ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਆਉ ਬਿਨਾ ਦੇਰ ਕੀਤਿਆਂ ਵੇਲਾ ਸੰਭਾਲੀਏ
ਆਉ ਬਿਨਾ ਦੇਰ ਕੀਤਿਆਂ ਵੇਲਾ ਸੰਭਾਲੀਏ
Page Visitors: 2823

  ਆਉ ਬਿਨਾ ਦੇਰ ਕੀਤਿਆਂ ਵੇਲਾ ਸੰਭਾਲੀਏ
 ਭਾਰਤੀ ਲੋਕ ਸਭਾ ਦੀਆਂ ਚੋਣਾਂ ਦਾ ਸਮਾ ਲੰਙ ਗਿਆ ਹੈ , ਹਾਲਾਤ ਸਭ ਦੇ ਸਾਮ੍ਹਣੇ ਹਨ । ਇਹ ਆਪਣੇ ਪਿੱਛੇ ਬਹੁਤ ਸਾਰੇ ਵਿਚਾਰਨ ਗੋਚਰੇ ਮਸਲ੍ਹੇ ਛੱਡ ਗਿਆ ਹੈ , ਜਿਵੇਂ ਰਾਜਨੀਤਕ ਤੌਰ ਤੇ ਸਿੱਖਾਂ ਦੀ ਕੋਈ ਵੱਖਰੀ ਸਿਆਸੀ ਪਾਰਟੀ ਨਹੀਂ ਹੋਣੀ ਚਾਹੀਦੀ , ਕਿਉਂਕਿ ਭਾਰਤ ਦੇ ਵਿਸ਼ਾਲ ਲੋਕਤੰਤ੍ਰ ਵਿਚ ਅਜਿਹੀ ਪਾਰਟੀ , ਕੋਈ ਤੀਰ ਨਹੀਂ ਮਾਰ ਸਕਦੀ , ਸਿਵਾਏ ਇਸ ਦੇ ਕਿ ਅਜਿਹੀ ਪਾਰਟੀ ਆਪਣੀ ਰਾਜ-ਲਾਲਸਾ ਦੀ ਪੂਰਤੀ ਖਾਤ੍ਰ ਬਹੁ ਗਿਣਤੀ ਦੀ ਖੁਸ਼ਨੂਦੀ ਹਾਸਲ ਕਰਨ ਲਈ , ਸਿੱਖਾਂ ਤੇ ਹੀ ਜਬਰ ਕਰੀ ਜਾਵੇ , ਅਤੇ ਆਪਣੇ ਆਰਥਿਕ ਲਾਭ ਲਈ ਸਿੱਖਾਂ ਅਤੇ ਪੰਜਾਬ ਨੂੰ ਹੀ ਲੁੱਟੀ ਜਾਵੇ । ਵੈਸੇ ਵੀ ਅਕਾਲੀ-ਦਲ (ਜੋ ਅੱਜ ਬਾਦਲ ਦੱਲ ਬਣ ਗਿਆ ਹੈ) ਕੋਈ ਸਿਆਸੀ ਪਾਰਟੀ ਨਹੀਂ ਬਣਾਈ ਗਈ ਸੀ , ਬਲਕਿ ਇਸ ਨੂੰ ਸ਼੍ਰੋਮਣੀ ਕਮੇਟੀ ਦੇ ਸਹਾਇਕ ਵਿੰਗ ਵਜੋਂ ਸਥਾਪਤ ਕੀਤਾ ਗਿਆ ਸੀ ।
  ਬਾਦਲ ਪਾਰਟੀ , ਜੋ ਕਿਤੇ ਅਕਾਲੀ ਦਲ ਹੈ ਅਤੇ ਕਿਤੇ ਪੰਜਾਬੀ ਪਾਰਟੀ ਹੈ , ਉਹ ਤਾਂ ਪਹਿਲਾਂ ਹੀ ਬੀ. ਜੇ. ਪੀ. ਨਾਲ ਯਾਰੀ ਪਾ ਕੇ ਆਰ. ਐਸ. ਐਸ. ਦੀ ਝੋਲੀ ਵਿਚ ਜਾ ਬੈਠੀ ਹੈ । ਬਾਦਲ ਦੇ ਪੈਸੇ ਨਾਲ ਪਲਣ ਵਾਲੇ ਦਰਜਣਾ ਅਕਾਲੀ-ਦਲ , ਸਿੱਖਾਂ ਵਿਚ ਭੰਬਲ-ਭੂਸਾ ਪੈਦਾ ਕਰਨ ਤੋਂ ਇਲਾਵਾ , ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਕਰਨ ਅਤੇ ਗੁੰਡਾ-ਗਰਦੀ ਫੈਲਾਉਣ ਦਾ ਕੰਮ ਵੀ ਕਰ ਰਹੇ ਹਨ । ਕਿਸੇ ਦਾ ਵੀ ਐਮ. ਪੀ. ਜਾਂ ਐਮ. ਐਲ. ਏ. ਹੋਣਾਂ ਤਾਂ ਦੂਰ , ਕਿਸੇ ਦਾ ਕੋਈ ਬਲਾਕ-ਪਰਮੁੱਖ ਵੀ ਨਹੀਂ ਹੋਣਾਂ , ਫਿਰ ਇਨ੍ਹਾਂ ਪਾਰਟੀਆਂ ਦੀ ਰਾਜਨੀਤੀ ਕੀ ਹੈ ? ਇਨ੍ਹਾਂ ਦਾ ਖਰਚਾ ਕਿਵੇਂ ਚਲਦਾ ਹੈ ? ਇਹ ਸਾਰੀਆਂ ਗੱਲਾਂ ਵਿਚਾਰਨ ਦੀਆਂ ਹਨ । ਅਜਿਹੇ ਦਲਾਂ ਨੂੰ ਹੁਣ ਆਪ ਹੀ ਪੰਥ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ , ਨਹੀਂ ਤਾਂ ਪੰਥ ਹੀ ਇਨ੍ਹਾਂ ਨੂੰ ਇਨ੍ਹਾਂ ਦੇ ਘਰ ਦਾ ਰਸਤਾ ਵਿਖਾ ਦੇਵੇ ।
    (ਫਿਲਹਾਲ ਪੰਥ ਨੂੰ ਇਕ ਚੰਗਾ ਰਾਜਨੀਤਕ ਮੰਚ ਮਿਲ ਗਿਆ ਹੈ)
  ਹੁਣ ਲੋੜ ਹੈ , ਬਿਨਾ ਢਿੱਲ ਕੀਤਿਆਂ , ਧਾਰਮਿਕ ਪੱਖ ਦਾ ਇਕ ਮੰਚ ਤਿਆਰ ਕੀਤਾ ਜਾਵੇ , ਜਿਸ ਨਾਲ ਧਾਰਮਿਕ ਤੌਰ ਤੇ ਇਕ-ਜੁੱਟ ਹੋ ਕੇ , ਸਵਾਰਥ ਰਹਿਤ , ਗੁਰਮਤਿ ਸਿਧਾਂਤ ਨੂੰ ਬਚਾਇਆ ਜਾ ਸਕੇ । ਅਜਿਹਾ ਉਪਰਾਲਾ ਕਰਨ ਵਾਲੇ ਦੁਨੀਆ ਵਿਚਲੇ ਹਰ ਗੁਰਸਿੱਖ ਦਾ ਸਵਾਗਤ ਕੀਤਾ ਜਾਵੇਗਾ , ਉਸ ਨੂੰ ਤਨੋ-ਮਨੋ-ਧਨੋ ਪੂਰਨ ਸਹਿਯੋਗ ਦਿੱਤਾ ਜਾਵੇਗਾ । ਅਜਿਹੇ ਸੰਗਠਨ ਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ,
  1 .  ਗੁਰਮਤਿ ਸਿਧਾਂਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ।
 2 .  ਚੁਸਤੀ-ਚਲਾਕੀ , ਹੇਰਾ-ਫੇਰੀ ਵਰਤ ਕੇ ਸਥਾਪਤ ਹੋਣ ਵਾਲਿਆਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ ।
 3 .  ਸਾਰੇ ਸਿੱਖ ਬਰਾਬਰੀ ਦੇ ਆਧਾਰ ਤੇ ਚਲੋ , ਜੋ ਪੰਥ ਨੂੰ ਸੇਧ ਦੇਣ ਦੇ ਸਮਰੱਥ ਹੋਵੇਗਾ , ਜੋ ਮਿਹਨਤ ਕਰੇਗਾ , ਉਹ ਆਪੇ ਹੀ ਅੱਗੇ ਆ ਜਾਵੇਗਾ , ਆਪੇ ਹੀ ਲੀਡਰ ਬਣ ਜਾਵੇਗਾ ।
                                      ਅਮਰ ਜੀਤ ਸਿੰਘ ਚੰਦੀ
                                    ਫੋਨ:- 0 95685 41414 

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.