ਹਿੰਦੁਸਤਾਨ ਦੇ ਸਾਰੇ ਵਸਨੀਕ ਹਿੰਦੂ ਹਨ !
ਪਿਛਲੇ ਦਿਨੀਂ ਆਰ.ਐਸ.ਐਸ.ਦੇ ਮੁਖੀ ਮੋਹਨ ਭਾਗਵਤ ਦਾ ਬਿਆਨ ਪੜ੍ਹਆ ਕਿ ਹਿੰਦੁਸਤਾਨ ਦੇ ਸਾਰੇ ਵਸਨੀਕ ਹਿੰਦੂ ਹਨ । ਅੱਜ ਤਕ ਤਾਂ ਇਹ ਫੈਸਲਾ ਵੀ ਨਹੀਂ ਹੋ ਸਕਿਆ ਕਿ ਇਸ ਮੁਲਕ ਦਾ ਨਾਮ ਕੀ ਹੈ ? ਦੁਨੀਆ ਦੀ ਸਾਰੀ ਆਬਾਦੀ , ਸਮੇਤ ਬਹੁ-ਗਿਣਤੀ ਭਾਰਤ ਵਾਸੀਆਂ ਦੇ ਇਸ ਨੂੰ ਇੰਡੀਆ ਕਹਿੰਦੀ ਹੈ , ਇਸ ਲਿਹਾਜ਼ ਨਾਲ ਅੱਜ-ਤਕ ਕਿਸੇ ਨੂੰ ਵੀ ਇੰਡੀਅਨ ਅਖਵਾਉਣ ਤੇ ਇਤਰਾਜ਼ ਕਰਦੇ ਨਹੀਂ ਸੁਣਿਆ । ਇਤਾਜ਼ ਹੋ ਵੀ ਕਿਵੇਂ ਸਕਦਾ ਹੈ ?
ਵੈਸੇ ਇਸ ਦਾ ਪਹਲਾ ਨਾਂ ਭਾਰਤ ਸੀ , ਅਤੇ ਕਿਸੇ ਨੂੰ ਵੀ ਭਾਰਤੀ ਅਖਵਾਉਣ ਤੇ ਇਤਰਾਜ਼ ਨਹੀਂ ਹੋਇਆ । ਜਿਸ ਭਾਵਨਾ ਅਧੀਨ ਇਹ ਬਿਆਨ ਦਿੱਤਾ ਗਿਆ ਹੈ , ਉਸ ਵਿਚੋਂ ਨਿਕਲਦੀ ਸੜ੍ਹਾਂਧ , ਇਸ ਗੱਲ ਨੂੰ ਮੰਨਣ ਵਿਚ ਰੋਕ ਪਾਉਂਦੀ ਹੈ , ਕਿਉਂਕ ਜੇ ਇਹ ਮੰਨ ਵੀ ਲਿਆ ਜਾਵੇ ਕਿ ਇਹ ਹਿੰਦੁਸਤਾਨ ਹੈ ਤਾਂ ਹਿੰਦੁਸਤਾਨ ਦਾ ਹਰ ਨਾਗਰਿਕ (ਵਸਨੀਕ) ਹਿੰਦੁਸਤਾਨੀ ਤਾਂ ਹੋਸਕਦਾ ਹੈ ਪਰ ਹਿੰਦੂ ਕਵੇਂ ਹੋ ਸਦਾ ਹੈ ? ਹਿੰਦੂ ਤਾਂ ਇਕ ਫਿਰਕੇ ਵਾਲੇ ਆਪਣੇ-ਆਪ ਨੂੰ ਅਖਵਾਉਂਦੇ ਹਨ , ਉਨ੍ਹਾਂ ਦੇ ਹਿੰਦੂ ਅਖਵਾਉਣ ਤੇ ਕਿਸੇ ਨੂੰ ਇਤਰਾਜ਼ ਵੀ ਕੀ ਹੋ ਸਕਦਾ ਹੈ ?
ਮੋਹਨ ਭਾਗਵਤ ਨੇ ਵਿਦੇਸ਼ਾਂ ਅਤੇ ਉਨ੍ਹਾਂ ਦੇ ਨਾਗਰਿਕਾਂ ਦੀ ਮਿਸਾਲ ਵੀ ਦਿੱਤੀ ਹੈ , ਜੇ ਉਨ੍ਹਾਂ ਨੇ ਆਪਣੀ ਦਿੱਤੀ ਮਿਸਾਲ ਤੇ ਹੀ ਥੋੜਾ ਗੌਰ ਕਰ ਲਿਆ ਹੁੰਦਾ ਤਾਂ ਉਹ ਏਨਾ ਬਚਕਾਨਾ ਬਿਆਨ ਕਦੇ ਵੀ ਨਾ ਦਿੰਦੇ । ਏਨੀ ਵੱਡੀ ਪਾਰਟੀ , ਜਿਸ ਦਾ ਪੂਰੇ ਭਾਰਤ ਤੇ ਰਾਜ ਹੋਵੇ , ਉਸ ਪਾਰਟੀ ਦਾ ਸਰਵੇ-ਸਰਵਾ ਕਹਾਉਣ ਵਾਲੇ ਨੇਤਾ ਨੂੰ ਅਜਿਹਾ ਬਚਕਾਨਾ ਬਿਆਨ ਦੇਣਾ ਸ਼ੋਭਦਾ ਨਹੀਂ । ਇਹ ਠੀਕ ਹੈ ਕਿ ਪ੍ਰਸ਼ਾਸਨਿਕ ਮਾਮਲਿਆਂ ਵਿਚ ਉਸ ਦੀ ਬਹੁਤ ਪਕੜ ਹੈ (ਪਰ ਉਸਦੇ ਪਛੋਕੜ ਵਚ ਵੀ ਇਕ ਵੱਡਾ ਥਿੰਕ-ਟੈਂਕ ਖੜਾ ਹੈ) ਪਰ ਜੋ ਬਿਆਨ ਉਨ੍ਹਾਂ ਦਿੱਤਾ ਹੈ ਉਸ ਦਾ ਪ੍ਰਸ਼ਾਸਨ ਨਾਲ ਕੋਈ ਸਬੰਧ ਨਹੀਂ ਹੈ , ਉਸ ਦਾ ਸਬੰਧ ਇਤਿਹਾਸ ਨਾਲ ਹੈ । ਇਹ ਵੀ ਵੱਡੀ ਸਚਾਈ ਹੈ ਕਿ ਆਉਣ ਵਾਲੇ ਪੰਜਾਂ ਸਾਲਾਂ ਵਿਚ , ਉਨ੍ਹਾਂ ਦੀ ਪਾਰਟੀ (ਬੀ.ਜੇ.ਪੀ. ਦੀ ਆੜ ਵਿਚ) ਇਤਿਹਾਸ ਨੂੰ ਵੱਡੀ ਭੁਆਂਟਣੀ ਦੇਵੇਗੀ , ਜਿਸ ਵਿਚ 1942 ਵੇਲੇ ਦੇ “ਭਾਰਤ ਛੱਡੋ ਅੰਦੋਲਨ” ਵਿਚ ਅੰਗ੍ਰੇਜ਼ਾਂ ਦਾ ਸਾਥ ਦੇਣ ਵਾਲੇ ਸੰਘ-ਪਰਿਵਾਰ ਨੂੰ ਦੇਸ਼-ਭਗਤ ਦਰਸਾਇਆ ਜਾਵੇਗਾ ਅਤੇ ਆਜ਼ਾਦੀ ਘੁਲਾਟੀਆਂ ਵਿਰੁੱਧ ਗਵਾਹੀ ਦੇ ਕੇ ਉਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਅਟਲ ਬਹਾਰੀ ਬਾਜਪਈ ਨੂੰ ਭਰਤ-ਰਤਨ ਬਣਾੲਆ ਜਾਵੇਗਾ ।
ਇਵੇਂ ਹੀ ਕਿਸੇ ਵੇਲੇ ਇੰਦਰਾ ਗਾਂਧੀ ਨੇ ਵੀ ਆਪਣੇ ਮਤਲਬ ਦਾ ਇਤਿਹਾਸ ਲਿਖਵਾ ਕੇ ਉਸ ਦਾ ਇਕ ਕੈਪਸੂਲ ਬਣਾ ਕੇ ਦੱਬਿਆ ਹੋਇਆ ਹੈ , ਜੋ ਇਕ-ਦੋ ਸਦੀਆਂ ਮਗਰੋਂ ਕੱਢਿਆ ਜਾਵੇਗਾ । ਫਿਰ ਇਨ੍ਹਾਂ ਦੋਵਾਂ ਦੇ ਇਤਿਹਾਸ ਆਮ੍ਹੋ-ਸਾਮ੍ਹਣੇ ਹੋ ਕੇ ਇਕ ਦੂਸਰੇ ਦੀ ਪੋਲ ਖੋਲ੍ਹਣ ਗੇ ।
ਖੈਰ ਆਉ ਆਪਾਂ ਪਹਿਲਾਂ ਝਾਤੀ ਮਾਰੀਏ ਕਿ ਭਾਗਵਤ ਜੀ ਦੇ ਹਿੰਦੁਸਤਾਨ ਵਿਚ ਕਿੰਨੇ ਕੁ ਹਿੰਦੂ ਵਸਦੇ ਹਨ ?
ਹਿੰਦੂ ਲਫਜ਼ ਕਿੱਥੋਂ ਪੈਦਾ ਹੋਇਆ ?
ਸੰਸਕ੍ਰਿਤ ਭਾਸ਼ਾ ਵਿਚ ਹਿੰਦੂ ਜਾਂ ਹਿੰਦੁਸਤਾਨ ਕੋਈ ਲਫਜ਼ ਨਹੀਂ ਹੈ । ਮੌਜੂਦਾ ਸਮੇ ਵਿਚ ਆਪਣੇ-ਆਪ ਨੂੰ ਹਿੰਦੂ ਅਖਵਾਉਣ ਵਾਲੇ ਲੋਕ , ਮੂਲ ਰੂਪ ਵਿਚ “ਕੋਹ ਹਿੰਦੂ ਕੁਸ਼” ਪਰਬਤ ਸ਼ੰਖਲਾ ਦੇ ਪਾਰਲੇ , ਰੂਸ ਨਾਲ ਲਗਦੇ ਇਲਾਕੇ ਦੇ ਨਿਵਾਸੀ ਹਨ । ਇਨ੍ਹਾਂ ਦਾ ਪੇਸ਼ਾ ਚੋਰੀ ਸੀ । (ਓਥੋਂ ਦੀ ਭਾਸ਼ਾ ਵਿਚ ਚੋਰ ਨੂੰ ਹਿੰਦੂ ਕਿਹਾ ਜਾਂਦਾ ਹੈ) ਜਦ ਇਨ੍ਹਾਂ ਦਾ ਜ਼ੋਰ ਕੁਝ ਜ਼ਿਆਦਾ ਹੀ ਵੱਧ ਗਿਆ ਤਾਂ ਓਥੋਂ ਦੀ ਸਰਕਾਰ ਨੇ ਇਨ੍ਹਾਂ ਤੇ ਸਖਤੀ ਕਰਨੀ ਸ਼ੁਰੂ ਕੀਤੀ , ਜਿਸ ਦੇ ਸਿੱਟੇ ਵਜੋਂ ਇਹ ਭੱਜ ਕੇ ਨੇੜਲੇ ਪਹਾੜ ਵਿਚ ਜਾ ਲੁਕੇ ,(ਇਸ ਕਾਰਨ ਹੀ ਉਸ ਪਹਾੜ ਦਾ ਨਾਂ ਵੀ “ਕੋਹ ਹਿੰਦੂ ਕੁਸ਼” ਪੈ ਗਆ) ਕੁਝ ਚਿਰ ਤਾਂ ਉਸ ਪਹਾੜ ਨੂੰ ਠਿਕਾਣਾ ਬਣਾ ਕੇ ਆਪਣਾ ਕੰਮ ਕਰਦੇ ਰਹੇ , ਪਰ ਅੰਤ ਨੂੰ ਦਬਾਅ ਨਾ ਝੱਲਦੇ ਹੋਏ , ਇਹ ਕੋਹ ਹਿੰਦੂ ਕੁਸ਼ ਨੂੰ ਪਾਰ ਕਰਕੇ ਭਾਰਤ ਵਿਚ ਆ ਗਏ ।
ਭਾਰਤ ਕਉਂਕਿ ਬਹੁਤ ਸਾਰੇ ਛੋਟੇ-ਛੋਟੇ ਰਾਜਾਂ ਵਿਚ ਵੰਡਿਆ ਹੋਇਆ ਸੀ , ਇਸ ਲਈ ਇਨ੍ਹਾਂ ਨੂੰ ਭਾਰਤ ਵਿਚ ਪੈਰ ਪਸਾਰਦਿਆਂ ਬਹੁਤੀ ਦਿੱਕਤ ਹੀਂ ਹੋਈ , ਤੇ ਇਨ੍ਹਾਂ ਚਤੁਰ ਲਕਾਂ ਨੇ ਰਾਜਿਆਂ ਕੋਲ ਚੰਗੀਆਂ ਨੌਕਰੀਆਂ ਹਾਸਲ ਕਰ ਲਈਆਂ । ਇਨ੍ਹਾਂ ਨੇ ਆਪਣੇ ਮਾਲਕ ਰਾਜਆਂ ਨਾਲ ਵੀ ਗੱਦਾਰੀ ਕਰ ਕੇ ਬਹੁਤ ਆਰਥਿਕ ਲਾਭ ਉਠਾਇਆ , ਜਿਸ ਦਾ ਵੇਰਵਾ ਲੇਖਕ “ਸੁੰਦਰ ਲਾਲ ਸਾਗਰ” ਨੇ ਆਪਣੀ ਕਿਤਾਬ “ ਹਿੰਦੂ ਵਿਦੇਸ਼ੀ ਹੈਂ ” ਵਿਚ ਕਾਫੀ ਵਿਸਤਾਰ ਨਾਲ ਦਿੱਤਾ ਹੈ ।
ਭਾਰਤ ਦੇ ਕਿਹੜੇ ਵਸਨੀਕ ਹਿੰਦੂ ਹਨ ?
ਇਸ ਨੂੰ ਜਾਨਣ ਲਈ ਅਸੀਂ ਇਤਿਹਾਸ ਦਾ ਸਹਾਰਾ ਲੈਂਦੇ ਹਾਂ ।
ਜੋ ਲੋਕ ਅੱਜ ਵੀ ਆਪਣੇ ਆਪ ਨੂੰ ਭਾਰਤ ਦੇ ਮੂਲ ਵਸਨੀਕ ਸਮਝਦੇ ਹਨ , ਜਿਨ੍ਹਾਂ ਨੂੰ ਹਿੰਦੂਆਂ ਨੇ ਆਪਣੀ ਵਰਨ-ਵੰਡ ਦੇ ਆਧਾਰ ਤੇ ਸ਼ੂਦਰ ਬਣਾਇਆ ਹੋਇਆ ਹੈ ? ਉਨ੍ਹਾਂ ਵਿਚ ਸਭ ਤੋਂ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ , ਜਿਨ੍ਹਾਂ ਨੂੰ ਮੋਹਨਦਾਸ
ਕਰਮਚੰਦ ਗਾਂਧੀ ਨੇ ਹਰੀਜਨ , ਬਲਮੀਕ ਬਣਾਇਆ , ਅੱਜ ਉਨ੍ਹਾਂ ਨੂੰ ਸ਼ਡੂਲ-ਕਾਸਟ (ਸ਼/ਛ) ਕਿਹਾ ਜਾਂਦਾ ਹੈ ,ਜਿਨ੍ਹਾਂ ਨੂੰ ਹਿੰਦੂ ਦੇ ਗਲਬੇ ਥਲਿਉਂ ਕੱਢਣ ਲਈ ਭੀਮ ਰਾਉ ਅੰਬੇਦਕਰ ਨੇ ਯਤਨ ਸ਼ੁਰੂ ਕੀਤਾ ਸੀ , ਪਰ ਮੋਹਨਦਾਸ ਕਰਮਚੰਦ ਗਾਂਧੀ ਦੇ ਜਾਲ ਵਿਚ ਫਸ ਕੇ ਕਾਮਯਾਬ ਨਾ ਹੋ ਸਕਿਆ । ਫਿਰ ਕਾਸ਼ੀਰਾਮ ਨੇ ਕੋਸ਼ਿਸ਼ ਸ਼ੁਰੂ ਕੀਤੀ ਪਰ ਮਾਇਆਵਤੀ ਦੀ ਮਾਇਆ ਵਿਚ ਫਸ ਕੇ ਉਹ ਵੀ ਵਿਫਲ ਹੋ ਗਿਆ , ਹੁਣ ਮਾਇਆਵਤੀ ਇਹ ਕੰਮ ਕਰਨ ਦਾ ਡਰਾਮਾ ਕਰ ਰਹੀ ਹੈ ।
ਇਨ੍ਹਾਂ ਤੋਂ ਇਲਾਵਾ, ਆਸਾਮ ਦੇ ਬੋਡੋ , ਨਾਗਾਲੈਂਡ ਦੇ ਨਾਗੇ , ਤਮਿਲ , ਕੈਰਲਾ ਦੇ ਵਸਨੀਕ , ਜੋ ੰਿਹੰਦੂ ਦੇ ਗਲਬੇ ਚੋਂ ਨਿਕਲਣ ਲਈ ਈਸਾਈ ਬਣ ਗਏ ਹਨ , ਜੈਨੀ ਅਤੇ ਬੋਧੀ ਵੀ ਹਨ ।
ਇਨ੍ਹਾਂ ਤੋਂ ਇਲਾਵਾ ਪੁਰਾਣੇ ਰਾਜਿਆਂ ਦੇ ਵੰਸ਼ਜ , ਜੋ ਆਪਣੀ ਇਜ਼ਤ ਬਚਾਉਣ ਲਈ ਜੰਗਲਾਂ ਵਿਚ ਜਾ ਵਸੇ ਸਨ , ਜਿਨ੍ਹਾਂ ਨੂੰ ਹੁਣ ਸ਼ਡੂਲ-ਟ੍ਰਾਈਬ (ਸ਼/ਠ) ਕਿਹਾ ਜਾਂਦਾ ਹੈ , ਇਹ ਵੀ ਹਿੰਦੂ-ਕਾਲ ਤੋਂ ਪਹਿਲਾਂ ਦੇ ਭਾਰਤੀ ਹਨ ।ਇਨ੍ਹਾਂ ਤੋਂ ਇਲਾਵਾ ਕ੍ਰਿਸ਼ਨ ਜੀ ਦੇ ਵੰਸ਼ ਨਾਲ ਸਬੰਧਿਤ ਯਾਦਵ ਅਤੇ ਕੌਰਵਾਂ-ਪਡਵਾਂ ਅਤੇ ਉਨ੍ਹਾਂ ਦੇ ਸੰਗੀ-ਸਾਥੀ ਰਾਜਆਂ ਦੇ ਵੰਸ਼ਜ ਵੀ ਹਿੰਦੂ ਕਾਲ ਤੋਂ ਬਹੁਤ ਪਹਿਲਾਂ ਦੇ ਭਾਰਤ ਦੇ ਮੂਲ ਨਿਵਾਸੀ ਹਨ । ਸਿੱਖ , ਮੁਸਲਮਾਨ ਅਤੇ ਈਸਾਈ ਤਾਂ ਸਿਧਾਂਤਕ ਤੌਰ ਤੇ ਹੀ ਹਿੰਦੂਆਂ ਨਾਲੋਂ ਵੱਖ ਹਨ ।
ਇਕ ਗੱਲ ਹੋਰ ਵੀ ਗੌਰਤਲਬ ਹੈ ਕਿ ਆਰੀਆਸਮਾਜੀ ਵੀ ਆਪਣੇ-ਆਪ ਨੂੰ ਹਿੰਦੂ ਅਖਵਾਉਣ ਵਿਚ ਨਮੋਸ਼ੀ ਮਹਸੂਸ ਕਰਦੇ ਹਨ , 1931 ਵਿਚ ਅੰਗ੍ਰੇਜ਼ਾਂ ਦੇ ਸਮੇ ਹੋਈ ਮਰਦਮਸ਼ੁਮਾਰੀ ਵਿਚ ਆਰੀਆਸਮਾਜੀਆਂ ਨੇ ਬਹੁਤ ਜ਼ੋਰਦਾਰ ਪਰਚਾਰ ਕੀਤਾ ਸੀ ਕਿ ਹਿੰਦੂ ਆਪਣੇ-ਆਪ ਨੂੰ ਆਰੀਆਸਮਾਜੀ ਲਿਖਵਾਉਣ , ਕਿਉਂ ਜੋ ਹਿੰਦੂ ਦਾ ਅਰਥ ਚੋਰ ਹੁੰਦਾ ਹੈ ਅਤੇ ਅਸੀਂ ਚੋਰ ਨਹੀਂ ਹਾਂ । ਸੁਪ੍ਰੀਮਕੋਰਟ ਵਿਚ ਆਰੀਆ ਵਿਦਿਅਕ ਸੰਸਥਾਵਾਂ ਦਾ ਕੇਸ ਪੇਸ਼ ਕਰਦਿਆਂ , ਆਰੀਆਸਮਾਜੀਆਂ ਨੇ ਐਫੀਡੈਵਿਟ ਲਿਖ ਕੇ ਦਿੱਤਾ ਸੀ ਕਿ ਉਹ ਹਿੰਦੂ ਨਹੀਂ ਹਨ ।
ਅਜਿਹੀ ਹਾਲਤ ਵਿਚ ਮੋਹਨ ਭਾਗਵਤ ਜੀ ਨੂੰ ਆਪਣੇ ਹਿੰਦੂ ਹੋਣ ਬਾਰੇ , ਫਿਰ ਤੋਂ ਵਿਚਾਰ ਕਰਨ ਦੀ ਲੋੜ ਹੈ ।
ਅਮਰ ਜੀਤ ਸਿੰਘ ਚੰਦੀ
15 ਅਗੱਸਤ 2014
ਅਮਰਜੀਤ ਸਿੰਘ ਚੰਦੀ
ਹਿੰਦੁਸਤਾਨ ਦੇ ਸਾਰੇ ਵਸਨੀਕ ਹਿੰਦੂ ਹਨ !
Page Visitors: 2618