ਸਿੱਖ ਧਰਮ ਪ੍ਰਤੀ ਸੋਸ਼ਲ ਮੀਡੀਆ 'ਤੇ ਇਤਰਾਜਯੋਗ ਟਿੱਪਣੀਆਂ ਕਰਨ ਵਾਲੇ ਵਿਪੁਲ ਸ਼ਰਮਾ ਨੂੰ ਸਿਖਾਇਆ ਸਬਕ
ਸਿੱਖ ਧਰਮ ਪ੍ਰਤੀ ਸੋਸ਼ਲ ਮੀਡੀਆ 'ਤੇ ਇਤਰਾਜਯੋਗ ਟਿੱਪਣੀਆਂ ਕਰਨ ਵਾਲੇ ਵਿਪੁਲ ਸ਼ਰਮਾ ਨੂੰ ਸਿਖਾਇਆ ਸਬਕ
ਸਿੱਖ ਧਰਮ ਪ੍ਰਤੀ ਸੋਸ਼ਲ ਮੀਡੀਆ 'ਤੇ ਇਤਰਾਜਯੋਗ ਟਿੱਪਣੀਆਂ ਕਰਨ ਵਾਲੇ ਵਿਪੁਲ ਸ਼ਰਮਾ ਨੂੰ ਸਿਖਾਇਆ ਸਬਕ
-: ਗੁਰੂ ਗਰੰਥ ਦਾ ਖਾਲਸਾ ਪੰਥ (ਜੰਮੂ ਯੂਨਿਟ)
ਸ਼ੋਸ਼ਲ਼ ਮੀਡੀਆ ਫੇਸਬੁੱਕ 'ਤੇ ਗੁਰੂ ਨਾਨਕ ਸਾਹਿਬ ਉੱਪਰ ਭੱਦੀ ਟਿੱਪਣੀ ਕਰਨ ਵਾਲੇ ਵਿਪੁਲ ਸ਼ਰਮਾ ਜੋ ਵਿਪੁੱਲ ਸ਼ਾਹ, ਮਕਾਨ ਨੰ. 69, ਪਟੌਲੀ ਬ੍ਰਾਹਮਣਾਂ, ਡਾਕਖਾਨਾ ਦੋਮਾਨਾ, ਤਹਿਸੀਲ ਅਤੇ ਜ਼ਿਲਾ ਜੰਮੂ (ਜੇ ਐਂਡ ਕੇ) ਦਾ ਰਹਿਣ ਵਾਲਾ ਹੈ ਅਤੇ ਭਾਰ ਯੂਨੀਵਰਸਿਟੀ ਸ਼ਿਮਲਾ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਤੇ ਕਾਰਜਰਤ ਹੈ। ਸਾਬਕਾ ਮੈਂਬਰ ਜ਼ਿਲਾ ਗੁਰਦਵਾਰਾ ਪ੍ਰਬੰਧਕ ਕਮੇਟੀ ਜੰਮੂ ਅਤੇ ਸਾਬਕਾ ਡੀ.ਐਸ.ਪੀ ਸ੍ਰ. ਮੱਖਣ ਸਿੰਘ, ਸਟੇਟ ਗੁਰਦਵਾਰਾ ਪ੍ਰਬੰਧਕ ਬੋਰਡ ਦੇ ਉਘੇ ਮੈਂਬਰ ਅਤੇ ਵਕੀਲ ਸ੍ਰ. ਸੁਰਿੰਦਰ ਸਿੰਘ ਜੰਮੂ, ਇੰਟਰਨੈਸ਼ਨਲ ਸਿੱਖ ਅਵੇਰਨੈੱਸ ਫਰੰਟ ਦੇ ਚੇਅਰਮੈਨ ਸ੍ਰ. ਹਰਪਾਲ ਸਿੰਘ ਪਾਲੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਅਵੇਰਨੈੱਸ ਸੁਸਾਇਟੀ ( ਫੇਸਬੁਕ ਗਰੁੱਪ ) ਦੇ ਸ੍ਰ. ਗੁਰਵਿੰਦਰ ਸਿੰਘ, ਸ੍ਰ. ਹਰਵਿੰਦਰ ਸਿੰਘ, ਸ੍ਰ. ਅਮੀਕ ਸਿੰਘ, ਸ੍ਰ, ਕਰਮਜੀਤ ਸਿੰਘ ਅਤੇ ਸ੍ਰ. ਗੁਰਜੀਤ ਸਿੰਘ ਹਨੀ ਦੇ ਸਾਂਝੇ ਯਤਨਾਂ ਰਾਹੀਂ ਜੰਮੂ ਵਿਖੇ ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ਵਿਪੁਲ ਸ਼ਰਮਾ ਉਤੇ ਕੇਸ ਦਰਜ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਸਿੱਖਾਂ ਦੇ ਰੋਹ ਨੂੰ ਦੇਖਦਿਆਂ ਐਫ.ਆਈ.ਆਰ ਨੰਬਰ 234/2014 , ਧਾਰਾ 295 ਏ ਆਰ ਪੀ ਸੀ, ਅਤੇ 66, 67 ਏ ਆਈ ਟੀ ਐਕਟ ਤਹਿਤ ਕੇਸ ਦਰਜ਼ ਕਰਕੇ ਵਿਪੁਲ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਭਾਰ ਯੂਨੀਵਰਸਿਟੀ ਵੱਲੋਂ ਵਿਪੁਲ ਸ਼ਰਮਾ ਨੂੰ ਅਸਿਸਟੈਂਟ ਦੇ ਅਹੁਦੇ ਤੋਂ ਟਰਮੀਨੇਟ ਵੀ ਕਰ ਦਿਤਾ ਗਿਆ ਹੈ।
ਜੰਮੂ ਦੀਆਂ ਸਥਾਨਕ ਸਿੱਖ ਜਥੇਬੰਦੀਆਂ ਨੇ ਮਿਲ ਕੇ ਇੱਕ ਵਿਸ਼ਾਲ ਸ਼ਾਂਤਮਈ ਰੋਸ ਮਾਰਚ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ, ਗੁਰੂ ਨਾਨਕ ਨਗਰ, ਜੰਮੂ (ਜੇ ਐਂਡ ਕੇ) ਵਿਖੇ ਕੱਢਿਆ, ਜਿਸ ਵਿੱਚ ਜੰਮੂ ਦੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਸ਼ਾਮਲ ਹੋ ਕੇ ਰੋਸ ਪ੍ਰਗਟ ਕੀਤਾ।
|
|