ਗਿਆਨੀ ਸ਼ਿਵਤੇਗ ਸਿੰਘ ਬਾਰੇ ਬਣਾਈ ਕਹਾਣੀ ਨੇ ਲਿਆ ਨਵਾਂ ਮੋੜ: ਗੁਰਦੇਵ ਸਿੰਘ ਸੱਧੇਵਾਲੀਆ
ਪਿੱਛਲੇ ਦਿਨੀ ਫੇਸਬੁਕ ਉਪਰ ਘੁੰਮਦੀ ਅਤੇ ਪੰਥਕ ਡਾਟ ਔਰਗ ਵਲੋਂ ਉਛਾਲੀ ਗਈ ਗਿਆਨੀ ਸ਼ਿਵਤੇਗ ਸਿੰਘ ਦੀ ਕਹਾਣੀ ਨੇ ਉਸ ਵਕਤ ਨਵਾ ਮੋੜ ਲਿਆ ਜਦ ਦੋਸ਼ ਲਾਉਂਦੀ ਦੱਸੀ ਜਾਂਦੀ ਬੀਬੀ ਨੇ ਲਿਖਤੀ ਐਵੀਡੈਂਸ ਡਿਕਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਕਿ ਮੇਰਾ ਦੋਸ਼ੀ ਗਿਆਨੀ ਸ਼ਿਵਤੇਗ ਸਿੰਘ ਨਹੀ ਬਲਕਿ ਦੋਸ਼ ਲਾਉਂਣ ਵਾਲਾ ਖੁਦ ਉਹ ਤਪਲਾ ਵਾਦਕ ਹੈ ਜਿਸ ਨੇ ਇੱਕ ਦਿਨ ਪਹਿਲਾਂ ਉਸ ਨੂੰ ਰੌਲ ਤੇ ਬੈਠੀ ਨੂੰ 'ਆਈ ਲਵ ਯੂ' ਕਿਹਾ ਅਤੇ ਉਸ ਦਾ ਰਾਹ ਵੀ ਰੋਕਿਆ। ਉਹ ਬੀਬੀ ਇਸ ਤੋਂ ਪਹਿਲਾਂ ਕਿ ਕਮੇਟੀ ਕੋਲੇ ਉਸ ਤਪਲਾ ਵਾਦਕ ਬਾਰੇ ਕੁਝ ਕਹਿੰਦੀ ਉਸ ਨੇ ਪਹਿਲਾਂ ਹੀ ਉਸ ਦੀ ਕਹਾਣੀ ਗਿਆਨੀ ਸ਼ਿਵਤੇਗ ਸਿੰਘ ਨਾਲ ਬਣਾ ਕੇ ਛੱਡ ਦਿੱਤੀ।
ਇਹ ਗੱਲ ਉਸ ਵੇਲੇ ਹੋਰ ਵੀ ਪੇਚੀਦਾ ਹੋ ਗਈ ਜਦ ਬਹੁਤੇ ਕਮੇਟੀ ਵਾਲੇ ਸਚਾਈ ਜਾਨਣ ਦੀ ਥਾਂ ਇਸ ਗੱਲ ਉਪਰ ਹੀ ਅੜੇ ਰਹੇ ਕਿ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਪੂਨੀਆ ਵਧੀਆ ਪ੍ਰਬੰਧਕ ਨਹੀ ਹੈ ਜਿਸ ਕਾਰਨ ਇਹ ਘਟਨਾ ਵਾਪਰੀ। ਇਸ ਮੋੜ ਤੇ ਆ ਕੇ ਲੋਕਾਂ ਵਲੋਂ ਸ਼ੱਕ ਕੀਤਾ ਜਾਂਦਾ ਹੈ ਕਿ ਦਰਅਸਲ ਮਸਲਾ ਖੁੱਸ ਚੁੱਕੀ ਪ੍ਰਧਾਨਗੀ ਦਾ ਹੈ ਪਰ ਸ਼ਿਵਤੇਗ ਸਿੰਘ ਨੂੰ ਆਪਸੀ ਇਸ ਅੰਦਰਲੀ ਖਹਿਬਾਜੀ ਲਈ ਬਲੀ ਦਾ ਬੱਕਰਾ ਬਣਾਇਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਢਾਡੀ ਬੀਬੀ ਕੋਲੇ ਇਹ ਵੀ ਪਹੁੰਚ ਕੀਤੀ ਗਈ ਕਿ ਉਹ ਦੱਸ ਲੱਖ ਰੁਪਈਆ ਲੈ ਕੇ ਵਾਪਸ ਚਲੀ ਜਾਵੇ ਪਰ ਲੱਗਿਆ ਹੋਇਆ ਦੋਸ਼ ਵਾਪਸ ਨਾ ਲਏ।
ਭਰੋਸੇ ਜੋਗ ਸੂਤਰਾਂ ਮੁਤਾਬਕ ਜਦ ਕੁਝ ਬੰਦਿਆਂ ਦੋਸ਼ ਲਾਉਂਣ ਵਾਲੇ ਤਪਲਾ ਵਾਦਕ ਨੂੰ ਘਟਨਾ ਬਾਰੇ ਪੁੱਛਿਆ ਤਾਂ ਉਸ ਮੰਨਿਆ ਕਿ ਉਸ ਨੂੰ 'ਪੀਅਰਕਾਰਡ' ਦਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਜੇ ਉਹ ਅਪਣੇ ਲਾਏ ਗਏ ਦੋਸ਼ ਨੂੰ ਬਰਕਰਾਰ ਰੱਖਦਾ ਹੈ।
ਯਾਦ ਰਹੇ ਕਿ ਰੇਰੂ 'ਸਾਹਬ' ਡੇਰੇ ਦੇ ਕੀਰਤਨੀ ਜੱਥੇ ਨਾਲ ਆਏ ਤਪਲਾ ਵਾਦਕ ਨੇ ਕਮੇਟੀ ਕੋਲੇ ਇਹ ਦੋਸ਼ ਲਾਇਆ ਸੀ ਕਿ ਗਿਆਨੀ ਸ਼ਿਵਤੇਗ ਸਿੰਘ ਢਾਡੀ ਬੀਬੀ ਨਾਲ ਜੱਫੀ ਪਾਈ ਖੜਾ ਸੀ। ਪਰ ਉਸ ਦਾ ਇਹ ਦੋਸ਼ ਉਸ ਵੇਲੇ ਹੀ ਸ਼ੱਕ ਦੇ ਘੇਰੇ ਵਿਚ ਆ ਜਾਂਦਾ ਹੈ ਜਦ ਉਹ ਕਹਿੰਦਾ ਹੈ ਕਿ ਦਰਵਾਜਾ ਖੁਲ੍ਹਾ ਹੋਇਆ ਸੀ! ਕੋਈ ਵੀ ਸਿਆਣਾ ਬੰਦਾ ਇਹ ਸਮਝ ਸਕਦਾ ਹੈ ਕਿ ਦਰਵਾਜਾ ਖੁਲ੍ਹਾ ਛੱਡਕੇ ਕੋਈ ਬੇਗਾਨੀ ਔਰਤ ਨੂੰ ਜੱਫੀਆਂ ਨਹੀ ਪਾਉਂਦਾ।
ਇਹ ਅਫਵਾਹ ਵੀ ਜੋਰਾਂ ਤੇ ਰਹੀ ਹੈ ਕਿ ਜੇ ਗਿਆਨੀ ਸ਼ਿਵਤੇਗ ਸਿੰਘ ਸੱਚਾ ਸੀ ਤਾਂ ਦੌੜਿਆ ਕਿਉਂ? ਪਰ ਗੱਲ ਦਰਅਸਲ ਇਹ ਹੈ ਕਿ ਬਾਜਵਾ ਨਾਂ ਦੇ ਨੌਜਵਾਨ ਨੂੰ ਲੱਖਵਿੰਦਰ ਨਾਂ ਦੇ ਬੰਦੇ ਦਾ ਟੈਕਸ-ਮੈਸਿਜ ਆਇਆ ਸੀ ਕਿ ਮਿਸ਼ਨਰੀ ਪ੍ਰਚਾਰਕ ਕਿਸੇ ਔਰਤ ਨਾਲ ਫੜਿਆ ਗਿਆ ਹੈ। ਪਰ ਬਾਜਵਾ ਨੇ ਵਾਪਸ ਮੈਸਿਜ ਭੇਜਿਆ ਕਿ ਇਹ ਫੇਕ ਖਬਰ ਹੈ ਤਾਂ ਲੱਖਵਿੰਦਰ ਨੇ ਉਸ ਨੂੰ ਫੋਨ ਕਰਕੇ ਕਿਸੇ ਹੋਰ ਬੰਦੇ ਨਾਲ ਗੱਲ ਕਰਾਈ ਜਿਸ ਨੇ ਉਪਰੋਤਕ ਕਹਾਣੀ ਉਸ ਨੂੰ ਸੁਣਾਈ ਤਾਂ ਬਾਅਦ ਲਖਵਿੰਦਰ ਨੇ ਉਸ ਨੂੰ ਦੱਸਿਆ ਕਿ ਚਾਹੇ ਫੇਕ ਚਾਹੇ ਸੱਚੀ ਅਸੀਂ ਅੱਜ ਸ਼ਿਵਤੇਗ ਚੱਕ ਲੈਣਾ ਹੈ ਜਿਸ ਤੋਂ ਬਾਜਵਾ ਦੇ ਕੰਨ ਖੜੇ ਹੋ ਗਏ ਅਤੇ ਉਹ ਗਿਆਨੀ ਸ਼ਿਵਤੇਗ ਸਿੰਘ ਕੋਲੇ ਇੱਕ ਹੋਰ ਸਾਥੀ ਨੂੰ ਲੈ ਕੇ ਪਹਿਲਾਂ ਹੀ ਪਹੁੰਚ ਗਿਆ। ਕਮੇਟੀ ਵਿਚਲੀ ਮੀਟਿੰਗ ਦੀ ਗਰਮਾ ਗਰਮ ਬਹਿਸ ਤੋਂ ਬਾਅਦ ਸ੍ਰ ਪੂਨੀਏ ਨੇ ਮਹੌਲ ਨੂੰ ਭਾਂਪਦਿਆਂ ਗਿਆਨੀ ਸ਼ਿਵਤੇਗ ਸਿੰਘ ਨੂੰ ਫੋਨ ਕਰ ਦਿੱਤਾ ਕਿ ਇਥੋਂ ਛੇਤੀ ਦੌੜ ਅਤੇ ਉਹ ਸ੍ਰ ਬਾਜਵੇ ਹੋਰਾਂ ਨਾਲ ਗੱਡੀ ਵਿਚ ਬੈਠ 'ਸੇਫ' ਥਾਂ ਚਲੇ ਗਏ ਅਤੇ ਕੋਈ ਵੀਹ ਮਿੰਟ ਬਾਅਦ ੮-੧੦ ਗੱਡੀਆਂ ਭਰੀਆਂ ਧਰਮ ਦੇ ਨਾਂ ਦੇ ਗੁੰਡਾ-ਗਰਦੀ ਕਰਨ ਵਾਲੇ ਲੋਕਾਂ ਦੀਆਂ ਆ ਪਹੁੰਚੀਆਂ। ਸੋਚਿਆ ਜਾ ਸਕਦਾ ਹੈ ਕਿ ਜੇ ਉਹ ਨੌਜਵਾਨ ਗਿਆਨੀ ਸ਼ਿਵਤੇਗ ਸਿੰਘ ਨੂੰ ਉਥੋਂ ਲੈ ਕੇ ਨਾ ਦੌੜਦੇ ਤਾਂ ਨਤੀਜੇ ਕੀ ਹੋ ਸਕਦੇ ਸਨ।
ਹੋਰ ਹੈਰਾਨੀ ਦੀ ਗੱਲ ਇਹ ਕਿ ਬਾਦਲ ਐਂਡ-ਪਾਰਟੀ ਦੀ ਦਿੱਲੀ ਕਮੇਟੀ ਨੂੰ ਪਤਾ ਨਹੀ ਕੀ ਸੁਪਨਾ ਆਇਆ ਕਿ ਉਨ੍ਹਾਂ ਬਿਨਾ ਕੋਈ ਗੱਲ ਜਾਣੇ ਅਤੇ ਪੱਖ ਸੁਣੇ ਗਿਆਨੀ ਸ਼ਿਵਤੇਗ ਸਿੰਘ ਨੂੰ ਦਿੱਲੀ ਗੁਰੂ ਘਰ ਦੀਆਂ ਸੇਵਾਵਾਂ ਤੋਂ ਰਾਤੋ ਰਾਤ ਮੁਕਤ ਵੀ ਕਰ ਦਿੱਤਾ ਜਿਸ ਤੋਂ ਇਹ ਵੀ ਸਾਬਤ ਹੁੰਦਾ ਕਿ ਜਿਥੇ ਡਿਕਸੀ ਗੁਰਦੁਆਰਾ ਦੀ ਆਪਸੀ ਨਿੱਜੀ ਕਿੜ ਕੱਢਣ ਲਈ ਗਿਆਨੀ ਜੀ ਨੂੰ ਬਲੀ ਚਾਹੜਿਆ ਗਿਆ ਹੈ ਉਥੇ ਬਾਦਲਾਂ ਅਤੇ ਦਸਮ ਗਰੰਥੀ ਪਾਰਟੀ ਨੂੰ ਵੀ ਸ਼ਿਵਤੇਗ ਸਿੰਘ ਬੁਰੀ ਤਰ੍ਹਾਂ ਰੜਕ ਰਿਹਾ ਸੀ। ਇਹ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਵਾਲੀ ਗੱਲ ਹੋਈ ਹੈ ਅਤੇ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਬਾਹਰਲੇ ਗੁਰੂ ਘਰ ਵੀ ਹਿੰਦੋਸਤਾਨ ਦੇ ਗੁਲਾਮ ਹੋ ਕੇ ਰਹਿ ਗਏ ਹਨ ਜਿਥੋਂ ਤਾਰਾਂ ਹਿਲਦੀਆਂ ਹਨ ਅਤੇ ਕਾਰਵਾਈ ਇਥੇ ਹੁੰਦੀ ਹੈ।
ਬਾਕੀ ਪੂਰੀ ਕਹਾਣੀ ਵਿਚ?????