ਲਓ ਜੀ, ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਲਈ ਕਵਾਇਦ ਸ਼ੁਰੂ, ਲੰਡਨ ਦੇ ਰਾਮਗੜ੍ਹੀਆ ਸਿੱਖ ਗੁਰਦੁਆਰੇ ਵਿਖੇ ਨੌ ਦਿਨਾਂ ਲਈ ਰਾਮ ਕਥਾ 24 ਜੁਲਾਈ ਤੋਂ ਸ਼ੁਰੂ
ਟਾਈਗਰ ਜਥਾ ਯੂ.ਕੇ.
ਜਿਹੜੀ ਗਲ ਦਾ ਅਸੀਂ ਬੜੀ ਦੇਰ ਤੋਂ ਰੌਲ਼ਾ ਪਾ ਰਹੇ ਹਾਂ, ਉਹੀ ਗਲ ਹੁਣ ਪ੍ਰਤਖ ਦੇਖਣ ਨੂੰ ਮਿਲ ਰਹੀ ਹੈ। ਜਿਸ ਅਖੌਤੀ ਦਸਮ ਗ੍ਰੰਥ ਵਿੱਚ ਸਿੱਖਾਂ ਨੂੰ ਨਵ ਕੁਸ਼ ਦੀ ਔਲਾਦ ਬਣਾਇਆ ਗਿਆ ਹੈ, ਜਿਸਦਾ ਦਮ ਅਖੌਤੀ ਜਥੇਦਾਰ ਪੂਰਨ ਸਿੰਘ ਵੀ ਭਰਦਾ ਹੈ ਅਤੇ ਬਾਕੀ ਦੇ ਮੌਜੂਦਾ ਟੁੱਕੜਬੋਚ ਜਥੇਦਾਰ ਵੀ ਭਰਦੇ ਹਨ, ਹੁਣ ਉਹ ਗੱਲ ਪ੍ਰਤਖ ਰੂਪ ਵਿੱਚ ਹੋ ਰਹੀ ਹੈ।
ਆਓ ਸਾਰੇ ਦਸਮ ਗ੍ਰੰਥੀਓ, ਹੁੰਮ ਹੁਮਾ ਕੇ ਪੁੱਜੋ ਲੰਡਨ ਦੇ ਰਾਮਗੜ੍ਹੀਆ ਸਿੱਖ ਗੁਰਦੁਆਰੇ ਵਿਖੇ ਜਿੱਥੇ ਨੌ ਦਿਨਾਂ ਲਈ ਰਾਮ ਕਥਾ 24 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ, ਆਓ ਫਰਾਕਾਂ ਪਾ ਕੇ, ਤ੍ਰਿਸ਼ੂਲ ਵਾਲਾ ਅਖੌਤੀ ਖੰਡਾ ਲਾ ਕੇ, ਹੁਣ ਖੜਕਾਓ ਟੱਲੀਆਂ, ਵਜਾਓ ਨਗਾੜੇ, ਤੇ ਗੱਜ ਵੱਜ ਕੇ ਗਾਓ ਰਾਮ ਕਥਾ ਜੁਗ ਜੁਗ ਅਟੱਲ, ਜਿਹਵੀ ਤੁਸੀਂ ਸੰਘ ਪਾੜ ਕੇ ਹਰ ਰੋਜ਼ ਰਹਿਰਾਸ ਦੇ ਨਾਮ ਹੇਠ ਪੜਦੇ ਹੋ।
ਇਹ ਹਨ ਪ੍ਰਾਪਤੀਆਂ ਸਿੱਖ ਅਖਵਾਉਣ ਵਾਲਿਆਂ ਦੀਆਂ, ਜਿਹੜੇ ਇੱਕ ਪਿਓ ਨੂੰ ਛੱਡ ਕੇ, ਹਰਾਮੀ ਕਹਾਉਣਾ ਪਸੰਦ ਕਰਨ ਲੱਗ ਪਏ ਹਨ।ਇਹ ਗੱਲ ਕੌੜੀ ਲਗੇਗੀ, ਪਰ ਜਿਹੜਾ ਇੱਕ ਪਿਓ ਦਾ ਨਾ ਹੋਵੇ, ਉਸ ਨੂੰ ਆਮ ਭਾਸ਼ਾ 'ਚ ਹਰਾਮੀ ਹੀ ਕਿਹਾ ਜਾਂਦਾ ਹੈ, ਕਿ ਨਹੀਂ?
ਇਹ ਹੁਣ ਤੁਹਾਡੀ ਚੋਣ ਹੈ, ਕਿ ਇੱਕ ਦੇ ਹੋਣਾ ਹੈ ਜਾਂ ਹਰਾਮੀ ਅਖਵਾਉਣਾ ਹੈ।