ਨਕਸਲੀ ਵਸੂਲਦੇ ਹਨ 80 ਤੋਂ 100 ਕਰੋੜ ਰੁਪਏ ਹਰੇਕ ਸਾਲ
ਰਾਏਪੁਰ, 22 ਜੂਨ (ਏਜੰਸੀ)- ਛੱਤੀਸਗੜ੍ਹ ਦੇਸ਼ 'ਚ ਮਾਓਵਾਦ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜ ਹੈ ਅਤੇ ਇਸ ਦਾ ਕਾਰਨ ਮਾਓਵਾਦੀਆਂ ਨੂੰ ਇਥੋਂ ਮਿਲਣ ਵਾਲੀ ਵੱਡੀ ਰਕਮ ਹੈ | ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਓਵਾਦੀ ਰਾਜ ਤੋਂ ਪ੍ਰਤੀ ਸਾਲ ਲਗਭਗ 80 ਤੋਂ 100 ਕਰੋੋੜ ਰੁਪਏ ਵਸੂਲਦੇ ਹਨ | ਰਾਜ ਦੇ ਨਕਸਲ ਪ੍ਰਭਾਵਿਤ ਰਾਜਨੰਦਗਾਂਉੁ ਜ਼ਿਲ੍ਹੇ ਦੇ ਸੀਤਾਗਾਂਵ ਅਤੇ ਔਧੀ ਦੇ ਜੰਗਲ 'ਚ ਇਸ ਸਾਲ 4 ਮਾਰਚ ਨੂੰ ਸੁਰੱਖਿਆ ਬਲਾਂ ਨੇ ਨਕਸਲੀਆਂ ਵੱਲੋਂ ਬਣਾਇਆ ਗਿਆ ਇਕ ਡੰਪ ਬਰਾਮਦ ਕੀਤਾ ਸੀ ਜਿਸ ਵਿਚ 29 ਲੱਖ ਰੁਪਏ ਸਨ | ਪੁਲਿਸ ਨੇ ਨਕਸਲੀਆਂ ਦੀ ਇੰਨੀ ਵੱਡੀ ਰਕਮ ਪਹਿਲੀ ਵਾਰੀ ਫੜੀ ਸੀ | ਨਕਸਲ ਪ੍ਰਭਾਵਿਤ ਇਲਾਕਿਆਂ 'ਚ ਅਜਿਹੇ ਸੈਂਕੜੇ ਡੰਪ ਹਨ ਜਿਨ੍ਹਾਂ 'ਚ ਨਕਸਲੀ ਆਪਣੀ ਰਕਮ ਛੁਪਾ ਕੇ ਰੱਖਦੇ ਹਨ | ਛੱਤੀਸਗੜ੍ਹ ਦੇ ਉੱਘੇ ਪੁਲਿਸ ਅਧਿਕਾਰੀਆਂ ਅਨੁਸਾਰ ਦੇਸ਼ ਦੇ ਵੱਡੇ ਨਕਸਲੀ ਨੇਤਾ ਇਸ ਰਾਜ 'ਤੇ ਇਸ ਲਈ ਨਜ਼ਰਾਂ ਲਗਾਈ ਬੈਠੇ ਹਨ ਕਿਉਂਕਿ ਇਥੋਂ ਉਨ੍ਹਾਂ ਨੂੰ ਭਾਰੀ ਰਕਮ ਮਿਲਦੀ ਹੈ | ਵੱਖ-ਵੱਖ ਮਾਧਿਅਮਾਂ ਤੋਂ ਪੁਲਿਸ ਨੂੰ ਨਕਸਲੀਆਂ ਵੱਲੋਂ ਪ੍ਰਤੀ ਸਾਲ 80 ਤੋਂ 100 ਕਰੋੜ ਰੁਪਏ ਵਸੂਲਣ ਦੀ ਜਾਣਕਾਰੀ ਮਿਲੀ ਹੈ | ਇਸ ਦੀ ਪੁਸ਼ਟੀ ਪਿਛਲੇ ਦਿਨੀਂ ਫੜੇ ਗਏ ਸਪੈਸ਼ਲ ਜ਼ੋਨਲ ਕਮੇਟੀ ਦੇ ਬੁਲਾਰੇ ਗੁਡਸਾ ਉਸੇਂਡੀ ਉਰਫ਼ ਜੀ. ਵੀ. ਕੇ. ਪ੍ਰਸਾਦ ਨੇ ਵੀ ਕੀਤੀ ਹੈ |
Gursewak Singh Dhaula
Jun 23