“ ਭੂਮਿਕਾ ”
ਇਹ ਲੇਖ 21-ਜੁਲਾਈ 2014 ਨੂੰ “ਸਿੱਖ ਮਾਰਗ . ਕਾਮ” ਤੇ ਛਪਿਆ ਸੀ ।
ਵਿਚਾਰ ਚਰਚਾ- ਗੁਰਮਤਿ ਵਿਚ ਆਵਾਗਵਨ ਦਾ ਸੰਕਲਪ
ਤੱਤ ਗੁਰਮਤਿ ਪਰਿਵਾਰ
ਸਿੱਖ ਸਮਾਜ ਬਾਰੇ ਇਹ ਗੱਲ ਆਮ ਪ੍ਰਵਾਨਿਤ ਅਤੇ ਪ੍ਰਚਲਿਤ ਹੈ ਕਿ ਇਸ ਵਿਚ ਵਿਚਾਰ ਚਰਚਾ ਦੀ ਰੂਚੀ ਬਹੁਤ ਘੱਟ ਹੈ,
ਜਦਕਿ ਗੁਰਮਤਿ ਵਿਚਾਰ ਨੂੰ ਸੱਚ ਸਮਝਣ ਦਾ ਜ਼ਰੂਰੀ ਅੰਗ ਸਮਝਦੀ ਹੈ। ਸਿੱਖਾਂ ਬਾਰੇ ਮੰਨਿਆਂ ਜਾਂਦਾ ਹੈ ਕਿ ਇਨ੍ਹਾਂ ਦੇ ਇਕੱਠਾਂ
ਵਿਚ ਬਹੁਤੇ ਫੈਸਲੇ ਨਾਹਰਿਆਂ ਦੇ ਪ੍ਰਭਾਵ ਹੇਠ ਜੈਕਾਰਿਆਂ ਰਾਹੀਂ ਹੱਥ ਖੜੇ ਕਰ ਕੇ ਲੈ ਲਏ ਜਾਂਦੇ ਹਨ, ਜਿਨ੍ਹਾਂ ਵਿਚ ਵਿਚਾਰ ਦਾ
ਅੰਸ਼ ਬਹੁਤ ਘੱਟ ਹੁੰਦਾ ਹੈ। ਸਾਡੀ ਜਾਣਕਾਰੀ ਵਿਚ ਐਸਾ ਕੋਈ ਸਮਾਗਮ ਨਹੀਂ ਹੈ ਜਿਥੇ ਸਿੱਖਾਂ ਨੇ ਨਿੱਠ ਕੇ, ਪਾਰਦਰਸ਼ਿਤਾ ਨਾਲ,
ਵਿਚਾਰ ਕੀਤੀ ਹੋਵੇ ਅਤੇ ਕਿਸੇ ਮਸਲੇ ਦਾ ਹੱਲ ਕੱਢਿਆ ਹੋਵੇ।
ਇਸ ਨਿਰਾਸ਼ਾਜਨਕ ਸਥਿਤੀ ਤੋਂ ਬਾਹਰ ਨਿਕਲ ਕੇ ਸੁਹਿਰਦਤਾ ਨਾਲ ਇਕ ਪ੍ਰੈਕੀਟਲ ਮਿਸਾਲ ਸਾਹਮਣੇ ਉਦੋਂ ਆਈ ਜਦੋਂ ਤੱਤ
ਗੁਰਮਤਿ ਪਰਿਵਾਰ ਨੇ ਪੰਥ ਦੇ ਸੁਚੇਤ ਤਬਕੇ ਨਾਲ ਜੁੜੀਆਂ ਹੋਰ ਧਿਰਾਂ ਦੇ ਸਹਿਯੋਗ ਸਦਕਾ ਸਿੱਖ ਰਹਿਤ ਮਰਿਯਾਦਾ ਸੁਧਾਰ
ਉਪਰਾਲੇ ਦਾ ਸੰਯੋਜਨ ਕੀਤਾ ਗਿਆ। ਇਹ ਸਾਂਝਾ ਸੁਧਾਰ ਉਪਰਾਲਾ ਬਹੁਤ ਪਾਰਦਰਸ਼ੀ ਢੰਗ ਨਾਲ ਪੜਾਅਵਾਰ ਸਿਰੇ ਚੜਾਇਆ
ਗਿਆ। ਇਸ ਉਪਰਾਲੇ ਦੌਰਾਣ ਹਰ ਪੜਾਅ ਦੀ ਕਾਰਵਾਈ ਨੂੰ ਲੋਕਾਂ ਦੇ ਸੁਝਾਵਾਂ ਅਤੇ ਵਿਚਾਰਾਂ ਲਈ ਵੱਖ-ਵੱਖ ਸਾਧਨਾਂ ਰਾਹੀਂ
ਜਨਤਕ ਕੀਤਾ ਗਿਆ। ਇਸ ਉਪਰਾਲੇ ਦੇ ਹਿੱਸੇ ਵਜੋਂ 2 ਵਿਚਾਰ ਇਕੱਤਰਤਾਵਾਂ ਜੰਮੂ ਵਿਖੇ ਕੀਤੀਆਂ ਗਈਆਂ ਜਿਸ ਲਈ ਸਾਰਿਆਂ
ਨੂੰ ਆਉਣ ਦਾ ਮੌਕਾ ਪ੍ਰਦਾਨ ਕੀਤਾ ਗਿਆ। ਕਿਸੇ ਇਕ ਵੀ ਸੱਜਣ ਨੂੰ ਇਨ੍ਹਾਂ ਇਕੱਤਰਤਾਵਾਂ ਵਿਚ ਸੱਦਾ ਪੱਤਰ ਦੇਣ ਤੋਂ ਮਨਾ ਨਹੀਂ
ਕੀਤਾ ਗਿਆ, ਬੇਸ਼ਕ ਉਹ ਕਿਸੇ ਵੀ ਧਿਰ ਜਾਂ ਧੜੇ ਨਾਲ ਜੁੜਿਆ ਹੋਵੇ। ਸਿੱਖ ਸਮਾਜ ਵਿਚ ਸ਼ਾਇਦ ਪਹਿਲੀ ਵਾਰ ਐਸੇ ਸੁਹਿਰਦ
ਅਤੇ ਪਾਰਦਰਸ਼ੀ ਉਪਰਾਲੇ ਦੀ ਸਫਲਤਾ ਦੇ ਰੂਪ ਵਿਚ ਦਸਤਾਵੇਜ਼ ‘ਗੁਰਮਤਿ ਜੀਵਨ ਸੇਧਾਂ : ਮੁੱਖ ਨੁਕਤੇ’ ਤਿਆਰ ਕੀਤਾ ਗਿਆ।
ਇਸੇ ਨਿਸ਼ਕਾਮ ਅਤੇ ਸੁਹਿਰਦ ਪਹੁੰਚ ਨਾਲ ਤੱਤ ਗੁਰਮਤਿ ਪਰਿਵਾਰ ਨੇ ‘ਸ਼ੁਧ ਨਾਨਕਸ਼ਾਹੀ ਕੈਲੰਡਰ’ ਵੀ ਪਹਿਲੀ ਵਾਰ ਤਿਆਰ
ਕਰਵਾ ਕੇ ਛਪਵਾਇਆ।
ਐਸਾ ਹੀ ਇਕ ਹੋਰ ਉਪਰਾਲਾ ਸਾਡੇ ਜ਼ਹਿਨ ਵਿਚ ਹੈ ਜੋ ਗੁਰਮਤਿ ਦੇ ਉਪਦੇਸ਼ ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ
ਕਰਹੁ ਲਿਵ ਲਾਇ’ (1185) ਦੀ ਸੇਧ ਵਿਚ ਕਰਨ ਦਾ ਯਤਨ ਕਰ ਰਹੇ ਹਾਂ। ਗੁਰਮਤਿ ਵਿਚ ‘ਆਵਾਗਵਨ’ ਦੇ ਸੰਕਲਪ ਨੂੰ ਲੈ ਕੇ
ਸਿੱਖ ਸਮਾਜ ਦੇ ਵਿਦਵਾਨਾਂ ਵਿਚ ਭਾਰੀ ਦੁਬਿਧਾ ਅਤੇ ਵਿਰੋਧ ਹੈ। ਕੁਝ ਵਿਦਵਾਨ ਮਰਨ ਤੋਂ ਬਾਅਦ ਆਵਾਗਵਨ ਦੇ ਸੰਕਲਪ ਨੂੰ
ਮੰਨਦੇ ਹਨ ਅਤੇ ਕੁਝ ਇਸ ਨੂੰ ਜੀਂਦੇ ਜੀਅ ਮੰਨਦੇ ਹਨ। ਇਸ ਮੁੱਦੇ ਨੂੰ ਲੈ ਕੇ ਇੰਟਰਨੈਟ ਅਤੇ ਪ੍ਰਿੰਟ ਮੀਡੀਆਂ ਵਿਚ ਲੰਮੀਆਂ ਬਹਿਸਾਂ
ਤਾਂ ਹੋਈਆਂ ਹਨ ਪਰ ਉਹ ਬੇ-ਨਤੀਜਾ ਰਹੀਆਂ ਕਿਉਂਕਿ ਉਨ੍ਹਾਂ ਦਾ ਮਕਸਦ ਕਿਸੇ ਫੈਸਲੇ ਤੇ ਪਹੁੰਚਨ ਦੀ ਥਾਂ ਹਾਰ-ਜਿੱਤ ਅਤੇ ਲੱਤ-
ਖਿੱਚੂ ਵਿਰੋਧ ਜ਼ਿਆਦਾ ਰਿਹਾ।
ਇਸ ਵਿਸ਼ੇ ਤੇ ਪਰਿਵਾਰ ਨੇ ਇਕ ਪਾਰਦਰਸ਼ੀ ਵਿਚਾਰ-ਚਰਚਾ ਉਪਰਾਲਾ ਕਰਨ ਦਾ ਮੰਨ ਬਣਾਇਆ ਹੈ, ਜੇ ਹੋਰ ਸੱਜਣ ਸਹਿਯੋਗ
ਦੇਣ ਤਾਂ ਇਹ ਕਾਮਯਾਬ ਹੋ ਸਕਦਾ ਹੈ। ਸਾਡੀ ਜਾਣਕਾਰੀ ਅਨੁਸਾਰ ਇਸ ਵਿਸ਼ੇ ਤੇ ਮਰਨ ਤੋਂ ਬਾਅਦ ਆਵਾਗਵਨ ਮੰਨਣ ਵਾਲੇ ਮੁੱਖ
ਸੱਜਣ ਅਮਰਜੀਤ ਸਿੰਘ ਚੰਦੀ, ਜਸਬੀਰ ਸਿੰਘ ਕੈਲਗਰੀ, ਪ੍ਰਿੰ. ਸੁਰਜੀਤ ਸਿੰਘ ਦਿੱਲੀ ਆਦਿ ਹਨ। ਦੂਜੀ ਤਰਫ ਗੁਰਮਤਿ ਵਿਚਲੇ
ਆਵਾਗਵਨ ਦੇ ਸੰਕਲਪ ਨੂੰ ਜੀਂਦੇ ਜੀ ਪ੍ਰਵਾਨ ਕਰਨ ਵਾਲੇ ਮੁੱਖ ਸੱਜਣ ਹਨ ਵੀਰ ਭੁਪਿੰਦਰ ਸਿੰਘ (ਦ ਲਿਵਿੰਗ ਟਰਿਜ਼ਰ), ਪ੍ਰੋ. ਇੰਦਰ
ਸਿੰਘ ਘੱਗਾ, ਜਸਬੀਰ ਸਿੰਘ ਵੈਨਕੂਵਰ, ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ (ਗੁਰਮਤਿ ਗਿਆਨ ਮਿਸ਼ਨਰੀ ਕਾਲਜ) , ਹਰਦੇਵ ਸਿੰਘ
ਜੰਮੂ, ਭਾਈ ਗੁਰਬਖਸ਼ ਸਿੰਘ ਯੂ ਐਸ ਏ। ਸੋ ਸਾਡੀ ਬੇਨਤੀ ਅਤੇ ਇੱਛਾ ਹੈ ਕਿ ਇਹ ਸੱਜਣ ਉਸ ਉਪਰਾਲੇ ਵਿਚ ਜ਼ਰੂਰ ਸ਼ਾਮਿਲ ਹੋਣ
ਕਿਉਂਕਿ ਇਨ੍ਹਾਂ ਨੇ ਇਸ ਵਿਸ਼ੇ ਵਿਚ ਕਾਫੀ ਕੁਝ ਲਿਖਿਆ ਹੈ। ਹੋਰ ਵੀ ਅਨੇਕਾਂ ਹੋਣਗੇ ਜਿਨ੍ਹਾਂ ਦੀ ਸਾਨੂੰ ਜਾਣਕਾਰੀ ਜਾਂ ਚੇਤਾ ਨਹੀਂ ਹੈ।
ਸੋ ਜੇ ਹੋਰ ਕੋਈ ਸੱਜਣ ਜਾਂ ਵਿਦਵਾਨ ਇਹ ਸਮਝਦਾ ਹੈ ਕਿ ਉਹ ਇਸ ਵਿਸ਼ੇ ਤੇ ਠੋਸ ਵਿਚਾਰ ਦੇ ਸਕਦਾ ਹੈ ਤਾਂ ਉਸ ਨੂੰ ਵੀ ਸ਼ਾਮਿਲ
ਕਰਨ ਵਿਚ ਸਾਨੂੰ ਖੁਸ਼ੀ ਹੋਵੇਗੀ।
ਇਹ ਉਪਰਾਲਾ 2-3 ਦਿਨ ਲਈ 1 ਸਿਤੰਬਰ ਦੇ ਆਸ ਪਾਸ ਦਾ ਰੱਖਣ ਦਾ ਵਿਚਾਰ ਹੈ ਜਿਸ ਦੌਰਾਣ ਪਾਰਦਰਸ਼ਿਤਾ ਦਾ ਪੂਰਾ ਖਿਆਲ
ਰੱਖਿਆ ਜਾਵੇਗਾ। ਪੂਰੇ ਉਪਰਾਲੇ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ ਅਤੇ ਇਹ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇੰਟਰਨੈਟ ਦੇ
ਰਾਹੀਂ ਇਸ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਸਕੇ।
ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਸੁਹਿਰਦਤਾ ਨਾਲ ਇਸ ਕਾਰਜ ਲਈ ਇਕ ਮੰਚ ਦੇਣਾ ਚਾਹੁੰਦੇ ਹਾਂ ਤਾਂ ਕਿ ਆਪਸੀ
ਵਿਚਾਰ ਚਰਚਾ ਰਾਹੀਂ ਗੁਰਮਤਿ ਦੀ ਸੇਧ ਹਾਸਿਲ ਕੀਤੀ ਜਾ ਸਕੇ। ਆਰਥਿਕ ਅਤੇ ਹੋਰ ਸਾਧਨਾਂ ਦੀ ਕਮੀ ਕਾਰਨ ਅਸੀਂ ਕਿਸੇ ਵੀ
ਪਹੁੰਚਨ ਵਾਲੇ ਸੱਜਣ ਨੂੰ ਆਉਣ-ਜਾਣ ਜਾਂ ਹੋਰ ਕੋਈ ਖਰਚ ਨਹੀਂ ਦੇ ਸਕਾਂਗੇ। ਹਾਂ, ਰਹਿਣ ਅਤੇ ਲੰਗਰ ਦਾ ਪ੍ਰਬੰਧ ਅਸੀਂ ਕਰਾਂਗੇ।
ਜੋ ਸੱਜਣ ਇਸ ਉਪਰਾਲੇ ਵਿਚ ਆਰਥਿਕ ਜਾਂ ਹੋਰ ਸਹਾਇਤਾ ਦੇਣਾ ਚਾਹੁਣ, ਉਨ੍ਹਾਂ ਦਾ ਧੰਨਵਾਦ ਸਹਿਤ ਸੁਆਗਤ ਕੀਤਾ ਜਾਵੇਗਾ।
ਸਿਤੰਬਰ ਤੱਕ ਲਗਭਗ ਇਕ ਮਹੀਨੇ ਦਾ ਸਮਾਂ ਹੈ। ਸੋ ਉਪਰ ਵਰਣਿਤ ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਉਹ ਜਲਦ ਤੋਂ ਜਲਦ ਆਪਣੀ
ਸਹਿਮਤੀ ਭੇਜਣ ਅਤੇ ਆਪਣੇ ਆਉਣ ਦਾ ਪ੍ਰਬੰਧ ਪਹਿਲਾਂ ਤੋਂ ਕਰ ਲੈਣ, ਖਾਸਕਰ ਵਿਦੇਸ਼ਾਂ ਵਿਚ ਰਹਿੰਦੇ ਸੱਜਣ। ਇਸ ਅਪੀਲ ਨੂੰ ਇਨ੍ਹਾਂ
ਸੱਜਣਾਂ ਵਲੋਂ ਆਇਆ ਹੁੰਗਾਰਾ ਹੀ ਇਹ ਤੈਅ ਕਰੇਗਾ ਕਿ ਅਸੀਂ ਸੁਹਿਰਦ ਵਿਚਾਰ ਚਰਚਾ ਰਾਹੀਂ ਕਿਸੇ ਫੈਸਲੇ ਤੇ ਅਪੜਣ ਦੀ ਪਹੁੰਚ
ਰੱਖਦੇ ਹਾਂ ਜਾਂ ਸਿਰਫ ਲੱਤਾਂ-ਖਿੱਚੂ ਵਿਰੋਧ ਦੀ। ਇਕ ਹਫਤੇ ਦੇ ਅੰਦਰ ਅੰਦਰ (29 ਜੁਲਾਈ 2014) ਆਪਣੀ ਸਹਿਮਤੀ ਅਤੇ ਸਮਾਗਮ
ਦੀਆਂ ਤਰੀਕਾਂ ਲਈ ਸੁਝਾਅ ਭੇਜ ਦਿਤੇ ਜਾਣ ਤਾਂ ਕਿ ਅੱਗੇ ਦੀ ਰੂਪ-ਰੇਖਾ ਉਲੀਕੀ ਜਾ ਸਕੇ। ਉਪਰੋਤਕ ਤੋਂ ਇਲਾਵਾ ਜੋ ਸੱਜਣ ਹਿੱਸਾ
ਲੈਣਾ ਚਾਹੁਣ ਉਹ ਵੀ ਈ-ਮੇਲ ਰਾਹੀਂ ਜਲਦ ਸੰਪਰਕ ਕਰਨ। ਅਸੀਂ ਆਏ ਹੁੰਗਾਰੇ ਉਪਰੰਤ ਅਗਸਤ ਦੇ ਪਹਿਲੇ ਹਫਤੇ ਅਗਲਾ ਪ੍ਰੋਗਰਾਮ
ਪਾਠਕਾਂ ਨਾਲ ਸਾਂਝਾ ਕਰਾਂਗੇ। ਉਪਰੋਕਤ ਵਰਣਿਤ ਸੱਜਣਾਂ ਨੂੰ ਬੇਨਤੀ ਹੈ ਕਿ ਆਪਣਾ ਪ੍ਰਤੀਕਰਮ ਸਾਨੂੰ ਜ਼ਰੂਰ ਭੇਜਣ।
ਸੰਪਰਕ ਈ-ਮੇਲ ਰਾਹੀਂ ਕੀਤਾ ਜਾ ਸਕਦਾ ਹੈ।
tatgurmat@gmail.com
ਹਾਂ-ਪੱਖੀ ਹੁੰਗਾਰੇ ਦੀ ਉਡੀਕ ਵਿਚ
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
21 July 2014
…………………
(ਦੋ ਦਿਨ ਮਗਰੋਂ ਇਸ ਦੀ ਪ੍ਰੋੜ੍ਹਤਾ ਸਰੂਪ ਸ. ਹਰਚਰਨ ਸਿੰਘ ਜੀ ਕੈਲਗਰੀ (ਕਨੇਡਾ) ਦਾ ਹੇਠ ਲਖਿਆ ਲੇਖ ਵੀ ਮੇਲ ਰਾਹੀਂ ਪ੍ਰਪਤ
ਹੋਇਆ , ਇਹ ਕੁਝ ਇਵੇਂ ਹੈ ਜਿਵੇਂ ਹਜ਼ਾਰ ਦੀ ਭੀੜ ਵਿਚੋਂ , ਜੇ ਨਂੌ ਸੌ ਬੰਦੈ ਕਿਸੇ ਗੱਲ ਦੀ ਪ੍ਰੌੜ੍ਹਤਾ ਸਰੂਪ ਹੱਥ ਖੜੇ ਕਰ ਦੇਣ ਤਾਂ
ਭੀੜ ਵਿਚੋਂ ਤੀਹ-ਚਾਲੀ ਬਿਨਾ ਸੋਚੇ-ਸਮਝੇ ਵੀ ਹੱਥ ਖੜੇ ਕਰ ਦਿੰਦੇ ਹਨ )
………………..
ਆਵਾਗਵਨ ਦੀ ਅਸਲੀਅਤ ਕੀ ਹੈ?
ਮੈਨੂੰ ਇਹ ਗੱਲ ਕਦੇ ਸਮਝ ਨਹੀਂ ਆਈ ਕਿ ਆਵਾਗਵਨ ਵਿੱਚ ਯਕੀਨ ਕਰਨ ਵਾਲੇ ਲੋਕਾਂ ਕੋਲ ਅਜਿਹਾ ਯਕੀਨ ਕਰਨ ਦਾ ਅਧਾਰ
ਕੀ ਹੈ? ਬਹੁਤ ਸਾਰੇ ਲੋਕ ਆਪਣੀ ਇਸ ਵਿਚਾਰਧਾਰਾ ਨੂੰ ਸਹੀ ਸਾਬਿਤ ਕਰਨ ਲਈ ਪੁਰਾਤਨ ਧਾਰਮਿਕ ਗ੍ਰੰਥਾਂ ਦਾ ਸਹਾਰਾ ਲੈਂਦੇ
ਹਨ।ਉਨ੍ਹਾਂ ਦੇ ਆਪਣੀ ਮੱਤ ਅਨੁਸਾਰ ਅਰਥ ਕਰਦੇ ਹਨ ਤਾਂ ਕਿ ਆਪਣੀ ਵਿਚਾਰਧਾਰਾ ਨੂੰ ਸਹੀ ਸਾਬਿਤ ਕਰ ਸਕਣ? ਚਲੋ ਜੇ ਮੰਨ
ਵੀ ਲਿਆ ਜਾਵੇ ਕਿ ਪੁਰਾਣੇ ਲੋਕ ਇਸ ਵਿਚਾਰਧਾਰਾ ਵਿੱਚ ਵਿਸ਼ਵਾਸ਼ ਕਰਦੇ ਸਨ? ਫਰ ਅੱਜ ੨੧ਵੀਂ ਸਦੀ ਵਿੱਚ ਸਾਡੇ ਕੋਲ ਇਸ
ਵਿਚਾਰਧਾਰਾ ਨੂੰ ਮੰਨਣ ਦਾ ਕੀ ਅਧਾਰ ਹੈ? ਕੀ ਕਿਸੇ ਵਿਚਾਰ ਨੂੰ ਇਸ ਅਧਾਰ ਤੇ ਸੱਚ ਮੰਨਿਆ ਜਾ ਸਕਦਾ ਹੈ ਕਿਉਂਕਿ ਇਹ ਕਿਸੇ
ਕਿਤਾਬ ਜਾਂ ਗ੍ਰੰਥ ਵਿੱਚ ਲਿਖਿਆ ਹੈ? ਪਰ ਅਜਿਹੇ ਲੋਕਾਂ ਕੋਲ ਆਪਣੀ ਗੱਲ ਨੂੰ ਸਹੀ ਸਾਬਿਤ ਕਰਨ ਲਈ ਨਾ ਤੇ ਆਪਣਾ ਕੋਈ
ਤਜ਼ੁਰਬਾ ਹੈ, ਨਾ ਆਪਣੀ ਕੋਈ ਦਲੀਲ ਹੈ? ਪੁਰਾਤਨ ਗ੍ਰੰਥਾਂ ਦੇ ਉਧਾਰੇ ਗਿਆਨ ਦੇ ਆਸਰੇ ਵਿਦਵਾਨ ਹੋਣ ਦਾ ਭਰਮ ਪਾਲਦੇ ਹਨ।
ਬੇਸ਼ਕ ਮਨੁੱਖ ਨੂੰ ਗਿਆਨਵਾਨ ਬਣਨ ਲਈ ਆਪਣੇ ਤੋਂ ਪਹਿਲੇ ਵਿਦਵਾਨਾਂ ਜਾਂ ਕਿਤਾਬਾਂ (ਗ੍ਰੰਥਾਂ) ਦਾ ਸਹਾਰਾ ਲੈਣਾ ਪੈਂਦਾ ਹੈ, ਪਰ
ਜਦੋਂ ਤੱਕ ਉਹ ਗਿਆਨ ਤੁਹਾਡਾ ਆਪਣਾ ਅਨੁਭਵ ਜਾਂ ਦਲੀਲ ਦੀ ਕਸਵੱਟੀ ਜਾਂ ਪਰਖੇ ਗਏ ਤਜ਼ੁਰਬਿਆਂ ਦੇ ਆਧਾਰ ਤੇ ਤੁਹਾਡੀ
ਵਿਚਾਰਧਾਰਾ ਦਾ ਹਿੱਸਾ ਨਹੀਂ ਬਣਦਾ, ਉਤਨਾ ਚਿਰ ਇਹ ਝੂਠਾ ਤੇ ਨਕਲੀ ਗਿਆਨ ਹੁੰਦਾ ਹੈ। ਆਮ ਤੌਰ ਤੇ ਬਹੁਤੇ ਅਖੌਤੀ
ਵਿਦਵਾਨਾਂ ਕੋਲ ਆਪਣਾ ਕੋਈ ਅਨੁਭਵ, ਤਜ਼ੁਰਬਾ ਜਾਂ ਦਲੀਲ ਨਹੀਂ ਹੁੰਦੀ, ਉਹ ਸਿਰਫ ਦੂਜਿਆਂ ਦੀਆਂ ਕਿਤਾਬਾਂ ਦੇ ਉਧਾਰੇ ਗਿਆਨ
ਆਸਰੇ ਗੋਸ਼ਟੀਆਂ ਕਰਕੇ ਵਿਦਵਾਨ ਹੋਣ ਦਾ ਭਰਮ ਹੀ ਪਾਲਦੇ ਹਨ।ਹੁਣ ਆਉਂਦੇ ਹਾਂ ਆਵਾਗਵਨ ਵਾਲੇ ਵਿਸ਼ੇ ਵੱਲ, ਜਿਹੜੇ
ਵਿਦਵਾਨ ਇਸ ਵਿੱਚ ਯਕੀਨ ਕਰਦੇ ਹਨ ਕੀ ਪੁਰਾਤਨ ਧਾਰਮਿਕ ਗ੍ਰੰਥਾਂ ਦਾ ਸਹਾਰਾ ਲਏ ਬਿਨਾਂ ਕੋਈ ਅਜਿਹਾ ਸਬੂਤ ਦੇ ਸਕਦੇ
ਹਨ ਜਾਂ ਉਨ੍ਹਾਂ ਦਾ ਆਪਣਾ ਕੋਈ ਨਿੱਜੀ ਅਨੁਭਵ ਹੈ, ਜਿਸ ਰਾਹੀਂ ਉਹ ਕਹਿ ਸਕਦੇ ਹੋਣ ਕਿ ਆਵਾਗਵਣ ਹੁੰਦਾ ਹੈ? ਕੀ ਉਹ ਦੁਨੀਆਂ
ਦੀ ੭ ਅਰਬ ਤੋਂ ਵੱਧ ਅਬਾਦੀ ਵਿਚੋਂ ਕੋਈ ਅਜਿਹਾ ਵਿਅਕਤੀ ਪੇਸ਼ ਕਰ ਸਕਦੇ ਹਨ, ਜੋ ਆਪਣੇ ਪਿਛਲੇ ਜਨਮ ਬਾਰੇ ਦੱਸ ਸਕੇ ਕਿ
ਮਨੁੱਖਾ ਜਨਮ ਵਿੱਚ ਆਉਣ ਤੋਂ ਪਹਿਲਾਂ ਉਹ ਕਿਹੜੀ ਜੂਨ ਵਿਚੋਂ ਆਇਆ ਹੈ? ਜਾਂ ਕੋਈ ਮਰ ਚੁੱਕਾ ਵਿਅਕਤੀ ਲਿਆ ਕਿ ਪੇਸ਼ ਕਰ
ਸਕਦੇ ਹਨ ਜੋ ਆ ਕੇ ਦੱਸ ਸਕੇ ਕਿ ਉਸਨੂੰ ਅਗਲਾ ਜਨਮ ਕੀ ਮਿਲਿਆ ਹੈ? ਜੇ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਉਹ ਕੋਈ ਅਜਿਹਾ
ਫਾਰਮੂਲਾ ਦੱਸ ਸਕਦੇ ਹਨ, ਜਿਸਨੂੰ ਅਪਨਾ ਕੇ ਕੋਈ ਵਿਅਕਤੀ ਆਪਣੇ ਪਿਛਲੇ ਜਾਂ ਅਗਲੇ ਜਨਮਾਂ ਬਾਰੇ ਜਾਣ ਕੇ, ਆਵਾਗਵਨ ਦੀ
ਸਚਾਈ ਦੁਨੀਆਂ ਨੂੰ ਦੱਸ ਸਕੇ?ਜੇ ਅਜਿਹਾ ਸੰਭਵ ਨਹੀਂ ਤਾਂ ਫਿਰ ਇਹ ਅਖੌਤੀ ਵਿਦਵਾਨ ਕਿਸ ਅਧਾਰ ਤੇ ਝਗੜੇ ਖੜੇ ਕਰਦੇ ਹਨ?
ਲੋਕਾਂ ਵਿੱਚ ਵੰਡੀਆਂ ਪਾਉਂਦੇ ਹਨ? ਆਪਣੇ ਆਪ ਨੂੰ ਵੱਡੇ ਸਿੱਖ ਤੇ ਦੂਜਿਆਂ ਨੂੰ ਨਾਸਤਿਕ ਦੱਸਦੇ ਹਨ?)
-ਹਰਚਰਨ ਸਿੰਘ (ਕੈਲਗਰੀ, ਕਨੇਡਾ)
…………………………..
ਤੱਤ ਗੁਰਮਤਿ ਦੇ ਲੇਖ ਦੇ ਪ੍ਰਤੀਕਰਮ ਵਜੋਂ ਸ. ਹਰਦੇਵ ਸਿੰਘ ਜੰਮੂ ਜੀ ਦਾ ਹੇਠ ਲਿਖਿਆ ਲੇਖ ਆਇਆ ।
ਤੱਤ ਪਰਿਵਾਰ ਵਲ ਇਕ ਮੰਗ/ਸੁਝਾਅ ਪੱਤਰ
ਹਰਦੇਵ ਸਿੰਘ, ਜੰਮੂ
ਤੱਤ ਪਰਿਵਾਰ ਨੇ ਕੁੱਝ ਸੱਜਣਾ ਦਰਮਿਆਨ ਆਵਾਗਮਨ ਬਾਰੇ ਚਰਚਾ ਲਈ, ਇਕ ਸੰਪਾਦਕੀ ਮਿਤੀ ੨੨.੭.੨੦੧੪ ਨੂੰ ਪ੍ਰਕਾਸ਼ਤ
ਕੀਤੀ ਹੈ ਜੋ ਕਿ ਸਿੱਖ ਮਾਰਗ.ਕਾਮ ਤੇ ਵੀ ਛੱਪੀ ਹੈ।ਸੰਪਾਦਕੀ ਬਾਰੇ ਪ੍ਰਤੀਕਰਮ ਤੋਂ ਪਹਿਲਾਂ ਮੈਂ ਪਰਿਵਾਰ ਦੇ ਸਨਮੁਖ ਇਕ ਮੰਗ/ਸੁਝਾਅ
ਰੱਖਣਾ ਚਾਹੁੰਦਾ ਹਾਂ।ਪਰਿਵਾਰ ਕੁੱਝ ਬੱਦਿਆਂ ਨੂੰ ਆਵਾਗਾਮਨ ਬਾਰੇ ਚਰਚਾ ਲਈ ਮੰਚ ਪੇਸ਼ ਕਰ ਰਿਹਾ ਹੈ, ਪਰ ਮੇਰਾ ਸੁਝਾਅ/ਮੰਗ ਹੈ
ਕਿ ਪਹਿਲਾਂ ਇਕ ਚਰਚਾ ਗੁਰੂ ਸਾਹਿਬਾਨ ਦੀ ਪਦਵੀ ਬਾਰੇ ਕੀਤੀ ਜਾਏ ਕਿਉਂਕਿ ਇਹ ਵਿਸ਼ਾ ਖੁਦ ਪਰਿਵਾਰ ਨੇ ਵੱਡੇ ਪੱਧਰ ਤੇ ਚੁੱਕਣ
ਦਾ ਜਤਨ ਕੀਤਾ ਹੈ ਅਤੇ ਇਸ ਬਾਰੇ ਆਪਣੇ ਵੱਲੋਂ ਇਕ ਪਾਸੜ ਫੈਸਲੇ ਨੂੰ ਲਾਗੂ ਕਰਨ ਲਈ, ਪਰਿਵਾਰ ਨੇ ਸਿੱਖ ਦੀ ਪਰਿਭਾਸ਼ਾ ਬਦਲ
ਕੇ ਲਿਖੀ ਹੈ।ਪਰਿਵਾਰ ਅਨੁਸਾਰ ਗੁਰੂ ਨਾਨਕ ਜੀ ਨੂੰ ਗੁਰੂ ਮੰਨਣਾ ਗਲਤ ਹੈ, ਦਸ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਵਾਲਾ ਸਿੱਖ ਨਹੀਂ
ਬਲਕਿ ਬ੍ਰਾਹਮਣ ਹੁੰਦਾ ਹੈ, ਅਤੇ ਸਿੱਖ ਦੱਸ ਗੁਰੂ ਸਾਹਿਬਾਨ ਦੀ ਘੁੰਮਣਘੇਰੀ ਵਿਚ ਫੱਸੇ ਹੋਏ ਹਨ। ਇਹ ਅੱਤ ਵਿਵਾਦਤ ਪਹੁੰਚ ਹੈ,
ਜਦ ਕਿ ਆਵਾਗਮਨ ਕੋਈ ਲਾਗੂ ਕਰਨ ਵਾਲਾ ਫੈਸਲਾ ਨਹੀਂ।
ਪਰਿਵਾਰ ਨੂੰ ਇਸ ਵਿਸ਼ੇ ਪੁਰ ਵਿਚਾਰ ਲਈ ਸੰਵਾਦ ਦਾ ਸੱਦਾ ਦਿਉ ਤਾਂ ਪਰਿਵਾਰ ਦੇ ਮੁੱਖ ਸੱਜਣ ਕੇਵਲ ਲਿਖਤੀ ਸੰਵਾਦ ਦਾ ਤਰਕ ਦਿੰਦੇ
ਹਨ ਅਤੇ ਸਿੱਦੇ ਰੂ ਬਾ ਰੂ ਮੰਚਕ ਸੰਵਾਦ ਤੋਂ ਟਾਲ ਮਟੋਲ ਕਰਦੇ ਆਏ ਹਨ। ਬਹੁਤ ਬੇਹਤਰ ਮੌਕਾ ਹੋਵੇਗਾ ਕਿ ਪਰਿਵਾਰ ਆਵਾਗਮਨ
ਦੇ ਬਜਾਏ ਪਹਿਲਾਂ ਕਿੱਧਰੇ ਦੱਸ ਗੁਰੂ ਸਾਹਿਬਾਨ ਦੀ ਪਦਵੀ ਅਤੇ ਸਥਿਤੀ ਬਾਰੇ ਚਰਚਾ ਕਰਵਾਉਂਣ ਦੀ ਪੇਸ਼ਕਸ਼ ਕਰੇ, ਅਤੇ ਆਪ ਵੀ
ਇਸ ਵਿਚ ਹਿੱਸਾ ਲਏ।ਮੇਰੀ ਬੇਨਤੀ ਹੈ ਕਿ ਪਰਿਵਾਰ ੨੯.੭.੨੦੧੪ ਤੋਂ ਪਹਿਲਾਂ ਇਸ ਬਾਰੇ ਸੂਚਿਤ ਕਰੇ।ਮੈਂਨੂੰ ਆਸ ਹੈ ਕਿ ਇਸ ਬਾਰੇ
ਉਹ ਸੱਜਣ ਵੀ ਸਹਿਮਤ ਹੋਣਗੇ ਜਿਨ੍ਹਾਂ ਦੇ ਨਾਮ ਪਰਿਵਾਰ ਨੇ ਆਪਣੇ ਸੰਪਾਦਕੀ ਸੱਦੇ ਵਿਚ ਆਵਾਗਮਨ ਬਾਰੇ ਚਰਚਾ ਲਈ ਲਿਖੇ ਹਨ।
ਆਸ ਹੈ ਕਿ ਪਰਿਵਾਰ ਆਵਾਗਮਨ ਤੋਂ ਪਹਿਲਾਂ ਇਸ ਚਰਚਾ ਨੂੰ ਕਰਵਾਉਣ ਦੀ ਮੰਗ ਸਵੀਕਾਰ ਕਰੇਗਾ।
ਹਰਦੇਵ ਸਿੰਘ, ਜੰਮੂ-੨੫.੭.੨੦੧੪
(In response to mail from Tat Parivar received today on 25.7.14)
…………………………….
( ਹੇਠ ਲਖਿਆ ਲੇਖ ਸ. ਜਸਬੀਰ ਸਿੰਘ ਵਿਰਦੀ (ਕੈਲਗਰੀ) ਜੀ ਵਲੋਂ ਆਇਆ)
ਤੱਤ… ਪਰਿਵਾਰ ਵਾਲੇ ਗੁਰਮਤਿ ਵਿੱਚ ਆ ਵੜੇ ਨਿਘਾਰ ਵਿੱਚ ਸੁਧਾਰ ਲਿਆਉਣ ਲਈ ਹਮੇਸ਼ਾਂ ਉਪਰਾਲੇ ਕਰਦੇ ਰਹਿੰਦੇ ਹਨ।ਪਰ ਇਨ੍ਹਾਂ
ਦਾ ਸੁਧਾਰ ਐਸਾ ਹੈ ਕਿ- ‘ਮਰਜ ਬੜਤਾ ਹੀ ਗਇਆ ਜਿਉ ਜਿਉ ਦਵਾ ਕੀ”।ਕਾਰਨ ਇਹ ਕਿ ਇਹ ਸੁਧਾਰ ਆਪਣੀ ਬਣੀ ਕਿਸੇ ਸੋਚ ਵਾਲਾ
ਲਿਆਉਣਾ ਚਾਹੁੰਦੇ ਹਨ, ਜੋ ਕਿ ਅਸਲ ਵਿੱਚ ਗੁਰਮਤਿ ਨਹੀਂ ਬਲਕਿ ਇਨ੍ਹਾਂ ਦੀ ‘ਮਨਮੱਤ’ ਹੈ।ਕੁਝ ਸਾਲ ਪਹਿਲਾਂ ਇਨ੍ਹਾਂ ਨੇ ਗੁਰਮਤਿ ਵਿੱਚ
ਸੁਧਾਰ ਲਿਆਉਣ ਦੇ ਮਕਸਦ ਨਾਲ ‘ਸਿਖ ਮਾਰਗ . ਕੌਮ’ ਤੇ ਸਿੱਖ ਰਹਿਤ ਮਰਿਆਦਾ ਵਿੱਚ ਸੁਧਾਰ ਲਿਆਉਣ ਦਾ ਉਪਰਾਲਾ ਸ਼ੁਰੂ ਕੀਤਾ
ਸੀ।ਸ਼ੁਰੂ ਵਿੱਚ ਤਾਂ ਮੇਰੇ ਸਮੇਤ ਜਿਆਦਾਤਰ ਸਿੱਖ ਸੰਗਤ ਨੇ ਇਸ ਨੇਕ ਕੰਮ ਨੂੰ ਸਰਾਹਿਆ ਸੀ।ਪਰ ਜਲਦੀ ਹੀ ਇਨ੍ਹਾਂ ਦੀ ਸੋਚ ਅਤੇ
ਮਾਨਸਿਕਤਾ ਦਾ ਅੰਦਾਜਾ ਲਗਾਂਦਿਆਂ ਹੋਇਆ ਮੈਂ ਇਨ੍ਹਾਂ ਨੂੰ ਪੱਤਰ ਲਿਖਿਆ ਸੀ ਕਿ ਜੇ ਤੁਸੀਂ ਗੁਰਮਤਿ ਵਿੱਚ ਆ ਵੜੇ ਨਿਘਾਰ ਵਿੱਚ ਸੁਧਾਰ
ਲਿਆਉਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ ਖੁਦ ਨੂੰ ਗੁਰਮਤਿ ਪ੍ਰਤੀ ਇਮਾਨਦਾਰ ਹੋਣਾ ਪਵੇਗਾ।ਪਰ ਇਨ੍ਹਾਂ ਨੇ ਹਮੇਸ਼ਾਂ ਆਪਣੀ ਬਣੀ ਸੋਚ
ਨੂੰ ਹੀ ਮੁੱਖ ਰੱਖਿਆ ਅਤੇ ਆਪਣੀ ਸੋਚ ਸਿੱਖਾਂ ਤੇ ਠੋਸਣੀ ਚਾਹੀ।ਰਹਿਤ ਮਰਿਆਦਾ ਦੇ ਪਹਿਲੇ ਨੁਕਤੇ “ਸਿੱਖ ਦੀ ਪਰਿਭਾਸ਼ਾ” ਸੰਬੰਧੀ ਸਿੱਖ
ਜਗਤ ਤੋਂ ਮੰਗੇ ਗਏ ਸੁਝਾਵਾਂ ਵਿੱਚ ਸਾਰੇ ਵੀਰਾਂ ਵੱਲੋਂ ਵਰਤੇ ਗਏ ਸ਼ਬਦ “ਗੁਰੂ” ਤੋਂ ਹੀ ਇਨ੍ਹਾਂ ਨੂੰ ਇਤਰਾਜ ਹੋ ਗਿਆ।ਸੋ ਰਹਿਤ ਮਰਿਆਦਾ
ਸੁਧਾਰ ਦਾ ਕੰਮ ਵਿੱਚੇ ਹੀ ਛੱਡਕੇ ‘ਗੁਰੂ’ ਸ਼ਬਦ ਵਾਲੇ ਆਪਣੇ ਹੀ ਪੈਦਾ ਕੀਤੇ ਝਮੇਲੇ ਵਿੱਚ ਉਲਝਕੇ ਰਹਿ ਗਏ।ਆਵਾਗਉਣ ਸੰਬੰਧੀ ਪਏ
ਭੁਲੇਖਿਆਂ ਬਾਰੇ ਇਨ੍ਹਾਂ ਦਾ ਕਹਿਣਾ ਹੈ ਕਿ ਇੰਟਰਨੈਟ ਤੇ ਕਾਫੀ ਵਿਚਾਰ ਵਟਾਂਦਰੇ ਹੋਏ ਹਨ ਪਰ ਗੱਲ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੀ।
ਇਸ ਲਈ ਹੁਣ ਇਨ੍ਹਾਂਨੇ ਵਿਦਵਾਨਾ ਦਾ ਇਕੱਠ ਬੁਲਾ ਕੇ ਵਿਚਾਰ ਚਰਚਾ ਕਰਵਾਉਣ ਲਈ ਸੱਦਾ ਦਿੱਤਾ ਹੈ।ਸੋਚਣ ਵਾਲੀ ਗੱਲ ਹੈ ਕਿ ਜਦੋਂ
ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨ ਜਾਂ ਨਾ ਕਰਨ ਵਾਲੇ ਮੁੱਦੇ ਤੇ ਬਹੁਮੱਤ ਸਿੱਖਾਂ ਦੇ ਵਿਚਾਰ ਇਨ੍ਹਾਂ ਦੇ ਖਿਲਾਫ ਹਨ,
ਪਰ ਫੇਰ ਵੀ ਇਹ ਗੁਰੂ ਸਾਹਿਬਾਂ ਨੂੰ ਗੁਰੂ ਸ਼ਬਦ ਨਾਲ ਨਾ ਸੰਬੋਧਨ ਕਰਨ ਵਾਲੀ ਜ਼ਿਦ ਤੇ ਅੜੇ ਹੋਏ ਹਨ, ਤਾਂ ਕੀ ਗਰੰਟੀ ਹੈ ਕਿ ਦੂਰੋਂ
ਦੂਰੋਂ ਵਿਦੇਸ਼ਾਂ ਤੋਂ ਪਹੁੰਚ ਕੇ ਕੀਤਾ ਗਿਆ ਵਿਚਾਰ ਵਟਾਂਦਰਾ ਕਿਸੇ ਨਤੀਜੇ ਤੇ ਪਹੁੰਚੇਗਾ ਹੀ।ਨਿਰਪੱਖਤਾ ਨਾਲ ਕਿਸੇ ਗੱਲ ਦੇ ਸਹੀ ਜਾਂ
ਗਲਤ ਹੋਣ ਬਾਰੇ ਕੌਣ ਫੈਸਲਾ ਕਰੇਗਾ?ਇਨ੍ਹਾਂ ਦੀ ਨਿਰਪੱਖਤਾ ਅਤੇ ਇਮਾਨਦਾਰੀ ਦਾ ਇੱਕ ਹੋਰ ਨਮੂੰਨਾ ਦੇਖੋ, ਲਿਖਦੇ ਹਨ- “ਮਰਨ ਤੋਂ
ਬਾਅਦ ਆਵਾਗਵਨ ਮੰਨਣ ਵਾਲੇ ਸੱਜਣ ਅਮਰਜੀਤ ਸਿੰਘ ਚੰਦੀ, ਜਸਬੀਰ ਸਿੰਘ ਕੈਲਗਰੀ, ਸੁਰਜੀਤ ਸਿੰਘ ਦਿੱਲੀ ਹਨ। ***ਦੂਸਰੀ
ਤਰਫ ਗੁਰਮਤਿ ਵਿਚਲੇ*** ਆਵਾਗਵਨ ਦੇ ਸੰਕਲਪ ਨੂੰ ਜੀਂਦੇ ਜੀ ਪ੍ਰਵਾਨ ਕਰਨ ਵਾਲੇ ਮੁੱਖ ਸੱਜਣ ਹਨ ….”
………………………….
(ਤੱਤ ਗੁਰਮਤਿ ਪਰਿਵਾਰ ਵਾਲਆਂਿ ਦੇ ਲੇਖ ਦੇ ਪ੍ਰਤੀ-ਕਿਰਿਆ ਸਰੂਪ ਹੇਠਲੀ ਚਿੱਠੀ , ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਵਲੋਂ
ਵੀ ਆਈ)
Satkar Jog Veer Jeo
Waheguru Ji Ka khalsa Waheguru Ji Ki Fateh
No doubt the issue had already been discussed upon telephonic talk. Hence you aware of the
fact & know better due to my health problem, It is not possible for me to move any where,
especially for such a long journey.
In connection with Smvaad upon Avagoun Issue to be held in near future:-
I have already sent you 22 Gurmat Lessons filled with the matter upon Avagoun in addition with
‘Preface upon the same subject’, in three different emails. All these Lessons sent are furnished
with different supported topics upon Avagoun issue, based strictly upon Gurbani& not beyond.
Whereas with God’s grace each & every Gurmat lesson sent is strictly & purely based upon
Gurbani ordainded & with reqd. Gurbani Quotations In support.
Therefore you are once again requested, do please firstly you & your team go through All these Gurmat Lessons and further put these Gurmat Lessons before the participants where and when needed, on my behalf.
Moreover below is the list of lessons sent:-
Preface- Visha Janam Maran
149 Visha Janam Maram- Sikh Dharam Banaam Brahmin Mutt
175 Gurmat Anusaar Mukti
192 Manukha Juni Ate Beant Junian Part I & II
197 Sikh Dharam Banaam Communism Athva Samvaad Part I & II
221 Kahe Cum Upay Manhkha Janam da Maksad
187 Is Mun ko Koi Khojo Bhai Tun Chootey Mun Kahan Smai.
188 Is Tun Men Mun Koi Gurmukh Dekhay PMi 5.11B
224 Safal Safal Bhai Yatra...
226 Aagay Shahu Sujan Hai....
227 Uth Chalaya Pachotavnea...
228 Amrit Bani Gur Ki Meethi....
229 Pawaney Main Pawan Smaaya ...
230 Gur Rakhey Se Ubhrey Hor Mur Jameyn Aven Jaen
231 Phir Eh Ausar Charey Na Hatha
081 Sariran wali Khed te Dukh Sukh
155 Janam Marn Nivar Leo
169 Pheel Rababi Buld Pakhawaj- Arth Nikhar
170 Nango Aiya Nango Jaasi
180 Ant Kaal Jo...
With regards. Surjit Singh dt.
………………………
27 ਜੁਲਾਈ 2014 ਨੂੰ ਮੈਂ ਹੇਠ ਲਿਖੀ ਚਿੱਠੀ ਸ. ਮੱਖਣ ਸਿੰਘ ਜੀ ‘ਸਿੱਖ ਮਾਰਗ” ਵਾਲਿਆਂ ਨੂੰ ਲਿਖੀ)
(ਨਿੱਜੀ) : ਵੀਰ ਮੱਖਣ ਸਿੰਘ ਜੀ .
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੈਂ ਇਹ ਜਾਣਦਾ ਹਾਂ ਕਿ ਮੇਰੀ ਚਿੱਠੀ “ਸਿੱਖ ਮਾਰਗ” ਤੇ ਛਪਣ ਦੀ ਕੋਈ ਸੰਭਾਵਨਾ ਨਹੀਂ ਹੈ , ਪਰ ਮੇਰੇ ਨਾਮ ਨੂੰ ਲਪੇਟਦੇ ਹੋਏ
“ਤੱਤ ਗੁਰਮਤਿ” ਵਾਲਿਆਂ ਦੇ ਦੋ ਲੇਖ ਤੁਹਾਡੀ ਸਾਈਟ ਤੇ ਛੱਪ ਚੁੱਕੇ ਹਨ । ਪਹਿਲੇ ਬਾਰੇ ਤਾਂ ਮੈਂ ਕੋਈ ਨੋਟਿਸ ਹੀ ਨਹੀਂ ਲਿਆ ,
ਪਰ ਦੂਸਰੇ ਲੇਖ ਦਾ ਟਾਪਕ ਹੀ ਕੁਝ ਅਜਿਹਾ ਹੈ , ਜਿਸ ਨੂੰ ਮੈਂ ਚਾਹ ਕੇ ਵੀ ਅਣਗੌਲਿਆ ਨਹੀਂ ਕਰ ਸਕਦਾ , ਕਿਉਂਕਿ ਮੇਰੀ
ਜ਼ਿੰਦਗੀ ਦਾ ਮਕਸਦ ਹੀ , ਦੁਨੀਆ ਤਕ ਗੁਰਬਾਣੀ ਦਾ ਸੁਨੇਹਾ , ਉਸ ਦੇ ਸਹੀ ਰੂਪ ਵਿਚ ਪਹੁੰਚਾਉਣਾ ਹੈ । ਅਤੇ ਤੱਤ ਗੁਰਮਤਿ
ਵਾਲੇ “ਆਵਾ-ਗਵਣ” ਬਾਰੇ ਵਿਚਾਰ ਚਰਚਾ ਕਰਵਾਉਣ ਦਾ ਉਪਰਾਲਾ ਕਰਨ ਜਾ ਰਹੇ ਹਨ । ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ
ਮੇਰੀ ਚਿੱਠੀ ਵੀ ਆਪਣੀ ਸਾਈਟ ਤੇ ਪਾ ਦੇਵੋਂ ਤਾਂ ਬੜਾ ਚੰਗਾ ਹੋਵੇਗਾ । ਅੱਗੇ ਤੁਹਾਡੀ ਮਰਜ਼ੀ ਹੈ . ਮੈਨੂੰ ਤੁਹਾਡੇ ਕਿਸੇ ਨਿਰਣੇ ਤੇ
ਵੀ ਕੋਈ ਇਤਰਾਜ਼ ਨਹੀਂ ਹੋਵੇਗਾ ।
ਅਮਰ ਜੀਤ ਸਿੰਘ ਚੰਦੀ
…………………………………………………….
ਵਿਸ਼ਾ:- ਵਿਚਾਰ ਚਰਚਾ- ਗੁਰਮਤਿ ਵਿਚ ਆਵਾਗਵਨ ਦਾ ਸੰਕਲਪ
ਮੈਨੂ ਇਹ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਤੱਤ ਗੁਰਮਮਤਿ ਪਰਿਵਾਰ ਨੇ , ਪੰਥ ਵਿਚ ਪਈ ਦੁਵਿਧਾ ਨੂੰ ਦੂਰ ਕਰਨ ਲਈ ,
ਆਵਾ-ਗਵਣ ਸਬੰਧੀ , ਇਕ ਵਿਚਾਰ ਚਰਚਾ ਆਯੋਜਿਤ ਕਰਨ ਦਾ ਮਨ ਬਣਾਇਆ ਹੈ ।
ਪਰ ਇਕੱਠਾਂ ਵਿਚਲੀਆਂ ਅਜਿਹੀਆਂ ਵਿਚਾਰ ਚਰਚਾਵਾਂ ਨਾਲ , ਅੱਜ ਤਕ ਕੋਈ ਮਸਲ੍ਹਾ ਹੱਲ ਨਹੀਂ ਹੋਇਆ । ਉਹ ਆਪ ਹੀ
ਲਿਖਦੇ ਹਨ ਕਿ ਸਾਡੀ ਜਾਣਕਾਰੀ ਵਿਚ ਐਸਾ ਕੋਈ ਸਮਾਗਮ ਨਹੀਂ ਹੈ ਜਿੱਥੇ ਸਿੱਖਾਂ ਨੇ ਨਿੱਠ ਕੇ ਪਾਰਦਰਸ਼ਿਤਾ ਨਾਲ , ਵਿਚਾਰ
ਕੀਤੀ ਹੋਵੇ ਅਤੇ ਕਿਸੇ ਮਸਲ੍ਹੇ ਦਾ ਹੱਲ ਕੱਢਿਆ ਹੋਵੇ ।
ਉਹ ਲੱਖ ਆਪਣੀ ਵਡਆਈ ਪਏ ਕਰਨ , ਪਰ ਸਾਰੀ ਦੁਨੀਆ ਜਾਣਦੀ ਹੈ ਕਿ ਉਨ੍ਹਾਂ ਦੇ ਸਮਾਗਮ ਵੀ ਅਜਿਹੇ ਹੀ ਸਨ ।
(ਮੈਂ ਇਹ ਗੱਲ ਕਦੇ ਨਾ ਲਿਖਦਾ , ਜੇ ਉਨ੍ਹਾਂ ਨੇ ਖਾਲੀ ਆਪਣੇ ਉਪਰਾਲੇ ਵਿਚ ਸਹਿਯੋਗ ਦਾ ਸੱਦਾ ਹੀ ਦਿੱਤਾ ਹੁੰਦਾ)
ਉਨ੍ਹਾਂ ਨੇ ਤਾਂ ਪਹਿਲਾਂ ਹੀ ਫੈਸਲਾ ਕਰ ਦਿੱਤਾ ਹੈ ਕਿ , ਮਰਨ ਤੋਂ ਮਗਰੋਂ ਵਾਲੀ ਮੁਕਤੀ ਗੁਰਮਤਿ ਅਨੁਸਾਰ ਨਹੀਂ ਹੈ ।(ਸਾਡੀ
ਜਾਣਕਾਰੀ ਅਨੁਸਾਰ ਇਸ ਵਿਸ਼ੇ ਤੇ ਮਰਨ ਤੋਂ ਬਾਅਦ ਆਵਾਗਵਨ ਮੰਨਣ ਵਾਲੇ ਮੁੱਖ ਸੱਜਣ ਅਮਰਜੀਤ ਸਿੰਘ ਚੰਦੀ, ਜਸਬੀਰ
ਸਿੰਘ ਕੈਲਗਰੀ, ਪ੍ਰਿੰ. ਸੁਰਜੀਤ ਸਿੰਘ ਦਿੱਲੀ ਆਦਿ ਹਨ।) ਅਤੇ ਜੀਉਂਦੇ-ਜੀਅ ਮੁਕਤੀ ਗੁਰਮਤਿ ਅਨੁਸਾਰੀ ਹੈ (ਦੂਜੀ ਤਰਫ
ਗੁਰਮਤਿ ਵਿਚਲੇ ਆਵਾਗਵਨ ਦੇ ਸੰਕਲਪ ਨੂੰ ਜੀਂਦੇ ਜੀ ਪ੍ਰਵਾਨ ਕਰਨ ਵਾਲੇ ਮੁੱਖ ਸੱਜਣ) ਇਸ ਵਿਚੋਂ ਹੀ ਉਨ੍ਹਾਂ ਦੀ ਪਾਰਦਰਸ਼ਿਤਾ
ਅਤੇ ਨਿਸ਼ਕਾਮ-ਨਿਮਰਤਾ ਦਾ ਝਲਕਾਰਾ ਸਾਫ ਪਿਆ ਝਲਕਦਾ ਹੈ ।
ਉਹ ਲਿਖਦੇ ਹਨ ਕਿ ਇਸ ਬਾਰੇ ਇੰਟਰ-ਨੈਟ ਅਤੇ ਪ੍ਰਿੰਟ ਮੀਡੀਏ ਵਿਚ ਲੰਮੀਆਂ ਬਹਿਸਾਂ ਤਾਂ ਹੋਈਆਂ ਹਨ , ਪਰ ਉਹ ਬੇ-ਨਤੀਜਾ
ਰਹੀਆਂ , ਕਿਉਂਕਿ ਉਨ੍ਹਾਂ ਦਾ ਮਕਸਦ ਕਿਸੇ ਫੈਸਲੇ ਤੇ ਪਹੁੰਚਣ ਦੀ ਥਾਂ ਹਾਰ-ਜਿੱਤ ਅਤੇ ਲੱਤ-ਖਿੱਚੂ ਵਿਰੋਧ ਜ਼ਿਆਦਾ ਰਿਹਾ ।
(ਮੈਂ ਕਦੇ ਅਜਿਹੀ ਕਿਸੇ ਬਹਿਸ ਵਿਚ ਹਿੱਸਾ ਨਹੀਂ ਲਿਆ ਅਤੇ ਨਾ ਅਜਿਹੀ ਬਹਿਸ ਵਿਚ ਹਿੱਸਾ ਲੈਣ ਦਾ ਚਾਹਵਾਨ ਹਾਂ । ਕਿਉਂਕਿ
ਬਹਿਸ ਵਿਚੋਂ ਕਦੇ ਕੁਝ ਨਹੀਂ ਨਿਕਲਿਆ । ਨਾ ਹੀ ਅਸੀਂ ਏਨੇ ਅਹਿਲ ਹਾਂ ਕਿ ਅਸੀਂ ਗੁਰਬਾਣੀ ਦੇ ਕਿਸੇ ਸਿਧਾਂਤ ਬਾਰੇ ਨਿਰਣਾ
ਕਰ ਸਕੀਏ । ਹਾਂ ਵਿਚਾਰ ਜ਼ਰੂਰ ਕਰ ਸਕਦੇ ਹਾਂ)
ਵਿਚਾਰ ਕਰਨ ਦਾ ਵੀ ਇਕ ਢੰਗ ਹੁੰਦਾ ਹੈ , ਅਤੇ ਉਸ ਨੂੰ ਅਪਣਾਇਆਂ ਹੀ ਕੋਈ ਫਾਇਦਾ ਹਾਸਲ ਕੀਤਾ ਜਾ ਸਕਦਾ ਹੈ ।
ਇਕੱਠਾਂ ਵਿਚ ਗੁਰਮਤਿ ਦੇ ਗੰਭੀਰ ਵਿਸ਼ੇ ਨਹੀਂ ਵਿਚਾਰੇ ਜਾ ਸਕਦੇ । ਇਸ ਵਿਸ਼ੇ ਤੇ (ਜਿਸ ਵਿਚ ਬੜੀ ਦੁਵਿਧਾ ਖੜੀ ਕਰ ਦਿੱਤੀ
ਗਈ ਹੈ) ਵਿਚਾਰ ਕਰਨ ਲਈ , ਮੈਂ ਉਨ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ , ਜੇ ਇਹ ਵਿਚਾਰ ਇਸ ਢੰਗ ਨਾਲ ਹੋਵੇ ।
1 , ਇਹ ਵਿਚਾਰ ਲਿਖਤ ਰੂਪ ਵਿਚ ਵੈਬਸਾੲਟਾਂ ਤੇ ਹੋਣ ।
2 , ਗੁਰਬਾਣੀ ਦੀ ਕੋਈ ਇਕ ਤੁਕ ਲੈ ਕੇ ਉਸ ਵਿਚ ਆਪਣੀ ਮਨਮਤਿ ਰਲਾ ਕੇ ਵਿਚਾਰ ਨਾ ਕੀਤਾ ਜਾਵੇ , ਬਲਕਿ ਗੁਰਬਾਣੀ ਦਾ
ਪੂਰਾ ਸ਼ਬਦ ਲੈ ਕੇ ਉਸ ਦੀ ਵਿਆਖਿਆ ਕੀਤੀ ਜਾਵੇ ।
3 , ਉਸ ਸ਼ਬਦ ਦੀ ਵਿਆਖਿਆ ਲਈ ਸਿਰਫ ਗੁਰਬਾਣੀ ਵਿਚੋਂ ਹੀ ਮਿਸਾਲਾਂ ਦਿੱਤੀਆਂ ਜਾਣ । (ਬਾਹਰੋਂ ਕਿਸੇ ਕਿਤਾਬ ਆਦਿ ਦੇ
ਆਧਾਰ ਤੇ ਗੁਰਬਾਣੀ ਨੂੰ ਨਹੀਂ ਸਮਝਿਆ ਜਾ ਸਕਦਾ)
4 , ਸਾਡੇ ਲੇਖ ਛਾਪਣ ਲਈ ਸਾਡੇ ਕੋਲ ਆਪਣੀ ਸਾਈਟ ਹੈ , ਕੋਸ਼ਿਸ਼ ਕਰਾਂਗਾ ਕਿ “ਖਾਲਸਾ ਨਿਊਜ਼” ਅਤੇ “ਸਿੰਘ-ਸਭਾ. ਯ.ੂ ਐਸ.
ਏ.” ਵੀ ਸਾਡੇ ਲੇਖ ਛਾਪ ਦੇਣ ਤਾਂ ਜੋ ਵੱਧ ਤੋਂ ਵੱਧ ਪਾਠਕਾਂ ਤਕ ਗੁਰਬਾਣੀ ਦਾ ਪੱਖ ਪਹੁੰਚ ਸਕੇ । ਦੂਸਰੇ ਪੱਖ ਕੋਲ ਉਨ੍ਹਾਂ ਦੀਆਂ ਬਹੁਤ
ਸਾਈਟਾਂ ਹਨ । ਇਹ ਵਿਚਾਰ ਪੰਜਾਹ-ਸੌ ਤਕ ਸੀਮਿਤ ਨਹੀਂ ਰਹਿਣਗੇ , ਬਲਕਿ ਹਜ਼ਾਰਾਂ ਪਾਠਕ ਇਸ ਦਾ ਲਾਹਾ ਲੈ ਸਕਣਗੇ ।
ਇਵੇਂ ਆਉਣ ਵਾਲਿਆਂ ਦਾ ਸਮਾ , ਭਾੜਾ ਅਤੇ ਤੱਤ ਗੁਰਮਤਿ ਵਾਲਿਆਂ ਦਾ ਖਰਚਾ ਵੀ ਬਚ ਜਾਵੇਗਾ , ਅਤੇ ਇਸ ਦੀ ਪਾਰਦਰਸ਼ਿਤਾ
ਵਾਲਾ ਪਰਮਾਣੀਕ ਰਿਕਾਰਡ ਵੀ ਹਮੇਸ਼ਾ ਲਈ ਸਾਂਭਿਆ ਜਾਵੇਗਾ ।
5 , ਹਰ ਧਿਰ ਸਿਰਫ ਆਪਣਾ ਪੱਖ ਰੱਖੇ , ਕਿਸੇ ਦੂਸਰੇ ਦੀ ਲਿਖਤ ਵਿਚ ਦਖਲ ਨਾ ਦੇਵੇ, ਨਾ ਹੀ ਕੋਈ ਸਵਾਲ ਪੁੱਛੇ ।(ਇਹ ਦੂਸਰੇ
ਨੂੰ ਉਲਝਾਉਣ ਦਾ ਸਬੱਬ ਬਣਦਾ ਹੈ) ਅਸੀਂ ਕੋਸ਼ਿਸ਼ ਕਰਾਂਗੇ ਕਿ ਦੂਸਰੀ ਧਿਰ ਵਲੋਂ ਉਠਾਏ ਜਾਇਜ਼ ਮੁੱਦਿਆਂ ਬਾਰੇ ਪਾਠਕਾਂ ਨੂੰ ਗੁਰਮਤਿ
ਅਧਾਰਿਤ ਆਪਣੇ ਲੇਖਾਂ ਦੁਆਰਾ ਸੰਤੁਸ਼ਟ ਕਰੀਏ ।
ਇਸ ਵਿਚਾਰ ਚਰਚਾ ਵਿਚੋਂ ਪਾਠਕ ਆਪੇ ਹੀ ਸਮਝ ਲੈਣਗੇ ਕਿ ਗੁਰਬਾਣੀ ਕੀ ਸੇਧ ਦਿੰਦੀ ਹੈ ?
ਜੇ ਤੱਤ ਪਰਿਵਾਰ ਵਾਲਿਆਂ ਨੂੰ ਇਸ ਢੰਗ ਦੀ ਵਿਚਾਰ ਚਰਚਾ ਮੰਜ਼ੂਰ ਹੋਵੇ ਤਾਂ ਉਹ ਵਿਚਾਰ ਚਰਚਾ ਸ਼ੁਰੂ ਕਰਨ ਦੀ ਤਾਰੀਖ ਦੱਸ
ਦੇਣ ।
ਅਮਰ ਜੀਤ ਸਿੰਘ ਚੰਦੀ
27-7-2014
(ਨੋਟ:- ਇਸ ਲੜੀ ਵਿਚ ਸਿਰਫ ਉਨ੍ਹਾਂ ਨਾਲ ਹੀ ਵਿਚਾਰ ਕੀਤੀ ਜਾਵੇਗੀ , ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਰ-ਵਿਵਾਦਿਤ ਆਪਣਾ ਗੁਰੂ
ਮੰਨਦੇ ਹੋਣ । ਕਿਉਂਕਿ ਵਿਸ਼ਾ ਹੀ “ ਗੁਰਮਤਿ ਵਿਚ ਆਵਾ-ਗਵਣ ਦਾ ਸੰਕਲਪ” ਹੈ , ਇਹ ਕੋਈ ਮਾਦੀ ਗਿਆਨ ਨਹੀਂ ਹੈ , ਜਿਸ ਦੇ
ਪ੍ਰਤੱਖ ਸਬੂਤ ਦਿੱਤੇ ਜਾ ਸਕਣ , ਇਸ ਵਿਸ਼ੇ ਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੀ ਸਮਝ ਕੇ ਵਿਚਾਰਿਆ ਜਾ ਸਕਦਾ ਹੈ ।
ਅਜੇ ਵਿਚਾਰ ਬਾਰੇ ਕੋਈ ਗੱਲ ਸ਼ੁਰੂ ਵੀ ਨਹੀਂ ਹੋਈ ਕਿ , ਸ. ਹਰਚਰਨ ਸਿੰਘ ਜੀ ਕੈਲਗਰੀ (ਕਨੇਡਾ) ਵਰਗਿਆਂ ਦੇ ਅਜਿਹੇ ਲੇਖ ਮੀਡੀਏ
ਤੇ ਆਉਣੇ ਸ਼ੁਰੂ ਵੀ ਹੋ ਗਏ ਹਨ , ਜਿਸ ਵਿਚ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ ਦੀ ਥਾਂ , ਆਵਾ-ਗਵਣ ਵਰਗੇ ਵਿਸ਼ੇ ਨੂੰ ,
ਕਿਸੇ ਫਿਲਮ ਰਾਹੀਂ ਉਲੀਕਿਆ , ਪਰਦੇ ਤੇ ਵੇਖਣ ਦੇ ਚਾਹਵਾਨ ਹਨ ।
…………………..
(ਇਹ ਲੇਖ ਸਿੱਖ ਮਾਰਗ . ਕਾਮ ਵਾਲੇ ਮੱਖਣ ਸਿੰਘ ਜੀ ਨੇ ਛਾਪਣ ਦੀ ਜ਼ਹਿਮਤ ਗਵਾਰਾ ਨਹੀਂ ਸੀ ਕੀਤੀ .ਪਰ ਉਨ੍ਹਾਂ ਨੇ ਹੇਠ ਦਿੱਤੀ
ਟਿਪਣੀ ਜ਼ਰੂਰ ਸਿੱਖ ਮਾਰਗ ਤੇ ਪਾਈ ਸੀ)
ਤੱਤ ਗੁਰਮਤਿ ਪਰਵਾਰ ਵਲੋਂ 21 ਜੁਲਾਈ 2014 ਨੂੰ ਇੱਕ ਚਿੱਠੀ ‘ਸਿੱਖ ਮਾਰਗ’ ਤੇ ਛਪੀ ਸੀ ਅਤੇ ਇਹ ਹੋਰਨਾਂ ਨੂੰ ਵੀ ਭੇਜੀ ਗਈ ਸੀ
ਜਿਸ ਵਿੱਚ ਕਿ ਆਵਾਗਵਨ ਦੇ ਸੰਕਲਪ ਬਾਰੇ ਵਿਚਾਰ-ਚਰਚਾ ਕਰਨ ਲਈ ਕੁੱਝ ਵਿਦਵਾਨਾਂ ਦੇ ਨਾਮ ਲਿਖੇ ਗਏ ਸਨ। ਉਂਜ ਇਹ ਸਾਰੇ
ਵਿਦਵਾਨ ‘ਸਿੱਖ ਮਾਰਗ’ ਤੇ ਲਿਖਦੇ ਹਨ ਜਾਂ ਲਿਖਦੇ ਰਹੇ ਹਨ। ਇਹਨਾ ਵਿਚੋਂ ਹਰਦੇਵ ਸਿੰਘ ਜੰਮੂ ਨੇ ਪਹਿਲਾਂ ਗੁਰੂ ਬਾਰੇ ਵਿਚਾਰ-ਚਰਚਾ
ਕਰਨ ਲਈ ਕਿਹਾ ਪਰ ਜਸਵੀਰ ਸਿੰਘ ਕੈਲਗਿਰੀ/ਵਿਰਦੀ ਅਤੇ ਅਮਰਜੀਤ ਸਿੰਘ ਚੰਦੀ ਵਿਚਾਰ ਕਰਨ ਲਈ ਤਿਆਰ ਹਨ ਪਰ ਉਹ
ਇਹ ਵਿਚਾਰ ਕਿਸੇ ਵੈੱਬ ਸਾਈਟ ਤੇ ਹੀ ਕਰਨਾ ਚਾਹੁੰਦੇ ਹਨ ਨਾ ਕਿ ਕਿਸੇ ਇੱਕ ਥਾਂ ਇਕੱਠੇ ਹੋ ਕੇ ਕੈਮਰੇ ਸਾਹਮਣੇ। ਇਸ ਬਾਰੇ ਹੋਰ
ਵੀ ਕਈਆਂ ਨੇ ਆਪਣੇ ਵਿਚਾਰ ਈ-ਮੇਲਾਂ ਰਾਹੀਂ ਇੱਕ ਦੂਸਰੇ ਨੂੰ ਭੇਜੇ ਹਨ। ਜਿੱਥੋਂ ਤੱਕ ‘ਸਿੱਖ ਮਾਰਗ’ ਤੇ ਵਿਚਾਰ ਕਰਨ ਦਾ ਸਵਾਲ ਹੈ
ਉਸ ਬਾਰੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਸ ਵਿਸ਼ੇ ਬਾਰੇ ਇੱਥੇ ਬਹੁਤ ਲੰਮਾ ਸਮਾ ਵਿਚਾਰ ਹੁੰਦੀ ਰਹੀ ਹੈ ਜੋ ਕਿ ਕਿਸੇ ਸਿੱਟੇ ਤੇ ਨਹੀਂ
ਪਹੁੰਚ ਸਕੀ। ਇਹ ਵਿਚਾਰ ਦੋ ਫਿਜਿਕਸ ਦੀ ਡਿਗਰੀ ਵਾਲੇ ਵੀ ਸਾਇੰਸ ਦੇ ਅਧਾਰ ਤੇ ਕਰ ਚੁੱਕੇ ਹਨ ਅਤੇ ਜਸਵੀਰ ਸਿੰਘ ਕੈਲਗਿਰੀ
ਅਤੇ ਹੋਰ ਕਈ ਗੁਰਬਾਣੀ ਅਨੁਸਾਰ ਵੀ ਕਰ ਚੁੱਕੇ ਹਨ। ਦੋਹਾਂ ਪਖਾਂ ਦੇ ਅਨੇਕਾਂ ਹੀ ਲੇਖ ਪਹਿਲਾਂ ਹੀ ਇੱਥੇ ਛਪੇ ਹੋਏ ਹਨ।
ਸਿੱਖ ਮਾਰਗ’ ਤੇ ਸਭ ਤੋਂ ਵੱਧ ਲੇਖ ਪ੍ਰਿੰ: ਗਿਆਨੀ ਸੁਰਜੀਤ ਸਿੰਘ ਦੇ ਛਪੇ ਹੋਏ ਹਨ ਅਤੇ ਉਹ ਆਵਾਗਉਣ ਨੂੰ ਮੰਨਣ ਵਾਲੇ ਹਨ।
ਤਕਰੀਬਨ ਹਰ ਹਫਤੇ ਵਾਲੇ ਲੇਖ ਵਿੱਚ ਉਹ ਇਸ ਦਾ ਜ਼ਿਕਰ ਕਿਤੇ ਨਾ ਕਿਤੇ ਕਰ ਹੀ ਦਿੰਦੇ ਹਨ। ਦੂਸਰੇ ਪਾਸੇ ਨਾ ਮੰਨਣ ਵਾਲਿਆਂ
ਦੇ ਲੇਖ ਵੀ ਕਾਫੀ ਛਪੇ ਹੋਏ ਹਨ ਅਤੇ ਛਪਦੇ ਹਨ। ਅਸੀਂ ਆਪਣੇ ਵਲੋਂ ਕੋਈ ਨਿਰਣਾ ਨਾ ਦਿੰਦੇ ਹੋਏ ਇਹੀ ਕਹਿੰਦੇ ਹਾਂ ਕਿ ਜੇ ਕਰ ਇਸ
ਜਨਮ ਵਿੱਚ ਅਸੀਂ ਚੰਗੇ ਮਾਨਵਤਾ ਵਾਲੇ ਕਰਮ ਕਰਾਂਗੇ ਤਾਂ ਸਾਨੂੰ ਕਿਸੇ ਅਗਲੇ ਜਨਮ ਦੀ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ ਕਿ ਅੱਗੇ
ਕੀ ਹੋਵੇਗਾ। ਉਂਜ ਜੇ ਦੇਖਿਆ ਜਾਵੇ ਤਾਂ ਅਗਲੇ ਜਨਮ ਦੇ ਡਰਾਵੇ ਨੇ ਲੋਕਾਂ ਨੂੰ ਖਾਸ ਕਰਕੇ ਇੰਡੀਆ ਰਹਿਣ ਵਾਲਿਆਂ ਨੂੰ ਕੋਈ ਨੇਕ ਅਤੇ
ਧਰਮੀ ਨਹੀਂ ਬਣਾਇਆ ਅਤੇ ਨਾ ਹੀ ਅਗਲੇ ਜਨਮ ਦੀ ਬਹਿਸ਼ਤ ਦੀ ਆਸ ਨੇ ਕੋਈ ਚੰਗੇ ਇਨਸਾਨ ਬਣਾਇਆ ਹੈ। ਜੋ ਅਗਲੇ ਜਨਮ ਦੇ
ਬਹਿਸ਼ਤ ਦੀ ਆਸ ਤੇ ਇਸਲਾਮ ਨੂੰ ਮੰਨਣ ਵਾਲੇ ਕਰ ਰਹੇ ਹਨ ਉਹ ਸਾਰਿਆਂ ਦੇ ਸਾਹਮਣੇ ਹੈ ਕਿ ਕਿਵੇਂ ਉਹ ਧਰਮ ਅਤੇ ਬਹਿਸ਼ਤ ਦੇ
ਨਾਮ ਤੇ ਮਨੁੱਖਤਾ ਦੇ ਕਾਤਲ ਬਣੇ ਹੋਏ ਹਨ। ਸਾਰੀ ਦੁਨੀਆ ਵਿੱਚ ਉਹਨਾ ਨੇ ਭੜਥੂ ਪਾਇਆ ਹੋਇਆ ਹੈ ਅਤੇ ਆਪ ਵੀ ਸ਼ੀਆ ਅਤੇ ਸੁੰਨੀ
ਇੱਕ ਦੂਜੇ ਦੇ ਖੂਨ ਦੇ ਪਿਆਸੇ ਹਨ। ਇਹ ਬਹੁਤਾ ਕੁੱਝ ਧਰਮ ਅਤੇ ਅਗਲੇ ਜਨਮ ਦੀ ਬਹਿਸ਼ਤ ਦੀ ਆਸ ਤੇ ਹੀ ਹੋ ਰਿਹਾ ਹੈ। ਇਹ ਸਾਡੇ
ਵਿਚਾਰ ਹਨ ਜੇ ਕਰ ਹੋਰ ਸਾਰੇ ਇਸ ਬਾਰੇ ਜਰੂਰ ਵਿਚਾਰ ਕਰਨਾ ਚਾਹੁੰਦੇ ਹਨ ਤਾਂ ਜਿਸ ਤਰ੍ਹਾਂ ਚਾਹੁੰਦੇ ਹਨ ਕਰ ਸਕਦੇ ਹਨ।……………………………………………………..
ਅੱਜ ਦਿਨਾਂਕ 28-8-2014 ਤਕ , ਤੱਤ ਪਰਿਵਾਰ ਅਤੇ ਉਨ੍ਹਾਂ ਵਲੋਂ ਸੁਝਾਏ ਵਿਦਵਾਨਾਂ ਵਿਚੋਂ ਕਿਸੇ ਵਲੋਂ ਵੀ “- ਗੁਰਮਤਿ ਵਿਚ
ਆਵਾਗਵਨ ਦਾ ਸੰਕਲਪ ” ਸਬੰਧੀ ਵਿਚਾਰ ਚਰਚਾ ਕਰਨ ਲਈ ਕੋਈ ਹੁੰਗਾਰਾ ਨਹੀਂ ਮਿਲਿਆ । ਖੈਰ ਕੋਈ ਗੱਲ ਨਹੀਂ ਅਸੀਂ ਤਾਂ
ਆਪਣਾ ਕੰਮ ਕਰਨਾ ਹੀ ਹੈ । ਪਹਿਲੀ ਸਤੰਬਰ ਤੋਂ ਇਸ ਬਾਰੇ ਲਗਾਤਾਰ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ ਜਾਵੇਗੀ , ਜਿਸ ਦੇ ਲਗ-
ਭਗ ਛੇ ਮਹੀਨੇ ਚੱਲਣ ਦੀ ਸੰਭਾਵਨਾ ਹੈ । ਜੋ ਵੀ ਵਿਦਵਾਨ ਸੱਜਣ , ਸਾਡੀ ਕਿਸੇ ਵਿਆਖਿਆ ਨਾਲ ਅਸਹਿਮਤ ਹੋਣਗੇ , ਉਹ ਆਪਣਾ
ਪ੍ਰਤੀਕਰਮ , ਆਪਣੀਆਂ ਵੈਬਸਾਈਟਾਂ ਤੇ ਦਿੰਦੇ ਰਹਣਗੇ । ਇਸ ਬਾਰੇ ਇਕ ਵਾਰ ਮੁੜ ਖੁਲਾਸਾ ਕਰਦੇ ਹਾਂ ਕਿ ਵਿਚਾਰ ਅਤੇ ਉਸ ਸਬੰਧੀ
ਵਿਆਖਿਆ , ਸਿਰਫ ਗੁਰਬਾਣੀ ਆਧਾਰਿਤ ਹੀ ਹੋਣੀ ਚਾਹੀਦੀ ਹੈ । ਵਿਚਾਰ ਕਿਸੇ ਇਕ ਤੁਕ ਦੀ ਵਿਆਖਿਆ ਤੋਂ ਨਹੀਂ ਬਲਕਿ ਉਸ
ਤੁਕ ਨਾਲ ਸਬੰਧਤ ਪੂਰੇ ਸ਼ਬਦ ਦੀ ਵਿਆਖਿਆ ਤੋਂ ਸ਼ੁਰੂ ਹੋਣਗੇ । ਉਸ ਦੀ ਪ੍ਰੋੜ੍ਹਤਾ ਸਬੰਧੀ ਹਰ ਵਿਚਾਰ “ਗੁਰੂ ਗ੍ਰੰਥ ਸਾਹਿਬ ” ਜੀ ਦੀ
ਬਾਣੀ ਵਿਚੋਂ ਹੀ ਕੀਤੀ ਜਾਵੇਗੀ ।
ਨਿਰਣਾ ਸਿਰਫ ਤੇ ਸਿਰਫ ਪਾਠਕਾਂ ਵਲੋਂ ਕੀਤਾ ਜਾਵੇਗਾ , ਜਿਸ ਨੂੰ ਵੀ ਉਹ ਸਹੀ ਸਮਝਣ , ਉਸ ਨੂੰ ਆਪਣੇ ਜੀਵਨ ਦੀ ਦਿਨ-ਚਰਿਆ
ਵਿਚ ਲਾਗੂ ਕਰ ਲੈਣ । ਜੇ ਕੋਈ ਪਾਠਕ (ਵਿਦਵਾਨ ਨਹੀਂ) , ਕੋਈ ਟਿੱਪਣੀ ਪਾਉਣ ਲਈ ਭੇਜੇਗਾ , ਉਸ ਨੂੰ ਛਾਪਣ ਦਾ ਨਿਰਣਾ ਲਿਖਤ
ਦੀ ਸਾਰਥਿਕਤਾ ਦੇ ਆਧਾਰ ਤੇ ਕੀਤਾ ਜਾਵੇਗਾ । ਸਮੇ ਦੇ ਨਾਲ ਨਾਲ ਜੋ ਕੁਝ ਹੋਰ ਵੀ ਸਾਮਹਣੇ ਆਵੇਗਾ ਉਸ ਨੂੰ ਵੀ ਵਿਚਾਰਿਆ ਜਾਵੇਗਾ ।
ਅਮਰ ਜੀਤ ਸਿੰਘ ਚੰਦੀ
28-8-2014
………………………………………………………………..