ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਸ਼੍ਰੋਮਣੀ ਕਮੇਟੀ ਵਿਚੋਂ ਬਾਦਲ ਨੁੰ ਭਜਾਉਣ ਦਾ ਉੱਦਮ ਜਾਂ
ਸ਼੍ਰੋਮਣੀ ਕਮੇਟੀ ਵਿਚੋਂ ਬਾਦਲ ਨੁੰ ਭਜਾਉਣ ਦਾ ਉੱਦਮ ਜਾਂ
Page Visitors: 2605

    ਸ਼੍ਰੋਮਣੀ ਕਮੇਟੀ ਵਿਚੋਂ ਬਾਦਲ ਨੁੰ ਭਜਾਉਣ ਦਾ ਉੱਦਮ ਜਾਂ 
     ਸ਼੍ਰੋਮਣੀ ਕਮੇਟੀ ਫਿਰ ਬਾਦਲ ਦੇ ਹਵਾਲੇ ਕਰਨ ਦਾ ਉਪਰਾਲਾ
          ਸਤਿਕਾਰ ਯੋਗ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਜੀ ਦਾ ਬਿਆਨ ਪੜ੍ਹਨ ਨੂੰ ਮਿਲਿਆ , ਕਿ ਉਨ੍ਹਾਂ ਦੀ ਸੰਸਥਾ ' ਸ਼੍ਰੋਮਣੀ ਗੁਰਮਤਿ ਚੇਤਨਾ ' ਵਲੋਂ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚਲੇ  ੧੭੦  ਹਲਕਿਆਂ ਵਿਚ ਆਪਣੇ ਉਮੀਦਵਾਰ ਖੜੇ ਕਰੈਗੀ । ਉਨ੍ਹਾਂ ਦੇ ਬਿਆਨ ਵਿਚ ਤਾਂ ਇਹ ਕਿਹਾ ਗਿਆ ਹੈ ਕਿ ਇਵੇਂ ਉਹ ਬਾਦਲ ਨੂੰ ਸ਼੍ਰੋਮਣੀ ਕਮੇਟੀ ਵਿਚੋਂ ਭਜਾਉਣਗੇ , ਪਰ ਉਨ੍ਹਾਂ ਦਾ ਇਹ ਕੰਮ , ਉਨ੍ਹਾਂ ਦੇ ਬਿਆਨ ਨਾਲ ਮੇਲ ਨਹੀਂ ਖਾਂਦਾ । ਜੇ ਦੋ ਸੰਸਥਾਵਾਂ ਵੀ ਹੋਰ ਅਜਿਹੇ ਬਿਆਨ ਨਾਲ ਮੈਦਾਨ ਵਿਚ ਨਿੱਤਰ ਆਉਣ ਤਾਂ , ਯਕੀਨਨ ਬਾਦਲ ਨੂੰ ਸ਼੍ਰੋਮਣੀ ਕਮੇਟੀ ਵਿਚੋਂ ਕੋਈ ਨਹੀਂ ਕੱਢ ਸਕੇਗਾ ।  
  ਮੇਰੀ ਸਮਝ ਵਿਚ ਇਹ ਗੱਲ ਵੀ ਨਹੀਂ ਆਈ ਕਿ ਪ੍ਰਿੰ , ਸਾਹਿਬ ਨੂੰ ਪੰਜਾਬ (ਹਰਿਆਣਾ+ ਹਿਮਾਚਲ) ਵਿਚਲੇ ਗੁਰ ਸਿੱਖਾਂ ਨਾਲ ਕੋਈ ਵੀ ਵਿਚਾਰ ਵਟਾਂਦਰਾ ਕੀਤੇ ਬਗੈਰ , ਅਜਿਹਾ ਬਿਆਨ ਦੇਣ ਦੀ ਏਨੀ ਕਾਹਲੀ ਕੀ ਸੀ ? ਪਿਛਲੀ ਵਾਰ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਸਨ , ਤਾਂ ਕੀ ਪ੍ਰਿੰਸੀਪਲ ਸਾਹਿਬ ਪੰਜਾਬ ਵਿਚ ਨਹੀਂ ਸਨ ? ਜੇ ਸਨ ਤਾਂ ਉਨ੍ਹਾਂ ਨੇ ਬਾਦਲ ਨੂੰ ਕਿੰਨਾ ਕੁ ਭਜਾਇਆ ਸੀ ?
 ਪ੍ਰਿੰਸੀਪਲ ਸਾਹਿਬ ਅੱਗੇ ਏਨੀ ਕੁ ਹੀ ਬੇਨਤੀ ਹੈ ਕਿ , ਪੰਜਾਬ ਵਿਚ ਬਾਦਲ ਵਿਰੁੱਧ ਬਣੇ ਮਾਹੌਲ ਨੂੰ , ਸਿੱਖਾਂ ਵਿਚ ਵੰਡੀਆਂ ਪਾ ਕੇ ਖਰਾਬ ਨਾ ਕਰੋ । ਸਾਰੇ ਗੁਰਸਿੱਖ ਮਿਲ ਕੇ ਕੋਈ ਸੁਚੱਜਾ ਪ੍ਰੋਗਰਾਮ ਉਲੀਕੋ , ਜਿਸ ਨਾਲ ਬਾਦਲ ਦੇ ਹਰ ਉਮੀਦਵਾਰ ਦੇ ਮੁਕਾਬਲੇ ਤੇ , ਇਕ ਹੀ ਉਮੀਦਵਾਰ ਖੜਾ ਕੀਤਾ ਜਾਵੇ ।
  ਵੈਸੇ ਮੈਂ ਜਾਣਦਾ ਹਾਂ ਕਿ ਪੰਜਾਬ ਵਿਚਲੇ   ੧੪-੧੫   ਅਕਾਲੀ-ਦਲ , ਅਜਿਹੇ ਮੌਕਿਆਂ ਤੇ ਆਪਣੇ ਉਮੀਦਵਾਰ ਖੜੇ ਕਰ ਕੇ , ਬਾਦਲ ਦੀਆਂ ਵਿਰੋਧੀ ਵੋਟਾਂ ਵੰਡ ਕੇ ਬਾਦਲ ਸਾਹਿਬ ਦੀ ਖੂਬ ਸੇਵਾ ਕਰਦੇ ਹਨ । ਜਿਸ ਦੇ ਮੁਆਵਜ਼ੇ ਵਜੋਂ ਬਾਦਲ ਉਨ੍ਹਾਂ ਦਾ ਸ਼ੁਕਰਾਨਾ ਕਿਵੇਂ ਕਰਦਾ ਹੈ ? ਇਹ ਗੱਲ ਬਾਦਲ ਜਾਂ ਉਹ ਅਕਾਲੀ ਦਲ ਹੀ ਭਲੀ-ਭਾਂਤ ਜਾਣਦੇ ਹਨ ।
  ਪਰ ਪ੍ਰਿੰ . ਪਰਵਿੰਦਰ ਸਿੰਘ ਖਾਲਸਾ ਤੋਂ ਐਸੀ ਉਮੀਦ ਨਹੀਂ । ਪ੍ਰਿੰ , ਸਾਹਿਬ ਦਾ ਟੀਚਾ ਕੀ ਹੈ ? ਇਹ ਤਾਂ ਉਹ ਹੀ ਜਾਣਦੇ ਹਨ , ਪਰ ਜਿਸ ਲੀਹ ਤੇ ਚੱਲ ਕੇ ਉਹ ਬਾਦਲ ਨੂੰ ਭਜਾਉਣ ਦੀ ਗੱਲ ਕਰਦੇ ਹਨ , ਉਸ ਲੀਹ ਤੇ ਚੱਲ ਕੇ ਬਾਦਲ ਨੂੰ ਭਜਾਇਆ ਨਹੀਂ ਜਾ ਸਕਦਾ , ਬਲਕਿ ਉਸ ਦੀ ਜਿੱਤ ਹੋਰ ਪੱਕੀ ਕੀਤੀ ਜਾ ਸਕਦੀ ਹੈ ।
  ਇਸ ਲਈ ਪ੍ਰਿੰਸੀਪਲ ਸਾਹਿਬ ਨੂੰ ਆਪਣੇ ਬਿਆਨ ਤੇ ਮੁੜ ਵਿਚਾਰ ਕਰਨ ਦੀ ਅਪੀਲ ਹੀ ਕੀਤੀ ਜਾ ਸਕਦੀ ਹੈ ।
                                          ਅਮਰ ਜੀਤ ਸਿੰਘ ਚੰਦੀ 
                                             ੨੭-੫-੨੦੧੪   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.