੈਂ ਵੀਹ ਭਈਆਂ ਵਿੱਚ ਖੜਾ ਵੀ ਗਵਾਚ ਜਾਵਾਂਗਾ। ਜੇ ਮੈਂ ਗੁਰੂ ਸਰੂਪ ਵਿਚ ਕਾਇਮ ਰਹਿੰਦਾ ਤਾਂ ਮੈਂ ਇਕ ਕਰੋੜ ਭਈਆਂ ਵਿੱਚ ਵੀ ਵਖਰਾ ਨਜਰ ਆਉਣਾਂ ਸੀ।
ਖਾਲਸੇ ਦਾ ਵਖਰਾ ਰੂਪ ਹੈ 'ਤੇ ਵਖਰੀ ਪਛਾਣ ਹੈ।
ਖਾਲਸੇ ਦੀ ਵਖਰੀ ਹੋਂਦ ਹੈ 'ਤੇ ਵਖਰਾ ਹੀ ਮਾਨ ਹੈ।
ਖਾਲਸੇ ਦਾ ਵਖਰਾ ਧਰਮ ਹੈ, 'ਤੇ ਵਖਰੀ ਹੀ ਸ਼ਾਨ ਹੈ।
ਖਾਲਸੇ ਦਾ ਵਖਰਾ ਪੰਥ ਹੈ 'ਤੇ ਵਖਰੀ ਹੀ ਆਨ ਹੈ।

ਤੂੰ ਇਹ ਕੀ ਕਰ ਬੈਠਾ ਭੋਲਿਆ ? ਅਪਣੀ ਦਾੜ੍ਹੇ ਅਤੇ ਦਸਤਾਰ ਵਾਲੀ ਫੋਟੋ 100 ਬੰਦਿਆਂ ਨੂੰ ਵਖਾ,  ਅਤੇ ਇਹ ਹੁਣ ਵਾਲੀ ਫੋਟੋ ਵਖਾ। ਇਕ ਸਰਵੇ ਕਰ ਕੇ ਵੇਖ ਲੈ। 100 ਵਿਚੋ ਸੌ ਬੰਦੇ ਕਹਿਨਗੇ ਕਿ
ਖਾਲਸਾ , ਗੁਰੂ ਦਾ ਰੂਪ ਲਗਦਾ ਹੈ।ਪਤਿਤ ਰੂਪ ਤਾਂ ਬਹੁਤ ਕਰੂਪ ਲਗਦਾ ਹੈ ।
ਮੈਂ ਤਾਂ ਹੁਣ ਸੰਘ ਪਾੜ ਪਾੜ ਕੇ ਚੀਕਾਂ ਕਿ " ਮੈਂ ਸਿੱਘ ਹਾਂ , ਮੈਂ ਸਿੰਘ ਹਾਂ " ਤਾਂ ਵੀ ਕਿਸੇ ਨੇ ਨਹੀ ਮਨਣਾਂ ਕਿ ਮੈਂ ਸਿੰਘ ਹਾਂ। ਜੇ ਮੈਂ ਸੰਘ ਪਾੜ ਪਾੜ ਕੇ ਕਹੀ ਜਾਵਾਂ ਕਿ ਮੈਂ ਭਈਆ ਹਾਂ ਤਾਂ ਵੀ ਕਿਸੇ ਨੇ ਨਹੀ ਮਨਣਾਂ ਕਿ ਮੈਂ ਭਈਆ ਹਾਂ । ਤੂੰ ਤਾਂ ਕਿਸੇ ਘੜੇ ਦਾ ਢਕੱਣ ਨਹੀ ਰਿਹਾ ਮੂਰਖਾ !
ਮੇਰਾ ਇਕ ਦੋਸਤ ਕਹਿੰਦਾ ਹੈ ਜੇੜਹੇ ਸਿੱਖ ਪਤਿਤ ਹੋ ਜਾਂਦੇ ਹਨ , ਉਹ ਪਹਿਲਾਂ ਅਪਣੇ ਮਾਪਿਆ ਦੀ  ਸ਼ਰਮ ਲਾਹ  ਦੇੰਦੇ ਹਨ। ਫਿਰ ਅਪਣੇ ਰਿਸ਼ਤੇਦਾਰਾਂ ਦੀ ਸ਼ਰਮ ਲਾਹ  ਦਿੰਦੇ ਹਨ । ਫਿਰ ਅਪਣੇ ਸਮਾਜ ਤੋਂ ਬਾਗੀ ਹੂੰਦੇ ਹਨ। ਫਿਰ ਅਪਣੀ ਕੌਮ ਤੋਂ ਬਾਗੀ ਹੂੰਦੇ ਹਨ। ਫਿਰ ਅਪਣੇ ਗੁਰੂਆਂ ਤੋਂ ਬਾਗੀ ਹੂੰਦੇ ਹਨ। ਇਨ੍ਹੀ  ਵਾਰ ਉਹ ਅਪਣੀ ਸ਼ਰਮ  ਲਾਂਉਦੇ ਹਨ ਫਿਰ "ਪਤਿਤ" ਬਣਦੇ ਹਨ। ਇਹ ਤੁਹਾਡੇ ਮਨ ਦਾ ਭਰਮ ਹੈ ਕਿ ਤੁਸੀ ਇਸ ਪਤਿਤ ਸਰੂਪ ਵਿਚ ਸੋਹਨੇ ਲਗਦੇ ਹੋ।
ਆਉ ਮੇਰੇ ਵੀਰੋ ! ਸਿੱਖੀ ਸਰੂਪ ਨੂੰ ਮੁੜ ਸਭਾਲ ਕੇ ਅਪਣੇ ਪਰਿਵਾਰ ਵਿੱਚ ਸ਼ਾਮਿਲ ਹੋ ਜਾਉ !
ਗੁਰੂ  ਤਾਂ ਬੇਦਾਵਾ ਲਿਖਣ ਵਾਲੇ ਸਿੱਖ ਨੂੰ ਵੀ ਮਾਫ ਕਰ ਦਿੰਦਾ ਹੈ  , ਤੈਨੂੰ ਉਹ ਕਿਉ ਮਾਫ ਨਹੀ ਕਰੇਗਾ ? ਇਕ ਵਾਰ ਉਸ ਗੁਰੂ ਦਾ ਸਿੱਖ ਬਣ ਕੇ ਉਸ ਦੀ ਗੋਦੀ ਵਿੱਚ ਸਿਰ ,ਰੱਖ ਕੇ ਤਾਂ ਵੇਖ ! ਉਹ ਤੈ ਤੈਨੂੰ  ਅਪਣੀ ਛਾਤੀ ਨਾਲ ਲਾਅ ਕੇ ਤੈਨੂੰ ਮੁਆਫ ਕਰ ਦੇਵੇਗਾ। ਸਵੇਰ ਦਾ ਭੁਲਿਆ ਜੇ ਸ਼ਾਮ ਨੂੰ ਘਰ ਵਾਪਸ ਆ ਜਾਵੇ , ਤਾਂ ਉਹ ਭੁਲਿਆ ਨਹੀ ਅਖਵਾਂਉਦਾ ।ਆ ਜਾ ਮੇਰੇ ਵੀਰਾ ! ਅਪਣੇ ਘਰ ਵਾਪਸ ਆ ਜਾ !
ਇੰਦਰਜੀਤ ਸਿੰਘ ,ਕਾਨਪੁਰ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.