ਭਾਈ ਮਨੀ ਸਿੰਘ ਵਾਲੀ ਬੀੜ--- ਕੇਸਰ ਸਿੰਘ ਛਿਬੜ ਦੇ ਬਿਆਨ ਦੀ ਭਾਈ ਕਾਨ੍ਹ ਸਿੰਘ ਨਾਭਾ ਨੇ ਪੜਚੋਲ ਨਹੀ ਕੀਤੀ।
ਕੇਸਰ ਸਿੰਘ ਦੀ ਰਚਨਾ “ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ” ਵਿੱਚ ਬਿਚਿਤਰ ਨਾਟਕ ਨੂੰ ਗੁਰੂ ਗੋਬਿਂਦ ਸਿੰਘ ਸਾਹਿਬ ਦੀ ਰਚਣਾ ਦੱਸਨ ਵਾਲੀ ਝੁਠੀ ਗਵਾਹੀ ਦੇਣ ਵੇਲੇ ਇਕ ਹੋਰ ਝੂਠ ਬੋਲਦਾ ਹੈ ਕਿ ਭਾਈ ਮਨੀ ਸਿੰਘ ਨੇ ਇਸ ਬਿਚਿਤਰ ਨਾਟਕ ਦੀ ਖਿੰਡ ਗਿਆ ਰਚਨਾਵਾਂ ਨੂੰ ਇਕਠ੍ਹਾ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਇਕ ਬੀੜ ਵਿੱਚ ਇਕਠ੍ਹਾ ਕਰ ਦਿੱਤਾ। ਕੇਸਰ ਸਿੰਘ ਨੇ ਜੋ ਇਤਿਹਾਸ ਦੇ ਜੋ ਪੰਨੇ ਖਾਲੀ ਸਨ ਉਸ ਵਕਫ਼ੇ (Gap) ਨੂੰ ਭਰਨ ਵਾਸਤੇ ਇਹ ਝੂਠ ਬੋਲਿਆ ਤਾਕਿ ਜਦ ਵੀ ਸਿਖਾਂ ਵਿੱਚ ਇਹ ਬਿਚਿਤਰ ਨਾਟਕ ਨੂੰ ਪ੍ਰਚਾਰਿਆ ਜਾਵੇ ਤਾਂ ਲੋਕ ਇਸ ਨੂੰ ਭਾਈ ਮਨੀ ਸਿੰਘ ਦੀ ਕਾਬਲਿਅਤ ਨਾਲ ਜੋੜ੍ਹ ਦੇਣ ‘ਕਿ ਭਾਈ ਮਨੀ ਸਿੰਘ ਨੂੰ ਸਚ-ਝੂਠ ਦੀ ਪਰਖ ਨਹੀਂ ਸੀ’ ਹੁਣ ਤੇ ਲੋਕ ਕਹਂਦੇ ਨੇ ਤੂਹਾਨੂੰ ਭਾਈ ਮਨੀ ਸਿੰਘ ਤੂੰ ਜਿਆਦਾ ਪਤਾ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਦੇ ਕਰਤਾ “ਦਸਮਗ੍ਰੰਥ” ਦੀ ਇਂਦਰਾਜ ਵਿੱਚ ਇਹ ਗੱਲ ਵੀ ਦਰਜ ਕਰਦੇ ਹਨ “ਵਡੇ ਜਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਏਕਤ੍ਰ ਕਰਕੇ ਇੱਕ ਜਿਲਦ- “ਦਸਵੇਂ ਪਾਤਸ਼ਾਹ ਕਾ ਗ੍ਰੰਥ” ਨਾਮ ਕਰਕੇ ਲਿਖੀ”। ਹੁਣ ਕੇਡੀ ਰਚਨਾਵਾਂ ਸੰਸਕ੍ਰਿਤ ਗ੍ਰੰਥਾਂ ਦਾ ਅਨੁਵਾਦ ਹੈ, ਇਸ ਵਿੱਚ ਜਿਆਦਾ ਜਾਉਣ ਦੀ ਫਿਲਹਾਲ ਜਰੁਰਤ ਨਹੀ ਹੈ। ਇਸ ਬਿਚਿਤਰ ਨਾਟਕ ਵਿੱਚ ਕੁਛ ਵੀ ਗੁਰੂ ਕ੍ਰਿਤ ਨਹੀ ਹੈ ਇਸ ਦੇ ਅੰਦਰ ਦਿੱਤੀ ਲਿਖਤਾਂ ਦੀ ਪੜਚੋਲ ਦੇ ਨਾਲ ਇਹ ਸਾਬਿਤ ਹੋ ਗਿਆ।
ਪਹਿਲਾਂ ਸਾਨੂੰ ਭਾਈ ਮਨੀ ਸਿੰਘ ਬਾਰੇ ਕੁਛ ਤਥਾਂ ਤੂੰ ਰੂਬਰੂ ਹੋਣਾ ਜਰੁਰੀ ਹੈ। ਭਾਈ ਮਨੀ ਸਿੰਘ ਬਾਰੇ ਅਧੁਰੀ ਜਾਣਕਾਰੀ ਰਖਨ ਵਾਲਾ ਕੇਸਰ ਸਿੰਘ ਭਾਈ ਮਨੀ ਸਿੰਘ ਨੂੰ “ਕੰਬੋਜ” ਜਾਤਿ ਦਾ ਲਿਖਦਾ ਹੈ ਜਦ ਕਿ ਭਾਈ ਮਨੀ ਸਿੰਘ ‘ਪਰਮਾਰ’ ਸਨ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ, ਭਾਈ ਮਨੀ ਸਿੰਘ ਨੂੰ ‘ਦੁੱਲਟ ਜੱਟ’ ਮੰਨਦੇ ਸੀ ਇਸ ਜਾਨਕਾਰੀ ਦਾ ਅਸਲੀ ਸੋਮਾ ਗਿਆਨੀ ਗਿਆਨ ਸਿੰਘ ਸੀ ਜਿਨ੍ਹਾਂ ਨੇ ਭਾਈ ਮਨੀ ਸਿੰਘ ਨੂੰ ਅਪਣਾ ਰਿਸ਼ਤੇਦਾਰ ਸਾਬਿਤ ਕਰਨ ਵਾਸਤੇ ਇਹ ਝੂਠੀ ਗੱਲ ਲਿਖੀ। ਇਹ ਸਬ ਗਲਤੀਆਂ ਸਹੀ ਜਾਨਕਾਰੀ ਦੇ ਅਭਾਵ ਵਿੱਚ ਹੋਈਆਂ ਹਨ, ਭੱਟ ਵਹੀਂਆ ਦੀ ਖੋਜ ਦੇ ਬਾਦ ਭਾਈ ਮਨੀ ਸਿੰਘ ਬਾਰੇ ਸਹੀ ਜਾਨਕਾਰੀ ਸਾਡੇ ਸਾਮ੍ਹਣੇ ਆ ਗਈ।
ਭਾਈ ਕਾਨ੍ਹ ਸਿੰਘ ਨਾਭਾ ਨੇ ਕੇਸਰ ਸਿੰਘ ਦੀ ਕੀਤੀ ਗਲਤ ਬਿਆਨੀ ਨੂੰ ਬਗੈਰ ਪੜਚੋਲ ਕੀਤੇ ਪ੍ਰਮਾਣਿਕ ਮੰਨ ਲਿਆ ਅਤੇ ਜੋ ਬੀੜ ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜ੍ਹੀ ਜਾਂਦੀ ਹੈ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਬਾਣੀ ਹੈ ਇਸ ਵਿਚਾਰ ਤੇ ਗੌਰ ਨਹੀਂ ਕੀਤਾ ਅਤੇ ਉਸ ਬੀੜ ਦੀ ਪੁਰੀ ਪੜਚੋਲ ਨਹੀਂ ਕੀਤੀ। ਪਰ ਇਕ ਗੱਲ ਨਾਲ ਭਾਈ ਕਾਨ੍ਹ ਸਿੰਘ ਨਾਭਾ ਸਹਿਮਤ ਹਨ ਉਹ ਇਹ ਕਿ ਭਾਈ ਮਨੀ ਸਿੰਘ ਦਮਦਮੀ ਬੀੜ ਦੇ ਲਿਖਾਰੀ ਸਨ “ਮਨੀ ਸਿੰਘ ਭਾਈ” ਵਾਲੀ ਇਂਦਰਾਜ ਵਿੱਚ ਲਿਖਦੇ ਨੇ “ਉੱਥੇ ਕਲਗੀਧਰ ਨੇ ਇਸ ਦੀ ਕਲਮ ਤੋਂ ਸ਼੍ਰੀ ਗੁਰੂ ਗ੍ਰੰਥ- ਸਾਹਿਬ ਦੀ ਇੱਕ ਬੀੜ ਲਿਖਵਾਈ.” ਇਸ ਇਂਦਰਾਜ ਵਿੱਚ ਭਾਈ ਮਨੀ ਸਿੰਘ ਦਾ ਦਿੱਲੀ ਤੂੰ ਤਲਵੰਡੀ ਸਾਬੋ ਆਉਣਾ ਲਿਖੀਆ ਹੈ ਪਰ ਭਾਈ ਮਨੀ ਸਿੰਘ ਗੁਰੂ ਗੋਬਿਂਦ ਸਿੰਘ ਸਾਹਿਬ ਦੇ ਹੁਕਮ ਅਨੁਸਾਰ 1698ਇ. ਵਿੱਚ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਲਈ ਸੀ ਅਤੇ ਉਥੇ ਦਮਦਮੀ ਸਰੂਪ ਵਾਲੇ (ਗੁਰੂ) ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ। ਇਹ ਜਾਨਕਾਰੀ ਭੱਟ ਵਹੀਆਂ ਰਾਹੀਂ ਅਤੇ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਰਾਹੀਂ ਮਿਲਦੀ ਹੈ ਜਿਨ੍ਹਾ ਦੀ ਖੋਜ ਭਾਈ ਕਾਨ੍ਹ ਸਿੰਘ ਨਾਭਾ ਦੇ ਅਕਾਲ ਚਲਾਣਾ ਕਰਨ ਦੇ ਬਹੁਤ ਬਾਦ ਵਿੱਚ ਹੋਈ, ਇਸ ਵਾਸਤੇ ਸਹੀ ਜਾਣਕਾਰੀ ਮਹਾਨ ਕੋਸ਼ ਵਿੱਚ ਦਰਜ ਨਹੀ ਹੋਈ।
ਭਾਈ ਬੰਨੋ ਮਿਸਲ ਦੀਆਂ ਬੀੜਾਂ ਵਿੱਚ ਕੁਛ ਰਚਨਾਵਾਂ ਫਾਲਤੂ ਹੋਂਦੀਆਂ ਹਨ ਜਿਨ੍ਹਾਂ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿੱਚ “ਗ੍ਰੰਥਸਾਹਿਬ ਸ਼੍ਰੀ ਗੁਰੂ” ਵਾਲੀ ਇਂਦਰਾਜ ਵਿੱਚ ਦਰਜ ਹੈ “ਭਾਈ ਬੰਨੋ ਦੀ ਬੀੜ ਵਿੱਚ ਵਾਧੂ ਬਾਣੀ ਦਾ ਵੇਰਵਾ ਇਹ ਹੈ-#(ੳ) ਰਾਗ ਸੋਰਠਿ ਵਿੱਚ- “ਅਉਧੂ ਸੋ ਜੋਗੀ ਗੁਰੁ ਮੇਰਾ। ਇਸ ਪਦ ਕਾ ਜੋ ਕਰੈ ਨਿਬੇਰਾ.” ਸ਼ਬਦ ਹੈ.²#(ਅ) ਰਾਮਕਲੀ ਵਿੱਚ ਮਃ ੫- “ਰੁਣਝੁੰਝਨੜਾ”- ਸ਼ਬਦ ਦੀਆਂ ਦੋ ਤੁਕਾਂ ਦੇ ਥਾਂ, ਪੂਰੇ ਚਾਰ ਪਦ ਹਨ.#(ੲ) ਮਾਰੂ ਰਾਗ ਵਿੱਚ ਮੀਰਾਂਬਾਈ ਦਾ ਸ਼ਬਦ ਹੈ.#(ਸ) ਸਾਰੰਗ ਵਿੱਚ- “ਛਾਡਿ ਮਨ, ਹਰਿਬਿਮੁਖਨ ਕੋ ਸੰਗ”- ਸਾਰਾ ਸ਼ਬਦ ਹੈ.#(ਹ) ਅੰਤ ਵਿੱਚ- “ਜਿਤੁ ਦਰਿ ਲਖ ਮਹੰਮਦਾ”- “ਏਸੁ ਕਲੀਓਂ ਪੰਜ ਭੀਤੀਓਂ”- ਅਤੇ- “ਦਿਸਟਿ ਨ ਰਹੀਆ ਨਾਨਕਾ”- ਸਲੋਕ ਮਃ ੧. ਸਿਰਲੇਖ ਹੇਠ ਤਿੰਨ ਸਲੋਕ ਹਨ.#(ਕ) “ਬਾਇ ਆਤਸ ਆਬ”- ਮਹਲਾ ੧. ਦਾ ਸੋਲਾਂ ਪਦਾਂ ਦਾ ਸ਼ਬਦ ਹੈ.#(ਖ) “ਆਸਨ ਸਾਧ ਨਿਰਾਲਮ ਰਹੈ”- ਤੋਂ ਆਰੰਭ ਹੋਕੇ- “ਨਾਨਕ ਕਹੈ ਬੈਰਾਗੀ ਸੋਈ”- ੨੫ ਪਦਾਂ ਦੀ ਰਤਨਮਾਲਾ ਨਾਮਕ ਬਾਣੀ ਹੈ.#(ਗ) ਹਕੀਕਤ ਰਾਹ ਮੁਕਾਮ ਸ਼ਿਵਨਾਭਿ ਰਾਜੇ ਕੀ ਵਾਰਤਿਕ ਪਾਠ ਹੈ. ਅੰਤ ਵਿੱਚ ਸਿਆਹੀ ਦੀ ਬਿਧਿ- ਲਿਖੀ ਹੈ. ਜੇ ਰਾਮਕਲੀ ਅਤੇ ਸਾਰੰਗ ਦਾ ਨੰਬਰ ਛੱਡ ਦੇਈਏ, ਤਦ ਕੇਵਲ ਸੱਤ ਨੰਬਰ ਦਾ ਵਾਧਾ ਹੈ.”
ਮਹਾਨ ਕੋਸ਼ ਦੀ ਇਨ੍ਹਾਂ ਦੋਵਾਂ ਇਂਦਰਾਜਾ ਦਾ ਜਿਕਰ ਕਰਨਾ ਇਸ ਵਾਸਤੇ ਜਰੁਰੀ ਹੈ ਕਿ ਇਹ ਸਮਝਿਆ ਜਾ ਸਕੇ ਕਿ ਭਾਈ ਕਾਨ੍ਹ ਸਿੰਘ ਨਾਭਾ ਨੂੰ ਇਹ ਪੁਰੀ ਜਾਨਕਾਰੀ ਸੀ ਕਿ ਕਿਹੜੀਆਂ ਲਿਖਤਾਂ ਬਾਣੀ ਨਹੀ ਹੈ ਅਤੇ ਉਨ੍ਹਾਂ ਦੇ ਨਾਮ ਕੀ ਹਨ। ਪੰਥ ਵਿੱਚ ਸਿਰਫ ਰਾਗਮਾਲਾ ਦਾ ਵਿਵਾਦ ਹੈ ਬਾਕੀ ਹਰ ਰਚਣਾ ਨੂੰ ਖਾਰਿਜ ਕਰ ਦਿੱਤਾ ਗਿਆ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੀ ਰਾਗਮਾਲਾ ਬਾਰੇ ਰਾਯ ਤੇ ਸਬ ਨੂੰ ਪਤਾ ਹੈ ਕਿ “ਰਾਗਮਾਲਾ ਗੁਰਬਾਣੀ ਨਹੀ ਹੈ”। ਮਹਾਨ ਕੋਸ਼ ਵਿੱਚ ਰਾਗਮਾਲਾ ਦੀ ਇਂਦਰਾਜ ਵਿੱਚ ਰਾਗਮਾਲਾ ਦੇ ਅਸਲੀ ਲਿਖਾਰੀ ਦਾ ਨਾਮ ਵੀ ਦੱਸ ਦੇਂਦੇ ਨੇ “ਮਾਧਵਾਨਲ ਸੰਗੀਤ ਦੇ, ਆਲਮ ਕਵਿ ਕ੍ਰਿਤ, ਹਿੰਦੀ ਅਨੁਵਾਦ ਵਿੱਚੋਂ ੬੩ਵੇਂ ਛੰਦ ਤੋਂ ੭੨ਵੇਂ ਤੀਕ ਦਾ ਪਾਠ, ਜਿਸ ਵਿੱਚ ਛੀ ਰਾਗ, ਉਨ੍ਹਾਂ ਦੀਆਂ ਪੰਜ ਪੰਜ ਰਾਗਿਣੀਆਂ ਅਤੇ ਅੱਠ ਅੰਠ ਪੁਤ੍ਰ ਦੱਸੇ ਹਨ.”
ਹੁਣ ਅਸੀਂ ਇਹ ਪੜਚੋਲ ਕਰਦੇ ਹਾਂ ਕਿ ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜ੍ਹੀ ਜਾਣ ਵਾਲੀ ਬੀੜ ਵਿੱਚ ਕੋਈ ਫਾਲਤੂ ਰਚਨਾ ਤੇ ਨਹੀਂ ਅਤੇ ਇਸ ਤੱਥ ਨੂੰ ਯਾਦ ਰਖਨਾ ਹੈ ਕਿ ਦਮਦਮੀ ਸਰੂਪ ਦੇ ਲਿਖਾਰੀ ਭਾਈ ਮਨੀ ਸਿੰਘ ਸਨ ਅਤੇ ਅਪਣੀ ਸ਼ਹਾਦਤ ਦੇ ਵੇਲੇ ਤਕ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਅਤੇ ਗੁਰਬਾਣੀ ਦਾ ਪ੍ਰਚਾਰ ਕਰਦੇ ਸਨ। ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜ੍ਹੀ ਜਾਣ ਵਾਲੀ ਬੀੜ ਵਿੱਚ ਜੋ ਗੁਰਬਾਣੀ ਦਰਜ ਹੈ ਉਹ ਭਾਈ ਬੰਨੋ ਮਿਸਲ ਵਾਲੀ ਬੀੜ ਵਿੱਚੋਂ ਉਤਾਰਾ ਕੀਤੀ ਗਈ ਹੈ ਅਤੇ ਇਸ ਬੀੜ ਵਿੱਚ ਇਹ ਸਾਰੀਆਂ ਰਚਨਾਵਾ ਹਨ “(ਅ) ਰਾਮਕਲੀ ਵਿੱਚ ਮਃ ੫- “ਰੁਣਝੁੰਝਨੜਾ”- ਸ਼ਬਦ ਦੀਆਂ ਦੋ ਤੁਕਾਂ ਦੇ ਥਾਂ, ਪੂਰੇ ਚਾਰ ਪਦ ਹਨ,(ੲ) ਮਾਰੂ ਰਾਗ ਵਿੱਚ ਮੀਰਾਂਬਾਈ ਦਾ ਸ਼ਬਦ ਹੈ,(ਸ) ਸਾਰੰਗ ਵਿੱਚ- “ਛਾਡਿ ਮਨ, ਹਰਿਬਿਮੁਖਨ ਕੋ ਸੰਗ”- ਸਾਰਾ ਸ਼ਬਦ ਹੈ, (ਹ) “ਜਿਤੁ ਦਰਿ ਲਖ ਮਹੰਮਦਾ”- “ਏਸੁ ਕਲੀਓਂ ਪੰਜ ਭੀਤੀਓਂ”- ਅਤੇ- “ਦਿਸਟਿ ਨ ਰਹੀਆ ਨਾਨਕਾ”- ਸਲੋਕ ਮ ੧. ਸਿਰਲੇਖ ਹੇਠ ਤਿੰਨ ਸਲੋਕ ਹਨ, (ਕ) “ਬਾਇ ਆਤਸ ਆਬ”- ਮਹਲਾ ੧. ਦਾ ਸੋਲਾਂ ਪਦਾਂ ਦਾ ਸ਼ਬਦ ਹੈ, (ਖ) “ਆਸਨ ਸਾਧ ਨਿਰਾਲਮ ਰਹੈ”- ਤੋਂ ਆਰੰਭ ਹੋਕੇ- “ਨਾਨਕ ਕਹੈ ਬੈਰਾਗੀ ਸੋਈ”- ੨੫ ਪਦਾਂ ਦੀ ਰਤਨਮਾਲਾ ਨਾਮਕ ਬਾਣੀ ਹੈ, (ਗ) ਹਕੀਕਤ ਰਾਹ ਮੁਕਾਮ ਸ਼ਿਵਨਾਭਿ ਰਾਜੇ ਕੀ ਵਾਰਤਿਕ ਪਾਠ ਹੈ.”। ਇਨ੍ਹਾਂ ਸਾਰੀਆਂ ਰਚਨਾਵਾਂ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਦਾ ਵਿਚਾਰ ਉਪਰ ਦਿੱਤਾ ਗਿਆ ਹੈ ਕਿ ਇਹ ਰਚਣਾਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀ ਹੈ ਪਰ ਅਫਸੋਸ ਇਨ੍ਹਾਂ ਤਥਾਂ ਨੂੰ ਜਾਣਨ ਦੇ ਬਾਦ ਵੀ ਇਸ ਬੀੜ ਨੂੰ ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜ੍ਹ ਦਿੱਤੀ ਭਾਈ ਕਾਨ੍ਹ ਸਿੰਘ ਨਾਭਾ ਨੇ।
ਇਕ ਗੱਲ ਤੇ ਸਾਫ ਹੈ ਦਮਦਮੀ ਸਰੂਪ ਦਾ ਲਿਖਾਰੀ ਭਾਈ ਮਨੀ ਸਿੰਘ ਨੂੰ ਕੱਚੀ ਬਾਣੀ ਦਾ ਪਤਾ ਤੇ ਹੋਵੇਗਾ। ਇਹ ਫਾਲਤੂ ਰਚਨਾਵਾਂ ਵਾਲੀ ਗਲਤੀ ਦੋ ਕਾਰਨਾਂ ਨਾਲ ਕੀਤੀ ਗਈ ਹੋ ਸਕਦੀ ਹੈ। ਪਹਿਲੀ ਇਹ ਕਿ ਲਿਖਾਰੀ ਅਣਜਾਣ ਸੀ ਅਤੇ ਉਸ ਨੂੰ ਇਹ ਨਹੀ ਪਤਾ ਸੀ ਕਿਹੜੀ ਬਾਣੀ ਕੱਚੀ ਹੈ। ਉਸ ਨੇ ਸਬ ਤੂੰ ਵੱਧ ਮਿਲਣ ਵਾਲੀ ਭਾਈ ਬੰਨੋ ਦੀ ਮਿਸਲ ਦਾ ਉਤਾਰਾ ਕਰ ਕੇ ਇਸ ਦੇ ਨਾਲ ਬਿਚਿਤਰ ਨਾਟਕ ਦੀ ਰਚਨਾਵਾਂ ਨੂੰ ਇਕਠ੍ਹਾ ਕਰ ਕੇ ਬੀੜ ਤਿਆਰ ਕਰ ਦਿੱਤੀ ਤਾਕਿ ਕੇਸਰ ਸਿੰਘ ਦੇ ਝੂਠ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ ਪਰ ਗੁਰੂ ਗ੍ਰੰਥ ਸਾਹਿਬ ਦੀ ਸਹੀ ਬਾਣੀ ਬਾਰੇ ਉਸ ਨੂੰ ਪਤਾ ਨਹੀ ਸੀ ਤਾਂਹੀ ਉਸ ਦੀ ਜਾਲਸਾਜ਼ੀ ਖੋਜੀਆਂ ਨੇ ਫੜ ਲਈ।
ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਇਹ ਬੀੜ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤਕ ਪਹੁਚਾਉਣੀ ਸੀ ਅਤੇ ਸੋਚ ਸਮਝ ਕੇ ਇਕ ਚਾਲ ਚਲੀ, ਇਸ ਬੀੜ ਨੂੰ 1818ਇ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜੰਗ ਵਿੱਚ ਮਿਲ ਗਈ ਵਾਲਾ ਨਾਟਕ ਖੇਡੀਆ। ਇਸ ਨੂੰ ਬੀੜ ਨੂੰ ਭਾਈ ਮਨੀ ਸਿੰਘ ਵਾਲੀ ਬੀੜ ਸਾਬਿਤ ਕਰਨ ਵਾਸਤੇ ਇਸ ਬੀੜ ਦੇ ਲਿਖਾਰੀ ਨੇ ਇਸ ਵਿੱਚ ਭਾਈ ਬੰਨੋ ਮਿਸਲ ਵਾਲੀ ਬੀੜ ਦੀਆਂ ਫਾਲਤੂ ਰਚਨਾਵਾਂ ਪਾਈਆਂ ਹੋਣ ਤਾਕਿ ਇਸ ਬੀੜ ਵਿੱਚ ਜੋ ਬਾਣੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਮਹਲ ਵਿੱਚ ਪ੍ਰਕਾਸ਼ ਹੋਂਦੀ ਕਰਤਾਰ ਪੁਰੀ ਬੀੜ ਨਾਲ ਮਿਲ ਜਾਣ। ਭਾਈ ਕਾਨ੍ਹ ਸਿੰਘ ਨਾਭਾ ਦੀ ਉਸ ਚਿੱਠੀ ਦਾ ਇਥੇ ਜਿਕਰ ਕਰਨਾ ਬਣਦਾ ਹੈ ਜਿਸ ਵਿੱਚ ਉਨ੍ਹਾਂ ਨੇ ਰਾਗਮਾਲਾ ਦੇ ਵਿਵਾਦ ਵਿੱਚ ਅਪਣਾ ਮਤ ਰਖਿਆ ਸੀ ਕਿ ਰਾਗਮਾਲਾ ਗੁਰਬਾਣੀ ਨਹੀ ਅਤੇ ਕਰਤਾਰ ਪੁਰੀ ਬੀੜ ਵਿੱਚ ਭਾਈ ਬੰਨੋ ਮਿਸਲ ਦੀ ਬੀੜਾਂ ਵਾਲੀ ਫਾਲਤੂ ਰਚਨਾਵਾਂ ਹਨ, ਜੋ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਕੋਲ ਸੀ।
ਇਨ੍ਹਾਂ ਤਥਾਂ ਦੀ ਪੜਚੋਲ ਦੇ ਬਾਦ ਕੇਸਰ ਸਿੰਘ ਦੇ ਇਸ ਝੂਠ ਦੀ ਪੋਲ ਖੁਲ ਜਾਂਦੀ ਹੈ ਕਿ ਭਾਈ ਮਨੀ ਸਿੰਘ ਨੇ ਬਿਚਿਤਰ ਨਾਟਕ ਦੀ ਰਚਨਾਵਾਂ ਨੂੰ ਇਕਠ੍ਹਾ ਕੀਤਾ ਸੀ ਅਤੇ ਹੁਣ ਇਨ੍ਹਾਂ ਤੱਥਾਂ ਦੇ ਬਾਦ ਭਾਈ ਕਾਨ੍ਹ ਸਿੰਘ ਨਾਭਾ ਦੀ ਮਹਾਨ ਕੋਸ਼ ਵਿੱਚ ਇਂਦਰਾਜ ਨੂੰ ਹਟਾ ਦੇਣਾ ਚਾਹਿਦਾ ਹੈ ਕਿ ਭਾਈ ਮਨੀ ਸਿੰਘ ਨੇ ਕਦੇ ਕੋਈ ਬਿਚਿਤਰ ਨਾਟਕ ਵਾਲੀ ਰਚਨਾਵਾਂ ਦੀ ਬੀੜ ਲਿਖੀ ਸੀ। ਇਸ ਬਿਚਿਤਰ ਨਾਟਕ ਦੀ ਰਚਣ-ਕਾਲ ਨੂੰ 18ਵੀਂ ਸਦੀ ਦੇ 6ਵੇਂ ਯਾ 7ਵੇਂ ਦਹਾਕੇ ਵਿੱਚ ਗਿਣਿਆ ਜਾਣਾ ਚਾਹਿਦਾ ਹੈ ਜਦ ਕੇਸਰ ਸਿੰਘ ਛਿਬੜ ਨੇ ਅਪਣੀ ਰਚਨਾ “ਬੰਸਾਵਲੀਨਾਮਾ” ਲਿਖੀ।
ਗੁਰਦੀਪ ਸਿੰਘ ਬਾਗੀ
ਕਿਤਾਬਾਂ ਦੀ ਸੂਚੀ
ਭਾਈ ਮਨੀ ਸਿੰਘ ਤੇ ਉਨ੍ਹਾਂ ਦਾ ਪਰਵਾਰ ਲੇਖਕ ਡਾ. ਹਰਜਿਂਦਰ ਸਿੰਘ ਦਿਲਗੀਰ
ਮਹਾਨ ਕੋਸ਼ ਕਰਤਾ ਭਾਈ ਕਾਨ੍ਹ ਸਿੰਘ ਨਾਭਾ