ਮਾਮਲਾ ਹਰਿਆਣੇ ਦੇ ਗੁਰਦੁਆਰਿਆਂ ਦੀ ਕਮੇਟੀ ਦਾ ?
ਹਰਿਆਣੇ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ , ਕੀ ਬਣ ਗਈ ਹੈ , ਦੁਨੀਆ ਵਿਚ ਸੁਨਾਮੀ ਆ ਗਈ ਹੈ । ਬਾਦਲ ਦਾ ਪੂਰਾ ਟਿੱਲ ਲੱਗਾ ਹੋਇਆ ਹੈ ਕਿ (ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਨੂ ਤਾਂ ਉਸ ਨੇ ਆਮ੍ਹਣੇ-ਸਾਮ੍ਹਣੇ ਕਰ ਹੀ ਦਿੱਤਾ ਹੈ । ਇਹ ਵੀ ਇੰਤਜ਼ਾਮ ਕਰ ਦਿੱਤਾ ਹੈ ਕਿ ਭਾਵੇਂ ਸਿੱਖ ਆਪਸ ਵਿਚ ਇਕ ਦੂਸਰੇ ਦੀਆਂ ਪੱਗਾਂ ਲਾਹੁਣ , ਇਕ ਦੂਸਰੇ ਦੀਆਂ ਦਾੜ੍ਹੀਆਂ ਪੁੱਟਣ , ਇਸ ਲੜਾਈ ਵਿਚ ਸਿੱਖਾਂ ਦਾ ਜਿੰਨਾ ਮਰਜ਼ੀ ਜਾਨੀ ਮਾਲੀ ਨੁਕਸਾਨ ਹੋਵੇ) ਹਰਿਆਣੇ ਦੇ ਗੁਰਦਵਾਰਿਆਂ ਦਾ ਇੰਤਜ਼ਾਮ ਹਰਿਆਣੇ ਦੇ ਸਿੱਖਾਂ ਨੂੰ ਨਹੀਂ ਸੰਭਾਲਣ ਦੇਣਾ , (ਹਰਿਆਣੇ ਦੇ ਗੁਰਦਵਾਰਿਆਂ ਦੀ ਮਾਇਆ ਬਾਦਲ ਦੀ ਜੇਭ ਤੋਂ ਬਾਹਰ ਨਹੀਂ ਜਾਣ ਦੇਣੀ) ਇਸ ਦੇ ਬਾਵਜੂਦ ਵੀ ਇਲਜ਼ਾਮ ਇਹ ਲਾਇਆ ਜਾ ਰਿਹਾ ਹੈ ਕਿ , ਨਵੀਂ ਬਣਨ ਵਾਲੀ ਹਰਿਆਣਾ ਕਮੇਟੀ ਸਿੱਖਾਂ ਨੂੰ ਆਪਸ ਵਿਚ ਪਾੜ ਦੇਵੇਗੀ ।
ਹਰਿਆਣੇ ਦੇ ਸਿੱਖਾਂ ਨੂੰ ਇਕ ਛੋਟੀ ਜਿਹੀ ਸਲਾਹ ਹੈ ਕਿ , ਉਹ ਬਿਨਾ ਦੇਰ ਕੀਤਿਆਂ , ਦੁਨੀਆਂ ਦੇ ਸਾਰੇ ਸਿੱਖਾਂ ਦੀ ਇਕ ਕਾਨਫ੍ਰੈਂਸ ਸੱਦ ਲੈਣ , ਜਿਸ ਵਿਚ ਹਰਿਆਣਾ ਕਮੇਟੀ ਬਨਾਉਣ ਦੀ ਪ੍ਰੋੜ੍ਹਤਾ ਕੀਤੀ ਜਾਵੇ , ਤਾਂ ਜੋ ਬਾਦਲ , ਮੱਕੜ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਚਾਨਣ ਹੋ ਜਾਵੇ ਕਿ ਸਿੱਖ ਕੀ ਚਾਹੁੰਦੇ ਹਨ ਅਤੇ ਸਿੱਖੀ ਦੇ ਫਾਇਦੇ ਵਿਚ ਕੀ ਹੈ ?
ਅਮਰ ਜੀਤ ਸਿੰਘ ਚੰਦੀ