ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
“ ਗਲ ਤਾਂ ਕੁਝ ਹੋਰ ਹੀ ਹੈ ”
“ ਗਲ ਤਾਂ ਕੁਝ ਹੋਰ ਹੀ ਹੈ ”
Page Visitors: 2752

ਗਲ ਤਾਂ ਕੁਝ ਹੋਰ ਹੀ ਹੈ
ਅੱਜ 15.05.2014 ਨੂੰ ਖਾਲਸਾ ਨਿਉਜ ਤੇ ਇਕ ਰਿਪੋਰਟ ਪੜ੍ਹੀ ,ਜਿਸ ਵਿੱਚ ਪੰਥ ਦੇ ਨਿਧੜਕ ਕਥਾਕਾਰ ਗਿਆਨੀ ਰਣਜੋਧ ਸਿੰਘ ਹੋਰਾਂ ਦੀ ਨਿਉਜੀਲੈੰਡ ਫੇਰੀ ਦੇ ਦੌਰਾਨ, ਗੁਰਦੁਆਰਿਆਂ ਤੇ ਕਾਬਿਜ ਅਖੌਤੀ ਪ੍ਰਧਾਨਾਂ ਨੇ ੳਨ੍ਹਾਂ ਦੀ ਕਿਸ ਤਰ੍ਹਾਂ ਬੇਜਤੀ ਕੀਤੀ , ਇਸ ਦਾ ਤਫਸੀਲ ਵਾਰ ਬਿਉਰਾ ਦਿਤਾ ਹੋਇਆ ਸੀਦਾਸ ਨੂੰ ਇਹ ਪੜ੍ਹ ਕੇ ਕੋਈ ਹੈਰਾਨਗੀ ਨਹੀ ਹੋਈ ਕਿਉਕਿ ਗਿਆਨੀ ਰਣਜੋਧ ਸਿੰਘ ਜੀ ਨੂੰ  ਦੋ ਵਰ੍ਹੇ ਪਹਿਲਾਂ ਹੀ ਦਾਸ ਨੇ ਇਸ ਬਾਰੇ ਅਗਾਹ ਕਰ ਦਿਤਾ ਸੀ ਕਿ ਨਿਉਜੀਲੈੰਡ ਵਿਚ ਤੁਹਾਡੇ ਨਾਲ ਹਰਨੇਕ ਸਿੰਘ ਇਹੋ ਜਹੀ ਹਰਕਤ ਕਰ ਸਕਦਾ ਹੈ, ਉਹ ਬੰਦਾ ਸਹੀ ਨਹੀ ਹੈ ਲੇਕਿਨ ਸ਼ਾਇਦ ਇਸ ਗਲ ਨੂੰ ੳਨ੍ਹਾਂ ਨੇ, ਉਸ ਵੇਲੇ , ਬਹੁਤ ਗੰਭੀਰਤਾ ਨਾਲ ਨਹੀ ਲਿਆ ,ਹੋ ਸਕਦਾ ਹੈ ਉਹ ਮੇਰੀ ਕਹੀ ਇਸ ਗਲ ਨੂੰ  ਭੁਲ ਵੀ ਚੁਕੇ ਹੋਣ ਉਸ ਵੇਲੇ ਤਾਂ ਇਹ ਕਹਿੰਦੇ ਸਨ ਕਿ ਉਹ ਮੇਰਾ ਬਹੁਤ ਮਿਲਨ ਵਾਲਾ ਹੈ  ਖੈਰ ! ਇਸਦਾ ਅੰਜਾਮ ਅੱਜ ੳਨ੍ਹਾਂ ਦੇ ਸਾਮ੍ਹਣੇ ਹੈ
ਗਿਆਨੀ ਰਣਜੋਧ ਸਿੰਘ ਹੋਰਾਂ ਨਾਲ ਇਹੋ ਜਹਿਆ ਵਰਤੀਰਾ ਕਦੀ ਵੀ ਹੋ ਸਕਦਾ ਹੈ , ਇਸ ਗਲ ਦਾ ਅੰਦੇਸ਼ਾ ,ਕਾਨਪੁਰ ਦੇ ਸੁਚੇਤ ਸਿੱਖਾਂ ਨੂੰ ਉਸ ਵੇਲੇ ਹੀ ਹੋ ਗਇਆ ਸੀ, ਜਦੋ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਦੇ ਪ੍ਰਿੰਸੀਪਲ  ਗੁਰਬਚਨ ਸਿੰਘ ਥਾਈਲੈੰਡ ਵਾਲਿਆਂ ਨੇ ਗਿਆਨੀ ਰਣਜੋਧ ਸਿੰਘ ਨੂੰ ਕਾਨਪੁਰ ਦੇ ਸਮਾਗਮ ਵਿੱਚ ਨਾਂ ਜਾਂਣ ਬਾਰੇ ਟੈਲੀਫੋਨ ਤੇ ਬਹੁਤ ਜਿਆਦਾ ਦਬਾਅ ਪਾਇਆ ਸੀ
ਗਿਆਨੀ ਰਣਜੋਧ ਸਿੰਘ ਨੂੰ ਵੀ ਸ਼ਾਇਦ ਇਸ ਗਲ ਦੀ ਅਸਲਿਅਤ ਦਾ ਪਤਾ ਨਹੀ ਲਗ ਸਕਿਆ ਕਿ ੳਨ੍ਹਾਂ ਨਾਲ ਇਹੋ ਜਹਿਆ ਵਿਵਹਾਰ ੳਨ੍ਹਾਂ ਦੀ ਨਿਉਜੀਲੈੰਡ ਫੇਰੀ ਤੇ ਇਸ ਵਾਰ ਕਿਉ ਹੋਇਆ ? ਜਦਕਿ ਗਿਆਨੀ ਜੀ ਤਾਂ ਕਈ ਦਹਾਕਿਆ ਤੋਂ ਨਿਉਜੀਲੈੰਡ ਦੇ ਗੁਰਦੁਆਰਿਆਂ ਵਿੱਚ ਪ੍ਰਚਾਰ ਕਰਨ ਲਈ ਜਾਂਦੇ ਰਹੇ ਹਨ ਇਸ ਸਾਰੇ ਮੁਆਮਲੇ ਦੀ ਜੱੜ ਕਿਧਰੇ ਹੋਰ ਹੈ , ਆਉ ਜਰਾ ਇਸ ਵਲ ਨਿਗਾਹ ਮਾਰ ਲਈਏ
ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਦੇ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ ਨੂੰ ਜਦੋ "ਸਕੱਤਰੇਤ ਜੂੰਡਲੀ" ਵਲੋਂ ਅਕਾਲ ਤਖਤ ਤੇ ਪੇਸ਼ੀ ਲਈ ਬੁਲਾਇਆ ਗਇਆ , ਤਾਂ ਹਰ ਇਕ ਪੰਥ ਦਰਦੀ ਅਤੇ ਗੁਰਮਤਿ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਹਰ ਸਿੱਖ ਨੇ ਕਾਲੇਜ ਵਾਲਿਆਂ ਅਤੇ ਧੂੰਦਾ ਸਾਹਿਬ ਨੂੰ "ਸਕੱਤਰੇਤ " ਵਿਚ ਪੇਸ਼ ਨਾਂ ਹੋਣ ਦੀ ਤਾਕੀਦ ਕੀਤੀਦਾਸ ਨੇ ਵੀ ਇਸ ਬਾਰੇ ਆਏ ਦਿਨ  ਲੇਖ ਲਿਖ ਲਿਖ ਕੇ ਇਸ ਗੈਰ ਸਿਧਾਂਤਕ ਕੰਮ ਨੂੰ ਨਾਂ ਕਰਨ ਤੇ ਜੋਰ ਪਾਇਆ ਦਾਸ ਨੇ ਇਸ ਬਾਰੇ ਹੋਰ ਬਹੁਤ ਸਾਰੇ ਵਿਦਵਾਨਾਂ ਅਤੇ ਕਾਲੇਜ ਦੇ ਚੇਅਰਮੈਨ ਇੰਦਰ ਸਿੰਘ ਰਾਣਾਂ ਨਾਲ ਫੋਨ ਤੇ ਗਲ ਕੀਤੀ ਲੇਕਿਨ ਉਹ ਇਹ ਹੀ ਕਹਿੰਦੇ ਰਹੇ ਸਾਨੂੰ ਬਾਹਰੋਂ ਬਹੁਤ ਦਬਾਅ ਪਾਇਆ ਜਾ ਰਿਹਾ ਹੈ, ਘਟੋ ਘਟ ਪੰਜਾਹ ਫੋਨ ਆਏ ਹਨ ਕਿ ਧੂੰਦਾ ਸਾਹਿਬ ਨੂੰ "ਸਿੰਘ ਸਾਹਿਬਾਨ"  ਦੇ ਸਾਮ੍ਹਣੇ ਪੇਸ਼ ਹੋ ਜਾਂਣਾਂ ਚਾਹੀਦਾ ਹੈਅਸੀ ਮਜਬੂਰ ਹਾਂ ਦਾਸ ਦੇ ਲੇਖ ਪੜ੍ਹ ਕੇ ਫੇਸਬੁਕ ਤੋਂ ਨਿਉਜੀਲੈੰਡ ਦੇ ਹਰਨੇਕ ਸਿੰਘ ਨੇ ਮੇਰੇ ਨਾਲ ਗਲ ਕਰਨ ਲਈ ਅਪਣਾਂ ਫੋਨ ਨੰਬਰ ਦਿਤਾ ਤੇ ਕਹਿਆ ਕਿ ਬਹੁਤ ਜਰੂਰੀ ਗਲ ਕਰਨੀ ਹੈਦਾਸ ਨੇ ਹਰਨੇਕ ਸਿੰਘ ਨੂੰ ਫੋਨ ਕੀਤਾ ਅਤੇ ਲਗਭਗ ਅੱਧਾਂ ਘੰਟਾ ਗਲ ਹੋਈ , ਜਿਸ ਵਿਚ ਹਰਨੇਕ ਸਿੰਘ ਦੀ ਅਹੰਕਾਰ ਭਰੀ  ਭਾਸ਼ਾ ਸੁਣ ਕੇ ਮੈਨੂੰ ਅਪਣੇ ਆਪ ਤੇ ਮਲਾਲ ਹੋਇਆ ਕਿ ਮੈਂ ਇਹੋ ਜਹੇ ਅਹੰਕਾਰੀ ਬੰਦੇ ਨਾਲ ਗਲ ਹੀ ਕਿਉ ਕੀਤੀ ?
ਹਰਨੇਕ ਸਿੰਘ ਵਾਰ ਵਾਰ ਅਪਣੀ ਅਹੰਕਾਰ ਭਰੀ ਭਾਸ਼ਾ ਵਿਚ ਇਹ ਹੀ ਕਹਿੰਦਾ ਰਿਹਾ ਕਿ , "ਮੈਂ ਚਾਹਾਂ ਤੇ ਧੂੰਦੇ ਨੂੰ ਸਕਤਰੇਤ ਦੀਆਂ ਪਉੜ੍ਹੀਆਂ ਵਿਚੋਂ ਵਾਪਸ ਬੁਲਾ ਲਵਾਂ, ਮੇਰਾ ਇੱਨਾਂ ਜੋਰ ਹੈਲੇਕਿਨ ਧੂੰਦਾ ਪੇਸ਼ ਹੋਵੇਗਾ, ਭਾਵੇ ਤੁਸੀ ਕਿਨ੍ਹਾਂ ਹੀ ਜੋਰ ਲਾ ਲਵੋ ਪ੍ਰੋਫੇਸਰ ਦਰਸ਼ਨ ਸਿੰਘ ਨੇ "ਸਕਤੱਰੇਤ"  ਵਿਚ ਨਾਂ ਜਾ ਕੇ ਕੀ ਖਟਿਆ ? ਇਨ੍ਹਾਂ ਮੁੰਡਿਆਂ ਨੇ ਪੰਜਾਬ ਦੇ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਾਂ ਹੈ, ਇਹ ਪੇਸ਼ ਨਾਂ ਹੋ ਕੇ ਘਰ ਨਹੀ ਬਹਿ ਸਕਦੇ ...ਆਦਿਕ।" 
ਸਰਬਜੀਤ ਸਿੰਘ ਧੂੰਦਾ ਨੇ 25 ਤਰੀਖ ਨੂੰ ਸਕਤਰੇਤ ਵਿਚ ਪੇਸ਼ ਹੋਣਾਂ ਸੀ 21 ਤਰੀਖ ਨੂੰ ਉਹ ਕਾਨਪੁਰ ਵਿਚ ਰਿਵਾਲਵਰ (ਪਿਸਤੋਲ) ਖਰਈਦਨ ਆਇਆ ਹੋਇਆ ਸੀ ਅਤੇ ਇਕ ਹੋਟਲ ਵਿਚ ਠਹਰਿਆ ਹੋਇਆਂ ਸੀਪਾਠਕਾਂ ਨੂੰ ਇਹ ਦਸ ਦਿਆਂ ਕਿ ਕਾਨਪੁਰ ਵਿਚ ਰਿਵਾਲਵਰ ਬਨਾਉਣ ਵਾਲੀ ਇਕ ਫੇਕਟਰੀ ਹੈ , ਜਿਸ ਦੀ ਬਣੀ ਰਿਵਾਲਵਰ ਪੂਰੇ ਹਿੰਦੁਸਤਾਨ ਵਿੱਚ ਸਪਲਾਈ ਹੂੰਦੀ ਹੈ
ਧੂੰਦੇ ਨੇ ਕਾਨਪੁਰ ਦਾ ਇਹ ਦੌਰਾ ਬਿਲਕੁਲ ਗੁਪਤ ਰਖਿਆ ਹੋਇਆ ਸੀ ਲੇਕਿਨ ਕਾਨਪੁਰ ਦੇ ਇਕ ਵੀਰ ਜਗਧਰ ਸਿੰਘ ਨੂੰ ਇਸ ਦੌਰੇ ਦਾ ਪਤਾ ਸੀੳਨ੍ਹਾਂ ਨੇ ਧੂੰਦੇ ਨੂੰ ਕਹਿਆ ਕਿ ਕਾਨਪੁਰ ਆ ਕੇ ਤੁਸੀ ਵੀਰ ਇੰਦਰਜੀਤ ਸਿੰਘ ਨੂੰ ਮਿਲੇ ਬਗੈਰ ਕਿਸ ਤਰ੍ਹਾਂ ਵਾਪਸ ਚਲੇ ਜਾਉਗੇ, ? ਉਹ ਤਾਂ ਤੁਹਾਡੇ ਬਹੁਤ ਵੱਡੇ ਮੁਰੀਦ ਹਨ ਧੂੰਦਾ ਸਹਿਬ ਹੁਣ ੳਨ੍ਹਾਂ ਵੀਰਾਂ ਸਾਮ੍ਹਣੇ ਫੰਸ ਗਏ ਅਤੇ ਮੈਨੂੰ  ਉਸ ਹੋਟਲ ਵਿਚ ਮਜਬੂਰਨ ਬੁਲਵਾਣਾਂ  ਪਿਆ, ਜਿਥੇ ਉਹ ਠਹਿਰੇ ਹੋਏ ਸਨ  ਸ਼ਾਮ ਦੇ 6 ਵੱਜੇ ਸਨਅਤੇ ੳਨ੍ਹਾਂ ਦੀ ਟਰੇਨ ਰਾਤ 8 ਵਜੇ ਦੀ ਸੀ ਦੋ ਤਿਨ ਘੰਟੇ ਦੀ ਮੁਲਾਕਾਤ ਦੇ ਦੌਰਾਨ ਦਾਸ ੳਨ੍ਹਾਂ ਨੂੰ "ਸਕਤਰੇਤ" ਵਿੱਚ ਨਾਂ ਜਾਂਣ ਦੀਆਂ ਬੇਨਤੀਆਂ ਕਰਦਾ ਰਿਹਾ ਲੇਕਿਨ ਉਹ ਮੌਨ ਧਾਰ ਕੇ ਬੈਠੇ ਰਹੇਦਾਸ ਅਤੇ ੳਨ੍ਹਾਂ ਦੇ 7-8 ਸਾਥੀ ੳਨ੍ਹਾਂ ਨੂੰ ਸਟੇਸ਼ਨ ਵੀ ਛੱਡਨ ਵੀ  ਗਏ
ਜਦੋਂ ਦਾਸ ਨੇ ੳਨ੍ਹਾਂ ਨੂੰ ਬਹੁਤ ਕੁਰੇਦਿਆ  ਅਤੇ ਕਹਿਆ , ਠੀਕ ਹੈ ਤੁਸੀ ਕੋਈ ਬੱਚੇ ਤਾਂ  ਹੋ ਨਹੀ,ਜੋ ਕੋਈ ਤੁਹਾਨੂੰ ਸਮਝਾਏ ਤੁਸੀ ਅਪਣੀ ਮਰਜੀ ਨਾਲ ਉਥੇ ਚੱਲੇ ਹੋ, ਇਹ ਤੁਹਾਡੀ ਸੋਚ ਹੈ ,ਲੇਕਿਨ ਇਕ ਗਲ ਇਹ ਦਸੋ ਕਿ , "ਕੀ  ਤੁਹਾਡੀਆਂ ਦੋ ਸ਼ਰਤਾਂ "ਸਕੱਤਰੇਤ ਜੂੰਡਲੀ " ਨਾਲ ਪਹਿਲਾਂ ਹੀ ਤੈਅ ਨਹੀ ਹੋ ਚੁਕੀਆਂ ਹਨ "
ਪਹਿਲੀ
  ਤਾਂ  ਇਹ ਕਿ ਤੁਸੀ ਪ੍ਰੋਫੇਸਰ ਦਰਸ਼ਨ ਸਿੰਘ ਨਾਲ ਹੁਣ ਕੋਈ ਸੰਬੰਧ ਨਹੀ ਰਖੋਗੇ
 ਦੂਜਾ ਤੁਸੀ ਦਸਮ ਗ੍ਰੰਥ ਦੇ ਖਿਲਾਫ ਹੁਣ ਕੁਝ ਨਹੀ ਬੋਲੋਗੇ ?
ਇਹ ਸੁਣ
 ਕੇ ਉਹ ਬੋਲੇ ਅਤੇ ਕਹਿਨ ਲਗੇ ਕਿ ਇਹ ਤੁਹਾਨੂੰ ਕਿਸ ਦਸਿਆ ਹੈ ? ਮੈਂ ਕਹਿਆ "ਗਿਆਨੀ ਕੇਵਲ ਸਿੰਘ ਤਾਂ ਇਹ ਗਲ ਕਈਆਂ ਨੂੰ ਦਸ ਚੁਕਿਆ ਹੈ ਜੋ ਕਾਲੇਜ ਵਾਲਿਆਂ ਦਾ ਬਿਚੋਲੀਆਂ ਬਣਿਆ ਹੋਇਆ ਹੈ।" ਇਸ ਤੇ ਉਹ ਕਹਿਨ ਲੱਗੇ ਕਿ "ਐਸਾ ਨਹੀ ਹੈ " ਦਾਸ ਨੇ ਅਪਣਾਂ ਫੋਨ ਮਿਲਾ ਕੇ ਕਹਿਆ ਲਉ ਫਿਰ ਪ੍ਰੋਫੇਸਰ ਸਾਹਿਬ ਨਾਲ ਗਲ ਕਰੋ, ਤੇ ੳਨ੍ਹਾਂ ਨੇ ਗਲ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਕਹਿਨ ਲੱਗੇ, ਮੈ ਬਾਦ ਵਿੱਚ ਕਰ ਲਵਾਂ ਗਾੳਨ੍ਹਾਂ ਨੇ ਫਿਰ ਕਹਿਨਾਂ ਸ਼ੁਰੂ ਕੀਤਾ , " ਪ੍ਰੋਫੇਸਰ ਦਰਸ਼ਨ ਸਿੰਘ ਨੂੰ ਆਸਨਸੋਲ ਵਿੱਚ ਮੈਂ ਹੀ ਬਚਾਇਆ ਸੀ, ਜਦੋ ੳਨ੍ਹਾਂ ਤੇ ਹਮਲਾ ਹੋਇਆ , ਜੇ ਮੈਂ ਉਥੇ ਨਾਂ ਹੂੰਦਾ ਤਾਂ ਪ੍ਰੋਫੇਸਰ ਸਾਹਿਬ ਨਾਲ ਕੁਝ ਵੀ ਹੋ ਸਕਦਾ ਸੀ" ਇਸਤੇ ਦਾਸ ਨੇ ੳਨ੍ਹਾਂ ਨੂੰ ਕਹਿਆ ਕਿ ਆਸਨ ਸੋਲ ਵਾਲਾ ਪ੍ਰੋਗ੍ਰਾਂਮ ਤਾਂ ਤੁਸੀ ਮਿਥਿਆ ਸੀ, ਪ੍ਰੋਫੇਸਰ ਸਾਹਿਬ ਦੀ ਜਾਨ ਮਾਲ ਦੀ ਸੁਰਖਿਆ ਦੀ ਜਿੱਮੇਦਾਰੀ ਤੁਹਾਡੀ ਸੀਜੇ ਤੁਹਾਨੂੰ ਉਥੇ ਦੇ ਪ੍ਰਬੰਧਕਾਂ ਤੇ ਯਕੀਨ ਨਹੀ ਸੀ ਤਾਂ ਤੁਸੀ ਪ੍ਰੋਫੇਸਰ ਸਾਹਿਬ ਨੂੰ ਉਥੇ ਲੈ ਹੀ ਕਿਉ ਗਏ ਸੀ ?"
ਇਸ ਤੋਂ ਅਲਾਵਾ ਵੀ ਹੋਰ ਬਹੁਤ ਸਾਰੀਆਂ ਗੱਲਾਂ ਹੋਈਆਂ
ਸਾਰੀਆਂ ਗੱਲਾਂ ਇਥੇ ਲਿਖਣ ਨਾਲ ਇਹ ਲੇਖ ਬਹੁਤ ਵੱਡਾ ਹੋ ਜਾਵੇਗਾ  ਧੂੰਦਾ ਸਾਹਿਬ ਨਾਲ ਮੁਲਾਕਾਤ ਕਰਕੇ ਦਾਸ ਨੂੰ ਇਹ ਯਕੀਨ ਤਾਂ ਪੱਕਾ ਹੋ ਹੀ ਚੁਕਾ ਸੀ ਕਿ ਧੂੰਦਾ ਸਾਹਿਬ ਅਤੇ ਕਾਲੇਜ ਵਾਲਿਆਂ ਦੇ ਸਮਰਥਕ ਹੁਣ ਅੱਜ ਤੋਂ ਬਾਦ ਅਪਣੇ ਸਟੈੰਡ ਨੂੰ ਸਹੀ ਸਾਬਿਤ ਕਰਨ ਲਈ ਅਤੇ ਪਹਿਲਾਂ ਤੋਂ  ਤੈਸ਼ੁਦਾ ਸ਼ਰਤ ਮੁਤਾਬਿਕ ਹੁਣ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦੇ ਸਿਧਾਂਤਕ ਸਟੈੰਡ  ਦੀ ਨਿਖੇਦੀ ਤਾਂ  ਕਰਨਗੇ ਹੀ ਬਲਕਿ ੳਨ੍ਹਾਂ ਦੀ ਨਿੰਦਿਆ ਵੀ ਕਰਿਆ ਕਰਨ ਗੇ
ਇਹ ਹੀ ਹੋਇਆ ! ਕਾਲੇਜ ਦੇ ਚੇਅਰਮੈਂਨ  ਇੰਦਰ ਸਿੰਘ  ਰਾਣਾਂ  ਜੋ ਪ੍ਰੋਫੇਸਰ ਸਾਹਿਬ ਜੀ ਦੀ ਬੁਲਾਈ ਹਰ ਮੀਟਿੰਗ ਵਿੱਚ ਸ਼ਾਮਿਲ ਹੋਇਆ ਕਰਦੇ ਸੀ ਉਹ ਹੁਣ ਇਹ ਬਹਾਨਾਂ ਬਣਾਂ ਕਿ ਪਾਸਾ ਵਟਣ ਲਗੇ ਕਿ ਪ੍ਰੋਫੇਸਰ ਦਰਸ਼ਨ ਸਿੰਘ ਦੇ ਸਮਰਥਕ ਸਾਡੇ ਬਾਰੇ ਅਵਾ ਤਵਾ ਬੋਲਦੇ ਹਨ
"ਸਕਤੱਰੇਤ ਜੂੰਡਲੀ " ਨਾਲ ਤੈਅ ਹੋਈ ਪਹਿਲੀ ਸ਼ਰਤ ਅਨੁਸਾਰ ਕਾਲੇਜ ਵਾਲਿਆ ਅਤੇ ਧੂੰਦਾ ਸਮਰਥਕਾਂ ਨੇ ਪ੍ਰੋਫੇਸਰ ਸਾਹਿਬ ਅਤੇ ੳਨ੍ਹਾਂ ਦੇ ਸਾਥੀਆਂ ਨਾਲ ਆਏ ਦਿਨ ਪੰਗੇ ਲੈਣੇ ਸ਼ੁਰੂ ਕਰ ਦਿਤੇਧੂੰਦਾ ਦੇ ਗੈ੍ਰ ਸਿਧਾਂਤਕ ਤਰੀਕੇ ਨਾਲ "ਸਕੱਤਰੇਤ" ਵਿਚ ਜਾ ਕੇ "ਬੁਰਛਾਗਰਦਾਂ" ਕੋਲੋਂ ਮਾਫੀ ਮੰਗਣ ਨੂੰ ਲੈ ਕੇ ਕਾਲੇਜ ਵਾਲਿਆਂ ਅਤੇ ਧੂੰਦਾ ਸਾਹਿਬ ਦੀ ਜਾਗਰੂਕ ਤਬਕੇ ਵਿੱਚ ਥੂ ਥੂ ਹੋਣ ਲਗੀ , ਤਾਂ ਇਹ ਹੋਰ ਵੀ ਜਿਆਦਾ ਬੌਖਲਾ ਗਏਗੁਰਚਰਨ ਸਿੰਘ ਜਿਉਣਵਾਲਾ ਤਾਂ ਅਪਣੀ ਵੇਬਸਾਈਟ ਤੇ ਆਏ ਦਿਨ ਪ੍ਰੋਫੇਸਰ ਸਾਹਿਬ ਅਤੇ ਪ੍ਰੋਫੇਸਰ ਸਾਹਿਬ ਦਾ ਸਾਥ ਦੇਣ ਵਾਲੇ ਪੰਥ ਦਰਦੀਆਂ  ਬਾਰੇ ਜਾਤੀ ਹਮਲੇ ਕਰ ਕਰ ਕੇ ਅਪਣਾਂ ਸਾੜ ਕਡ੍ਹਨ ਲੱਗਾਇਸੇ ਤਰ੍ਹਾਂ ਹਰਨੇਕ ਸਿੰਘ ਅਤੇ ਹੁਣ ਵਰਿੰਦਰ ਸਿੰਘ ਗੋਲਡੀ ਵੀ ਉਸੇ ਪੀੜ੍ਹੀ ਤੇ ਬੈਠੇ ਹੋਏ ਹਨਹਲੀ ਪਿਛੇ ਹੀ ਵਰਿੰਦਰ ਸਿੰਘ ਗੋਲਡੀ ਨੇ ਪ੍ਰੋਫੇਸਰ ਸਾਹਿਬ ਦੇ ਬਾਰੇ ਇਹ ਲਿਖਿਆ ਕਿ ੳਨ੍ਹਾਂ ਦੀ ਬੇਟੀ ਸ਼ਰਾਬ ਵੇਚਦੀ ਹੈ ਅਤੇ ਦਾਸ ਦਾ ਮੂੰਡਾ ਸ਼ਰਾਬ ਪੀ ਪੀ ਕੇ ਮਰਿਆ ਹੈ" ਆਦਿਕਅਪਣੇ ਸਟੈਡ  ਨੂੰ ਸਹੀ ਸਾਬਿਤ ਕਰਨ ਲਈ ਇਹ "ਧੂੰਦਾ ਸਮਰਥਕ" ਨੀਚਤਾ ਦੀ ਹੱਦ ਤੋਂ ਵੀ ਥੱਲੇ ਡਿਗ ਚੁਕੇ  ਹਨ
ਗਿਆਨੀ ਰਣਜੋਧ ਸਿੰਘ ਨਾਲ ਵੀ ਜੋ ਕੁਝ ਹਰਨੇਕ ਸਿੰਘ ਨੇ ਨੀਉਜੀਲੈੰਡ ਵਿਚਕੀਤਾ , ਉਹ ਵੀ ਇਸੇ ਕੜੀ ਦਾ ਹੀ ਨਤੀਜਾ ਸੀਪਾਠਕ ਇਹ ਸਵਾਲ ਕਰਨ ਗੇ ਕਿ ਪ੍ਰੋਫੇਸਰ ਦਰਸ਼ਨ ਸਿੰਘ ਹੋਰਾ ਅਤੇ ਗਿਆਨੀ ਰਣਜੋਧ ਸਿੰਘ ਵਿੱਚ ਕੀ ਸੰਬੰਧ ਹੈ ? ਗਿਆਨੀ ਰਣਜੋਧ ਸਿੰਘ ਜੀ , ਪ੍ਰੋਫੇਸਰ ਦਰਸ਼ਨ ਸਿੰਘ ਦਾ ਬਹੁਤ ਸਤਕਾਰ ਵੀ ਕਰਦੇ ਹਨ ਅਤੇ ਪ੍ਰੋਫੇਸਰ ਸਾਹਿਬ ਨਾਲ ਕਈ ਸਟੇਜਾਂ ਸਾਂਝੀਆਂ ਕਰ ਚੁਕੇ ਹਨ ਗਿਆਨੀ ਰਣਜੋਧ ਸਿੰਘ ਇਕ ਨਿਧੜਕ ਅਤੇ ਬੇਬਾਕ ਪ੍ਰਚਾਰਕ ਵੀ ਹਨਇਸੇ ਲਈ ਕਾਨਪੁਰ ਦੀ ਸੁਚੇਤ ਸੰਗਤ ਵਿੱਚ ਗਿਆਨੀ ਰਣਜੋਧ ਸਿੰਘ ਜੀ  ਹੋਰਾਂ ਦਾ ਬਹੁਤ ਸਤਕਾਰ ਹੈ ਹਰ ਵਰ੍ਹੇ ਵਾਂਗ ਫਰਵਰੀ 2013 ਵਿੱਚ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦਾ ਕੀਰਤਨ ਪ੍ਰੋਗ੍ਰਾਮ ਕਾਨਪੁਰ ਵਿੱਚ ਮਿਥਿਆ ਗਇਆਗਿਆਨੀ ਰਣਜੋਧ ਸਿੰਘ ਹੋਰਾਂ ਨੂੰ ਜਦੋ ਇਸ ਦੀ ਸੂਚਨਾਂ ਦਿਤੀ ਗਈ  ਤਾਂ ਉਹ ਸਾਰੇ ਪ੍ਰੋਗ੍ਰਾਮ ਰੱਦ ਕਰਕੇ ਕਾਨਪੁਰ ਆਉਣ ਨੂੰ ਤਿਆਰ ਹੋ ਗਏਇਸ ਵਰ੍ਹੇ ਇਕ ਪਾਸੇ ਗਿਆਨੀ ਗੁਰਬਚਨ ਸਿੰਘ ਹੇਡ ਗ੍ਰੰਥੀ ਅਕਾਲ ਤਖਤ ਨੇ ਇਸ ਪ੍ਰੋਗ੍ਰਾਂਮ ਨੂੰ ਰੁਕਵਾਉਣ  ਲਈ ਅਪਣਾਂ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਸੀ ਦੂਜੇ ਪਾਸੇ  ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈੰਡ ਵਾਲਿਆਂ ਨੇ ਇਸ ਪ੍ਰੋਗ੍ਰਾਂਮ ਨੂੰ ਅਸਫਲ ਕਰਨ ਲਈ ਪੂਰਾ ਜੋਰ ਲਾਇਆ ਹੋਇਆ ਸੀਸਾਡੇ  ਲਈ ਤਾਂ ਇਹ ਦੋਵੇਂ  ਗੁਰਬਚਨ ਸਿੰਘ  ਸਾਡੇ ਦੁਸ਼ਮਨ ਬਣੇ ਹੋਏ ਸਨਗੁਰਬਚਨ ਸਿੰਘ ਅਖੌਤੀ ਜਫੇਮਾਰ ਨੇ ਇਹ ਪ੍ਰੋਗ੍ਰਾਮ ਰੁਕਵਾਉਣ ਲਈ ਅਪਣਾਂ ਮੁਸ਼ਟੰਡਾ ਕੁਲਦੀਪ ਸਿੰਘ ਲਾਇਆ ਹੋਇਆ ਸੀ ਦੂਜੇ ਪਾਸੇ ਗੁਰਬਚਨ ਸਿੰਘ  ਥਾਈਲੈੰਡ ਵਾਲਾ ਪ੍ਰਿੰਸੀਪਲ ਗਿਆਨੀ ਰਣਜੋਧ ਸਿੰਘ ਹੋਰਾਂ ਨੂੰ ਫੋਨ ਕਰ ਕਰ ਕੇ ਇਹ ਕਹਿ ਰਿਹਾ ਸੀ ਕਿ ,"ਗਿਆਨੀ ਰਣ ਜੋਧ ਸਿੰਘ ਜੀ ! ਤੁਸੀ ਕਾਨਪੁਰ ਕੀ ਕਰਨ ਜਾ ਰਹੇ ਹੋ ?,............. ਪ੍ਰੋਫੇਸਰ ਦਰਸ਼ਨ ਸਿੰਘ ਤਾਂ ਤੁਹਾਨੂੰ  ਵਰਤ ਰਿਹਾ ਹੈ।............. ਕਾਨਪੁਰ ਵਿਚ ਤਾਂ  ਖੂਨ ਖਰਾਬਾ ਹੋਣਾਂ ਹੈ ..............ਪ੍ਰੋਫੇਸਰ ਦੇ ਨਾਲ ਨਾਲ ਤੂਸੀ ਵੀ ਜਾਉਗੇ " 
ਇਹ ਹਨ ਪਿੰਡ ਪਿੰਡ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਕੌਮ ਦੇ ਵੱਡੇ ਮੋਹਤਬਰ ਪ੍ਰਚਾਰਕ ! ਇਹ ਗਲ ਕੋਈ ਵੀ ਗਿਆਨੀ ਰਣਜੋਧ ਸਿੰਘ ਜੀ ਤੋਂ ਅਜ ਵੀ
  ਪੁਛ ਸਕਦਾ ਹੈ ਖੇਰ ਅਸੀ ਉਦੋਂ ਹੀ ਸਮਝ ਗਏ ਸੀ ਕਿ ਧੂੰਦਾ ਸਮਰਥਕਾਂ ਅਤੇ ਕਾਲੇਜ ਵਾਲਿਆ ਨੇ ਹੁਣਗਿਆਨੀ ਰਣਜੋਧ ਸਿੰਘ ਹੋਰਾਂ ਦੀ ਬੇਜਤੀ ਵੀ ਕਰਨੀ ਹੈਨੀਉਜੀਲੈੰਡ ਦਾ ਵਾਕਿਆ ਉਸੇ ਲੜੀ ਦੀ ਇਕ ਕੜੀ ਹੈ ,ਹੋਰ ਕੁਝ ਵੀ ਨਹੀ ਇਹੋ ਜਹੇ ਕਾਲੇਜ , ੳਨ੍ਹਾਂ ਦੇ ਪ੍ਰਚਾਰਕ ਅਤੇ ੳਨ੍ਹਾਂ ਦੇ ਸਮਰਥਕਾਂ ਤੋਂ ਪੰਥ ਦਰਦੀਆਂ ਨੂੰ ਰੱਬ ਹੀ ਬਚਾਏ !! 
ਇੰਦਰਜੀਤ ਸਿੰਘ,ਕਾਨਪੁਰ

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.