ਸੁਰਜਨ ਸਿੰਘ
ਕੀ ਸਿੱਖ ਇਕ ਧਰਮ ਹੈ?
Page Visitors: 2818
ਕੀ ਸਿੱਖ ਇਕ ਧਰਮ ਹੈ?
ਸਿੱਖ ਧਰਮ ਹੈ ਜਾਂ ਕੁਝ ਹੋਰ, ਕੁਝ ਦਿਨਾਂ ਤੋਂ ਇਹ ਚਰਚਾ ਕੁਝ ਸਿੱਖ ਵੈਬ ਸਾਈਟਾਂ ਤੇ ਚਲ ਰਹੀ ਹੈ। ਸਿੱਖੀ ਦਾ ਜਨਮ ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਹੋਇਆ। ਗੁਰੂ ਨਾਨਕ ਸਾਹਿਬ ਦੇ ਉਪਰੰਤ ਸਿੱਖ ਗੁਰੂ ਸਾਹਿਬਾਨ ਨੇ ਇਸ ਦਾ ਪਾਲਣ ਪੋਸਣ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਨੂੰ ਅੰਤਮ ਰੂਪ ਦਿੱਤਾ। ਇਸ ਲਈ ਸਿੱਖੀ ਦਾ ਅੰਤਮ ਰੂਪ ਉਹੀ ਹੈ ਜੋ ਕਲਗੀਧਰ ਜੀ ਨੇ ਸਿੱਖਾਂ ਨੂੰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਹਾਲਾਤ ਬਿਆਨ ਕੀਤੇ ਹਨ। ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ਪੰਨਾ ñôõ॥ ਰਾਜੇ ਕਸਾਈ ਹੋ ਰਹੇ ਹਨ। ਉਹਨਾਂ ਦੇ ਹਥ ਅਨÎwਯੇ ਤੇ ਜ਼ੁਲਮ ਦੀ ਛੁਰੀ ਹੈ, ਪਰਜਾ ਕੋਹੀ ਜਾ ਰਹੀ ਹੈ। ਧਰਮ ਖੰਬ ਲਾਕੇ ਉਡ ਗਿਆ ਹੈ। ਗੁਰੂ ਜੀ ਨੇ ਜਦ ਵੇਖਿਆ ਕਿ ਧਰਮ ਅਲੋਪ ਹੋ ਗਿਆ ਹੈ ਤਾਂ ਇਸ ਦਾ ਪ੍ਰਚਾਰ ਆਰੰਭ ਦਿੱਤਾ ਅਤੇ ਗੁਰੂ ਜੀ ਦਾ ਪ੍ਰਚਾਰਿਆ ਧਰਮ ਹੀ ਸਿੱਖ ਧਰਮ ਦੇ ਨਾਮ ਨਾਲ ਜਾਣਿਆ ਜਾਣ ਲਗਾ। ਸੋ ਵਿਦÎਮਾਨ ਹੈ ਕਿ