ਪ੍ਰਾਨੀ ਕਿਆ ਮੇਰਾ ਕਿਆ ਤੇਰਾ॥ਜੈਸੇ ਤਰਵਰ ਪੰਖਿ ਬਸੇਰਾ॥੧॥ਰਹਾਉ॥
ਉਪਰ ਵਾਲੀ ਰਹਾਉ ਦੀ ਤੁਕ ਪੰਨਾ ਨੰ: ੬੫੯ ਤੇ ਭਗਤ ਰਵਿਦਾਸ ਜੀ ਦੇ ਸੋਰਠਿ ਰਾਗੁ ਵਿੱਚ ਦਰਜ ਸ਼ਬਦ ਦੀ ਹੈ। ਪੂਰੇ ਸ਼ਬਦ ਦੇ ਅਰਥ ਵਿਆਖਿਆ ਸਮੇਤ ਥੱਲੇ ਦਿੱਤੇ ਹਨ। ਅਰਥ ਰਹਾਉ ਤੋਂ ਚਲੇਗਾ।
ਪ੍ਰਾਨੀ ਕਿਆ ਮੇਰਾ ਕਿਆ ਤੇਰਾ॥ਜੈਸੇ ਤਰਵਰ ਪੰਖਿ ਬਸੇਰਾ॥੧॥ਰਹਾਉ॥
ਜਿਵੇਂ ਪੰਛੀਆਂ ਦਾ ਰਾਤ ਲਈ ਰੁਖਾਂ ਤੇ ਡੇਰਾ ਹੁੰਦਾ ਹਨ, ਇਸੇ ਤਰ੍ਹਾਂ ਮਨੁਖਾਂ ਦਾ ਜਗਤ ਵਸੇਬਾ ਹੈ। ਹੇ ਭਾਈ! ਫਿਰ ਵਿਤਕਰੇ ਕਾਹਦੇ ਲਈ? ਮੇਰ ਤੇਰ ਕਾਹਦੇ ਲਈ?।੧।ਰਹਾਉ।
ਜਲ ਕੀ ਭੀਤਿ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ॥ਹਾਡ ਮਾਸੁ ਨਾਂੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ॥੧॥
ਵਿਚਾਰਾ ਜੀਵ-ਪੰਛੀ ਉਸ ਸਰੀਰ 'ਚ ਵਸ ਰਿਹਾ ਹੈ ਜਿਸ ਦੀ ਕੰਧ ਪਾਣੀ ਦੀ ਹੈ, ਸਵਾਸ (ਹਵਾ) ਜਿਸ ਦਾ ਥੰਬ ਹੈ, ਮਾਂ ਦੇ ਲਹੂ ਤੇ ਪਿਉ ਦੇ ਵੀਰਜ ਦਾ ਜਿਸ ਨੂੰ ਗਾਰਾ ਲੱਗਾ ਹੋਇਆ ਹੈ। ਇਹ ਸਰੀਰ ਹਡ ਮਾਸ ਨਾੜੀਆਂ ਦਾ ਹੀ ਪਿੰਜਰ ਹੈ।੧।
ਰਾਖਹੁ ਕੰਧ