ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਸਿੱਖਾਂ ਦੀਆਂ ਸਮੱਸਿਆਵਾਂ ਕਿਵੇਂ ਹੱਲ ਹੋਣ ?
ਸਿੱਖਾਂ ਦੀਆਂ ਸਮੱਸਿਆਵਾਂ ਕਿਵੇਂ ਹੱਲ ਹੋਣ ?
Page Visitors: 2814

  ਸਿੱਖਾਂ ਦੀਆਂ ਸਮੱਸਿਆਵਾਂ ਕਿਵੇਂ ਹੱਲ ਹੋਣ ?
  ਸਿੱਖਾਂ ਦੀਆਂ ਸਮੱਸਿਆਵਾਂ ਤਾਂ , ਚਾਰ ਸੌ ਸਾਲ ਤੋਂ ਲਗਾਤਾਰ ਵਧ ਰਹੀਆਂ ਹਨ , ਪਰ ਇਨ੍ਹਾਂ ਦੇ ਹੱਲ ਲਈ , ਵਿਚੋਂ-ਵਿਚੋਂ ਕੁਝ ਲਹਿਰਾਂ ਉੱਠਣ ਨੂੰ ਛੱਡ ਕੇ , ਸਮੁੱਚੇ ਰੂਪ ਵਿਚ ਇਨ੍ਹਾਂ ਦਾ ਹੱਲ ਕੱਢਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ । 
  ਇਸ ਦਾ ਸਿਰਫ ਤੇ ਸਿਰਫ ਇਕੋ ਹੀ ਕਾਰਨ ਹੈ ਕਿ , ਸਿੱਖਾਂ ਵਿਚਲੇ ਬਣ ਚੁੱਕੇ ਧੜਿਆਂ ਵਿਚ ਇਹੀ ਮਾਨਤਾ ਪ੍ਰਬਲ ਹੈ ਕਿ , ਸਾਡੇ ਧੜੇ ਦਾ ਨੇਤਾ ਹੀ ਸਰਵ-ਸਮਰੱਥ ਹੈ , ਸਾਰੇ ਸਿੱਖਾਂ ਨੂੰ ਉਸ ਦੀ ਅਗਵਾਈ ਵਿਚ ਹੀ ਚੱਲਣਾ ਚਾਹੀਦਾ ਹੈ, ਪਰ ਅਸਲੀਅਤ ਇਹ ਹੈ ਕਿ ਸਿੱਖਾਂ ਦੀਆਂ ਸਮੱਸਿਆਵਾਂ ਏਨੀਆਂ ਬਹੁ-ਪੱਖੀ ਹਨ ਕਿ ਕੋਈ ਵੀ ਲੀਡਰ , ਭਾਵੇਂ ਉਹ ਕਿੰਨਾ ਵੀ ਸਿਆਣਾ ਹੋਵੇ , ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਣਾ ਤਾਂ ਦੂਰ , ਉਨ੍ਹਾਂ ਨੂੰ ਪੂਰਨ ਰੂਪ ਵਿਚ ਸਮਝਣ ਦੇ ਵੀ ਸਮਰੱਥ ਨਹੀਂ ਹੋ ਸਕਦਾ । ਇਸ ਕਰ ਕੇ ਹੀ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੋ ਕੇ (ਜਦ ਤੋਂ ਸਰਬੱਤ-ਖਾਲਸਾ ਦੀ ਵਿਚਾਰ ਪ੍ਰਣਾਲੀ ਬੰਦ ਹੋਈ) ਅੱਜ ਤਕ ਹਰ ਲੀਡਰ ਆਪਣੇ ਵਲੋਂ ਕੀਤੀਆਂ ਗਲਤੀਆਂ ਆਸਰੇ ਪੰਥ ਦੀ ਬੇੜੀ ਵਿਚ , ਕੁਝ ਹੋਰ ਵੱਟੇ ਹੀ ਪਾਉਂਦਾ ਆਇਆ ਹੈ ।
  ਜੇ ਅਸੀਂ ਇਸ ਨਿਘਾਰ ਨੂੰ ਰੋਕ ਕੇ , ਹਾਲਤ ਨੂੰ ਸੁਧਾਰਨ ਦੇ ਚਾਹਵਾਨ ਹਾਂ , ਤਾਂ ਸਾਨੂੰ ਹਰ ਉਸ ਪੱਖ ਦੇ , ਜਿਸ ਵਿਚ ਸੁਧਾਰ ਕਰਨ ਦੇ ਅਸੀਂ ਚਾਹਵਾਨ ਹਾਂ , ਘੱਟੋ-ਘੱਟ ਪੰਜ ਸਿਆਣਿਆਂ ਦੀ ਲੋੜ ਹੋਵੇਗੀ । ਇਸ ਤਰ੍ਹਾਂ ਜਿੰਨੀਆਂ ਵੀ ਸਮੱਸਿਆਵਾਂ ਸਾਡੇ ਸਾਮ੍ਹਣੇ ਹੋਣ , ਉਨ੍ਹਾਂ ਦੇ ਹਿਸਾਬ ਨਾਲ (ਜੇ ਅਸੀਂ ਉਨ੍ਹਾਂ ਨੂੰ ਵੀਹ ਮੰਨ ਲਈਏ ਤਾਂ)ਘੱਟੋ-ਘੱਟ ਸੌ ਅਜਿਹੇ ਗੁਰ-ਸਿੱਖਾਂ ਦੀ ਲੋੜ ਹੋਵੇਗੀ , ਜਿਨ੍ਹਾਂ ਦਾ ਸਿਰਫ ਇਕੋ ਹੀ ਟੀਚਾ ਹੋਵੇ , ਲਾਲਚ , ਸਵਾਰਥ , ਡਰ , ਹਉਮੈ ਨੂੰ ਦਰ-ਕਿਨਾਰ ਕਰ ਕੇ ਪੰਥ ਦੀਆਂ ਸਮੱਸਿਆਵਾਂ ਦਾ ਹੱਲ , ਅਤੇ ਸੁਹਿਰਦ ਸਿੱਖਾਂ ਨੂੰ ਵੀ ਉਨ੍ਹਾਂ ਦੇ ਮੋਢੇ-ਨਾਲ-ਮੋਢਾ ਜੋੜ ਕੇ , ਹਰ ਪੱਖ ਤੋਂ (ਤਨ-ਮਨ-ਧਨ) ਉਨ੍ਹਾਂ ਦਾ ਪੂਰਾ ਸਾਥ ਦੇਣਾ ਪਵੇਗਾ ।
 ਜੇ ਇਹ ਸੰਭਵ ਹੈ ਤਾਂ ਅਜਿਹੇ ਗੁਰ-ਸਿੱਖਾਂ ਦੀ ਭਾਲ ਕਰਨੀ ਸਿੱਖਾਂ ਦਾ ਪਹਿਲਾ ਫਰਜ਼ ਹੈ , ਤਾਂ ਜੋ ਹੋਰ ਦੇਰ ਕੀਤੇ ਬਗੈਰ , ਕੋਈ ਸਾਰਥਿਕ ਉਪਰਾਲਾ ਸ਼ੁਰੂ ਕੀਤਾ ਜਾ ਸਕੇ ।
   ਪਰਸੋਂ ਜਦੋਂ ਮੈਂ ਇਹ ਲੇਖ ਲਿਖਿਆ ਸੀ ਤਾਂ ਨਜ਼ਰੀਆ ਕੁਝ ਹੋਰ ਸੀ , ਸੌ ਕੀ , ਦੱਸ ਬੰਦੇ ਵੀ ਇਕੱਠੇ ਹੁੰਦੇ ਨਜ਼ਰ ਨਹੀਂ ਆ ਰਹੇ ਸਨ , ਪਰ ਕੱਲ ਚਾਰ ਚਿੱਠੀਆਂ ਅਜਿਹੀਆਂ ਆਈਆਂ , ਜਿਨ੍ਹਾਂ ਨੇ ਸੋਚ ਹੀ ਬਦਲ ਦਿੱਤੀ । ਇਨ੍ਹਾਂ ਚਿੱਠੀਆਂ ਤੋਂ ਇਵੇਂ ਜਾਪਿਆ ਕਿ ਜੇ ਇਵੇਂ ਹੀ ਸਿੱਖ , ਥੋੜੀ ਨਿਮਰਤਾ ਵਿਚ ਆਉਣ ਤਾਂ ਸੌ ਕੀ , ਹਜ਼ਾਰ ਗੁਰਸਿੱਖ ਵੀ ਆਰਾਮ ਨਾਲ ਇਕੱਠੇ ਬੈਠ ਕੇ ਵਿਚਾਰਾਂ ਕਰ ਸਕਦੇ ਹਨ ।
ਹੁਣ ਤਾਂ ਬੱਸ ਇੰਤਜ਼ਾਰ ਹੈ ਕਿ ਕਦੋਂ ਕੋਈ ਆਵਾਜ਼ ਮਾਰਦਾ ਹੈ ਅਤੇ ਬਾਕੀ ਹਾਂ ਵਿਚ ਹੁੰਗਾਰਾ ਭਰਦੇ ਹਨ , ਬੱਸ ਉਸ ਵੇਲੇ ਤੋਂ ਹੀ ਸਿੱਖਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਸ਼ੁਰੂ ਹੋ ਜਾੇਗਾ ।
                 ਗੁਰੂ ਮਿਹਰ ਕਰੇ
             ਅਮਰ ਜੀਤ ਸਿੰਘ ਚੰਦੀ     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.