ਬਲਵਿੰਦਰ ਸਿੰਘ ਬਾਈਸਨ
ਪੈਸਾ ਹੋ ਗਿਆ ਕਿਓਂ ਪੀਰ ? (ਨਿੱਕੀ ਕਵਿਤਾ)
Page Visitors: 2761
ਪੈਸਾ ਹੋ ਗਿਆ ਕਿਓਂ ਪੀਰ ? (ਨਿੱਕੀ ਕਵਿਤਾ)
ਜੇਲਾਂ ਵਿੱਚ ਬੰਦ ਬੇਕਸੂਰ ਹਜ਼ਾਰਾਂ, ਦਸ ਕਿਓਂ ਦਿਸਦਾ ਇੱਕੋ ਹਵਾਰਾ ?
ਹਜ਼ਾਰਾਂ ਦੀ ਪੁੱਛ ਸਿਆਸਿਆਂ ਨਾ ਲਈ, ਪਰਿਵਾਰ ਫਿਰਦਾ ਮਾਰਾ ਮਾਰਾ !
ਇੱਕ ਇੱਕ ਕਰਕੇ "ਇੱਕ ਹੀਰੋ" ਕਢਦੇ, ਨਿਜ਼ਾਮ ਬਿਗੜ ਗਿਆ ਸਾਰਾ !
ਸਿੱਖ ਧਰਮੀਆਂ ਦੀ ਕੀਮਤ ਡਾਲਰ-ਪੋਂਡ, ਇਨਸਾਫ਼ ਦਾ ਮਿਲਦਾ ਲਾਰਾ !
ਪੈਸਾ ਹੋ ਗਿਆ ਕਿਓਂ ਪੀਰ, ਮਿੱਠਾ ਪਾਣੀ ਪੰਜਾਬ ਦਾ ਹੋ ਗਿਆ ਕਿਓਂ ਖਾਰਾ ?
ਸ਼ਹੀਦਾਂ ਦੇ ਸਿਰਾਂ ਤੇ ਸਿਆਸਤ ਹੁੰਦੀ, ਖਾਲਸਾ ਕਿਵੇਂ ਰਹ ਪਾਵੇ ਨਿਆਰਾ ?
- ਬਲਵਿੰਦਰ ਸਿੰਘ ਬਾਈਸਨ
ਨੋਟ : ਕਿਸੀ ਇੱਕ ਨਾਮ ਨੂੰ ਲੈ ਕੇ ਪੂਰੀ ਰਚਨਾ ਦਾ ਸੰਦੇਸ਼ ਨਾ ਗੁਆ ਲੈਣਾ !