ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਇੰਡਿਆਨਾ ਵਿਚ ਹੋਈ ਸਿੱਖ ਕਾਨਫਰੰਸ ਦੇ ਮਤੇ,ਜਾਗਰੂਕ ਤਬਕੇ ਲਈ, ਇਕ ਮੁਕੰਮਲ ਅਜੇੰਡਾ ਸਾਬਤ ਹੋ ਸਕਦੇ ਨੇ, ਜੇ ਆਪਸੀ ਮਤਭੇਦਾਂ ਨੂੰ ਭੁਲਾ ਕੇ ਸਾਰੇ ਪੰਥ ਦਰਦੀ, ਹੁਣ ਇਕ ਮੰਚ ਤੇ ਆ ਜਾਣ।
ਇੰਡਿਆਨਾ ਵਿਚ ਹੋਈ ਸਿੱਖ ਕਾਨਫਰੰਸ ਦੇ ਮਤੇ,ਜਾਗਰੂਕ ਤਬਕੇ ਲਈ, ਇਕ ਮੁਕੰਮਲ ਅਜੇੰਡਾ ਸਾਬਤ ਹੋ ਸਕਦੇ ਨੇ, ਜੇ ਆਪਸੀ ਮਤਭੇਦਾਂ ਨੂੰ ਭੁਲਾ ਕੇ ਸਾਰੇ ਪੰਥ ਦਰਦੀ, ਹੁਣ ਇਕ ਮੰਚ ਤੇ ਆ ਜਾਣ।
Page Visitors: 2658

ਇੰਡਿਆਨਾ ਵਿਚ ਹੋਈ ਸਿੱਖ ਕਾਨਫਰੰਸ ਦੇ ਮਤੇ,ਜਾਗਰੂਕ ਤਬਕੇ ਲਈ, ਇਕ ਮੁਕੰਮਲ ਅਜੇੰਡਾ ਸਾਬਤ ਹੋ ਸਕਦੇ ਨੇ, ਜੇ ਆਪਸੀ ਮਤਭੇਦਾਂ ਨੂੰ ਭੁਲਾ ਕੇ ਸਾਰੇ ਪੰਥ ਦਰਦੀ, ਹੁਣ ਇਕ ਮੰਚ ਤੇ ਆ ਜਾਣ।
ਸੱਚ ਨੂੰ ਕਦੀ ਵੀ ਛੁਪਾਇਆ ਨਹੀ ਜਾ ਸਕਦਾ । ਸੱਚ ਤਾਂ ਸਤ ਸਮੂੰਦਰ ਪਾਰ ਕਰ ਕੇ ਵੀ ਸਾਮ੍ਹਣੇ ਆ ਹੀ ਜਾਂਦਾ ਹੇ । ਸੱਚ ਕਿਸੇ ਦੀ ਖੁਸ਼ਾਮਦ ਦਾ ਮੋਹਤਾਜ ਨਹੀ ਹੂੰਦਾ । ਸੱਚ ਕਿਸੇ ਦੀ ਨਿੰਦਿਆ ਕਰਨ ਨਾਲ ਥਿੜਕਦਾ ਨਹੀ । ਜਾਗਰੂਕ ਤਬਕਾ ,  ਹਰਨੇਕ ਸਿੰਘ ਨਿਉਜੀਲੈੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਹੈ  ਕਿ ਉਨ੍ਹਾਂ ਨੇ ਅਪਣੇ ਨਿੰਦਿਆ ਭਰੇ ਬਿਆਨਾਂ ਅਤੇ ਬਦਖੋਹੀਆਂ ਨਾਲ , ਸੱਚ ਤੇ ਪਹਿਰਾ ਦੇਣ ਵਾਲੇ ਸਾਰੇ ਪੰਥ ਦਰਦੀਆਂ ਨੂੰ ਦੋਬਾਰਾ  ਇਕ ਮੰਚ ਤੇ ਲਿਆ ਕੇ ਇਕੱਠਾ ਕਰ ਦਿਤਾ ਹੈ , ਜੋ ਧੂੰਦਾ ਸਾਹਿਬ ਜੀ ਪੇਸ਼ੀ ਤੋਂ ਬਾਦ ਖੇਰੂ ਖੇਰੂ ਹੋ ਗਏ ਸਨ । ਜੋ ਗੱਲਾਂ ਅਸੀ ਤਿਨ ਵਰ੍ਹੇ ਪਹਿਲਾਂ ਕਹਿੰਦੇ ਰਹੇ ਉਹ ਗੱਲਾਂ  ਅੱਜ ਉਹ ਵੀਰ ਕਹਿ ਰਹੇ ਨੇ , ਜੋ ਧੂੰਦਾ ਸਾਹਿਬ ਨੂੰ ਸਕਤਰੇਤ ਵਿਚ ਭੇਜਣ ਲਈ ਉਤਾਵਲੇ ਸਨ । ਭਾਵੇ ਹਰਨੇਕ ਸਿੰਘ ਦੀ ਨਜਰ ਵਿਚ ਅਸੀ ਸਾਰੇ "ਫੁਕਰੇ" ਹੀ ਹਾਂ  , ਲੇਕਿਨ ਫਿਰ ਵੀ ਅਸੀ ਉਨ੍ਹਾ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿਉਕਿ  ਉਨ੍ਹਾ ਦੇ ਕਾਰਣ ਹੀ  ਕਾਲੇਜ ਨਾਮ ਦੇ 'ਡੇਰੇ' ਅਤੇ ਉਨ੍ਹਾਂ ਦੇ 'ਸਾਧਾਂ'  (ਪ੍ਰਚਾਰਕਾਂ) ਦੀ ਅਸਲਿਅਤ ਸਾਮ੍ਹਣੇ ਆ ਸਕੀ  ਹੈ । ਅਫਸੋਸ ਸਿਰਫ ਇਕ ਗਲ ਦਾ ਹੈ ਕਿ ਵੀਰ ਸਰਬਜੀਤ ਸਿੰਘ ਧੂੰਦਾ ਵਰਗਾ ਇਕ ਸ਼ਾਨਦਾਰ ਪ੍ਰਚਾਰਕ  ਵੀ ਇਸ ਡੇਰੇ ਦਾ ਇਕ ਹਿੱਸਾ ਬਣ ਕੇ ਨਿਬੜਿਆ ।
ਧੂੰਦਾ ਸਾਹਿਬ ਜੀ !
ਅਪਣੇ ਵਜੂਦ ਦੇ ਇਸ "ਅੰਤ"  ਲਈ ਜਿੱਮੇਦਾਰ ਵੀ ਤੁਸੀ ਆਪ ਹੀ ਹੋ, ਕੋਈ ਦੂਜਾ ਨਹੀ । ਤੁਸੀ ਕੋਈ ਦੁਧ ਪੀੰਦੇ ਬੱਚੇ ਨਹੀ ਸੀ,  ਕਿ ਤੁਹਾਨੂੰ ਅਪਣੇ ਭਲੇ ਬੁਰੇ ਦਾ ਅਹਿਸਾਸ ਨਹੀ ਸੀ ,  ਕਿ  ਦੂਜਿਆ ਦੇ ਕਹਿਣ ਤੇ ਹੀ ਤੁਹਾਨੂੰ ਹਰ ਫੈਸਲਾ ਲੈਣਾਂ ਪੈਦਾ ਹੈ ।   ਅਸੀ ਤੁਹਾਨੂੰ ਹਰਨੇਕ ਸਿੰਘ ਅਤੇ ਜਿਉਣਵਾਲੇ ਵਰਗੇ ਪ੍ਰਧਾਨਾਂ ਤੋਂ ਬਚਣ ਲਈ ਤਿਨ ਸਾਲਾਂ ਦੇ ਲਗਾਤਾਰ ਸੁਚੇਤ ਕਰਦੇ ਆ ਰਹੇ ਹਾਂ  , ਲੇਕਿਨ ਸ਼ਾਇਦ ਤੁਸੀ ਇਕ ਵਾਰ ਵੀ ਸਾਡੇ ਲੇਖਾਂ ਨੂੰ ਗੰਭੀਰਤਾ ਨਾਲ ਨਹੀ ਪੜ੍ਹਿਆ । ਤੁਸੀ ਅਤੇ ਤੁਹਾਡੇ ਅਖੌਤੀ ਸਲਾਹਕਾਰ  ਇਹ ਸਮਝਦੇ ਰਹੇ ਕਿ,  ਅਸੀ ਪ੍ਰੋਫੇਸਰ ਦਰਸ਼ਨ ਸਿੰਘ ਜੀ ਦੇ ਸਮਰਥਕ ਹਾਂ , ਇਸ ਲਈ ਅਸੀ ਤੁਹਾਡੀ ਅਲੋਚਨਾਂ ਕਰ ਰਹੇ ਹਾਂ । ਕਾਸ਼ !  ਤੁਸੀ ਇਹ ਸਮਝ ਲੈੰਦੇ, ਕਿ  ਅਸੀ ਤੁਹਾਡੀ ਅਲੋਚਨਾਂ ਨਹੀ ਕਰ ਰਹੇ ਸੀ ।  ਅਸੀ ਤਾਂ  ਤੁਹਾਡੇ ਹਿੱਤ ਦੀ ਗਲ ਕਰ ਰਹੇ ਸੀ  ਅਤੇ ਪੂਰੇ ਜਾਗਰੂਕ ਤਬਕੇ ਨੂੰ " ਸਕੱਤਰੇਤ ਜੂੰਡਲੀ" ਦਾ ਨਿਵਾਲਾ ਬਨਣ ਤੋ ਬਚਾ ਰਹੇ ਸੀ।  ਜੋ ਤੁਹਾਡੇ ਸਕਤੱਰੇਤ ਵਿਚ ਮੱਥਾ ਟੇਕਨ ਤੋਂ ਬਾਦ ਖੇਰੂ ਖੇਰੂ ਵੀ ਹੋ   ਗਿਆ । ਪੁਜਾਰੀਵਾਦ ਦੇ ਖਿਲਾਫ  ਖੜੀ ਲਹਿਰ , ਕਿਸੇ ਟੋਬੇ ਦੇ ਗੰਦਲੇ  ਪਾਣੀ ਵਿਚ ਤਬਦੀਲ ਹੋ ਗਈ ।ਜਾਗਰੂਕ ਤਬਕਾ ਇਕ ਦੂਜੇ ਤੇ ਤੋਹਮਤਾਂ ਲਾ ਲਾ ਕੇ ਚਿੱਕੜ ਸੁਟਣ ਲੱਗਾ । ਦਸ ਵਿਦਵਾਨ ਵੀ ਅੈਸੇ ਨਹੀ ਰਹਿ ਗਏ  ਸਨ, ਜੋ ਇਕ ਮੰਚ ਤੇ ਇਕੱਠੇ ਬਹਿ ਸਕਦੇ ਹੋਣ। ਧੂੰਦਾ ਸਾਹਿਬ , ਅਸਲਿਅਤ ਤਾਂ ਇਹ ਹੈ ਕਿ  ਅਸੀ ਵੀ ਤੁਹਾਡੇ ਨਾਲ ਉੱਨਾਂ  ਹੀ ਪਿਆਰ ਅਤੇ ਸਤਕਾਰ ਕਰਦੇ ਸੀ,  ਜਿਨਾਂ ਕਿ ਪ੍ਰੋਫੇਸਰ ਦਰਸ਼ਨ ਸਿੰਘ ਜੀ ਨਾਲ ਕਰਦੇ ਹਾਂ ।
ਇਕ ਕਹਾਵਤ ਹੈ  ਕਿ, "ਇਕ ਅਲੋਚਕ ਹੀ  ਮਨੁਖ ਦਾ ਸਭ ਤੋਂ ਵੱਡਾ ਦੋਸਤ ਹੂੰਦਾ ਹੈ।" ਲੇਕਿਨ ਤੁਸੀ ਜਾਣਦੇ ਬੂਝਦਿਆਂ ਵੀ ਇਸ ਕਹਾਵਤ ਨੂੰ  ਨਕਾਰ ਦਿਤਾ।  ਸਕੱਤਰੇਤ ਵਿਚ ਪੇਸ਼ ਹੋਣ ਤੋ ਕੁਝ ਦਿਨ ਪਹਿਲਾਂ ਜਦੋਂ ਤੁਸੀ ਕਾਨਪੁਰ ਆਏ ਸੀ,  ਤਾਂ ਕਾਨਪੁਰ ਦੇ ਹੋਟਲ ਵਿਚ ਵੀ ਤੁਹਾਡੇ ਨਾਲ ਇਸ ਬਾਰੇ ਬਹੁਤ ਲੰਬੀ ਚਰਚਾ ਹੋਈ ਸੀ ਅਤੇ ਜਦੋ ਅਸੀਂ ਤੁਹਾਨੂੰ ਸਟੇਸ਼ਨ ਤੇ ਛਡਣ ਗਏ ਸੀ ਤਾਂ,  ਤੁਸੀ ਮੈਨੂੰ ਜੱਫੀ ਮਾਰਕੇ , ਇਹ ਕਹਿਆ ਸੀ ਕਿ " ਤੁਸੀ ਸਾਰੇ , ਮੈਨੂੰ ਬਹੁਤ ਚਾਉਦੇ ਹੋ, ਇਸੇ ਲਈ ਮੈਨੂੰ ਉਥੇ ਜਾਂਣ ਤੋਂ ਰੋਕ ਰਹੇ ਹੋ , ਲੇਕਿਨ ਮੈਂ ਮਜਬੂਰ ਹਾਂ ।" ਸ਼ਾਇਦ ਉਹ ਗਲ ਤੁਸੀ ਹੁਣ ਭੁਲ ਗਏ ਹੋਵੋਗੇ , ਲੇਕਿਨ ਸਾਨੂੰ ਇਹ ਗਲ ਅਖੀਰਲੇ ਸਾਹ ਤਕ ਯਾਦ ਰਹੇਗੀ।   ਨਾਂ ਤਾਂ ਤੁਸੀ ਸਾਡੀ ਗਲ ਨੂੰ ਹੀ ਗੰਭੀਰਤਾ ਨਾਲ ਵਿਚਾਰਿਆ ਅਤੇ ਨਾਂ ਹੀ  ਅਪਣੇ ਵਿਵੇਕ ਨਾਲ ਕੋਈ ਫੈਸਲਾ ਲੈ ਸਕੇ । ਤੁਸੀ ਤਾਂ ਇਹ ਸਮਝਦੇ ਰਹੇ ਕਿ ਜਿਉਣਵਾਲਾ, ਗੋਲਡੀ  ਅਤੇ ਹਰਨੇਕ ਸਿੰਘ ਵਰਗੇ ਲੋਗ ਹੀ ਤੁਹਾਡੇ ਖੈਰਖੁਆ ਹਨ । ਚਲੋ ਕੋਈ ਨਹੀ।  ਤੁਹਾਡਾ ਸਕਤੱਰੇਤ ਜੂੰਡਲੀ ਅਗੇ ਮਾਫੀਆਂ ਮੰਗਣਾਂ ਅਤੇ ਉਨ੍ਹਾਂ ਦੇ ਬਾਂਦੇ  ਬਣ ਕੇ ਰਹਿ ਜਾਂਣਾਂ ਹੀ ਜੇ  ਸਹੀ ਸਟੈੰਡ ਸੀ, ਤਾਂ ਅੱਜ ਤੁਹਾਨੂੰ ਇਸ ਤਰ੍ਹਾਂ ਨਮੋਸ਼ ਨਾਂ ਹੋਣਾਂ ਪੈੰਦਾ।
ਅੱਜ ਵੀ ਤੁਹਾਡੇ ਕੋਲ ਕੋਈ ਜਵਾਬ ਨਹੀ ਹੈ ਕਿ ਤੁਸੀ ਅਖੌਤੀ ਦਸਮ ਗ੍ਰੰਥ ਤੇ ਗਲ ਕਰਨੀ ਕਿਉ ਛੱਡ ਦਿਤੀ ਹੈ ? ਪ੍ਰੋਫੇਸਰ ਦਰਸ਼ਨ ਸਿੰਘ ਨਾਲ ਤੁਹਾਡੀ ਦੂਰੀ ਤਾਂ ਸਮਝ ਆਂਉਦੀ ਸੀ ਕਿ, ਇਹ ਸਕੱਤਰੇਤ ਜੂੰਡਲੀ ਦਾ ਤੁਹਾਨੂੰ ਹੁਕਮ ਹੈ। ਲੇਕਿਨ ਕਲ ਵੀਰ ਕੁਲਦੀਪ ਸਿੰਘ  ਸ਼ੇਰੇ ਪੰਜਾਬ ਰੇਡੀਉ ਵਾਲਿਆ ਨੇ ਅਪਣੇ ਇੰਟਰਵਿਉ ਵਿਚ  ਜੋ ਸਰਨਾਂ ਭਰਾਵਾਂ ਨਾਲ ਤੁਹਾਡੀ ਦੂਰੀ ਦੀ ਗਲ ਦੱਸੀ ਹੈ  । ਉਸ ਗਲ ਨੇ ਤਾਂ ਇਸ ਸ਼ੰਕੇ ਨੂੰ  ਯਕੀਨ ਵਿਚ ਬਦਲ ਦਿਤਾ  ਹੈ ਕਿ ਤੁਸੀ ਅਤੇ ਕਾਲੇਜ ਵਾਲੇ  ਵਾਕਈ ਇਕ ਸਾਧਾਂ ਦਾ ਡੇਰਾ ਬਣ ਚੁਕੇ ਹੋ। ਹੁਣ ਤੁਹਾਡੇ ਕੋਲ ਕੌਮ ਨੂੰ ਦੇਣ ਲਈ ਕੀ ਬਚਿਆ ਹੇ ? ਸਾਨੂੰ ਹਮੇਸ਼ਾਂ ਹੀ ਇਹ ਤਾਂਗ ਰਹਿੰਦੀ ਸੀ ਕਿ ਧੂੰਦਾ ਸਾਹਿਬ ਅਤੇ ਪ੍ਰੋਫੇਸਰ ਦਰਸ਼ਨ ਸਿੰਘ ਜੀ  ਇਕ ਮੰਚ ਤੇ ਆਉਣ ਅਤੇ ਸਕੱਤਰੇਤ ਦੇ ਪੁਜਾਰੀਆਂ ਨੂੰ ਵਖਾ ਦੇਣ ਕਿ ਉਨ੍ਹਾਂ ਦੇ  ਕੂੜਨਾਮੇ ਕੋਈ ਗੁਰੂ ਦਾ ਹੁਕਮ ਨਹੀ ਹਨ, ਜਿਸਨੂੰ ਹਰ ਸਿੱਖ ਨਤ ਮਸਤਕ ਹੋ ਕੇ ਮੰਨੀ ਚੱਲੇ। ਹੁਣ ਤਾਂ ਸਾਡੀ ਉਹ ਤਾਂਗ ਭੀ  ਮੁੱਕ ਗੲੀ ਹੈ। ਹੁਣ ਤਾਂ ਤੁਹਾਨੂੰ ਚਾਹੀਦਾ ਹੈ ਕਿ ਪਿੰਦਰਪਾਲ ਵਰਗੇ ਕਿਸੇ , ਬਾਦਲਕਿਆ ਦੇ ਗੁਲਾਮ ਦੀ ਜੂੰਡਲੀ ਵਿਚ ਰੱਲ ਕੇ ਲੋਗਾਂ ਨੂੰ ਮੂਰਖ ਬਣਾਈ ਜਾਵੋ । ਕੋਈ ਸੁਚੇਤ ਸਿੱਖ ਤਾਂ ਹੁਣ ਤੁਹਾਡੀਆਂ ਗੱਲਾਂ ਵਿਚ ਆਉਣ ਵਾਲਾ ਨਹੀ ਹੇ ।
ਬਹੁਤ ਕੁਝ ਇਸ ਵਿਸ਼ੈ ਤੇ ਲਿਖ ਚੁਕਾ ਹਾਂ। ਹੋਰ ਬਹੁਤ ਕੁਝ ਕਹਿਣ ਲਈ ਮੇਰੇ ਕੋਲ ਕੁਝ ਬਚਿਆ ਵੀ ਨਹੀ ਹੈ ,  ਲੇਕਿਨ ਇਕ ਗਲ ਮੈਂ ਅੱਜ ਤੁਹਾਡੇ ਸਾਬਕਾ ਅਤੇ ਮੌਜੂਦਾ ਪ੍ਰਮੋਟਰਾਂ ਨੂੰ ਇਹ  ਦਸ ਦੇਣਾਂ ਚਾਂਉਦਾ ਹਾਂ ਕਿ,  ਉਹ ਅਪਣੇ ਮਨ ਦਾ ਇਹ ਮੁਗਾਲਤਾ ਵੀ ਸਾਫ ਕਰ ਲੈਣ ਕਿ ਪ੍ਰੋਫੇਸਰ ਦਰਸ਼ਨ ਸਿੰਘ ਜੀ  ਦਾ ਕੌਮ ਪ੍ਰਤੀ ਜੋ ਯੋਗਦਾਨ ਹੈ , ਅਤੇ ਉਨ੍ਹਾਂ ਦਾ ਜੋ ਅਸਥਾਨ ਹੈ  , ਉਸਦੇ ਸਾਮ੍ਹਣੇ ਇਕ ਹਜਾਰ ਧੂੰਦੇ ਵੀ ਬਹੁਤ ਬੌਨੇ ਨਜਰ ਆਉਦੇ ਹਨ। ਇਹ ਗਲ ਮੈਂ ਕਿਸੇ ਦਵੈਸ਼  ਜਾਂ ਨਿੰਦਾ ਦੇ ਵਸ਼ ਪੈ ਕੇ ਨਹੀ ਕਹਿ ਰਿਹਾ ਹਾਂ । ਇਹ ਗਲ ਮੈਂ ਉਨ੍ਹਾਂ ਨੂੰ ਇਹ ਸਮਝਾਂਉਣ ਲਈ ਕਹਿ ਰਿਹਾ ਹਾਂ ਕਿ ਉਹ ਅਕਸਰ ਧੂੰਦਾ ਸਾਹਿਬ ਦੇ ਸਕਤਰੇਤ ਵਿਚ ਪੇਸ਼ ਹੋਣ ਦੇ ਸਟੈੰਡ ਨੂੰ ਜਾਇਜ ਠਹਿਰਾਨ ਲਈ,  ਇਹ ਕਹਿੰਦੇ ਰਹਿੰਦੇ ਹਨ ਕਿ " ਅਸੀ ਪ੍ਰੋਫੇਸਰ ਦਰਸ਼ਨ ਸਿੰਘ ਵਾਂਗ,  ਧੂੰਦੇ ਨੂੰ ਵੀ ਘਰ ਬਿਠਾ ਦੇਣ ਦੇ ਹਕ ਵਿਚ ਨਹੀ ਸੀ, ਇਸ ਲਈ ਅਸੀ ਉਨ੍ਹਾਂ ਨੂੰ ਸਕੱਤਰੇਤ ਵਿਚ ਜਾਂਣ ਦੀ ਸਲਾਹ ਦਿਤੀ।"
ਮੇਰੇ ਵੀਰੋ ! ਪ੍ਰੋਫੇਸਰ ਦਰਸ਼ਨ ਸਿੰਘ ਨੇ ਸਕਤੱਰੇਤ ਦੀਆਂ ਪੌੜ੍ਹੀਆਂਂ  ਨਾਂ ਚੜ੍ਹ ਕੇ ਕੌਮ ਅੱਗੇ ਅਸੂਲਾਂ ਅਤੇ ਸਿਧਾਂਤਾਂ ਦਾ ਇਕ ਬੇਮਿਸਾਲ ਉਦਾਹਰਣ  ਹੀ ਪੇਸ਼ ਨਹੀ ਕੀਤਾ,  ਬਲਕਿ ਅਕਾਲ ਤਖਤ ਤੇ ਕਾਬਜ "ਸਕਤਰੇਤ ਜੂੰਡਲੀ" ਦੇ ਮੂਹ ਤੇ ਇਕ ਕਰਾਰੀ ਚਪੇੜ ਮਾਰ ਕੇ ਉਨ੍ਹਾਂ ਦੇ ਖਿਲਾਫ ਇਕ ਲਹਿਰ ਖੜੀ ਕਰ ਦਿਤੀ ਸੀ । ਕੌਮ ਨੂੰ ਇਹ ਸੁਨੇਹਾ ਦਿਤਾ ਸੀ   ਕਿ ਅਕਾਲ ਤਖਤ ,ਅਕਾਲ ਦਾ ਤਖਤ ਹੈ,   ਸ਼ਬਦ  ਗੁਰੂ ਤੋਂ ਵਿਹੂਣਾਂ ਕੋਈ ਕਮਰਾ ,  ਅਕਾਲ ਤਖਤ ਦਾ ਸਿਧਾਂਤ ਨਹੀ ਬਣ ਸਕਦਾ। ਇਹ ਗਲ ਧੂੰਦਾ ਸਾਹਿਬ  ਅਤੇ ਕਾਲੇਜ ਵਰਗੇ ਡੇਰੇਦਾਰਾਂ ਨੂੰ ਸਮਝ ਕਿਥੋਂ ਆਉਣੀ ਸੀ,  ਜੋ ਡਾਲਰਾਂ ਲੲੀ ਦੋ ਦੋ ਕੌਡੀ ਦੇ ਪ੍ਰਮੋਟਰਾਂ ਦੇ ਪਿੱਛੇ ਲੱਗੇ ਰਹਿੰਦੇ ਹਨ । ਰਹੀ ਗਲ "ਘਰ ਬਹਿ ਜਾਂਣ ਦੀ"  ਉਹ ਵੀ ਸਾਫ ਕਰ ਦੇਣਾਂ ਚਾਂਉਦਾ  ਹਾਂ ਕਿ ਇਸ ਵਡੇਰੀ  ਉਮਰ ਵਿਚ ਵੀ ਪ੍ਰੋਫੇਸਰ ਸਾਹਿਬ ਘਰ ਨਹੀ ਬੈਠੇ ਹੋਏ। ਉਹ ਸਕੱਤਰੇਤ ਜੂੰਡਲੀ ਕੋਲੋਂ ਡਰ ਕੇ ਧੂੰਦਾ ਸਾਹਿਬ ਵਾਂਗ ਅਖੌਤੀ ਦਸਮ ਗ੍ਰੰਥ ਤੇ ਖਾਮੋਸ਼ ਨਹੀ ਹੋ ਗਏ । ਉਨ੍ਹਾਂ ਦੀ   ਉਮਰ ਵਿਚ  ਕਈ ਧੂੰਦੇ ਵਕਤ ਦੀ ਧੂੰਦ ਵਿਚ ਗਵਾਚ ਜਾਂਦੇ ਹਨ , ਘਰ ਬਹਿਣਾਂ ਤਾਂ ਦੂਰ ਦੀ ਗਲ ਹੈ । ਕਾਨਪੁਰ , ਨਾਗਪੁਰ ,ਬਰੇਲੀ , ਅਤੇ ਪੰਜਾਬ ਦੇ ਕਈ ਸ਼ਹਿਰਾਂ ਦੇ ਸੁਚੇਤ ਅਤੇ ਸੱਚ ਨਾਲ ਖੜੇ ਸਿੱਖ  ਉਂਨਾਂ ਦਾ ਹਰ ਵਰ੍ਹੇ ਭਾਰਤ ਆਉਣ ਲਈ  ਬੜੀ ਬੇਸਬਰੀ ਨਾਲ ,  ਇੰਤਜਾਰ ਕਰਦੇ ਹਨ । ਬੁਰਛਾ ਗਰਦਾਂ ਦੀ ਹਰ ਪ੍ਰਕਾਰ ਦੀ ਬੁਰਛਾਗਰਦੀ ਅਤੇ ਗੂੰਡਾਗਰਦੀ ਦਾ ਸਾਮ੍ਹਣਾਂ ਕਰਕੇ ਵੀ ਉਨ੍ਹਾਂ ਦੇ ਪ੍ਰੋਗ੍ਰਾਮ ਕਰਵਾਉਦੇ ਹਨ  ।  ਪ੍ਰੋਫੇਸਰ ਸਾਹਿਬ ਵਰਗਾ ਪੰਥ ਦਰਦੀ ਪ੍ਰਚਾਰਕ ਹੀ ਹੈ , ਜੋ ਇਸ ਵਡੇਰੀ ਉਮਰ ਵਿਚ ਵੀ  ਅਪਣੀ ਜਾਂਨ ਤੇ ਖੇਡ ਕੇ ਅਪਣੇ ਪ੍ਰੋਗ੍ਰਾਮਾਂ ਵਿਚ "ਬਾਬਰ ਨੂੰ ਜਾਬਰ" ਕਹਿਣ ਦੀ ਤਾਕਤ ਰਖਦਾ ਹੈ।
ਇੰਡਿਆਨਾਂ ਵਿਚ ਹੋਈ ਕਾਮਯਾਬ ਸਿੱਖ ਕਾਨਫਰੰਸ ਦੇ ਮਤੇ , ਜਾਗਰੂਕ ਤਬਕੇ ਲਈ  , ਇਕ ਮੁਕੱਮਲ ਅਜੇੰਡਾ ਸਾਬਿਤ ਹੋ ਸਕਦੇ ਨੇ , ਜੇ  ਆਪਸੀ ਮਤਭੇਦਾਂ ਨੂੰ ਭੁਲਾ ਕੇਸਾਰੇ ਪੰਥ ਦਰਦੀ , ਵਿਦਵਾਨ ਅਤੇ ਬੁਧਿਜੀਵੀ  ਹੁਣ ਇਕ ਮੰਚ ਤੇ ਆ ਜਾਂਣ ।ਵਾਹਿਗੁਰੂ ਰਹਿਮਤ ਕਰਣ।  
ਇੰਦਰਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.