ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
‘ਮਰਜ ਬੜਤਾ ਹੀ ਗਇਆ ਜਿਉ ਜਿਉ ਦਵਾ ਕੀ”
‘ਮਰਜ ਬੜਤਾ ਹੀ ਗਇਆ ਜਿਉ ਜਿਉ ਦਵਾ ਕੀ”
Page Visitors: 2841

‘ਮਰਜ ਬੜਤਾ ਹੀ ਗਇਆ ਜਿਉ ਜਿਉ ਦਵਾ ਕੀ”
ਤੱਤ… ਪਰਿਵਾਰ ਵਾਲੇ ਗੁਰਮਤਿ ਵਿੱਚ ਆ ਵੜੇ ਨਿਘਾਰ ਵਿੱਚ ਸੁਧਾਰ ਲਿਆਉਣ ਲਈ ਹਮੇਸ਼ਾਂ ਉਪਰਾਲੇ ਕਰਦੇ ਰਹਿੰਦੇ ਹਨ।ਪਰ ਇਨ੍ਹਾਂ ਦਾ ਸੁਧਾਰ ਐਸਾ ਹੈ ਕਿ- ‘ਮਰਜ ਬੜਤਾ ਹੀ ਗਇਆ ਜਿਉ ਜਿਉ ਦਵਾ ਕੀ”।ਕਾਰਨ ਇਹ ਕਿ ਇਹ ਸੁਧਾਰ ਆਪਣੀ ਬਣੀ ਕਿਸੇ ਸੋਚ ਵਾਲਾ ਲਿਆਉਣਾ ਚਾਹੁੰਦੇ ਹਨ, ਜੋ ਕਿ ਅਸਲ ਵਿੱਚ ਗੁਰਮਤਿ ਨਹੀਂ ਬਲਕਿ ਇਨ੍ਹਾਂ ਦੀ ‘ਮਨਮੱਤ’ ਹੈ।
ਕੁਝ ਸਾਲ ਪਹਿਲਾਂ ਇਨ੍ਹਾਂ ਨੇ ਗੁਰਮਤਿ ਵਿੱਚ ਸੁਧਾਰ ਲਿਆਉਣ ਦੇ ਮਕਸਦ ਨਾਲ ‘ਸਿਖ ਮਾਰਗ . ਕੌਮ’ ਤੇ ਸਿੱਖ ਰਹਿਤ ਮਰਿਆਦਾ ਵਿੱਚ ਸੁਧਾਰ ਲਿਆਉਣ ਦਾ ਉਪਰਾਲਾ ਸ਼ੁਰੂ ਕੀਤਾ ਸੀ । ਸ਼ੁਰੂ ਵਿੱਚ ਤਾਂ ਮੇਰੇ ਸਮੇਤ ਜਿਆਦਾਤਰ ਸਿੱਖ ਸੰਗਤ ਨੇ ਇਸ ਨੇਕ ਕੰਮ ਨੂੰ ਸਰਾਹਿਆ ਸੀ । ਪਰ ਜਲਦੀ ਹੀ ਇਨ੍ਹਾਂ ਦੀ ਸੋਚ ਅਤੇ ਮਾਨਸਿਕਤਾ ਦਾ ਅੰਦਾਜਾ ਲਗਾਂਦਿਆਂ ਹੋਇਆ ਮੈਂ ਇਨ੍ਹਾਂ ਨੂੰ ਪੱਤਰ ਲਿਖਿਆ ਸੀ ਕਿ ਜੇ ਤੁਸੀਂ ਗੁਰਮਤਿ ਵਿੱਚ ਆ ਵੜੇ ਨਿਘਾਰ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ ਖੁਦ ਨੂੰ ਗੁਰਮਤਿ ਪ੍ਰਤੀ ਇਮਾਨਦਾਰ ਹੋਣਾ ਪਵੇਗਾ।ਪਰ ਇਨ੍ਹਾਂਨੇ ਹਮੇਸ਼ਾਂ ਆਪਣੀ ਬਣੀ ਸੋਚ ਨੂੰ ਹੀ ਮੁੱਖ ਰੱਖਿਆ ਅਤੇ ਆਪਣੀ ਸੋਚ ਸਿੱਖਾਂ ਤੇ ਠੋਸਣੀ ਚਾਹੀ।
ਰਹਿਤ ਮਰਿਆਦਾ ਦੇ ਪਹਿਲੇ ਨੁਕਤੇ “ਸਿੱਖ ਦੀ ਪਰਿਭਾਸ਼ਾ” ਸੰਬੰਧੀ ਸਿੱਖ ਜਗਤ ਤੋਂ ਮੰਗੇ ਗਏ ਸੁਝਾਵਾਂ ਵਿੱਚ ਸਾਰੇ ਵੀਰਾਂ ਵੱਲੋਂ ਵਰਤੇ ਗਏ ਸ਼ਬਦ “ਗੁਰੂ” ਤੋਂ ਹੀ ਇਨ੍ਹਾਂਨੂੰ ਇਤਰਾਜ ਹੋ ਗਿਆ।ਸੋ ਰਹਿਤ ਮਰਿਆਦਾ ਸੁਧਾਰ ਦਾ ਕੰਮ ਵਿੱਚੇ ਹੀ ਛੱਡਕੇ ‘ਗੁਰੂ’ ਸ਼ਬਦ ਵਾਲੇ ਆਪਣੇ ਹੀ ਪੈਦਾ ਕੀਤੇ ਝਮੇਲੇ ਵਿੱਚ ਉਲਝਕੇ ਰਹਿ ਗਏ।ਆਵਾਗਉਣ ਸੰਬੰਧੀ ਪਏ ਭੁਲੇਖਿਆਂ ਬਾਰੇ ਇਨ੍ਹਾਂ ਦਾ ਕਹਿਣਾ ਹੈ ਕਿ ਇੰਟਰਨੈਟ ਤੇ ਕਾਫੀ ਵਿਚਾਰ ਵਟਾਂਦਰੇ ਹੋਏ ਹਨ ਪਰ ਗੱਲ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੀ।ਇਸ ਲਈ ਹੁਣ ਇਨ੍ਹਾਂਨੇ ਵਿਦਵਾਨਾ ਦਾ ਇਕੱਠ ਬੁਲਾ ਕੇ ਵਿਚਾਰ ਚਰਚਾ ਕਰਵਾਉਣ ਲਈ ਸੱਦਾ ਦਿੱਤਾ ਹੈ।
ਸੋਚਣ ਵਾਲੀ ਗੱਲ ਹੈ ਕਿ ਜਦੋਂ ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨ ਜਾਂ ਨਾ ਕਰਨ ਵਾਲੇ ਮੁੱਦੇ ਤੇ ਬਹੁਮੱਤ ਸਿੱਖਾਂ ਦੇ ਵਿਚਾਰ ਇਨ੍ਹਾਂ ਦੇ ਖਿਲਾਫ ਹਨ, ਪਰ ਫੇਰ ਵੀ ਇਹ ਗੁਰੂ ਸਾਹਿਬਾਂ ਨੂੰ ਗੁਰੂ ਸ਼ਬਦ ਨਾਲ ਨਾ ਸੰਬੋਧਨ ਕਰਨ ਵਾਲੀ ਜ਼ਿਦ ਤੇ ਅੜੇ ਹੋਏ ਹਨ, ਤਾਂ ਕੀ ਗਰੰਟੀ ਹੈ ਕਿ ਦੂਰੋਂ ਦੂਰੋਂ ਵਿਦੇਸ਼ਾਂ ਤੋਂ ਪਹੁੰਚ ਕੇ ਕੀਤਾ ਗਿਆ ਵਿਚਾਰ ਵਟਾਂਦਰਾ ਕਿਸੇ ਨਤੀਜੇ ਤੇ ਪਹੁੰਚੇਗਾ ਹੀ।ਨਿਰਪੱਖਤਾ ਨਾਲ ਕਿਸੇ ਗੱਲ ਦੇ ਸਹੀ ਜਾਂ ਗਲਤ ਹੋਣ ਬਾਰੇ ਕੌਣ ਫੈਸਲਾ ਕਰੇਗਾ?ਇਨ੍ਹਾਂ ਦੀ ਨਿਰਪੱਖਤਾ ਅਤੇ ਇਮਾਨਦਾਰੀ ਦਾ ਇੱਕ ਹੋਰ ਨਮੂੰਨਾ ਦੇਖੋ,
ਲਿਖਦੇ ਹਨ- “ਮਰਨ ਤੋਂ ਬਾਅਦ ਆਵਾਗਵਨ ਮੰਨਣ ਵਾਲੇ ਸੱਜਣ ਅਮਰਜੀਤ ਸਿੰਘ ਚੰਦੀ, ਜਸਬੀਰ ਸਿੰਘ ਕੈਲਗਰੀ, ਸੁਰਜੀਤ ਸਿੰਘ ਦਿੱਲੀ ਹਨ। ***ਦੂਸਰੀ ਤਰਫ ਗੁਰਮਤਿ ਵਿਚਲੇ***  ਆਵਾਗਵਨ ਦੇ ਸੰਕਲਪ ਨੂੰ ਜੀਂਦੇ ਜੀ ਪ੍ਰਵਾਨ ਕਰਨ ਵਾਲੇ ਮੁੱਖ ਸੱਜਣ ਹਨ ….”
ਜਾਣੀ ਕਿ ਤੱਤ … ਪਰਿਵਾਰ ਵਾਲੇ ਪਹਿਲਾਂ ਹੀ ਫੈਸਲਾ ਕਰੀ ਬੈਠੇ ਹਨ ਕਿ ਜਿਹੜੇ ਇਸ ਜਨਮ ਤੋਂ ਬਾਅਦ ਫੇਰ ਜਨਮ ਵਾਲੇ ਆਵਾਗਵਨ ਨੂੰ ਮੰਨਦੇ ਹਨ ਉਹ ਗੁਰਮਤਿ ਵਿਚਲਾ ਆਵਾਗਵਨ ਨਹੀਂ ਜਿਹੜੇ ਸੱਜਣ ਜੀਂਦੇ ਜੀ ਆਵਾਗਵਨ ਨੂੰ ਮੰਨਦੇ ਹਨ ਉਹ ***ਗੁਰਮਤਿ ਵਿਚਲਾ*** ਆਵਾਗਵਨ ਹੈ।
ਜਿਹੜੇ ਸੱਜਣ ਭਾਰੀ ਮੱਤ ਵਿੱਚ ਬਹੁ ਗਿਣਤੀ ਨਾਲ ‘ਗੁਰੂ’ ਸ਼ਬਦ ਬਾਰੇ ਇਨ੍ਹਾਂ ਦੀ ਪਹੁੰਚ ਨੂੰ ਰੱਦ ਕਰਦੇ ਹਨ, ਇਹ ਲੋਕ ਉਨ੍ਹਾਂ ਦੀ ਗੱਲ ਨਾ ਮੰਨਕੇ ਆਪਣੀ ਹੀ ਜ਼ਿੱਦ ਪੁਗਾ ਰਹੇ ਹਨ, ਉਨ੍ਹਾਂ ਦੇ ਸੱਦੇ ਤੇ ਕੋਈ ਦੂਰੋਂ ਨੇੜਿਓਂ ਪਹੁੰਚਕੇ ਕਿਉਂ ਆਪਣਾ ਸਮਾਂ ਖਰਾਬ ਕਰੇਗਾ ? ਅਤੇ ਕੋਈ ਇਹ ਨਹੀਂ ਸੋਚੇਗਾ ਕਿ ਸੱਦਾ ਦੇਣ ਵਾਲ ਕੌਣ ਹੈ ?
ਜਸਬੀਰ ਸਿੰਘ ਵਿਰਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.