ਕੈਟੇਗਰੀ

ਤੁਹਾਡੀ ਰਾਇ

New Directory Entries


ਹਰਮੀਤ ਸਿੰਘ ਖਾਲਸਾ
ਗੁਰਮੱਤ ਅਨੁਸਾਰ ਸੁੱਖ-ਦੁੱਖ
ਗੁਰਮੱਤ ਅਨੁਸਾਰ ਸੁੱਖ-ਦੁੱਖ
Page Visitors: 3162

ਗੁਰਮੱਤ ਅਨੁਸਾਰ ਸੁੱਖ-ਦੁੱਖ
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਜੀ ਨੇ ਇਕ ਐਸੇ ਨਵੇਕਲੇ ਧਰਮ ਦੀ ਸਥਾਪਨਾ ਕਿਤੀ ਜੋ ਕਿ ਇਕ ਅਕਾਲਪੁਰੱਖ ਵਿਚ ਵਿਸ਼ਵਾਸ ਰਖਦਾ ਹੈ ਅਤੇ ਇਸ ਤੋ ਛੁੱਟ ਕਿਸੇ ਵੀ ਹੋਰ ਦੇਵੀ ਦੇਵਤੇ ਨੂੰ ਨਹੀ ਮੰਨਦਾ। ਸ੍ਰੀ ਗੁਰੂੁ ਨਾਨਕ ਜੀ ਦੇ ਆਗਮਨ ਤੋ ਪਹਿਲਾ ਭਾਰਤ ੳੁੱਪ ਮਹਾਦਵੀਪ ਵਿਚ ਮੁੱਖ ਰੂਪ ਵਿੱਚ ਦੋ ਧਰਮ ਪ੍ਰਚਲਿਤ ਸਨ, ਹਿੰਦੂ ਅਤੇ ਇਸਲਾਮ, ਪਰ ਦੋਨੋ ਹੀ ਧਰਮ ਇਕ ਅਕਾਲਪੁਰੱਖ  ਦੀ  ਬੰਦਗੀ ਕਰਨ ਦੀ ਥਾਵੇਂ ਕਈ ਤਰ੍ਹਾ ਦੇ ਕਰਮ ਕਾਂਡਾ ਵਿਚ ਫਸੇ ਹੋਏ ਸਨ ਜਿਵੇਂ ਕਿ, ਪਥੱਰ ਪੂਜਾ, ਮੜੀ ਮਸਾਨੀ, ਥਾਗੇ ਤਵੀਤ, ਜੰਤਰ ਮੰਤਰ, ਸ਼ਗਨ ਅਪਸ਼ਗਨ, ਤਿਥਾਂ ਵਾਰਾ ਦੀ ਵੀਚਾਰ, ਜਾਤ ਪਾਤ ਦਾ ਵਿਤਕਰਾ ਅਤੇ ਹੋਰ ਅਨੇਕਾ ਤਰ੍ਹਾ ਦੇ ਵਹਿਮ ਭਰਮ। ਗੁਰੂ ਜੀ ਨੇ ਲੋਕਾਈ ਨੂੰ ਇਨ੍ਹਾ ਚੀਜਾਂ ਦੀ ਥਾਵੇਂ ਇਕ ਅਕਾਲਪੁਰੱਖ ਦੇ ਲੜ ਲਾਇਆ ਅਤੇ ਉਸ ਅਕਾਲਪੁਰੱਖ ਦੀ ਇਲਾਹੀ ਬਾਣੀ ਬਖਸ਼ੀ ਜਿਸ ਬਾਰੇ ਗੁਰਬਾਣੀ ਦਾ ਫੁਰਮਾਣ ਹੈ,
“ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥” ਪੰਨਾ 308
ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਸਦੀਵੀਂ ਸੱਚ ਹੈ ਭਾਵ ਇਹ ਉਹ ਗਿਆਨ ਹੈ ਜਿਹੜਾ ਕਿ ਆਉਣ ਵਾਲੀਆਂ ਕਈ ਹਜਾਰ ਜਾਂ ਕਈ ਲੱਖ ਸਦੀਆਂ ਤਕ ਹਰ ਕਿਸੇ ਤੇ ਉਸੇ ਹੀ ਸਟੀਕਤਾ ਨਾਲ ਲਾਗੂ ਹੋਵੇਗਾ ਜਿਵੇ ਅੱਜ ਹਰ ਇਕ ਤੇ ਪੁਰੀ ਸਟੀਕਤਾ ਨਾਲ ਲਾਗੂ ਹੁੰਦਾ ਹੈ, ਮਤਲਬ ਕਿ ਇਸ ਉਤੇ ਸਮੇਂ ਦਾ ਕੋਈ ਪ੍ਰਭਾਵ ਨਹੀ ਪਵੇਗਾ, ਸਮੇ ਦੇ ਬਦਲਨ ਨਾਲ ਇਸ ਦੀ ਪ੍ਰਮਾਣਿਕਤਾ ਘੱਟ ਜਾ ਖਤਮ ਨਹੀ ਹਵੇਗੀੋ ।  
ਗੁਰਬਾਣੀ ਦਾ ਸਿੱਖ ਵਾਸਤੇ ਕੀ ਮਹਤੱਵ ਹੈ, ਇਹ ਸ਼੍ਰੀ ਗੁਰੂੁ ਨਾਨਕ ਜੀ ਨੇ ਆਪਣੀ ਬਾਣੀ ਸਿਧ ਗੋਸਟਿ ਵਿਚ ਦਸਿਆ ਹੈ,
 “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥
   ਸਬਦੁ ਗੁਰੂ ਸੁਰਤਿ ਧੁਨਿ ਚੇਲਾ
॥”  ਪੰਨਾ 943
ਗੁਰੁ ਰਾਮਦਾਸ ਜੀ ਦਾ ਫੁਰਮਾਣ ਹੈ,
 “ਬਾਣੀ ਗੁਰੂ ਗੁਰੁ ਹੈ ਬਾਣੀ ਵਿਚਿ ਬਾਣੀ ਅਮ੍ਰਿਤੁ ਸਾਰੇ ॥
  ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂੁ ਨਿਸਤਾਰੇ
॥”   ਪੰਨਾ 982
ਗੁਰਬਾਣੀ ਸਾਡਾ ਪਰਤੱਖ, ਹਾਜਰ ਨਾਜਰ ਗੁਰੁ ਹੈ, ਇਸ ਵਿਚ ਹੀ ਆਤਮਾ ਨੂੰ ਸੁੱਖ ਦੇਣ ਵਾਲੇ ਸਾਰੇ ਅਮ੍ਰਿਤ ਹਨ । ਜੇ ਕੋਈ ਇਸ ਨੂਂੰ ਤੋਤਾ ਰਟਨ ਜਾ ਪੈਸੇ ਦੇ ਕੇ ਪਾਠ ਕਰਾਉਣ ਦੀ ਥਾਵੇਂ, ਪ੍ਰੇਮ ਨਾਲ ਵੀਚਾਰ ਕੇ ਪੜੇ ਅਤੇ ਇਹ ਸਮਝਨ ਦੀ ਕੋਸ਼ਿਸ਼ ਕਰੇ ਕਿ ਇਸ ਵਿਚ ਕੀ ਲਿਖਿਆ ਹੋਇਆ ਹੈ ਅਤੇ ਇਹ ਮੇਰੇ ਜਿਵਨ ਤੇ ਕਿਵੇਂ ਢੁਕਦੀ ਹੈ ਅਤੇ ਫਿਰ ਉਸ ਮੁਤਾਬਿਕ ਆਪਣਾ ਜੀਵਣ ਢਾਲੇ, ਤਾਂ ਗੁਰਬਾਣੀ ਦਾ ਆਨੰਦ ਆਉਂਦਾ ਹੈ, ਅਤੇ ਆਤਮੱਕ ਸੁੱਖ ਪ੍ਰਾਪਤ ਹੁੰਦਾ ਹੈ, ਫੇਰ ਦੁਨਿਆਵੀ ਸੁੱਖ ਦੁੱਖ ਕੋਈ ਮਾਇਨੇ ਨਹੀ ਰਖਦੇ, ਫੇਰ ਸਾਨੂੰ ਜੇ ਕੋਈ ਦੁਨਿਆਵੀ ਦੁੱਖ ਮਿਲਦਾ ਹੈ, ਤਾਂ ਅਸੀ ਉਸ ਨੂੰ ਦੂਰ ਕਰਨ ਵਾਸਤੇ ਚਲੀਏ ਜਾਂ ਸੁਖਨਾ ਨਹੀ ਸੁਖਦੇ ਜਾਂ ਕੋਈ ਧਾਗਾ ਤਵੀਤ ਨਹੀ ਕਰਵਾਉਂਦੇ ਜਾਂ ਕਿਸੇ ਅਖੌਤੀ ਬਾਬੇ ਜਾਂ ਸੰਤ ਕੋਲ ਨਹੀ ਜਾਂਦੇ, ਕਿਉਂਕਿ ਸਾਨੂੰ ਸਮਝ ਆ ਜਾਂਦੀ ਹੈ ਕਿ ਇਹ ਤਾ ਸੱਭ ਉਸ ਅਕਾਲਪੁਰਖ ਪਰਮਾਤਮਾਂ ਦੀ ਰਜ਼ਾ ਹੈ, ਅਤੇ ਉਸ ਦੀ ਰਜ਼ਾ ਵਿਚ ਰਹਿਣਾ ਹੀ ਉਸ ਦਾ ਹੁਕਮ ਮਨਣਾ ਹੈ ਅਤੇ ਜਦੋ ਅਸੀ ਅਕਾਲਪੁਰੱਖ ਦਾ ਹੁਕਮ ਮਨਦੇ ਹਾਂ ਤਾਂ ਸਾਡੀ ਕੂੜ ਦੀ ਕੰਧ ਟੁੱਟ ਜਾਂਦੀ ਹੈ ਅਤੇ ਸਾਡੇ ਅੰਦਰ ਸਚਿਆਰ ( ਗੁਰੂੁ,ਗੁਰਬਾਣੀ ) ਦਾ ਪ੍ਰਗਾਸ਼ ਹੋ ਜਾਂਦਾ ਹੈ,
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
 ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ
 ॥”  ਪੰਨਾ 1
ਹੁਕਮਿ ਮੰਨਿਐ ਹੋਵੈੇ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥”   ਪੰਨਾ 471
ਸੁੱਖ ਦੁੱਖ ਦੁਨਿਆਵੀ ਹਨ ਅਤੇ ਜਦੋ ਤੱਕ ਅਸੀ ਦੁਨਿਆਵੀ ਪਧੱਰ ਤੇ ਵਿਚਰਦੇ ਹਾਂ ਇਨ੍ਹਾ ਦਾ ਸਾਡੇ ਤੇ ਅਸਰ ਹੁੰਦਾ ਹੈ, ਜਦੋ ਸਾਡੇ ਅੰਦਰ ਗੁਰਬਾਣੀ ਦੀ ਸਮੱਝ ਪੈਦਾ ਹੁੰਦੀ ਹੈ ਤਾਂ ਸਾਡੀ ਆਤਮਕ ਤੋਰ ਤੇ ਉਨਤੀ ਹੁੰਦੀ ਹੈ ਅਤੇ ਅਸੀ ਗੁਰੂ ਦੇ ਨੇੜੇ ਪਹੁਚਦੇ ਹਾਂ ਤਾਂ ਫੇਰ ਦੁਨਿਆਵੀ ਸੁੱਖ ਦੁੱਖ ਸਾਡੇ ਤੇ ਅਸਰ ਨਹੀ ਕਰਦੇ ਅਤੇ ਸਾਨੂੰ ਸਮੱਝ ਆ ਜਾਂਦੀ ਹੈ ਕਿ,
ਸੁਖੁ ਦੁਖੁ ਦੋਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥”    ਪੰਨਾ  149
ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥”   ਪੰਨਾ 432
ਇਹ ਸਮਝ ਆ ਜਾਂਦੀ ਹੈ ਕਿ ਸੁੱਖ ਦੁੱਖ ਤਾਂ ਸਾਡੇ ਪਾਏ ਹੋਏ ਕਪੜਿਆਂ ਵਾਂਗ ਹਨ, ਜਿਵੇਂ ਅਸੀ ਕਪੜੇ ਲਾਅ ਅਤੇ ਪਾਅ ਲੇਂਦੇ ਹਾਂ ਉਸੇ ਤਰ੍ਹਾ ਸੁੱਖ ਦੁੱਖ ਆ ਅਤੇ ਚਲੇ ਜਾਂਦੇ ਹਨ । ਇਨ੍ਹਾ ਨੂੰ ਅਸੀ ਅਕਾਲਪੁਰੱਖ ਦੀ ਆਗਿਆ, ਹੁਕਮ, ਰਜ਼ਾ ਮਨੰਦੇ ਹਾਂ ਅਤੇ ਫੇਰ ਸਾਨੂੰ ਕੋਈ ਦੁਨਿਆਵੀ ਦੁੱਖ ਆਉਂਦਾ ਹੈ ਤਾਂ ਅਸੀ ਇਨ੍ਹਾ ਦੇ ਨਿਵਾਰਨ ਵਾਸਤੇ ਕਿਸੇ ਦੁਜੀ ਜਗ੍ਹਾ ਨਹੀ ਜਾਂਦੇ ਹਾਂ ।
ਗੁਰਬਾਣੀ ਵਿਚ ਜਿੱਥੇ ਵੀ ਸੁੱਖ ਦੁੱਖ ਦੀ ਗੱਲ ਕਿਤੀ ਹੈ ਉਹ ਆਤਮਕ ਸੁੱਖ ਦੁੱਖ ਦੀ ਗੱਲ ਕਿਤੀ ਹੈ, ਅਤੇ ਜਿੱਥੇ ਦੁਨਿਆਵੀ ਸੁੱਖ ਦੁੱਖ ਦੀ ਗੱਲ ਕਿਤੀ ਹੈ ਉਥੇ ਫੁਰਮਾਨ ਹੈ,
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥
ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ  ॥
ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ
॥”  ਪੰਨਾ  757
ਆਤਮਕ ਸੁੱਖ ਤਂੋ ਭਾਵ ਇਨਸਾਨ ਦੀ ਉਹ ਅਵਸਥਾ, ਜਦੋ ਉਸ ਦੇ ਮਨ ਵਿਚ ਨਾਮ, ਗੁਰਬਾਣੀ ਵੱਸ ਜਾਂਦੀ ਹੈ, ਭਾਵ ਜਦੋ ਉਸ ਦੀ ਜੀਵਨ ਜਾਂਚ ਗੁਰਬਾਣੀ ਅਨੁਸਾਰ ਹੋ ਜਾਂਦੀ ਹੈ ।
ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥
  ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ
॥”  ਪੰਨਾ  46
ਅਤੇ ਜਦੋ ਉਸ ਮਨ ਵਿਚ ਗੁਰਬਾਣੀ ਵੱਸ ਜਾਂਦੀ ਹੈ ਉਸ ਦੀਆਂ ਤ੍ਰਿਸਨਾਵਾਂ ਖਤਮ ਹੋ ਜਾਦੀਆਂ ਹਨ, ਉਹ ਵਹਿਮਾਂ ਭਰਮਾਂ ਤੋਂ ਮੁਕਤ ਹੋ ਜਾਂਦਾ ਹੈ, ਉਹ ਵੀਕਾਰਾਂ ਦੇ ਵੱਸ ਵਿਚ ਨਹੀ ਰਹਿੰਦਾ, ਮਾਇਆ ਉਸ ਨੂੰ ਪੋਹ ਨਹੀ ਸਕਦੀ, ਸੱਚ ਦੇ ਨਾਮ, ਸਤਿਨਾਮ, ਦਾ ਉਸ ਦੇ ਮਨ ਵਿਚ ਪ੍ਰਗਾਸ਼ ਹੋ ਜਾਣ ਕਰਕੇ ਉਸ ਦਾ ਜੀਵਨ ਵੀ ਸਤਸਰੂਪ ਹੋ ਜਾਂਦਾ ਹੈ ਅਤੇ ਗੁਰਬਾਣੀ ਦੀਆਂ ਇਹ ਪੰਕਤੀਆਂ ਉਸ ਉਪਰ ਢੁਕਦੀਆਂ ਹਨ ,
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥
 ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ
 ॥” ਪੰਨਾ  468
ਆਤਮਕ ਦੁੱਖ ਤਂੋ ਭਾਵ ਇਨਸਾਨ ਦੀ ਉਹ ਅਵਸਥਾ, ਜਦੋ ਉਸ ਦੇ ਮਨ ਵਿਚੋਂ ਨਾਮ, ਗੁਰਬਾਣੀ ਵਿਸਰ ਜਾਂਦੀ ਹੈ, ਭਾਵ ਜਦੋ ਉਸ ਦੀ ਜੀਵਨ ਜਾਂਚ ਗੁਰਬਾਣੀ ਅਨੁਸਾਰ ਨਹੀ ਰਹਿਂਦੀ ।
ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ ॥
  ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ
 ॥”   ਪੰਨਾ  29
ਅਤੇ ਜਦੋ ਉਸ ਦੇ ਮਨ ਵਿਚੋਂ ਗੁਰਬਾਣੀ ਵਿਸਰ ਜਾਂਦੀ ਹੈ ਉਹ ਵੀਕਾਰਾਂ ਦੇ ਵੱਸ ਵਿਚ ਹੁੰਦਾ ਹੈ, ਉਹ ਵਹਿਮਾਂ ਭਰਮਾਂ ਵਿਚ ਫੱਸੇ ਹੋਣ ਕਰਕੇ ਡਰਪੋਕ ਮਾਨਸਿਕਤਾ ਦਾ ਹੁੰਦਾ ਹੈ, ਉਹ ਮਾਇਆ ਵਿਚ ਗ੍ਰਸਿਆ ਹੁੰਦਾ ਹੈ, ਅਤੇ ਗੁਰਬਾਣੀ ਦੀਆਂ ਇਹ ਪੰਕਤੀਆਂ ਉਸ ਉਪਰ ਢੁਕਦੀਆਂ ਹਨ,
ਬਿਰਥਾ ਕਹਉ ਕਉਨ ਸਿਉ ਮਨ ਕੀ ॥
 ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿੳ ਧਨ ਕੀ ॥
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ
॥”     ਪੰਨਾ 411
ਜੇ ਅਸੀ ਗੁਰਬਾਣੀ ਨੂੰ ਵੀਚਾਰੀਏ ਤਾਂ ਸਮੱਝ ਅਉਂਦੀ ਹੈ ਕਿ ਇਹ ਧਾਗੇ ਤਵੀਤ, ਮੜੀ ਮਸਾਨੀ, ਵਹਿਮ ਭਰਮ, ਦੇਵੀ ਦੇਵਤੇ, ਅਖੌਤੀ ਸੰਤ,ਬਾਬੇ ਅਦਿ ਇਹ ਸੱਭ ਸਿੱਖਾਂ ਵਾਸਤੇ ਨਹੀ ਹਨ । ਸਿੱਖ ਨੂੰ ਭਾਵੇ ਸੁੱਖ ਆਵੇ ਭਾਵੇਂ ਦੁੱਖ, ਉਹ ਅਕਾਲਪੁਰੱਖ ਦੀ ਰਜ਼ਾ ਵਿਚ ਰਹਿਂਦਾ ਹੋਇਆ ਉਸ ਦਾ ਸ਼ੁਕਰਾਨਾ ਕਰਦਾ ਹੈ, ਕਿਉਕਿ,
 “ਸੋਗ ਹਰਖ ਮਹਿ ਆਵਣ ਜਾਣਾ ॥ ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥”  ਪੰਨਾ  192   

   ਹਰਮੀਤ ਸਿੰਘ ਖਾਲਸਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.