ਕੈਟੇਗਰੀ

ਤੁਹਾਡੀ ਰਾਇ



ਬਲਜੀਤ ਸਿੰਘ(ਪ੍ਰਿੰ.)
ਸਬਦਿ ਲਾਗਿ ਸਵਾਰੀਆ॥
ਸਬਦਿ ਲਾਗਿ ਸਵਾਰੀਆ॥
Page Visitors: 2811

  ਸਬਦਿ ਲਾਗਿ ਸਵਾਰੀਆ॥
  ਪਿ੍ਰੰ. ਬਲਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਰੋਪੜ)
ਅਕਾਲ ਪੁਰਖ ਨੇ ਜਲਤੀ ਸਭ ਪਿ੍ਰਥਮੀ ਨੂੰ ਠੰਡਾ ਠਾਰ/ਸੀਤਲ ਕਰਨ ਲਈ ਸਤਿਗੁਰਾਂ ਦੇ ਸਰੀਰ ਰਾਹੀਂ ਜੋ ਉਪਦੇਸ਼ ਬਖਸ਼ਿਆ ਉਸੇ ਨੂੰ ‘ਗੁਰੂ ਸਬਦ’ ਮੰਨਿਆ ਗਿਆ ਕਿਉਂਕਿ ‘
ਗੁਰ ਮਹਿ ਆਪੁ ਸਮੋਇ, ਸਬਦੁ ਵਰਤਾਇਆ॥’’ (ਮ:੧/੧੨੭੯)
ਦਾ ਕਥਨ ਗੁਰਬਾਣੀ ਅੰਦਰ ਦਰਜ ਹੈ। ਗੁਰਬਾਣੀ ਦਾ ਆਸ਼ਾ ਜਾਂ ਮਨੋਰਥ ਕੋਈ ਫਿਰਕਾ ਜਾਂ ਧੜਾ ਤਿਆਰ ਕਰਨਾ ਨਹੀਂ ਬਲਕਿ ਇੱਕ ਖਾਸ ਤਰ੍ਹਾਂ ਦਾ ਮਨੁੱਖ ਜਿਸ ਨੂੰ ਸੰਤ, ਗੁਰਮੁਖ, ਭਗਤ ਜਾਂ ਹੋਰ ਨਾਵਾਂ ਰਾਹੀਂ ਅੰਕਤ ਕੀਤਾ ਗਿਆ ਹੈ, ਬਣਾਉਣਾ ਹੈ।
 ਗੁਰਬਾਣੀ ਜਾਂ ਗੁਰੂ ਸ਼ਬਦ ਮਨੁੱਖ ਦੇ ਮਨ ਦੀ ਇੱਕ ਖਾਸ ਅਵਸਥਾ ਪੈਦਾ ਕਰਨੀ ਚਾਹੁੰਦੀ ਹੈ ਕਿ ਮਨੁੱਖ ਦਾ ਫਿਰਕਾ, ਵਰਗ ਅਤੇ ਖੇਤਰ ਕੋਈ ਵੀ ਹੋਵੇ, ਉਹ ਭਾਵੇਂ ਜੋਗੀ ਹੋਵੇ, ਕਾਜ਼ੀ ਮੁਲਾਂ ਹੋਵੇ, ਹਿੰਦੂ ਵੈਸਨਵ ਹੋਵੇ ਜਾਂ ਜੈਨੀ ਹੋਵੇ ਪਰ ਹਰ ਮਨੁੱਖ ਆਪਣੀ ਥਾਵੇਂ ਬੈਠਾ ਇੱਕ ਖਾਸ ਸਦਾਚਾਰਕ ਪੱਧਰ ਵਾਲਾ ਹੋਵੇ। ਉਹ ਭਾਵੇਂ ਕੋਈ ਵੀ ਕਿੱਤਾ ਕਰਦਾ ਹੋਵੇ ਭਾਵ ਕੋਈ ਹਾਲੀ (ਕਿਸਾਨ) ਹੋਵੇ, ਸੋਦਾਗਰ ਹੋਵੇ, ਦੁਕਾਨਦਾਰ ਜਾਂ ਚਾਕਰ ਹੋਵੇ, ਬਾਦਸ਼ਾਹ ਜਾਂ ਗਰੀਬ ਹੋਵੇ, ਭਾਵੇਂ ਕਿਸੇ ਫਿਰਕੇ, ਕਿਸੇ ਪੰਥ ਜਾਂ ਕਿਸੇ ਵੀ ਕਿੱਤੇ ਦਾ ਹੋਵੇ ਉਸ ਵਿੱਚ ਇੱਕ ਵਿਸ਼ੇਸ਼ ਇਨਸਾਨੀ ਸਦਾਚਾਰਕ ਸਰਬਸਾਂਝੀ ਭਾਈਚਾਰਕ ਭਾਵਨਾ ਵੇਖਣ ਨੂੰ ਮਿਲੇ। ਇਕ ਸਦਾਚਾਰਕ ਮਨੁੱਖਤਾ ਦਾ ਆਦਰਸ਼ ਹੈ: ‘
ਜਤੁ ਪਾਹਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥੀਆਰੁ॥
ਭਉ ਖਲਾ ਅਗਨਿ ਤਪ ਤਾਉ॥ ਭਾਂਡਾ ਭਾਉ ਅੰਮਿ੍ਰਤੁ ਤਿਤੁ ਢਾਲਿ॥
ਘੜੀਐ ਸਬਦੁ ਸਚੀ ਟਕਸਾਲ॥ ਜਿਨ ਕਉ ਨਦਰਿ ਕਰਮੁ ਤਿਨ ਕਾਰ॥
ਨਾਨਕ! ਨਦਰੀ ਨਦਰਿ ਨਿਹਾਲ
॥੩੮॥’’ (ਮ:੧/੮)
ਸਿੱਖ ਜਾਂ ਸਿੱਖੀ ਦਾ ਇਹੀ ਆਦਰਸ਼ ਜਾਂ ਜੀਵਨ ਮਨੋਰਥ ਹੈ। ਇਹ ਆਦਰਸ਼ਕ ਪਿਆਰ ਹੀ ਪੰਥਕ ਏਕਤਾ ਹੈ ਮਨੁੱਖੀ ਭਾਈਚਾਰੇ  ਦਾ ਸਾਂਝਾ ਆਧਾਰ ਹੈ, ਹਰ ਧਰਮ ਹਰ ਫਿਰਕਾ ਜਾਂ ਮਨੁੱਖ
‘‘ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ॥’’ (ਮ:੧/੧)
ਦਾ ਮਨੋਰਥ ਜਾਂ ਮੰਜਲ ਆਪਣੇ ਅੰਦਰ ਸਮੋਈ ਬੈਠਾ ਹੈ। ਮਾਰਗ ਵੀ, ਸਾਧਨ ਵੀ‘‘ਹੁਕਮਿ ਰਜਾਈ ਚਲਣਾ॥’’ ਇੱਕੋ ਜਿਹਾ ਹੈ। ਕੋਈ ਸਿੱਖ ਜਿਸ ਵਿੱਚ ਇਹ ਆਦਰਸ਼ਕ ਜੀਵਨ ਹੈ ਉਹ ਸਿੱਖਾਂ ਤੇ ਗੈਰ ਸਿੱਖਾਂ ਵਿੱਚ ਸਾਂਝੇ ਤੌਰ ’ਤੇ ਸਤਿਕਾਰਿਆ ਜਾਂਦਾ ਹੈ।
ਉਸ ਦੀ ਸਰੀਰਕ ਦਿਖ; ਕੇਸ ਦਾਹੜਾ ਦਸਤਾਰ ਉਸ ਲਈ ਕਿਸੇ ਥਾਂ ਘਿ੍ਰਣਾ ਨਹੀਂ ਉਪਜਾਂਦੇ ਜਿਵੇਂ ਕਈ ਵਾਰ ਆਮ ਧਾਰਨਾ ਸਾਡੇ ਅੰਦਰ ਬਣੀ ਰਹਿੰਦੀ ਹੈ ਮਨੁੱਖੀ ਸਭਿਅਤਾ ਦਾ ਮਿਆਰ ਸਦਾਚਾਰ ਹੈ ਨਾ ਕਿ ਕਿਸੇ ਦੀ ਬਾਹਰੀ ਬਣਤਰ।
ਹਾਂ, ਬਾਹਰੀ ਰੂਪ ਜਿਉਂ ਜਿਉਂ ਸਦਾਚਾਰ ਪ੍ਰਵੇਸ਼ ਕਰਦਾ ਹੈ, ਉਸ ਦਾ ਰੂਪ ਫਿਰ ਆਪਣੇ ਆਪ ਹੀ ਸੋਹਣਾ ਸੁੰਦਰ ਬਣ ਜਾਂਦਾ ਹੈ
‘‘ਨਾਨਕ! ਤੇ ਜਨ ਸੋਹਣੇ, ਜੋ ਰਤੇ ਹਰਿ ਰੰਗੁ ਲਾਇ॥’’ (ਮ:੩/੯੫੦)
ਦੀ ਭਾਵਨਾ ਮਨੁੱਖੀ ਮਨਾਂ ਵਿੱਚ ਉਜਾਗਰ ਹੋ ਜਾਂਦੀ ਹੈ। ਉਸ ਦੇ ਕੇਸ ਦਸਤਾਰ ਉਸ ਦਾ ਬਾਹਰੀ ਸਰੂਪ ਉਸ ਦੀ ਸੁੰਦਰਤਾ ਵਿੱਚ ਅਨੋਖਾ ਅਸਚਰਜ ਵਾਧਾ ਕਰਦਾ ਹੈ। ਡਾ. ਟਿਆਨਬੀ ਦੇ ਕਥਨ ਅਨੁਸਾਰ ਉਹ ਦੁਨੀਆਂ ਦਾ ਸਭ ’ਤੋਂ ਸੁੰਦਰ ਆਦਰਸ਼ਕ ਮਨੁੱਖ ਜਾਣਿਆ ਜਾਂਦਾ ਹੈ। ਅਜਿਹੇ ਆਚਰਨਕ ਮਨੁੱਖ ਨੂੰ ਕਦੇ ਘਟੀਆਪਨ ਜਾਂ ਆਤਮ ਹੀਣਤਾ ਦਾ ਅਹਿਸਾਸ ਹੀ ਨਹੀਂ ਹੁੰਦਾ ਉਸ ਨੂੰ ਆਤਮ ਹੀਣਤਾ ਘਿ੍ਰਣਤਾ ਦਾ ਕਦੇ ਸਾਹਮਣਾ ਨਹੀਂ ਕਰਨਾ ਪੈਂਦਾ ਸਗੋਂ ਉਸ ਦਾ ਭਰੋਸਾ ਬਣ ਜਾਂਦਾ ਹੈ ‘
ਸੇਈ ਸੁੰਦਰ ਸੋਹਣੇ॥ ਸਾਧ ਸੰਗਿ ਜਿਨ ਬੈਹਣੇ॥
ਹਰਿ ਧਨੁ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਉ
॥’’ (ਮ:੫/੧੩੨)
 ਗੁਰਮਤਿ ਦੇ ਪ੍ਰਕਾਸ਼ ’ਤੋਂ ਪਹਿਲਾਂ ਧਾਰਮਿਕ, ਰਾਜਨੀਤਕ, ਸਮਾਜਿਕ ਤੇ ਆਰਥਿਕ ਆਦਰਸ਼ ਡਾਂਵਾ ਡੋਲ ਹੋ ਚੁੱਕਾ ਸੀ ਹਰ ਪਾਸੇ ਨਿਘਾਰ ਗਿਰਾਵਟ ਆ ਚੁੱਕੀ ਸੀ ਗੁਰੂ ਸ਼ਬਦ ਨੇ ਇਸ ਬਾਰੇ ਇੰਝ ਬਿਆਨ ਕੀਤਾ ਹੈ‘
ਕਾਦੀ ਕੂੜੁ ਬੋਲਿ, ਮਲੁ ਖਾਇ॥ ਬ੍ਰਾਹਮਣੁ ਨਾਵੈ, ਜੀਆ ਘਾਇ॥
 ਜੋਗੀ; ਜੁਗਤਿ ਨ ਜਾਣੈ ਅੰਧੁ॥ ਤੀਨੇ; ਓਜਾੜੇ ਕਾ ਬੰਧੁ
॥’’ (ਮ:੧/੬੬੨)
 ਇੱਥੇ ਗੱਲ ਮੁਕਾ ਲਈਏ ਕਿ ‘
ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ
॥’’ (ਮ:੧/੧੪੫)
ਰਾਜਨੀਤਕ ਲੋਕਾਂ ਦਾ ਨਿਘਾਰ:-
ਰਾਜੇ ਸੀਹ ਮੁਕਦਮ ਕੁਤੇ॥ (ਮ:੧/੧੨੮੮)                 (ਜਾਂ) ‘
ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ॥’’ (ਮ:੧/੧੪੨)
ਤਕ ਨਿਘਰ ਚੁੱਕਾ ਸੀ/ਹੈ। ‘
ਅੰਧੀ ਰਯਤਿ ਗਿਆਨ ਵਿਹੂਣੀ॥’
’ ਸਮਾਜੀ ਗਿਰਾਵਟ ਦਾ ਨਮੂਨਾ ਹੈ। ‘
‘ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥
ਵਢੀ ਲੈ ਕੈ ਹਕੁ ਗਵਾਏ
॥’’ (ਮ:੧/੯੫੧)                (ਜਾਂ) ‘
ਕਲਿ ਕਲਵਾਲੀ ਸਰਾ ਨਿਬੇੜੀ, ਕਾਜੀ ਿਸਨਾ ਹੋਆ॥’’ (ਮ:੧/੯੦੩)
 ਆਰਥਿਕ ਲੁੱਟ ਦਾ ਨਮੂਨਾ ਸਾਹਮਣੇ ਹੈ, ਰਾਜਿਆ ਅੰਦਰ‘
ਸਾਹਾਂ ਸੁਰਤਿ ਗਵਾਈਆ, ਰੰਗਿ ਤਮਾਸੈ ਚਾਇ॥
ਬਾਬਰ ਵਾਣੀ ਫਿਰਿ ਗਈ, ਕੁਇਰੁ ਨ ਰੋਟੀ ਖਾਇ
॥’’ (ਮ:੧/੪੧੭)
 ਪੱਧਰ ਤੱਕ ਨਿਘਰ ਚੁੱਕਾ ਸੀ।
ਕਾਦਰ ਦੀ ਕੁਦਰਤਿ ਵਿੱਚ ਇੱਕ ਨਿਯਮ ਹੈ ਕਿ ਕੋਈ ਵਸਤੂ ਜਿਸ ਸਮਾਨ ਜਾਂ ਸਮੱਗਰੀ ’ਤੋਂ ਹੋਂਦ ਵਿੱਚ ਆਈ ਹੈ ਜੇ ਉਸ ਵਿੱਚ ਕੋਈ ਵਿਗਾੜ ਜਾਂ ਖਰਾਬੀ ਪੈਦਾ ਹੁੰਦੀ ਹੈ ਤਾਂ ਉਸੇ ਸਮੱਗਰੀ ’ਤੋਂ ਉਸ ਨੂੰ ਸਵਾਰਿਆ ਜਾ ਸਕਦਾ ਹੈ ਉਦਾਹਰਨ ਦੇ ਤੌਰ ’ਤੇ ਗਾਰੇ ਮਿੱਟੀ ਦਾ ਉਸਾਰਿਆ ਮਕਾਨ ਗਾਰੇ ਮਿੱਟੀ ਨਾਲ ਹੀ ਸਵਾਰਿਆ ਜਾ ਸਕਦਾ। ਰੇਤੇ, ਸੀਮਿੰਟ ਤੇ ਬਜਰੀ(ਕੰਕਰੀਟ) ਨਾਲ ਕੀਤੀ ਗਈ ਉਸਾਰੀ ਵਿਗੜਨ ’ਤੇ ਰੇਤੇ, ਬਜਰੀ ਤੇ ਸੀਮਿੰਟ ਨਾਲ ਹੀ ਸਵਾਰੀ ਜਾ ਸਕਦੀ ਹੈ ਇਸੇ ਤਰ੍ਹਾਂ ਕਾਦਿਰ ਦਾ ਸਾਜਿਆ ਸੰਸਾਰ ਜਾਂ ਮਨੁੱਖੀ ਸਮਾਜ ਜੋ ‘
ਕੀਤਾ ਪਸਾਉ ਏਕੋ ਕਵਾਉ॥’’              (ਜਾਂ) ‘
ਉਤਪਤਿ ਪਰਲਉ ਸਬਦੇ ਹੋਵੈ॥’’          ’ਤੋਂ ਪੈਦਾ ਹੋਇਆ ਹੈ।
ਜੇਕਰ ਮਨੁੱਖਾ ਜੀਵਨ ਜਾਂ ਸਮਾਜ ਵਿੱਚ ਸਾਡੇ ਚਾਰੇ ਪੱਖਾਂ ਸਮਾਜਿਕ, ਧਾਰਮਿਕ, ਰਾਜਨੀਤਿਕ ਜਾਂ ਆਰਥਿਕ ’ਚ ਗਿਰਾਵਟ ਪੈਦਾ ਹੁੰਦੀ ਹੈ ਤਾਂ ਕੇਵਲ ‘ਸਬਦ’ ਹੀ ਇਸ ਗਿਰਾਵਟ ਜਾਂ ਨੁਕਸ ਨੂੰ ਦੂਰ ਕਰਨ ਦੇ ਸਮਰੱਥ ਹੈ ਗੁਰੂ ਅਮਰਦਾਸ ਜੀ ਨੇ ਫ਼ੁਰਮਾਨ ਕੀਤਾ ਹੈ:-
‘‘ਸਾਚੀ ਲਿਵੈ ਬਿਨੁ, ਦੇਹ ਨਿਮਾਣੀ॥ ਦੇਹ ਨਿਮਾਣੀ ਲਿਵੈ ਬਾਝਹੁ, ਕਿਆ ਕਰੇ ਵੇਚਾਰੀਆ॥
ਤੁਧੁ ਬਾਝੁ, ਸਮਰਥ ਕੋਇ ਨਾਹੀ, ਕਿ੍ਰਪਾ ਕਰਿ ਬਨਵਾਰੀਆ॥
 ਏਸ ਨਉ, ਹੋਰੁ ਥਾਉ ਨਾਹੀ, ਸਬਦਿ ਲਾਗਿ ਸਵਾਰੀਆ
॥ (ਮ:੩/੯੧੭)
ਇਸ ਗੁਰੂ ਸਬਦ ਨੇ ਜੀਵਨ ਦੇ ਹਰ ਪੱਖ ਨੂੰ ਅਗਵਾਈ ਬਖ਼ਸ਼ਸ ਕੀਤੀ ਹੈ ਆਮ ਲੋਕ ਧਰਮ ਨੂੰ ਕੇਵਲ ਇੱਕ ਰਸਮ ਜਾਂ ਬਾਹਰੀ ਦਿਖ ਮੰਨਦੇ ਹਨ ਪਰ ਗੁਰਬਾਣੀ ਨੇ ਇਸ ਨੂੰ ਮਨੁੱਖੀ ਕਰਤੱਵ ਜਾਂ ਅਸੂਲ ਮੰਨਿਆ ਹੈ ਜੋ ਹਰ ਥਾਂ ਹਰ ਸਮੇਂ ਲਾਗੂ ਹੁੰਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:-
‘‘ਏਕੋ ਧਰਮੁ ਦਿ੍ਰੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥’’ (ਮ:੧/੧੧੮੮)     (ਜਾਂ)
‘‘ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ॥’’ (ਮ:੫/੨੬੬)
ਖੇਰੂ ਖੇਰੂ ਹੋਏ, ਜਾਤਾਂ ਪਾਤਾਂ, ਊਚ ਨੀਚ, ਗਰੀਬ ਅਮੀਰ ਦੇ ਬਖੇੜੇ ਵਿੱਚ ਫਸੇ ਸਮਾਜ ਨੂੰ
‘‘ਜਹਾਂ ਗਿਆਨੁ ਤਹ ਧਰਮ ਹੈ॥’’            ਦੀ ਅਗਵਾਈ ਬਖ਼ਸ਼ੀ ਫਿਰ
‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ! ਦੁਬਿਧਾ ਦੂਰਿ ਕਰਹੁ ਲਿਵ ਲਾਇ॥
  ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ
॥ (ਮ:੫/੧੧੮੫)    ਅਤੇ
‘‘ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥’’ (੧੩੪੯)    (ਜਾਂ)
‘‘ਬੁਰਾ ਭਲਾ ਕਹੁ ਕਿਸ ਨੋ ਕਹੀਐ, ਸਗਲੇ ਜੀਅ ਤੁਮਾਰੇ॥’’ (ਮ:੫/੩੮੩)
ਦੀ ਭਾਈਚਾਰਕ ਸਾਂਝ ਦਿੱਤੀ। ਇਸ
‘‘ਮਿਲਬੇ ਕੀ ਮਹਿਮਾ, ਬਰਨਿ ਨ ਸਾਕਉ, ਨਾਨਕ! ਪਰੈ ਪਰੀਲਾ॥ (ਮ:੫/੪੯੮)
‘‘ਏਕੁ ਪਿਤਾ ਏਕਸ ਕੇ ਹਮ ਬਾਰਿਕ॥’’ (ਮ:੫/੬੧੧)     ਹੋਣ ਦਾ ਮਾਣ ਸਾਨੂੰ ਬਖ਼ਸ਼ਿਆ
‘‘ਲਬੁ ਪਾਪੁ ਦੁਇ ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ॥’’ (ਮ:੧/੪੬੮)      ਨੂੰ
‘‘ਰਾਜਾ; ਤਖਤਿ ਟਿਕੈ ਗੁਣੀ, ਭੈ ਪੰਚਾਇਣ ਰਤੁ॥’’ (ਮ:੧/੯੯੨)    ਅਤੇ
‘‘ਰਾਜੇ ਚੁਲੀ ਨਿਆਵ ਕੀ॥’’ (ਮ:੧/੧੨੪੦)        ਦਾ ਲੋਕ ਰਾਜੀ ਢਾਂਚਾ ਸਮਝਾਇਆ। ਆਤਮਿਕ ਤੇ ਦੁਨਿਆਵੀ ਤਲ ’ਤੇ
‘‘ਬੇਗਮ ਪੁਰਾ ਸਹਰ ਕੋ ਨਾਉ॥’’ (੩੪੫)          ਦੀ ਉਸਾਰੀ ਕਰਨ ਦੀ ਪ੍ਰੇਰਨਾ ਕੀਤੀ ਤਾਂ ਜੋ
‘‘ਸਭ ਸੁਖਾਲੀ ਵੁਠੀਆ, ਇਹੁ ਹੋਆ ਹਲੇਮੀ ਰਾਜੁ ਜੀਉ॥’’ (ਮ:੫/੭੪)      ਦਾ ਸਰਬ ਸਾਂਝਾ ਨਿਜਾਮ ਸਿਰਜਿਆ ਜਾ ਸਕੇ।
 ਆਰਥਿਕ ਸੁਧਾਰ ਲਈ
‘‘ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ! ਰਾਹੁ ਪਛਾਣਹਿ ਸੇਇ॥’’ (ਮ:੧/੧੨੪੫)      ਦੀ ਤਹਿਜੀਬ ਬਖ਼ਸ਼ੀ
‘‘ਹਕੁ ਪਰਾਇਆ ਨਾਨਕਾ! ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ
॥’’ (ਮ:੧/੧੪੧)              ਦੀ ਗੱਲ ਸਮਝਾਦਿਆਂ
‘‘ਅਨਿਦਿਨੁ ਸੁਕਿ੍ਰਤੁ ਕਰੀਐ॥’’ (ਮ:੫/੬੨੧)         ਅਤੇ
‘‘ਕਰਿ ਸੁਕਿ੍ਰਤੁ ਧਰਮੁ ਕਮਾਇਆ॥’’ (ਮ:੧/੪੬੭)   (ਜਾਂ)
‘‘ਅਹਿਰਖ ਵਾਦੁ ਨ ਕੀਜੈ ਰੇ ਮਨ॥ ਸੁਕਿ੍ਰਤੁ ਕਰਿ ਕਰਿ ਲੀਜੈ ਰੇ ਮਨ॥’’ (੪੭੯)        ਦਾ ਉਪਦੇਸ ਦਿੱਤਾ ਤਾਂ ਕਿ
‘‘ਸਤਿਗੁਰ ਸਬਦ ੳਜਾਰੋ ਦੀਪਾ॥’’
ਦੀ ਰੋਸਨੀ ਵਿੱਚ ਰਹਿੰਦਿਆ ਆਦਰਸ਼ਕ ਮਨੁੱਖ ਸਦਾਚਾਰੀ ਭਾਈਚਾਰਕ ਜੀਵਨ ਪੈਦਾ ਹੋ ਸਕੇ ਅਸੀਂ ਗਿ੍ਰਹਸਤ ਜੀਵਨ ਵਿੱਚ ਰਹਿੰਦਿਆਂ
‘‘ਨਾਨਕ! ਸਤਿਗੁਰਿ ਭੇਟਿਐ, ਪੂਰੀ ਹੋਵੈ ਜੁਗਤਿ॥
ਹਸੰਦਿਆ; ਖੇਲੰਦਿਆ, ਪੈਨੰਦਿਆ; ਖਾਵੰਦਿਆ, ਵਿਚੇ ਹੋਵੈ ਮੁਕਤਿ
॥’’ (ਮ:੫/੫੨੨)
 ਦੇ ਮਾਰਗ ਰਾਹੀਂ ਆਦਰਸ਼ਕ ਗਿ੍ਰਹਸਤੀ ਅਤੇ ਇਕ ਸਦਾਚਾਰੀ ਇਨਸਾਨ ਬਣ ਸਕੀਏ ਜਿਸ ਦਾ ਨਿਸ਼ਾਨਾ ਹੋਵੇ। ‘
ਸੋ ਗਿਰਹੀ, ਜੋ ਨਿਗ੍ਰਹੁ ਕਰੈ॥ ਜਪੁ ਤਪੁ ਸੰਜਮੁ ਭੀਖਿਆ ਕਰੈ॥
ਪੁੰਨ ਦਾਨ ਕਾ ਕਰੇ ਸਰੀਰੁ॥ ਸੋ ਗਿਰਹੀ ਗੰਗਾ ਕਾ ਨੀਰੁ
॥’’ (ਮ:੧/੯੫੨)   
 ਪਰ ਇਹ ਤਦੋਂ ਹੀ ਹੋ ਸਕਦਾ ਹੈ ਜੇ ਕਰ ਸਾਡਾ ਵਿਸ਼ਵਾਸ਼ ਬਣੇ
‘‘ਸਬਦੁ ਗੁਰ ਪੀਰਾ ਗਹਿਰ ਗੰਭੀਰਾ, ਬਿਨੁ ਸਬਦੈ ਜਗੁ ਬਉਰਾਨੰ॥’’ (ਮ:੧/੬੩੫)     (ਜਾਂ)
‘‘ਏਸ ਨਉ ਹੋਰੁ ਥਾਉ ਨਾਹੀ, ਸਬਦਿ ਲਾਗਿ ਸਵਾਰੀਆ॥’’ (ਮ:੩/੯੧੭)
ਸਾਰੇ ਗੁਰੂ ਪਿਆਰਿਆਂ ਨੂੰ ਕਾਲਜ ਦੇ ਸਮੂਹ ਸਟਾਫ ਵਿਦਿਆਰਥੀਆਂ ਅਤੇ ਪ੍ਰਬੰਧ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ
 ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਪ੍ਰਵਾਨ ਹੋਵੇ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.