ਤੱਤ ਪਰਿਵਾਰ ਵਲ ਇਕ ਮੰਗ/ਸੁਝਾਅ ਪੱਤਰ
ਹਰਦੇਵ ਸਿੰਘ, ਜੰਮੂ
ਤੱਤ ਪਰਿਵਾਰ ਨੇ ਕੁੱਝ ਸੱਜਣਾ ਦਰਮਿਆਨ ਆਵਾਗਮਨ ਬਾਰੇ ਚਰਚਾ ਲਈ, ਇਕ ਸੰਪਾਦਕੀ ਮਿਤੀ ੨੨.੭.੨੦੧੪ ਨੂੰ ਪ੍ਰਕਾਸ਼ਤ ਕੀਤੀ ਹੈ ਜੋ ਕਿ ਸਿੱਖ ਮਾਰਗ.ਕਾਮ ਤੇ ਵੀ ਛੱਪੀ ਹੈ।ਸੰਪਾਦਕੀ ਬਾਰੇ ਪ੍ਰਤੀਕਰਮ ਤੋਂ ਪਹਿਲਾਂ ਮੈਂ ਪਰਿਵਾਰ ਦੇ ਸਨਮੁਖ ਇਕ ਮੰਗ/ਸੁਝਾਅ ਰੱਖਣਾ ਚਾਹੁੰਦਾ ਹਾਂ।ਪਰਿਵਾਰ ਕੁੱਝ ਬੱਦਿਆਂ ਨੂੰ ਆਵਾਗਾਮਨ ਬਾਰੇ ਚਰਚਾ ਲਈ ਮੰਚ ਪੇਸ਼ ਕਰ ਰਿਹਾ ਹੈ, ਪਰ ਮੇਰਾ ਸੁਝਾਅ/ਮੰਗ ਹੈ ਕਿ ਪਹਿਲਾਂ ਇਕ ਚਰਚਾ ਗੁਰੂ ਸਾਹਿਬਾਨ ਦੀ ਪਦਵੀ ਬਾਰੇ ਕੀਤੀ ਜਾਏ ਕਿਉਂਕਿ ਇਹ ਵਿਸ਼ਾ ਖੁਦ ਪਰਿਵਾਰ ਨੇ ਵੱਡੇ ਪੱਧਰ ਤੇ ਚੁੱਕਣ ਦਾ ਜਤਨ ਕੀਤਾ ਹੈ ਅਤੇ ਇਸ ਬਾਰੇ ਆਪਣੇ ਵੱਲੋਂ ਇਕ ਪਾਸੜ ਫੈਸਲੇ ਨੂੰ ਲਾਗੂ ਕਰਨ ਲਈ, ਪਰਿਵਾਰ ਨੇ ਸਿੱਖ ਦੀ ਪਰਿਭਾਸ਼ਾ ਬਦਲ ਕੇ ਲਿਖੀ ਹੈ।ਪਰਿਵਾਰ ਅਨੁਸਾਰ ਗੁਰੂ ਨਾਨਕ ਜੀ ਨੂੰ ਗੁਰੂ ਮੰਨਣਾ ਗਲਤ ਹੈ, ਦਸ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਵਾਲਾ ਸਿੱਖ ਨਹੀਂ ਬਲਕਿ ਬ੍ਰਾਹਮਣ ਹੁੰਦਾ ਹੈ, ਅਤੇ ਸਿੱਖ ਦੱਸ ਗੁਰੂ ਸਾਹਿਬਾਨ ਦੀ ਘੁੰਮਣਘੇਰੀ ਵਿਚ ਫੱਸੇ ਹੋਏ ਹਨ । ਇਹ ਅੱਤ ਵਿਵਾਦਤ ਪਹੁੰਚ ਹੈ, ਜਦ ਕਿ ਆਵਾਗਮਨ ਕੋਈ ਲਾਗੂ ਕਰਨ ਵਾਲਾ ਫੈਸਲਾ ਨਹੀਂ।
ਪਰਿਵਾਰ ਨੂੰ ਇਸ ਵਿਸ਼ੇ ਪੁਰ ਵਿਚਾਰ ਲਈ ਸੰਵਾਦ ਦਾ ਸੱਦਾ ਦਿਉ ਤਾਂ ਪਰਿਵਾਰ ਦੇ ਮੁੱਖ ਸੱਜਣ ਕੇਵਲ ਲਿਖਤੀ ਸੰਵਾਦ ਦਾ ਤਰਕ ਦਿੰਦੇ ਹਨ ਅਤੇ ਸਿੱਦੇ ਰੂ ਬਾ ਰੂ ਮੰਚਕ ਸੰਵਾਦ ਤੋਂ ਟਾਲ ਮਟੋਲ ਕਰਦੇ ਆਏ ਹਨ। ਬਹੁਤ ਬੇਹਤਰ ਮੌਕਾ ਹੋਵੇਗਾ ਕਿ ਪਰਿਵਾਰ ਆਵਾਗਮਨ ਦੇ ਬਜਾਏ ਪਹਿਲਾਂ ਕਿੱਧਰੇ ਦੱਸ ਗੁਰੂ ਸਾਹਿਬਾਨ ਦੀ ਪਦਵੀ ਅਤੇ ਸਥਿਤੀ ਬਾਰੇ ਚਰਚਾ ਕਰਵਾਉਂਣ ਦੀ ਪੇਸ਼ਕਸ਼ ਕਰੇ, ਅਤੇ ਆਪ ਵੀ ਇਸ ਵਿਚ ਹਿੱਸਾ ਲਏ ।
ਮੇਰੀ ਬੇਨਤੀ ਹੈ ਕਿ ਪਰਿਵਾਰ ੨੯.੭.੨੦੧੪ ਤੋਂ ਪਹਿਲਾਂ ਇਸ ਬਾਰੇ ਸੂਚਿਤ ਕਰੇ । ਮੈਂਨੂੰ ਆਸ ਹੈ ਕਿ ਇਸ ਬਾਰੇ ਉਹ ਸੱਜਣ ਵੀ ਸਹਿਮਤ ਹੋਣਗੇ ਜਿਨ੍ਹਾਂ ਦੇ ਨਾਮ ਪਰਿਵਾਰ ਨੇ ਆਪਣੇ ਸੰਪਾਦਕੀ ਸੱਦੇ ਵਿਚ ਆਵਾਗਮਨ ਬਾਰੇ ਚਰਚਾ ਲਈ ਲਿਖੇ ਹਨ । ਆਸ ਹੈ ਕਿ ਪਰਿਵਾਰ ਆਵਾਗਮਨ ਤੋਂ ਪਹਿਲਾਂ ਇਸ ਚਰਚਾ ਨੂੰ ਕਰਵਾਉਣ ਦੀ ਮੰਗ ਸਵੀਕਾਰ ਕਰੇਗਾ।
ਹਰਦੇਵ ਸਿੰਘ, ਜੰਮੂ-੨੫.੭.੨੦੧੪
(In response to mail from Tat Parivar received today on 25.7.14)