ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ
ਰਾਗੁ ਬਿਲਾਵਲੁ ਮਹਲਾ ੧ ਚਉਪਦੇ ਘਰੁ ੧ ॥
ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ॥
ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ॥੧ ॥
(ਇਹ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਰਾਗ ਬਿਲਾਵਲ ਵਿੱਚ ਉਚਾਰਿਆ ਹੋਇਆ ਹੈ, ਸ਼ਬਦ ਦੇ ਚਾਰ ਪਦੇ ਹਨ, ਘਰ ਪਹਿਲੇ ਦੇ ਸੁਰ ਤਾਲ ਵਿੱਚ ਗਾਉਣ ਦੀ ਹਦਾਇਤ ਹੈ)। ਅਰਥ:- ਹੇ ਵਾਹਿਗੁਰੂ! ਤੂੰ ਤਾਂ ਬਾਦਸ਼ਾਹ ਹੈਂ, ਸਾਰੇ ਬ੍ਰਹਮੰਡ ਦਾ ਮਾਲਕ ਹੈਂ, ਮੈਂ ਤੇਰੀ ਸਿਫ਼ਤ ਸਾਲਾਹ ਕਰਕੇ ਤੇਰੀ ਕੋਈ ਵਿਡਆਈ ਨਹੀਂ ਕਰ ਰਿਹਾ, ਇਹ ਤਾਂ ਇਸ ਤਰ੍ਹਾਂ ਹੈ ਕਿ ਤੂੰ ਬਾਦਸ਼ਾਹ ਹੈਂ ਅਤੇ ਮੈਂ ਤੈਨੂੰ ਮੀਆਂ ਜਾਂ ਚੌਧਰੀ ਆਖ ਰਿਹਾ ਹਾਂ। ਤੇਰੀ ਜੋ ਵੀ ਸਿਫ਼ਤ ਸਾਲਾਹ ਮੈਂ ਕਰਦਾ ਹਾਂ ਇਹ ਮੈਂ ਆਪਣੀ ਸਮਰੱਥਾ ਨਾਲ ਨਹੀਂ ਕਰਦਾ, ਜਿਤਨਾਂ ਕੁ ਬਲ ਸਿਫ਼ਤ ਸਾਲਾਹ ਕਰਨ ਦਾ ਤੂੰ ਮੈਨੂੰ ਬਖ਼ਸ਼ਦਾ ਹੈਂ ਉਤਨਾ ਕੁ ਹੀ ਮੈਂ ਤੇਰੇ ਗੁਣ ਕਹਿ ਲੈਂਦਾ ਹਾਂ। ਮੈਂ ਖ਼ੁਦ ਤਾਂ ਅੰਞਾਣ ਹਾਂ, ਤੇਰੇ ਗੁਣ ਬਿਆਨ ਨਹੀਂ ਕਰ ਸਕਦਾ।ñ।
ਤੇਰੇ ਗੁਣ ਗਾਵਾ ਦੇਹਿ ਬੁਝਾਈ॥ਜ
ਅਰਥ:-ਹੇ ਰਜ਼ਾ ਦੇ ਮਾਲਕ! ਮੈਨੂੰ ਐਸੀ ਸੋਝੀ ਬਖ਼ਸ਼ ਕਿ ਮੈਂ ਤੇਰੇ ਗੁਣ ਗਾ ਸਕਾਂ ਅਤੇ ਤੇਰੇ ਗੁਣ ਗਾਉਣ ਦੀ ਬਰਕਤਿ ਨਾਲ ਤੇਰੇ ਵਿੱਚ ਟਿਕਿਆ ਰਹਿ ਸਕਾਂ।੧ ।ਰਹਾਉ।
ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ॥
ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ॥੨ ॥
ਅਰਥ:-ਇਹ ਬ੍ਰਹਮੰਡ ਜਿੰਨਾਂ ਕੁ ਹੈ ਸਭ ਤੈਥੋਂ ਹੀ ਬਣਿਆ ਹੈ, ਇਹ ਸਭ ਤੇਰੀ ਵਡਿਆਈ ਹੈ।ਮੈਂ ਅੰਨ੍ਹਾ (ਤੁੱਛ-ਅਕਲ) ਹਾਂ, ਮੇਰੇ ਵਿੱਚ ਕੋਈ ਐਸੀ ਸਿਆਣਪ ਨਹੀਂ ਕਿ ਮੈਂ ਤੇਰੇ ਗੁਣਾਂ ਦਾ ਅੰਤ ਪਾ ਸਕਾਂ।੨ ।
ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ॥
ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ॥ ਅਰਥ:-ਮੈਂ ਤੇਰੇ ਗੁਣ ਕੀ ਬਿਆਨ ਕਰਾਂ ? ਤੇਰੇ ਗੁਣ ਬਿਆਨ ਕਰਕੇ ਜਦ ਮੈਂ ਵੇਖਦਾ ਹਾਂ ਤਾਂ ਮੈਨੂੰ ਸਮਝ ਪੈਂਦੀ ਹੈ ਕਿ ਤੇਰਾ ਸਰੂਪ ਬਿਆਨ ਤੋਂ ਪਰੇ ਹੈ।ਤੇਰੀ ਰਤਾ ਭਰ ਵਡਿਆਈ ਮੈਂ ਉਹੀ ਆਖਦਾ ਹਾਂ ਜੋ ਤੈਨੂੰ ਭਉਂਦੀ ਹੈ ਭਾਵ ਜਿੰਨੀ ਕੁ ਵਡਿਆਈ ਆਖਣ ਦੀ ਤੂੰ ਮੈਨੂੰ ਸਮਰੱਥਾ ਬਖ਼ਸ਼ੀ ਹੈ ਉਤਨੀ ਹੀ ਆਖ ਲੈਂਦਾ ਹਾਂ।੩।
ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ