ਤੱਤ. ਪਰਿਵਾਰ ਦੀ ਸੰਪਾਦਕੀ ਟਿੱਪਣੀ ਬਾਰੇ'
ਤੱਤ. ਪਰਿਵਾਰ ਸੰਪਾਦਕ ਸੱਜਣੋਂ
ਗੁਰੂ ਜੀ ਦੀ ਬਖ਼ਸ਼ੀ ਫ਼ਤਹ ਪਰਵਾਣ ਕਰਨੀ।
ਆਪ ਜੀ ਦੇ ਲੇਖ 'ਗਠਬੰਧਨ ਵਿਦਵਾਨ' ਬਾਰੇ ਮੇਰੇ ਜਵਾਬ ਉੱਪਰ ਆਪਜੀ ਨੇ ਇਕ ਸੰਪਾਦਕੀ ਟਿੱਪਣੀਲਿਖੀ ਹੈ,ਜਿਸਦਾ ਮੇਰੇ ਵਲੋਂ ਪੰਗਤੀਵਰ ਜਵਾਬਇਸ ਪ੍ਰਕਾਰ ਹੈ:-
ਪਰਿਵਾਰ ਵੱਲੋਂ ਲਿਖੀ ਪੰਗਤੀ:-"ਪਰਿਵਾਰ ਵੱਲੋਂ ਪਾਠਕਾਂ ਨੂੰ ਸੁਚੇਤ ਕਰਦੇ ਲੇਖ ਦੇ ਪ੍ਰਤੀਕਰਨ ਵਿਚ ਇਸ ਗਠਜੋੜ ਦੇ ਇਕ ਲੇਖਕ ਦਾ ਪ੍ਰਤੀਕਰਨਹੇਠਾਂਦਿੱਤਾ ਜਾ ਰਿਹਾ ਹੈ । ਪਾਠਕ ਵੇਖ ਸਕਦੇ ਹਨ ਕਿ ਸਾਡੇ ਵਲੋਂ ਲੇਖ ਵਿਚ ਪੇਸ਼ ਕੀਤੇ ਸਬੂਤਾਂ ਬਾਰੇ ਸਪਸ਼ਟ ਕਰਨ ਦੀ ਥਾਂ ਸੰਪਰਦਾਈ ਧਿਰਾਂ ਦੀ ਤਰਜ਼ ਤੇ ਜਜ਼ਬਾਤੀ ਗੱਲਾਂ ਰਾਹੀਂ ਪੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਹੈ ਜਿਵੇਂ ਲੈਪਟਾਪ ਦਾ ਪ੍ਰਕਾਸ਼ ਕਰਨ ਦੀ ਗੱਲ, ਕੀਰਤਨ ਬੰਦ ਕਰਨ ਦੀ ਗੱਲ ਆਦਿ-ਆਦਿ"
ਮੇਰਾਜਵਾਬ:-ਆਪਜੀ ਦੇ ਗਠਬੰਧਨ ਦੀਆਂ ਮੀਟਿਂਗਾਂ ਵਿਚ ਲੈਪਟਾਪ,ਕੀਰਤਨ ਬੰਦ ਅਤੇ ਆਨੰਦ-ਕਾਰਜ ਦੀ ਥਾਂ ਕੋਰਟ–ਮੈਰਜ ਵਰਗੀਆਂ ਗੱਲਾਂ ਕਰਨ ਵਾਲੇ ਵੀ ਮੌਜੂਦ ਸਨ । ਇਸ ਗਲ ਦੀ ਪੁਸ਼ਟੀ ਉੱਥੇ ਮੌਜੂਦ ਆਪਜੀ ਦੇ ਆਪਣੇ ਪ੍ਰਮੁੱਖ ਸਾਥੀ ਚਸ਼ਮਦੀਦਾਂ ਨੇ ਕੀਤੀ । ਅਗਰ ਇਹ ਵਿਚਾਰ ਆਪਜੀ ਦੇ ਨਹੀਂ ਬਲਕਿ ਗਠਬੰਧਨਵਿਚ ਮੌਜੂਦ ਕੁੱਝ ਸੱਜਣਾਂ ਦੇ ਸਨ ਤਾਂ ਆਪਜੀਇਮਾਨਦਾਰੀ ਨਾਲ ਇਹ ਸੱਚ ਸਵੀਕਾਰ ਕਰ ਸਕਦੇ ਸੀ ਕਿ'ਹਾਂ ਕੁੱਝ ਸੱਜਣਾਂ ਨੇ ਐਸੇ ਵਿਚਾਰ ਵੀ ਪੇਸ਼ ਕੀਤੇ ਸੀ', ਪਰ ਆਪਜੀ ਨੇ ਐਸਾ ਨਹੀਂ ਕੀਤਾ । ਕਿਉਂਕਿ ਉਹ ਆਪਜੀ ਦਾ ਗਠਬੰਧਨ ਸੀ,ਅਤੇ ਆਪਜੀ ਸੱਚ ਸਵੀਕਾਰ ਕਰਨ ਦੀ ਥਾਂ ਉਸ ਗਠਬੰਧਨ ਨੂੰ ਪ੍ਰਮੁੱਖਤਾ ਦੇਣ ਲੱਗੇ ਰਹੇ । ਸੱਚ ਨੂੰ ਛੁਪਾਉਂਦੀ ਆਪਜੀ ਦੀ ਐਸੀ ਪਹੁੰਚ ਅੱਜ ਵੀ ਗੁਰੂ ਨਾਨਕ ਜੀ ਦੇ ਉਸ ਫ਼ਲਸਫ਼ੇ ਦੇ ਵਿਪਰੀਤ ਹੈ ਜਿਸਤੇ ਚੱਲਣ ਦਾ ਦਾਵਾ ਆਪਜੀ ਸਭ ਲਾਲੋਂ ਵੱਧ ਕਰਦੇ ਰਹਿੰਦੇ ਹੋ । ਅੱਗੇ ਆਪਜੀ ਨੇ "ਆਦਿਆਦਿ" ਸ਼ਬਦ ਲਿਖ ਕੇ ਵੀ, ਆਪਣੀਆਂ ਲਿਖਤਾਂ ਦੇ ਉਨ੍ਹਾਂ ਅੰਸ਼ਾ ਨੂੰ ਸਵੀਕਾਰ ਕਰਨ ਵਿਚ ਵੀ ਇਮਾਨਦਾਰੀ ਨਹੀਂ ਵਖਾਈ, ਜੋਕਿ ਆਪਜੀ ਦੀਆਂ ਲਿਖਤਾਂ ਵਿਚ ਮੌਜੂਦ ਹਨ । ਮੈਂ ਉਹ ਅੰਸ਼ ਆਪਣੇ ਲੇਖਾਂ ਵਿਚ ਕੋਟ ਵੀ ਕਰਚੁੱਕਾ ਹਾਂ।
ਪਰਿਵਾਰ ਵੱਲੋਂ ਲਿਖੀ ਪੰਗਤੀ:-" ਐਸਾ ਗੁੰਮਰਾਹ ਕੁਨ ਪ੍ਰਚਾਰ ਕੁਝ ਲੋਕਾਂ/ਧਿਰਾਂਵਲੋਂ ਪਹਿਲਾਂ ਵੀ ਪੇਸ਼ ਕੀਤਾ ਜਾਂਦਾ ਰਿਹਾ ਹੈ । ਇਸ ਬਾਰੇ ਪਰਿਵਾਰ ਜਵਾਬਦੇਹੀ ਦੇ ਫ਼ਰਜ਼ ਨਾਲ ਬਹੁਤ ਵਿਸਤਾਰ ਵਿਚ ਆਪਣਾ ਪੱਖ ਪਹਿਲਾਂ ਹੀ ਰੱਖ ਚੁੱਕਿਆ ਹੈ । ਪਾਠਕ ਸਾਡੇ ਪਿੱਛਲੀਆਂ ਲਿਖਤਾਂ ਪੜ੍ਹ ਸਕਦੇ ਹਨ "
ਮੇਰਾ ਜਵਾਬ:-ਆਪਜੀ ਦੀਆਂ ਲਿਖਤਾਂ ਵਿਚ ਗੁਰ ਸਾਹਿਬਾਨ ਨੂੰ ਗੁਰੂ ਨਾ ਕਹਿਣ ਅਤੇ ਉਨ੍ਹਾਂ ਨੂੰ ਭੁੱਲਣਹਾਰ ਦਰਸਾਉਣ,ਸਿੱਖਾਂ ਨੂੰ ਦੱਸ ਗੁਰੂ ਸਾਹਿਬਾਨ ਦੀ ਘੁੰਮਣਘੇਰੀ ਵਿਚ ਫੱਸਿਆ ਦਰਸਾਉਣ ਵਰਗੀਆਂ ਗੱਲਾ ਆਪਜੀ ਵਲੋਂ ਕੀਤੀਆਂ ਹੋਈਆਂ ਹਨ, ਇਸ ਲਈ ਇਹ ਕੋਈ ਗੁੰਮਰਾਹਕੁਨ ਪ੍ਰਚਾਰ ਨਹੀਂ ਬਲਕਿ ਆਪਜੀ ਦੇ ਇਨ੍ਹਾਂ ਵਿਚਾਰਾਂ ਨੂੰ ਸਾਰੇ ਜਾਣਦੇ ਹਨ । ਇਹਵੀ ਸੱਚ ਹੈ ਕਿ ਗੁਰੂ ਸਾਹਿਬਾਨ ਨੂੰ ਗੁਰੂ ਅਤੇ ਅਭੁੱਲ ਮੰਨਣਵਾਲੇ(ਆਪਜੀ ਮੁਤਾਬਕ ਗ਼ੈਰ ਸਿਧਾਂਤਕ) ਸੱਜਣਾਂ ਅਤੇ ਧਿਰਾਂ ਨਾਲ ਆਪਜੀ ਗਠਬੰਧਨ ਕਰਨ ਦੇ ਯਤਨ ਕਰਦੇ ਰਹਿੰਦੇ ਹੋ । ਮੈਂ ਨਹੀਂ ਕਹਿੰਦਾ ਕਿ ਆਪਜੀ ਜਤਨ ਨਾ ਕਰੋ । ਮੈਂ ਕੇਵਲ ਇਤਨਾ ਦਰਸਾਇਆਹੈ ਕਿ ਆਪਜੀ ਉਨ੍ਹਾਂ ਸੱਜਣਾਂ/ਧਿਰਾਂ ਨਾਲ ਗਠਬੰਧਨ ਕਰਨ ਤੋਂ ਪਿੱਛੇ ਨਹੀਂ ਰਹਿੰਦੇ ਜੋ ਆਪਜੀ ਮੁਤਾਬਕ ਗ਼ੈਰਸਿਧਾਂਤਕ ਅਤੇ ਬ੍ਰਾਹਮਣੀ ਸੋਚਵਾਲੇ ਹਨ।
ਅੰਤਿਕਾ:-ਆਪਜੀ ਨੇ ਅਮਰਜੀਤ ਸਿੰਘ ਜੀ ਚੰਦੀ, ਮੇਰੇ ਅਤੇ ਜਸਬੀਰ ਸਿੰਘ ਜੀ ਵਿਰਦੀ ਦੇ ਐਸੇ ਗਠਬੰਧਨ ਨੂੰ ਕਿਆਸਿਆ ਹੈ ਜੋ ਕਿ ਕਦੇ ਹੋਇਆ ਹੀ ਨਹੀਂ । ਆਪਜੀ ਦੇ ਇਸ ਝੂਠੇ ਕਿਆਸ ਦੇ ਉੱਤਰ ਵਿਚ ਮੈਂ ਆਪਜੀ ਦੇ ਉਸ ਉਚੇਚੇ ਗਠਬੰਧਨ ਬਾਰੇ ਲਿਖਿਆ, ਜੋ ਕਿ ਸੱਚਮੁਚ ਹੋਂਦ ਵਿਚ ਹੈ, ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਲੈਪਟਾਪ, ਕੀਤਰਨ ਬੰਦ, ਆਨੰਦਕਾਰਜ ਦੀ ਥਾਂ ਕੋਰਟਮੈਰਜ, ਗੁਰੂ ਗ੍ਰੰਥ ਸਾਹਿਬ'ਗੁਰੂ' ਨਹੀਂ ਇਕ ਪੁਸਤਕ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨੂੰ ਅਪ੍ਰਮਾਣਿਕ ਐਲਾਨਣ ਵਾਲੇ, ਸ਼੍ਰੀ ਅਕਾਲਤਖ਼ਤ ਇਕ ਬੇਹੋਂਦ ਅੱਡਾ ਆਦਿ ਵਿਚਾਰ ਰੱਖਣ ਵਾਲੇ,ਆਪਜੀ ਦੇ ਨਾਲ ਗਠਬੰਧਨ ਵਿਚ ਹਨ । ਕਿਸੇ ਬੇਹੋਂਦ ਗਠਬੰਧਨ ਨੂੰ ਕਿਆਸਣ ਤੋਂ ਪਹਿਲਾਂ ਆਪਜੀ ਨੂੰ ਆਪਣੇ ਕੀਤੇ ਉਚੇਚੇ ਗਠਬੰਧਨਾਂ ਵੱਲ ਝਾਤ ਵੀ ਮਾਰਨੀ ਚਾਹੀਦੀ ਹੈ ।
ਇਸ ਲਈ ਮੇਰੇ ਉੱਤਰ ਵਿਚ ਪਾਠਕਾਂ ਨੂੰ ਗੁਮਰਾਹ ਕਰਨ ਵਾਲੀ ਕੋਈ ਗੱਲ ਨਹੀਂ।
ਹਰਦੇਵਸਿੰਘ, ਜੰਮੂ-੨੦.੬.੨੦੧੪