ਗੁਰਬਾਣੀ ਦੇ ਪ੍ਰਚੱਲਤ ਅਤੇ ਨਵੀਨਤਮ ਸ਼ਬਦ ਅਰਥ (ਭਾਵ) ’ਚ ਬੁਨਿਆਦੀ ਅੰਤਰ ਨੂੰ ਸਮਝਣ ਦੀ ਜ਼ਰੂਰਤ (ਭਾਗ-3)
ਗੁਰਬਾਣੀ ਦੇ ਮੂਲ ਸਿਧਾਂਤ ‘ੴ’ ਨੂੰ ਖ਼ਤਮ ਕਰਨ ਦੀ ਸਾਜ਼ਸ਼
ਗੁਰੂ ਨਾਨਕ ਸਾਹਿਬ ਜੀ ਨੇ ਸਮਾਜਕ ਕੁਰੀਤੀਆਂ ’ਚ ‘ਨਿਰਮਲ ਪੰਥ’ ਦੀ ਆਰੰਭਤਾ; ੴ ਦੀ ਵਿਚਾਰਧਾਰਾ ਨਾਲ ਕੀਤੀ। ਜਦ ’ਤੋਂ ਇਹ ਵਿਲੱਖਣ ਤੇ ਨਿਰਾਲੀ ਆਰੰਭਤਾ ‘ੴ’ ਨਾਲ ਆਰੰਭ ਹੋਈ ਤਦ ’ਤੋਂ ਹੀ ਇਸ ਦੀ ਸਵਤੰਤਰ ਹੋਂਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵੀ ਹੁੰਦੀ ਰਹੀ ਹੈ। ਕੋਈ ਇਸ ਨੂੰ ਵੇਦਾਂ ਦਾ ਸੁਧਰਿਆ ਹੋਇਆ ਰੂਪ ਦੱਸ ਰਿਹਾ ਹੈ ਤੇ ਕੋਈ ਇਸ ਨੂੰ ਵੇਦਾਂਤ ਦਾ। ਕੋਈ ਇਸ ਨੂੰ ਨਵੀਨ ਢੰਗ ਨਾਲ ਵੀਚਾਰਦਾ ‘ਏਕੋ ੋ ੋ‘‘’ ਉਚਾਰਨ ਕਰਵਾਉਣ ਵੱਲ ਪ੍ਰੇਰ ਰਿਹਾ ਤੇ ਕੋਈ ਇਸ ਨੂੰ ਮੌਜੂਦਾ ਭਾਸ਼ਾ ਵਿਗਿਆਨ ਦੇ ਆਧਾਰ ਤੇ ‘ਏਕੋ’ ਦੱਸ ਰਿਹਾ ਹੈ। (ਯਾਦ ਰਹੇ, ਕਿ ਉਲਟੇ ਕੌਮੇ ਚਿੰਨ੍ਹ ਦੀ ਵਰਤੋਂ ‘ਓ’ ਅੱਖਰ ਦੀ ਅਨੰਤ ਆਵਾਜ਼ ਲਈ ਵਰਤਦੇ ਹਨ।) ਗੁਰੂ ਸਮੇਂ ਦੇ ਹਜ਼ੂਰੀ ਵਿਦਵਾਨਾਂ ਲਿਖਾਰੀਆਂ ਨੂੰ ਛੱਡ ਕੇ ਹਰ ਕੋਈ ਆਪਣੀ ਵਿਦਵਤਾ ਦੇ ਆਧਾਰ ’ਤੇ ਇਸ ਦੀ ਵਿਆਖਿਆ ਕਰਦਾ ਹੈ। ਪੁਰਾਤਨ ਖ਼ਿਆਲ ਦੇ ਵਿਦਵਾਨਾਂ ਨੇ ਪੁਰਾਤਨ ਢੰਗ ਨਾਲ ਇਸ ਦੀ ਸਵਤੰਤਰ ਹੋਂਦ ਨੂੰ ਸਵੀਕਾਰਿਆ ਸੀ ਤੇ ਨਵੀਨ ਵਿਦਵਾਨਾਂ ਨੇ ਇਸ ਨੂੰ ਨਵੀਨ ਵਿਦਿਆ ਦੇ ਨਾਮ ਦੇ ਆਧਾਰ ’ਤੇ ਵੀਚਾਰਿਆ। ਇਸ ਲੇਖ ਰਾਹ ‘ੴ’ ਦੇ ਨਵੀਨ ਢੰਗ ਨਾਲ ਕੀਤੇ ਜਾ ਰਹੇ ਪਾਠ ‘ਏਕੋ’ ਨੂੰ ਵੀਚਾਰਿਆ ਜਾਵੇਗਾ।
ਪੰਜਾਬ ਵਿੱਚ ਸੰਤਵਾਦ ਤੇ ਸਾਧਵਾਦ ਦਾ ਆਰੰਭ; ਅੰਗ੍ਰੇਜ਼ਾਂ ਦੁਆਰਾ ਰਾਜ ਸਥਾਪਤ ਕਰਨ ’ਤੋਂ ਬਾਅਦ ਹੋਇਆ ਇਸ ਸੰਤਵਾਦ ਤੇ ਸਾਧਵਾਦ ਨੂੰ ਅੰਗ੍ਰੇਜ਼ੀ ਹਕੂਮਤ ਦੀ ਪੂਰੀ ਸ਼ਹਿ ਸੀ। ਸੰਤਵਾਦ ਪੈਦਾ ਕਰਨ ਦਾ ਮੁੱਖ ਨਿਸ਼ਾਨਾ ਪੰਜਾਬ ਦੇ ਸਿੱਖਾਂ ਨੂੰ ‘ਸ਼ਬਦ’ ਗੁਰੂ ਦੀ ਵੀਚਾਰਧਾਰਾ ਨਾਲੋਂ ਤੋੜ ਕੇ ਸਰੀਰਕ (ਗੁਰੂ) ਪੂਜਾ ਨਾਲ ਜੋੜਨਾ ਸੀ। ਸੰਤਵਾਦ ਤੇ ਸਾਧਵਾਦ ਦੀ ਲੜੀ ਦੇ ਸੰਤਾਂ ਤੇ ਸਾਧਾਂ ਨੇ ਆਪਣੇ ਸਥਾਨਾਂ ਨੂੰ ਡੇਰੇ ਦੱਸਿਆ। ਇਹਨਾਂ ਡੇਰੇਵਾਲੇ ਸੰਤਾਂ ਤੇ ਸਾਧਾਂ ਵਿੱਚੋਂ ਹੀ ਇੱਕ ਡੇਰਾ ‘ਰਾਧਾਸਵਾਮੀ ਸਤਸੰਗ ਬਿਆਸ’। ਇਸ ਡੇਰੇ ਦੇ ਵਿਦਵਾਨਾਂ ਨੇ ਸਭ ’ਤੋਂ ਪਹਿਲਾ ੴ ਦਾ ਪਾਠ ‘ਏਕੋ’ ਕਰ ਦਿੱਤਾ ਕਿਉਂਕਿ ਇਸ ’ਤੋਂ ਪਹਿਲਾਂ ਇਤਿਹਾਸ ਵਿੱਚ ‘ਏਕੋ’ ਪਾਠ ਦੀ ਇਹ ਵੀਚਾਰ ਕਿਸੇ ਵੀ ਵਿਦਵਾਨ ਨੇ ਨਹੀਂ ਦੱਸੀ ਸੀ। ਡੇਰੇ ਦੇ ਸਾਧ ਵੈਦਿਕ ਮਤ ਦੇ ਚੰਗੇ ਗਿਆਤਾ ਸਨ। ਰਾਧਾ ਸੁਆਮੀਆਂ ਨੇ ਇਹ ਪਾਠ ਕੋਈ ਭਾਸ਼ਾ ਵਿਗਿਆਨ ਦੇ ਆਧਾਰ ’ਤੇ ਨਹੀਂ ਕੀਤਾ ਸੀ ਸਗੋਂ ਵੇਦਾਂਤ (ਉਪਨਿਸ਼ਦਾਂ) ਦੇ ਮੰਤ੍ਰ ‘ਏਕੋ ਬ੍ਰਹਮ ਦੁਤੀਆ ਨਾਸਿਤੀ’ ਨੂੰ ਮੁੱਖ ਰੱਖ ਕੇ ਕੀਤਾ ਸੀ। ਰਾਧਾ ਸੁਆਮੀਆਂ ਵੱਲੋਂ ੴ ਦਾ ਪਾਠ ‘ਏਕੋ’ ਦੇ ਕੇ ਇਹ ਸਿਧ ਕੀਤਾ ਗਿਆ ਕਿ ਗੁਰੂ ਨਾਨਕ ਜੀ ਨੇ ੴ ਦਾ ਸੰਕਲਪੀ ਚਿੰਨ੍ਹ ਸਵਤੰਤਰ ਅਨੁਭਵ ਨਹੀਂ ਲਿਆ ਸਗੋਂ ਵੇਦਾਂਤ ਦੇ ਮੰਤ੍ਰ ‘ਏਕੋ ਬ੍ਰਹਮ ਦੁਤੀਆ ਨਾਸਿਤੀ’ ਦੇ ‘ਏਕੋ’ਦਾ ਪੰਜਾਬੀ ਰੂਪਾਂਤਰ ‘1ਓ’ ਲਿਆ ਸੀ ਜਿਸ ਵਿੱਚ ਹਿੰਦੀ ਦੇ ‘ਏਕ’ ’ਤੋਂ ਗੁਰੂ ਨਾਨਕ ਨੇ ਪੰਜਾਬੀ ਦਾ ‘1’ ਤੇ ਹਿੰਦੀ ਦੀ ਮਾਤ੍ਰਾ ’ਤੋਂ ਪੰਜਾਬੀ ਦਾ ਸਵਰ ‘ਓ’ ਲਿਆ। ਯਾਦ ਰਹੇ, ਕਿ ਡੇਰੇ ਦੇ ਪ੍ਰਚਾਰਕਾਂ ਤੇ ਵਿਦਵਾਨਾਂ ਨੇ ਵੇਦਾਂਤ ਦੇ ਇਸ‘ਏਕੋ’ ਪਾਠ ਵਾਲੇ ਵੀਚਾਰ ਨੂੰ ਵਿਚਾਰਦੇ ਹੋਏ, ‘ੴ’ ਦਾ ਰੂਪ ‘1ਓ’ ਬਣਾ ਦਿੱਤਾ ਇਸ ਕਾਰਨ ਉਨ੍ਹਾਂ ਨੇ ੴ ਦੀ ਵੀਚਾਰ ਨਾ ਕਰਕੇ ‘1ਓ’ ਦੀ ਵੀਚਾਰ ਕੀਤੀ ਅਤੇ ‘ਓ’ ਅੱਖਰ ਦੀ ਉਪਰਲੀ ਲਕੀਰ ਹੀ ਖ਼ਤਮ ਕਰਕੇ ਇਸ ਦਾ ਉਚਾਰਣ‘ਏਕੋ’ ਕਰ ਦਿੱਤਾ। ਜਿਸ ਬਾਰੇ ਵਿਸਥਾਰ ’ਚ ਡੇਰੇ ਦੇ ਵਿਦਵਾਨ ਡਾ: ਟੀ. ਆਰ.ਸ਼ਿੰਗਾਰੀ ‘ਜਪੁ’ ਦੇ ਹਿੰਦੀ ਸਟੀਕ ਵਿੱਚ ਇਸ ਤਰ੍ਹਾਂ ਲਿਖ ਰਹੇ ਹਨ: ‘1ਓ’ ਗਣਿਤ ਦੇ ‘1’ (ਇੱਕ) ਅਤੇ ਗੁਰਮੁਖੀ ਵਰਣਮਾਲਾ ਦੇ ਪਹਿਲੇ ਅੱਖਰ ‘ਓ’(ਊੜਾ) ਦੇ ਮੇਲ ’ਤੋਂ ਬਣਿਆ ਹੈ। ‘1’ ਦਾ ਉਚਾਰਣ ‘ਏਕ’ ਜਾਂ ‘ਇਕ’ ਕਰਕੇ ਕੀਤਾ ਜਾਂਦਾ ਹੈ। ‘ਓ’-ਊੜਾ ਖੁੱਲਾ ਤੇ ਬਿੰਦੀ ’ਤੋਂ ਬਿਨਾ ਹੈ ਇਸ ਲਈ ਇਸ ਦਾ ਉਚਾਰਣ ‘1ਓ’ (ਏਕੋ ਜਾਂ ਇੱਕੋ) ਹੈ। ਲੋਕ ਆਪਣੀ ਰੁਚੀ ਅਤੇ ਧਾਰਨਾ ਅਨੁਸਾਰ ‘1ਓ’ ਦਾ ਉਚਾਰਨ ‘ਇਕ ਓਂ’, ‘ਇਕ ਓਮ’, ‘ਇੱਕ ਓਅੰਕਾਰ’ ਜਾਂ ‘ਓਅੰਕਾਰ’ ਦੇ ਰੂਪ ’ਚ ਕਰਦੇ ਹਨ। ਬਾਣੀ ਵਿੱਚ ਪ੍ਰਮਾਤਮਾ ਦੇ ਲਈ ‘ਇਕ ਓਅੰਕਾਰ’ ਅਤੇ ‘ਏਕੰਕਾਰ’ ਪਦ ਵੀ ਇਸਤੇਮਾਲ ਕੀਤਾ ਗਿਆ ਹੈ।‘ਓਅੰਕਾਰ’ ਪਦ ਪ੍ਰਮਾਤਮਾ ਦੇ ਰਚੇਤਾ ਦੇ ਰੂਪ ’ਚ ਪ੍ਰਗਟ ਹੋਣ ਦਾ ਸੂਚਕ ਹੈ। ‘1ਓ’ ਰਚਨਾ ’ਤੋਂ ਪਹਿਲਾਂ ਦੀ ਪੂਰਣ ਅਦਵੈਤ ਦੀ ਅਵਸਥਾ ਨੂੰ ਪ੍ਰਗਟ ਕਰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ:
‘‘ਅਸਤਿ ਏਕੁ ਦਿਗਰਿ ਕੁਈ॥ ਏਕ ਤੁਈ ਏਕ ਤੁਈ॥’’ (ਮ:1,143)
ਭਾਵ ਉਤਪਤੀ, ਪਾਲਣਾ ਤੇ ਵਿਨਾਸ਼ ਜੋ ਕੁਛ ਹੈ ਇਕ ’ਤੋਂ ਹੀ ਹੈ। ਅਨੇਕਤਾ ਦਾ ਮੂਲ ਹੀ ਇੱਕ ਹੈ ਜਾਂ ਅਨੇਕਤਾ; ਇੱਕ ਦਾ ਖੇਲ ਹੈ, ਉਹ ਜਦੋਂ ਚਾਹੇ ਇਸ ਖੇਲ ਨੂੰ ਆਪਣੇ ਵਿੱਚ ਸਮਾ ਕੇ ਅਨੇਕ ’ਤੋਂ ਇੱਕ ਹੋ ਸਕਦਾ ਹੈ
‘ਖੇਲੁ ਸੰਕੋਚੈ ਤਉ ਨਾਨਕ ਏਕੈ॥’’ (ਮ: 5,292)
(ਡਾ: ਟੀ. ਆਰ.ਸ਼ਿਗਾਰੀ)
ਵੀਚਾਰ: ਡਾ: ਟੀ. ਆਰ. ਸ਼ਿੰਗਾਰੀ ਗੁਰਬਾਣੀ ਦੀ ਲਿਖਤ ਅਨੁਸਾਰ ੴ ਦਾ ਸੰਪੂਰਣ ਰੂਪ ਨਾ ਵੀਚਾਰ ਕੇ ਕੇਵਲ ‘1’ ਤੇ ‘ਓ’ ਦਾ ਸੁਮੇਲ ਹੀ ‘ਏਕੋ’ ਦੇ ਪਾਠ ਦੇ ਰੂਪ ’ਚ ਵੇਖ ਰਹੇ ਹਨ (ਭਾਵ ‘1’ ’ਤੋਂ ‘ਏਕ’ ਅਤੇ ‘ਓ’ ’ਤੋਂ ਹੋੜਾ ‘ ੋ ’ ਭਾਵ ‘ਏਕੋ’) ਅਤੇ ਊੜੇ ਉਪਰਲੀ ਲਕੀਰ ਨੂੰ ਨਹੀਂ ਵੀਚਾਰ ਰਹੇ ਇਸ ਲਈ ਅਸੀਂ ‘1ਓ’ (ਭਾਵ ਅਧੂਰਾ ੴ) ਹੀ ਲਿਖਿਆ ਹੈ ਜੋ ਕਿ ਗੁਰਮਤਿ ਸਿਧਾਂਤਾਂ ਨੂੰ ਮੁੱਢੋਂ ਹੀ ਖ਼ਤਮ ਕਰਕੇ ਵੇਦਾਂਤ ਦੇ ਸਲੋਕ ‘ਏਕੋ ਬ੍ਰਹਮ ਦੁਤੀਆ ਨਾਸਿਤੀ’ਨੂੰ ਹੀ ਪੇਸ਼ ਕਰਨ ਦੀ ਕੋਝੀ ਸ਼ਰਾਰਤ ਹੈ।
‘ੴ’ ਸ਼ਬਦ ਦਾ ਉਕਤ ‘ਏਕੋ’ ਉਚਾਰਨ ਰਾਧਾਸਵਾਮੀ ਮੱਤ ਨੇ 100 ਸਾਲ ਪਹਿਲਾਂ ਕੀਤਾ ਸੀ ਜਿਸ ਨੂੰ ਕੁਝ ਨਵੀਨਤਮ ਸਿੱਖ ਵਿਦਵਾਨ ਵੀ ਇਉਂ ਵੀਚਾਰ ਰਹੇ ਹਨ:
(1). ਨਿਰਮਲ ਸਿੰਘ ਕਲਸੀ ਪਹਿਲੇ ਵਿਦਵਾਨ ਹਨ ਜਿਨ੍ਹਾਂ ਨੇ ਡੇਰਾ ਰਾਧਾ ਸਵਾਮੀ ਵੱਲੋਂ ਵੇਦਾਂਤ ਨੂੰ ਆਧਾਰ ਬਣਾ ਕੇ ੴ ਦੇ ਦਿੱਤੇ ਪਾਠ ‘ਏਕੋ’ ਨੂੰ ਨਵੀਨ ਵਿਗਿਆਨ ਰੰਗਤ ਦੇ ਕੇ ਇੱਕ ਕਿਤਾਬ ‘ਬੀਜ ਮੰਤ੍ਰ ਦਰਸ਼ਨ’ ਲਿਖ ਦਿੱਤੀ, ਜਿਸ ਵਿੱਚ ਆਪ ਨੇ ੴ ਦਾ ਪਾਠ ‘ਏਕੋ ੋ ੋ‘‘’ ਅਤੇ ਸੰਖੇਪ ਪਾਠ‘ਇਕੋ’ ਦੇ ਦਿੱਤਾ ਭਾਵ ‘ੴ ਦਾ ਉਚਾਰਣ ਬਣਦਾ ਹੈ ‘ਇਕ + ੋ ੋ ‘‘ ’। (ਯਾਦ ਰਹੇ, ਨਿਰਮਲ ਸਿੰਘ ਨੇ ਚਿੰਨ੍ਹ ਦੀ ਵਰਤੋਂ ‘ਓ’ ਅੱਖਰ ਦੀ ਅਨੰਤ ਆਵਾਜ਼ ਲਈ ਵਰਤਿਆ ਹੈ।) ਭਾਵ ‘ਇਕ’ ਅੱਖਰ ਦੇ ਉਪਰ ਜੋ ਹੋੜੇ ਦੀ ਮਾਤ੍ਰਾ ਹੈ ਉਸ ਨੂੰ ਲੰਬਿਆਂ ਹੀ ਲੰਬਿਆਂ ਕਰਕੇ ਪੜ੍ਹਨਾ। (‘ਬੀਜ ਮੰਤ੍ਰ ਦਰਸ਼ਨ’-ਪੰਨਾ 28, ਲੇਖਕ ਸ. ਨਿਰਮਲ ਸਿੰਘ ਕਲਸੀ)
ਵੀਚਾਰ: ਸ. ਨਿਰਮਲ ਸਿੰਘ ਜੀ ਨੇ ਉਕਤ ੴ ਦੇ ਦੋ ਉਚਾਰਨ ਦਿੱਤੇ ਹਨ। ਇਕ ‘ਇਕੋ ੋ ੋ ਤੇ ਦੂਜਾ ‘ਇਕੋ’। ਉਚਾਰਣ ‘ਇਕੋ ੋ ੋ ਗੁਰਮਤਿ ਦੇ ਅਨੁਸਾਰ ਨਹੀਂ ਬਲਕਿ ਵੈਦਿਕ ਵਿਦਵਤਾ ਅਨੁਸਾਰ ਓਮ ਦੇ ਲੰਮੇ ਉਚਾਰਣ ‘ਓਓਓਮ’ ਦੇ ਆਧਾਰ ’ਤੇ ਹੈ, ਜਿਸ ਨੂੰ ਜੋਗੀਆਂ ਦੁਆਰਾ ਸਾਧਨਾ ਲਈ ਵਰਤਿਆ ਜਾਂਦਾ ਹੈ। ਦੂਸਰਾ ਅਸਲ ਸ੍ਵਰੂਪ ੴ ਨੂੰ ਬਦਲ ਕੇ ‘1ਓ’ ਭਾਵ ‘ਇੱਕੋ’ ਦਿੱਤਾ ਗਿਆ ਹੈ, ਜੋ ਕਿ ਰਾਧਾ ਸੁਵਾਮੀ ਡੇਰੇ ਦੇ ਆਧਾਰ ’ਤੇ ਹੀ ਬਹੁਤਾ ਅੰਤਰ ਨਹ। ਗੁਰਬਾਣੀ ਵਿੱਚ ਕਿਤੇ ਵੀ ੴ ਨੂੰ ‘1ਓ’ ਦੇ ਰੂਪ ’ਚ ਨਹੀਂ ਵੀਚਾਰਿਆ ਗਿਆ । ਗੁਰਬਾਣੀ ’ਚ ਸਬਦਾਂ ਨੂੰ ਲਮਕਾ ਕੇ ਪੜ੍ਹਨ ਦੀ ਸੇਧ ਕਿਤੇ ਨਹੀਂ ਮਿਲਦੀ । ਇਹ ਵੈਦਿਕ ਮਤ ਦੇ ਯੋਗੀਆਂ ਦੀ ਸੋਚ ਹੈ ਜਿਸ ਰਾਹ ਲੰਮਾ ਸਾਹ ਲੈ ਕੇ ‘ਓਮ’ਸ਼ਬਦ ਦਾ ਅਭਿਆਸ ਕਰਨ ਦੀ ਹਦਾਇਤ ਹੈ।
(2). ਸ. ਦਵਿੰਦਰ ਸਿੰਘ ਚਾਹਲ ਅਨੁਸਾਰ ੴ ਦਾ ਉਚਾਰਨ ‘ਏਕ ਓ ਬੇਅੰਤ ਜਾਂ ਅਨੰਤ’ ( ) ਹੈ। ਇਨ੍ਹਾਂ ਨੇ ਇੱਥੇ ਨਵਾਂ ਭੰਬਲਭੂਸਾ ਪਾ ਦਿੱਤਾ ਜੋ ‘ਏਕ ਓ ਬੇਅੰਤ ਜਾਂ ਅਨੰਤ’ ਦੇ ਰੂਪ ’ਚ । ਇਸ ਦੇ ਅਰਥ ਕਰੀਏ ਤਾਂ ‘ਇਕ ਓ ਬੇਅੰਤ ਹੈ’ ਮਹਾਨ ਕੋਸ਼ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ‘ਓ’ ਦੇ ਅਰਥ ‘ਓਅੰ’ ਕੀਤੇ ਹਨ ਤੇ ਇਸ ਤਰ੍ਹਾਂ ਚਾਹਲ ਵੱਲੋਂ ਦਿੱਤੇ ਪਾਠ ‘ਏਕ ਓ ਬੇਅੰਤ ਜਾਂ ਅਨੰਤ’ ਦੇ ਅਰਥ ਬਣਦੇ ਹਨ ‘ਇਕ ਓਅੰ (ਓਮ) ਬੇਅੰਤ ਹੈ।’ ਸ. ਦਵਿੰਦਰ ਸਿੰਘ; ਭਾਈ ਗੁਰਦਾਸ ਜੀ ’ਤੇ ਵੀ ਉਟੰਕਣ (ਦੋਸ਼) ਲਗਾਉਂਦਿਆਂ ਲਿਖ ਰਹੇ ਹਨ ਕਿ ਉਨ੍ਹਾਂ ਨੇ ਮੂਲ ਮੰਤ੍ਰ ਦੀ ਵਿਆਖਿਆ ਕਰਦਿਆਂ ੴ ਦਾ ਪਾਠ ‘ਇਕ ਓਅੰਕਾਰ’ ਲਿਖ ਕੇ ਗ਼ਲਤੀ ਕੀਤੀ ਜਿਵੇਂ ਕਿ ‘ਏਕਾ ਏਕੰਕਾਰੁ ਲਿਖਿ ਦੇਖਾਲਿਆ। ਊੜਾ ਓਅੰਕਾਰੁ ਪਾਸਿ ਬਹਾਲਿਆ। ਸਤਿਨਾਮੁ ਕਰਤਾਰ ਨਿਰਭਉ ਭਾਲਿਆ। ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ॥’ (ਭਾਈ ਗੁਰਦਾਸ ਜੀ, ਵਾਰ 3 ਪਉੜੀ 15) ਭਾਵ:- ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਅਦੁੱਤੀ ਚਿੰਨ੍ਹ ਏਕੰਕਾਰ (ੴ ) ਦਾ ਏਕਾ (1) ਲਿਖ ਕੇ ਵਿਖਾਇਆ ਤੇ ਫਿਰ ਇਸ ਏਕੇ ਨਾਲ, ਓਅੰਕਾਰ ਦੇ ਖੁੱਲ੍ਹੇ ਮੂੰਹ ਵਾਲਾ ਊੜਾ (ਓ) ਬਹਾ ਦਿੱਤਾ। ਇੱਕ ਹੋਰ ਥਾਂ ਵੀ ਭਾਈ ਸਾਹਿਬ ਲਿਖ ਰਹੇ ਹਨ ਕਿ ‘ਏਕੰਕਾਰ, ਇਕਾਂਗ ਲਿਖਿ, ੳੂੜਾ ਓਅੰਕਾਰ ਲਿਖਾਇਆ।’ (ਵਾਰ 39, ਪਉੜੀ 1) (ਸ. ਦਵਿੰਦਰ ਸਿੰਘ ਚਾਹਲ)
(3). ਸ. ਇਕਬਾਲ ਸਿੰਘ ਢਿੱਲੋਂ ‘ੴ’ ਦੀ ਬਣਤਰ ’ਤੇ ਹੀ ਸ਼ੰਕੇ ਖੜ੍ਹੇ ਕਰ ਰਿਹਾ ਹੈ ਤੇ ਲਿਖ ਰਿਹਾ ਹੈ ਕਿ: ‘ਉਂਞ ਪਹਿਲੇ ਪੰਜ ਸਿੱਖ ਗੁਰੂਆਂ ਵਿੱਚੋਂ ਕਿਸੇ ਦੀ ਵੀ ਕੋਈ ਹੱਥ-ਲਿਖਤ ਉਪਲਬਧ ਨਹੀਂ ਰਹੀ। ਬਾਅਦ ਦੇ ਸਮੇਂ ਦੀਆਂ ਹੱਥ-ਲਿਖਤਾਂ ਦੇ ਸਿੱਖ ਗੁਰੂਆਂ ਨਾਲ ਸਬੰਧਤ ਕਰਨ ਬਾਰੇ ਹਾਲੇ ਤੱਕ ਕੋਈ ਅੰਤਿਮ ਨਿਰਣਾ ਨਹੀਂ ਲਿਆ ਜਾ ਸਕਿਆ। ਸੋ, ਇੱਕ ਪਾਸੇ ਤਾਂ ਇਹ ਕਿਆਸ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਨਾਨਕ ਜੀ ਨੇ ਆਪਣੀ ਕਲਮ ਨਾਲ ਲ਼ਿਖਣ ਵੇਲੇ‘ੴ’ ਨੂੰ ਕਿਸ ਰੂਪ ’ਚ ਲਿਖਿਆ ਸੀ ਭਾਵ ਉਹਨਾਂ ਨੇ ਊੜੇ ਦੇ ਸੱਜੇ ਪਾਸੇ ਕੋਈ ਲੰਬੀ ਲਕੀਰ ਜੋੜੀ ਵੀ ਸੀ, ਕਿ ਨਹੀਂ।’ (ਸ. ਇਕਬਾਲ ਸਿੰਘ ਢਿੱਲੋਂ)
ਵੀਚਾਰ: ਇਕਬਾਲ ਸਿੰਘ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਣਾਏ ੴ ਦੀ ਬਣਤਰ ’ਤੇ ਹੀ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਪਰ ਜਿੰਨ੍ਹੇ ਵੀ ਪੁਰਾਤਨ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਹਸਤ ਲਿਖਤ ਸਰੂਪ ਮਿਲਦੇ ਹਨ ਉਹਨਾਂ ਸਾਰਿਆਂ ’ਚੴ ਦੀ ਬਣਤਰ ‘ਓ’ ਨਾਲ ਉਪਰ ਇੱਕ ਹੋਰ ਲੰਮੀ ਲਕੀਰ ਵੀ ਮੌਜੂਦ ਹੈ। ਇਸ ਦੇ ਬਾਵਜੂਦ ਵੀ ਇਕਬਾਲ ਸਿੰਘ ‘ੴ’ ਦਾ ਸਰੂਪ ਵਿਗਾੜ ਕੇ ‘1ਓ’ ਵੀਚਾਰਦਾ ਹੋਇਆ ਇੰਝ ਲਿਖਦਾ ਹੈ: ‘ਇੱਥੇ ਇਹ ਸਵਾਲ ਸੁਭਾਵਕ ਹੀ ਸਾਹਮਣੇ ਆ ਜਾਂਦਾ ਹੈ ਕਿ ਜੇਕਰ ਗੁਰੂ ਨਾਨਕ ਜੀ ਨੇ ‘ਜਪੁ’ ਬਾਣੀ ਦਾ ਪਹਿਲਾ ਸ਼ਬਦ-ਰੂਪ ‘ਇੱਕੋ’ ਜਾਂ ‘ਏਕੋ’ ਦੇ ਤੌਰ ’ਤੇ ਸੋਚਿਆ ਸੀ ਤਾਂ ਉਹਨਾਂ ਨੂੰ ਕੀ ਲੋੜ ਸੀ ਇਸ ਨੂੰ ‘1ਓ’ ਦਾ ਰੂਪ ਦੇਣ ਦੀ? ... ਅਜੋਕੀ ਕੋਈ ਵੀ ਲਿਖਤ ’ਚ ਅਸੀਂ ਕਿਸੇ ਸ਼ਬਦ ਦੇ ਅਰਥਾਂ ਵੱਲ ਪਾਠਕ ਦਾ ਧਿਆਨ ਖਿੱਚਣ ਹਿਤ ਉਸ ਸ਼ਬਦ ਨੂੰ ਅੰਡਰਲਾਈਨ ਕਰ ਦਿੰਦੇ ਹਾਂ, ਉਸ ਨੂੰ ਗੂੜ੍ਹਾ ਕਰ ਦਿੰਦੇ ਹਾਂ, ਜਾਂ ਉਸ ਦੀ ਸਿਆਹੀ ਨੂੰ ਵਿਸ਼ੇਸ਼ ਰੰਗ ਦੇ ਦਿੰਦੇ ਹਾਂ, ਉਸ ਦੀ ਪਿੱਠ-ਭੂਮੀ ਨੂੰ ਵਿਸ਼ੇਸ਼ ਰੰਗ ਦੇ ਦਿੰਦੇ ਹਾਂ, ਜਾਂ ਉਸ ਨੂੰ ਪੁੱਠੇ ਕੌਮਿਆਂ ’ਚ ਬੰਦ ਕਰ ਦਿੰਦੇ ਹਾਂ ਕਿਉਂਕਿ ਗੁਰੂ ਜੀ ਪ੍ਰਭੂ ਦੇ ‘ਕੇਵਲ ਇੱਕ’ ਹੋਣ ਦੇ ਗੁਣ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹੋਏ ਪਾਠਕਾਂ ਦਾ ਧਿਆਨ ਇਸ ਪਾਸੇ ਵੱਲ ਖਿੱਚਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ‘ਇਕ/ਏਕ’ ਨੂੰ ਹਿੰਦਸੇ ਦਾ ਰੂਪ ਦੇ ਦਿੱਤਾ ਅਤੇ ਇਸ ਨਾਲ ਆਉਣ ਵਾਲੀ ਸਵੱਰ-ਧੁਨੀ ਲਈ ਖੁਲ੍ਹੇ ਊੜੇ ਦਾ ਪ੍ਰਯੋਗ ਕਰ ਲਿਆ। (ਸ. ਇਕਬਾਲ ਸਿੰਘ ਢਿਲੋਂ)
ਵੀਚਾਰ: ਇਕਬਾਲ ਸਿੰਘ ਅਨੁਸਾਰ ‘ੴ ’ ਦਾ ਸਰੂਪ ‘1ਓ’ ਅਤੇ ਉਚਾਰਨ ਰਾਧਾ ਸੁਆਮੀਆਂ ਵਾਲਾ ਹੀ ‘ਏਕੋ’ ਸਹੀ ।
(4). ਸ. ਸਰਜੀਤ ਸਿੰਘ ਸੰਧੂ (ਸਾਬਕਾ ਪ੍ਰੋ: ਗੁਰੂ ਨਾਨਕ ਦੇਵ ਯੁਨੀਵਰਸਿਟੀ, ਅੰਮ੍ਰਿਤਸਰ): ਆਪ ਜੀ ਆਪਣੇ ਲੇਖ ‘ੴ : ਇੱਕੋਓ* ਜਾਂ 1ਓਅੰਕਾਰ’ ਵਿੱਚ ੴ ਦੀ ਵੀਚਾਰ ਕਰਦੇ ਲਿਖਦੇ ਹਨ: ‘ਸ਼ਬਦ ਅਤੇ ਚਿੰਨ੍ਹ ੴ ਵਿੱਚ ਸਮੋਏ ਬਹੁਪੱਖੀ ਅਰਥਾਂ ਨੂੰ ਉਜਾਗਰ ਕਰਨ ਲਈ ਸਬੂਤ ਹੇਠ ਦਿੱਤੇ ਗੁਰਬਾਣੀ ਦੇ ਸਲੋਕਾਂ ਵਿੱਚ ਮਿਲਦੇ ਹਨ ‘
‘ਸੰਕਟਿ ਨਹੀ ਪਰੈ, ਜੋਨਿ ਨਹੀ ਆਵੈ, ਨਾਮੁ ਨਿਰੰਜਨ ਜਾ ਕੋ ਰੇ॥
ਕਬੀਰ ਕੋ ਸੁਆਮੀ ਐਸੋ ਠਾਕੁਰੁ, ਜਾ ਕੈ ਮਾਈ ਨ ਬਾਪੋ ਰੇ॥ (339),
ਕਹਤ ਨਾਮਦੇਉ ਹਰਿ ਕੀ ਰਚਨਾ, ਦੇਖਹੁ ਰਿਦੈ ਬਿਚਾਰੀ॥
ਘਟ ਘਟ ਅੰਤਰਿ ਸਰਬ ਨਿਰੰਤਰਿ, ਕੇਵਲ ਏਕੁ ਮੁਰਾਰੀ॥ (485),
ਤੂੰ ਆਦਿ ਪੁਰਖ ਅਪਰੰਪਰੁ ਕਰਤਾ, ਤੇਰਾ ਪਾਰੁ ਨ ਪਾਇਆ ਜਾਇ ਜੀਉ॥
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ, ਸਭ ਮਹਿ ਰਹਿਆ ਸਮਾਇ ਜੀਉ॥ (448) ਆਦਿ।
ਇਨ੍ਹਾਂ ਸਲੋਕਾਂ ’ਚ ੴ (ਇਕੋਓ) ਦਾ ਕੋਈ ਮਾਤਾ-ਪਿਤਾ ਨਹੀਂ ਹੈ ਅਤੇ ਜੂਨਾਂ ’ਚ ਨਹੀਂ ਆਉਂਦਾ। ਇਸ ’ਤੋਂ ਸਪਸ਼ਟ ਹੈ ਕਿ ਸਿੱਖ ਧਰਮ ’ਚ ਅਵਤਾਰਵਾਦ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ। ‘ਇੱਕਓ’ ਸਭ ’ਚ ਮੌਜੂਦ ਹੈ। ਇਸ ’ਤੋਂ ਉੱਚੀ ਅਤੇ ਨੀਵੀਂ ਜਾਤੀ ’ਚ ਜਨਮ ਲੈਣ ਦਾ ਮਸਲਾ ਖ਼ਤਮ ਹੋ ਜਾਂਦਾ ਹੈ। ਇਸ ਸੰਸਾਰ ’ਚ ਸਭ ਕੁਝ ‘ਇੱਕਓ’ ਦਾ ਹੀ ਬਣਾਇਆ ਹੋਇਆ ਹੈ ਅਤੇ ਉਸ ਦੇ ਰਹਿਮ ਅਤੇ ਮਿਹਰ ਵਿੱਚ ਵਿਚਰ ਰਿਹਾ ਹੈ। ‘ਇੱਕਓ’ ਦੀ ਕੋਈ ਕੁਲ ਨਹੀਂ। ਇਨ੍ਹਾਂ ਕੁਝ ਕੁ ਉਦਾਹਰਨਾਂ ਰਾਹੀਂ ਸਿੱਖ ਧਰਮ ਵਿਚ ‘ਇੱਕਓ’ ਬਾਰੇ ਹੋਰ ਧਰਮਾਂ ਨਾਲੋਂ ਵੱਖਰੀ ਸੋਚ ਸਪਸ਼ਟ ਹੋ ਜਾਂਦੀ ਹੈ। ਗੁਰਬਾਣੀ ਵਿੱਚ ਹੋਰ ਬਹੁਤ ਮਿਸਾਲਾਂ ਮਿਲਦੀਆਂ ਹਨ ਜੋ ਸਿੱਖ ਧਰਮ ਦੀ ਵਿਲੱਖਣਤਾ ਦਾ ਸਬੂਤ ਪੇਸ਼ ਕਰਦੀਆਂ ਹਨ। ਮੁੱਕਦੀ ਗੱਲ ਸਿੱਖ ਧਰਮ ਦਾ ‘ਇੱਕਓ’, ੴ , ਬਹੁ ਪੱਖੀ ਅਰਥਾਂ ਦਾ ਚਿੰਨ੍ਹ ਅਤੇ ਅਣਗਿਣਤ ਖੂਬੀਆਂ ਦਾ ਖਜ਼ਾਨਾ ਹੈ। ‘ਇੱਕਓ’ ਬਾਰੇ ਵੀਚਾਰ ਦੇ ਪਸਾਰ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। (ਸ. ਸਰਜੀਤ ਸਿੰਘ ਸੰਧੂ)
ਵੀਚਾਰ: ਸ. ਸਰਜੀਤ ਸਿੰਘ ਨੇ ‘1’ ਅੱਖਰ ਨੂੰ ਇੱਕ ਮੰਨਿਆ ਅਤੇ ‘ਓ’ ਅੱਖਰ ਨੂੰ ਇੱਕ ਦੇ ਨਾਲ ਮਿਲਾ ਕੇ ਪੜ੍ਹਨ ਦਾ ਸੰਕੇਤ ‘ਇੱਕਓ’ ਕਰ ਦਿੱਤਾ ਪਰ ‘ਓ’ ਅੱਖਰ ਨੂੰ ਲੱਗਿਆ ਉਪਰਲਾ ‘ਕਾਰ’ ਦਾ ਚਿੰਨ੍ਹ ਰਾਧਾ ਸੁਆਮੀਆਂ ਵਾਂਗ ਇਸ ਨੇ ਵੀ ਨਹ ਵੀਚਾਰਿਆ, ਨਹ ਮੰਨਿਆ।
ਇਹਨਾਂ ਤਰਕ ਗਿਆਨੀਆਂ ਦੀਆਂ ਕਿਤਾਬਾਂ ਪੜ੍ਹ ਕੇ ਅਜੋਕੇ ਪ੍ਰਚਾਰਕ ਤੇ ਲਿਖਾਰੀ ਵੀ ਇਸ ਤਰ੍ਹਾਂ ਹੀ ‘ੴ’ ਦਾ ਉਚਾਰਨ ਕਰਨ ਦੀ ਸਲਾਹ ਸਿੱਖ ਸੰਗਤਾਂ ਨੂੰ ਦੇ ਰਹੇ ਹਨ ਜਿਵੇਂ ਕਿ:
(1). ਸ. ਜੋਗਿੰਦਰ ਸਿੰਘ ਰੋਜ਼ਾਨਾ ਸਪੋਕਸਮੈਨ ਦਾ ਸੰਪਾਦਕ ਆਪਣੀ ਕਿਤਾਬ ‘ਸੋ ਦਰੁ ਤੇਰਾ ਕੇਹਾ’ ਦੇ ਪੰਨਾ 27 ’ਤੇ ੴ ਦੀ ਵੀਚਾਰ ਕਰਦਾ ਰਾਧਾਸਵਾਮੀਆਂ ਵੱਲੋਂ ਵੇਦਾਂਤ ਦੇ ਮੰਤ੍ਰ ‘ਏਕੋ ਬ੍ਰਹਮ ਦੁਤੀਆ ਨਾਸਤੀ’ ਨੂੰ ਆਧਾਰ ਬਣਾ ਕੇ ਦਿੱਤੇ ਪਾਠ ‘ਏਕੋ’ ਨੂੰ ਸਹੀ ਦੱਸ ਰਿਹਾ ਹੈ। ਭਾਈ ਗੁਰਦਾਸ ਜੀ ਨੂੰ ਗ਼ਲਤ ਸਾਬਤ ਕਰ ਰਿਹਾ ਹੈ ਤੇ ੴ ਦੀ ਵੀਚਾਰ ਕਰਦਾ ਲਿਖ ਰਿਹਾ ਹੈ: ਡਾ: ਟੀ. ਆਰ. ਸ਼ਿੰਗਾਰੀ ਦੀ ਲਿਖੀ ਜਪੁ ਜੀ ਦੀ ਵਿਆਖਿਆ ਰਾਧਾ ਸੁਆਮੀ ਸਤਿਸੰਗ ਵਾਲਿਆਂ ਨੇ ਪ੍ਰਕਾਸ਼ਤ ਕੀਤੀ ਹੈ। ਉਸ ਵਿੱਚ ਡਾ: ਸ਼ਿੰਗਾਰੀ ਲਿਖਦੇ ਹਨ: 1 ਦਾ ਉਚਾਰਣ ‘ਇਕ’ ਜਾਂ ‘ਏਕ’ ਕਰ ਕੇ ਕੀਤਾ ਜਾਂਦਾ ਹੈ। ਏਥੇ ਖੁੱਲ੍ਹਾ ਊੜਾ ਓ ਬਿੰਦੀ ’ਤੋਂ ਬਿਨਾ ਹੈ, ਇਸ ਲਈ ਉਚਾਰਨ ‘ਏਕੋ’ (1ਓ) ਬਣਦਾ ਹੈ।
ਬਾਬਾ ਨਾਨਕ ਅਪਣੀ ਬਾਣੀ ਵਿੱਚ ਇਸ ‘ਏਕੋ’ ਦੀ ਹੀ ਗੱਲ ਕਰਦੇ ਹਨ, ਹੋਰ ਕਿਸੇ ਦੀ ਨਹੀਂ: ‘
‘ਸਾਹਿਬ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥’’ (ਮ:1, 350)
ਪਹਿਲੀ ਵਾਰ ਸ਼ਾਇਦ ਭਾਈ ਗੁਰਦਾਸ ਨੇ ੴ ਦਾ ਉਚਾਰਣ ‘ਇਕ ਓਅੰਕਾਰ’ ਦਿੱਤਾ ਜੋ ਅੱਜ ਪ੍ਰਚੱਲਤ ਹੈ ਤੇ ਜਿਸ ਨੂੰ ਵਿਦਵਾਨ ਲੋਕ ਸਹੀ ਨਹੀਂ ਮੰਨ ਰਹੇ ਕਿਉਂਕਿ ਇਹ ਉਚਾਰਣ, ‘ੴ’ ਦੇ ਸਹੀ ਅਰਥ ਸਮਝਣ ਵਿੱਚ ਰੁਕਾਵਟ ਖੜ੍ਹੀ ਕਰਦਾ ਹੈ।
ਪਰ ਚੰਗੀ ਗੱਲ ਇਹੀ ਹੈ ਕਿ ਹੁਣ ਕੁੱਝ ਵਿਦਵਾਨਾਂ ਨੇ ਪੂਰੀ ਗੰਭੀਰਤਾ ਨਾਲ ਇਸ ਪਾਸੇ ਵੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਨਜ਼ਰ ਵਿੱਚ ੴ ਨੂੰ ਕੇਵਲ ਤੇ ਕੇਵਲ ‘ਏਕੋ’ ਦੇ ਅਰਥ ਵਿਚ ਲਿਆ ਜਾ ਸਕਦਾ ਹੈ ਤੇ ਇਸ ਦਾ ਉਚਾਰਨ ਵੀ ‘ਏਕੋ’ ’ਤੋਂ ਬਿਨ੍ਹਾਂ ਕੋਈ ਹੋਰ ਨਹੀਂ ਹੋ ਸਕਦਾ। (ਸ. ਜੋਗਿੰਦਰ ਸਿੰਘ, ਸੰਪਾਦਕ ਰੋਜ਼ਾਨਾ ਸਪੋਕਸਮੈਨ)
ਵੀਚਾਰ: ਸ. ਜੋਗਿੰਦਰ ਸਿੰਘ ਦੀ ਆਪਣੀ ਕੋਈ ਖੋਜ ਨਹੀਂ, ਕੇਵਲ ਰਾਧਾਸਵਾਮੀਆ ਵੱਲੋਂ ਵੇਦਾਂਤ ਦੇ ਪ੍ਰਭਾਵ ਹੇਠ ਦਿੱਤੇ ੴ ਦੇ ਪਾਠ ‘ਏਕੋ’ ਨੂੰ ਹੀ ਸਿਧ ਕਰਨ ਲਈ ਸਾਰੇ ਉਹ ਤਰਕ ਗਿਆਨੀ ਇਕੱਠੇ ਕਰ ਲਏ ਜੋ ਇਸ ਦੀ ਵੀਚਾਰ ਨਾਲ ਸਹਿਮਤ ਸਨ। ਸ. ਜੋਗਿੰਦਰ ਸਿੰਘ; ਭਾਈ ਗੁਰਦਾਸ ਜੀ ਦੁਆਰਾ ਕੀਤੀ ‘ੴ’ ਦੇ ਉਚਾਰਨ ਵਾਲੀ ਵੀਚਾਰ ਨੂੰ ਰੱਦ ਕਰ ਰਿਹਾ ਜਦਕਿ ਪੰਜਵੇਂ ਪਾਤਿਸ਼ਾਹ ਜੀ ਦੇ ਸਮਕਾਲੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਹੀ ਸਨ ਪਰ ਜੋਗਿੰਦਰ ਸਿੰਘ ਉਨ੍ਹਾਂ ਦੀ ਸੋਚ ਨੂੰ ਸਹੀ ਤੇ ਯੋਗ ਕਦਮ ਮੰਨ ਰਿਹਾ ਜੋ ਭਾਈ ਗੁਰਦਾਸ ਜੀ ਦੇ ਵੀਚਾਰਾਂ ਨੂੰ ਰੱਦ ਕਰ ਰਹੇ ਹਨ।
(2). ਸ. ਇੰਦਰ ਸਿੰਘ ‘ਘੱਗਾ’ (ਸਾਬਕਾ ਅਧਿਆਪਕ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਧਿਆਣਾ) ਇਸ ਨੇ ੴ ਦੀ ਵੀਚਾਰ ਕਰਦਿਆਂ ਆਪਣੇ ਲੇਖ ਵਿੱਚ ਲਿਖਿਆ ਹੈ ਕਿ: ‘ਭਾਵੇਂ ਅਗੇਤਰ ਵਿੱਚ (ਇੱਕ) ਲਿਖ ਕੇ ਗੁਰੂ ਨੇਓਅੰਕਾਰ ਦੇ ਤਿੰਨ ਦੇਵਾਂ ਵਾਲੀ ਤਿਕੜੀ ਦਾ ਖਾਤਮਾ ਕੀਤਾ ਹੈ। ਅਸਲ ਵਿੱਚ ਇਹ ਊੜਾ ਖੁੱਲੇ ਮੂੰਹ ਵਾਲਾ (ਓ) ਸੀ। ਇਸ ਦੇ ਅੱਗੇ ਏਕਾ ਲਾ ਕੇ ਜਦੋਂ ਆਮ ਪੰਜਾਬੀ ਵਿੱਚ ਉਚਾਰਣ ਕਰਾਂਗੇ ਤਾਂ ਬਣੇਗਾ ‘ਏਕੋ’ (1+ਓ)। ਇਹ ‘ਕਾਰ ਵਾਲਾ ਬ੍ਰਾਹਮਣ’ ਸਿੱਖਾਂ ਪਿਛੇ ਚਿੱਪਕ ਗਿਆ ਹੈ। ਇਸ ਕਾਰ ਨੂੰ ਉਤਾਰ ਕੇ ‘ਇਕੋ’ ਨੂੰ ਅਪਣਾ ਕੇ ਹੀ ਸਿੱਖ ਪੰਥ ਵੈਦਿਕ ਪ੍ਰੰਪਰਾਵਾਂ ’ਤੋਂ ਮੁਕਤ ਹੋ ਸਕੇਗਾ। (ਸ. ਇੰਦਰ ਸਿੰਘ ‘ਘੱਗਾ’)
ਵੀਚਾਰ: ਸ. ਇੰਦਰ ਸਿੰਘ ਘੱਗਾ ਨੇ ਜਿੱਥੇ ‘ੴ’ ਦਾ ਰੂਪ ਬਦਲ ਕੇ ਰਾਧਾਸੁਆਮੀਆਂ ਵਾਂਗ ‘1ਓ’ ਦੇ ਉਚਾਰਨ ਨੂੰ ‘ਏਕੋ’ ਸਹੀ ਮੰਨਿਆ ਉੱਥੇ ‘ਕਾਰ ਵਾਲਾ ਬ੍ਰਾਹਮਣ ਸਿੱਖਾਂ ਪਿੱਛੇ ਚਿਪਕ ਗਿਆ ਹੈ’ ਲਿਖ ਕੇ, ਸ਼ਬਦੀ ਵੀਚਾਰ ਨਾ ਦੇ ਕੇ, ਸ਼ਬਦ ਪ੍ਰਤੀ ਈਰਖਾ ਦਾ ਭਾਵ ਪ੍ਰਗਟ ਕੀਤਾ ਹੈ। ਗੁਰਬਾਣੀ ’ਚ ਹਰ ਥਾਂ ਸ਼ਬਦ ਵੀਚਾਰ ਨੂੰ ਮਹੱਤਵ ਦਿੱਤਾ ਗਿਆ ਹੈ ਜਿਵੇਂ ਕਿ ‘
‘ਡਿਠੈ ਮੁਕਤਿ ਨ ਹੋਵਈ, ਜਿਚਰੁ ਸਬਦਿ ਨ ਕਰੇ ਵੀਚਾਰੁ॥’’(ਮ: 3/594) ਅਤੇ ‘
‘ਸਭਸੈ ਊਪਰਿ, ਗੁਰ ਸਬਦੁ ਬੀਚਾਰੁ॥’’(ਮ:1/904) ਆਦਿ।
ਸ਼ਬਦੀ ਈਰਖਾ ਹਉਮੈ ’ਤੋਂ ਉਪਜਦੀ ਹੈ ਜਦਕਿ ਵੀਚਾਰ ਵਿਵੇਕ ’ਤੋਂ। ਗੁਰਬਾਣੀ ਦੀ ਲਿਖਤ ‘ੴ’ ’ਚ ਉਪਰ ਲੱਗੀ ‘ਕਾਰ’ ਚਿੰਨ ਨੂੰ ਇਹ ਵਿਦਵਾਨ ਲੋਕ ਕਿੰਨ੍ਹੀ ਨਫ਼ਰਤ ਨਾਲ ਵੇਖਦੇ ਹਨ?
(1). ਜੇਕਰ ‘ਕਾਰ’ ਸ਼ਬਦ ਪ੍ਰਤੀ ਨਫ਼ਰਤ ਕੇਵਲ ‘ਬ੍ਰਾਹਮਣ ਸਿੱਖਾਂ ਪਿੱਛੇ ਚਿਪਕ ਗਿਆ’ ਭਾਵ ਸੰਸਤਿ ’ਤੋਂ ਤਾਂ ਗੁਰਬਾਣੀ ’ਚ ਸਲੋਕ ਸਹਸਤਿੀ ਸਮੇਤ ਸੰਸਤਿ ਦੇ ਅਨੇਕਾਂ ਸ਼ਬਦ ਮੌਜੂਦ ਹਨ। ਕੇਵਲ ਮੂਲ ਮੰਤ੍ਰ ’ਚ ਹੀ ਦਰਜ ਸ਼ਬਦ; ਸੰਪੂਰਨ ਗੁਰਬਾਣੀ ’ਚ ਸਾਹਮਣੇ ਦਿੱਤੀ ਸੰਖਿਆ ਅਨੁਸਾਰ ਵਰਤੇ ਗਏ ਹਨ ਜਿਵੇਂ ਕਿ ਸਤਿ-236 ਵਾਰ, ਨਿਰਭਉ-163 ਵਾਰ, ਮੂਰਤਿ-99 ਵਾਰ, ਪ੍ਰਸਾਦਿ-736 ਵਾਰ ਆਦਿ। ਕੀ ਇੱਥੇ ਵੀ ‘ਬ੍ਰਾਹਮਣ ਸਿੱਖਾਂ ਪਿੱਛੇ ਚਿਪਕ ਗਿਆ’ਵਾਲੀ ਭਾਵਨਾ ਹੀ ?
(2). ਸੰਸਤਿ ’ਚ ‘ਕਾਰ’ ਸ਼ਬਦ ਕਿਸੇ ਸ਼ਬਦ ਦੇ ਕੇਵਲ ਪਿਛੇਤਰ ਵਿੱਚ ਹੀ ਵਰਤਿਆ ਜਾਂਦਾ ਜਿਵੇਂ ਕਿ ‘ਧੁਨਿਕਾਰ, ਜੈ ਜੈਕਾਰ’ ਆਦਿ। ਜੋ ਨਿਰੰਤਰ ਹੋ ਰਹੀ ਆਿ ਦਾ ਸੂਚਕ । ਭਾਈ ਗੁਰਦਾਸ ਜੀ ਸਮੇਤ ਪੁਰਾਤਨ ਵਿਦਵਾਨਾਂ ਨੇ ਗੁਰਬਾਣੀ ’ਚ ‘ੴ’ ਨਾਲ ਲੱਗਾ ਸ਼ਬਦ ‘ਕਾਰ’ ਦਾ ਅਰਥ ਲਿਆ ਸੀ ਕਿ ਰੱਬ ਨਿਰੰਤਰ ਇੱਕ ਸਮਾਨ ਸਰਬ ਵਿਆਪਕ । ਜੇਕਰ ‘ਕਾਰ’ ਸ਼ਬਦ ‘ਓਮ’ ਜਾਂ ‘ਓਅੰ’ ਸ਼ਬਦ ਦੇ ਪਿਛੇਤਰ ਲੱਗਣ ਕਰਕੇ ਨਫ਼ਰਤ ਤਾਂ ‘ਓਮ’ ਸ਼ਬਦ ਦੇ ਮੰਨੇ ਜਾਂਦੇ ਇਹ ਅਰਥ ਕਿ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜਗਤ ਨੂੰ ਬਣਾਉਂਦੇ, ਪਾਲਦੇ ਤੇ ਨਾਸ਼ ਕਰਦੇ ਹਨ, ਨੂੰ ‘ਓਮ’ ਸ਼ਬਦ ਦੇ ਅਗੇਤਰ ‘1’ ਲਗਾ ਕੇ ਇਨ੍ਹਾਂ ਤਿੰਨ੍ਹਾਂ ਦੀ ਸ਼ਕਤੀ ਨੂੰ ਹੀ ਰੱਦ ਕੀਤਾ ਗਿਆ , ਫਿਰ ਇਹ ‘ਬ੍ਰਾਹਮਣ ਸਿੱਖਾਂ ਪਿੱਛੇ ਚਿਪਕ ਗਿਆ’ ਭਾਵਨਾ ਕਿਵੇਂ ਬਣ ਗਈ?
ਉਪਰੋਕਤ ਸਾਰੇ ਵਿਦਵਾਨਾਂ ਅਨੁਸਾਰ ‘ੴ’ ਦਾ ਉਚਾਰਨ ਪੱਖ ਇਉਂ ਸਾਹਮਣੇ ਆਉਂਦਾ :
(1). ਰਾਧਾ ਸੁਆਮੀਆਂ ਅਨੁਸਾਰ ‘ੴ’ ਦਾ ਸਹੀ ਉਚਾਰਨ ‘ਏਕੋ’ ।
(2). ਸ. ਨਿਰਮਲ ਸਿੰਘ ਕਲਸੀ ਅਨੁਸਾਰ ‘ੴ’ ਅੱਖਰ ਦਾ ਉਚਾਰਨ ‘ਇਕੋ ੋ ੋ ੋ ੋ ਤੇ ਸੰਖੇਪ ਰੂਪ ’ਚ ‘ਇਕੋ’ ।
(3). ਸ. ਦਵਿੰਦਰ ਸਿੰਘ ਚਾਹਲ ਅਨੁਸਾਰ ‘ੴ’ ਅੱਖਰ ਦਾ ਉਚਾਰਨ ‘ਇਕ ਓ ਅਨੰਤ’ ।
(4). ਸ. ਇਕਬਾਲ ਸਿੰਘ ਢਿੱਲੋ ਅਨੁਸਾਰ ‘ੴ’ ਅੱਖਰ ਦਾ ਸਹੀ ਉਚਾਰਨ ‘ਇਕੋ ਜਾਂ ਏਕੋ’ ।
(5). ਸ. ਸਰਜੀਤ ਸਿੰਘ ਸੰਧੂ ਅਨੁਸਾਰ ‘ੴ’ ਅੱਖਰ ਦਾ ਸਹੀ ਉਚਾਰਨ ‘ਇਕੋਓ’ ।
(6). ਸ. ਜੋਗਿੰਦਰ ਸਿੰਘ, ਰੋਜ਼ਾਨਾ ਸਪੋਕਸਮੈਨ ਅਨੁਸਾਰ ‘ੴ’ ਦਾ ਸਹੀ ਉਚਾਰਨ ‘ਏਕੋ’ ।
(7). ਸ. ਇੰਦਰ ਸਿੰਘ ਘੱਗਾ ਅਨੁਸਾਰ ‘ੴ’ ਦਾ ਸਹੀ ਉਚਾਰਨ ‘ਏਕੋ’ ।
ਸੋ, ਪਿੱਛੇ ਕੀਤੀ ਗਈ ਵੀਚਾਰ ਅਨੁਸਾਰ ਜ਼ਿਆਦਾਤਰ ਪੰਜਾਬ ’ਚ ਚੱਲ ਰਹੇ ਡੇਰੇ ਅੰਗ੍ਰੇਜਾਂ ਵੱਲੋਂ ਸ਼ੁਰੂ ਕਰਵਾਏ ਗਏ ਸਨ, ਜਿਨ੍ਹਾਂ ਦਾ ਮਕਸਦ ਸਿੱਖ ਸੰਗਤਾਂ ਦੀ ਸ਼ਰਧਾ ਨੂੰ ਗੁਰੂ ਗ੍ਰੰਥ ਜੀ ਨਾਲੋਂ ਤੋੜ ਕੇ ਦੇਹਧਾਰੀ ਵਿਅਕਤੀਆਂ ਨਾਲ ਜੋੜਨਾ ਸੀ, ਕੀ ਸਿੱਖ ਸਮਾਜ ’ਚ ਵਿਚਰ ਰਹੇ ਨਵੀਨਤਮ ਵਿਦਵਾਨ ਅਖਵਾਉਣ ਵਾਲੇ ਜ਼ਿਆਦਾਤਰ ਸੱਜਣ ਡੇਰੇਵਾਦ ਦੀ ਵੀਚਾਰਧਾਰਾ (ਮਕਸਦ) ਨੂੰ ‘ੴ’ ਦਾ ਉਚਾਰਨ ‘ਏਕੋ’ ਕਰਵਾ ਕੇ ਅੱਗੇ ਵਧਾ ਰਹੇ ਹਨ? ਅਤੇ ‘ੴ’ ਦਾ ਅਸਲ ਰੂਪ ਵਿਗਾੜ ਕੇ ‘1ਓ’ ਕਰ ਰਹੇ ਹਨ? ਜੋ ਕਿ ਇਤਿਹਾਸਕ ਪੱਖ ’ਤੋਂ, ਭਾਸ਼ਾ ਗਿਆਨ ਦੇ ਪੱਖ ’ਤੋਂ ਅਤੇ ਸਵਤੰਤਰ ਅਨੁਭਵ ਦੇ ਪੱਖ ’ਤੋਂ ਮੂਲ਼ੋਂ ਹੀ ਗ਼ਲਤ ਹੈ।
ਗੁਰਬਾਣੀ ’ਚ ਵਰਤੇ ਗਏ ਕਠਿਨ ਸ਼ਬਦਾਂ ਦਾ ਸਹੀ ਉਚਾਰਨ ਪੁਰਾਤਨ ਵਿਦਵਾਨਾਂ ਨੇ ਗੁਰਬਾਣੀ ਵਿੱਚੋਂ ਹੀ ਲੱਭਿਆ ਸੀ ਜਿਵੇਂ ਕਿ ਅੱਖਰ ‘ਯ’ ਦਾ। ‘ਯ’ ਅੱਖਰ ਵਾਲੇ ਸ਼ਬਦ ਬਾਣੀ ’ਚ ਦੋ-ਦੋ ਪ੍ਰਕਾਰ ਮਿਲਦੇ ਹਨ ਜਿਵੇਂ ਕਿ ਸ਼ਬਦ‘ਦਯ, ਦਯੁ ਤੇ ਦਯਿ’ ਸ਼ਬਦ (21 ਵਾਰ) ਦਾ ਸਹੀ ਉਚਾਰਨ ‘ਦਈ’ ਜੋ ਬਾਣੀ ’ਚ 4 ਵਾਰ ਦਰਜ ‘
‘ਨਿੰਦਕ ਕਉ ਦਈ ਛੋਡੈ ਨਾਹਿ॥’’ (ਮ: 5,1152),
ਸ਼ਬਦ ‘ਰਯਤਿ’ (4 ਵਾਰ) ‘
‘ਅੰਧੀ ਰਯਤਿ ਗਿਆਨ ਵਿਹੂਣੀ; ਭਾਹਿ ਭਰੇ ਮੁਰਦਾਰੁ॥(ਮ:1/469)
ਦਾ ਸਹੀ ਉਚਾਰਨ ‘ਰਈਅਤਿ’ ਵੀ ਬਾਣੀ ’ਚ ਦਰਜ ਜਿਵੇਂ ਕਿ ‘
‘ਰਈਅਤਿ; ਰਾਜੇ, ਦੁਰਮਤਿ ਦੋਈ॥’’(ਮ:3/1057)
ਕੀ ਇਹ ਨਵੀਨਤਮ ਵਿਦਵਾਨ ਦੱਸ ਸਕਦੇ ਹਨ ਕਿ ‘ਏਕਓ’ ਸ਼ਬਦ ਗੁਰਬਾਣੀ ਜਾਂ ਭਾਈ ਗੁਰਦਾਸ ਜੀ ਦੀ ਰਚਨਾ ’ਚ ਦਰਜ ਕਿਉਂ ਨਹ ? ਇੱਕ ਤਰਫ਼ ਤਾਂ ਇਹ ਵਿਦਵਾਨ ਕਹਿ ਰਹੇ ਹੁੰਦੇ ਹਨ ਕਿ ਗੁਰੂ ਗੋਵਿੰਦ ਸਿੰਘ ਜੀ ਦੀਆਂ ਰਚਨਾਵਾਂ ਨੂੰ ਅਸ ਇਸ ਲਈ ਗੁਰੂ ਤਿ ਨਹ ਮੰਨਦੇ ਕਿਉਂਕਿ ਉਨ੍ਹਾਂ ਵਿੱਚ ‘ਮਹਲਾ’ ਜਾਂ‘ਨਾਨਕ’ ਸ਼ਬਦ ਨਹ ਜੋ ਬਾਣੀ ’ਚ ਦਰਜ ਪਰ ‘ੴ’ ਦਾ ਉਚਾਰਨ ‘ਓਅੰਕਾਰ’ (13 ਵਾਰ) ਗੁਰਬਾਣੀ ’ਚ ਦਰਜ ਹੋਣ ਦੇ ਬਾਵਜੂਦ ਵੀ ਉਸ ਉਚਾਰਨ ਨੂੰ ਮੰਨ ਰਹੇ ਹਨ ਜੋ ਬਾਣੀ ’ਚ ਦਰਜ ਹੀ ਨਹ।
‘ੴ’ ਸ਼ਬਦ ਦਾ ਪਾਠ ‘ਏਕੋ’ ਕਰਵਾਉਣ ਵਾਲੇ ਸੱਜਣਾਂ ਨੂੰ ਵੀ ਚਾਹੀਦਾ ਕਿ ‘ਏਕੋ’ ਸਬਦ ਗੁਰਬਾਣੀ ’ਚ ਕੇਵਲ ਕਾਵਿ ਤੋਲ ਨੂੰ ਮੁਖ ਰੱਖ ਕੇ ਆਇਆ ਨਾ ਕਿ ਇਹ ਕੋਈ ਸੁਵਤੰਤਰ ਸ਼ਬਦ ਜਿਵੇਂ ਕਿ ‘
‘ਸੰਤਾ ਕਉ ਮਤਿ ਕੋਈ ਨਿੰਦਹੁ, ਸੰਤ ਰਾਮੁ ਏਕੁੋ॥
ਕਹੁ ਕਬੀਰ! ਮੈ ਸੋ ਗੁਰੁ ਪਾਇਆ, ਜਾ ਕਾ ਨਾਉ ਬਿਬੇਕੁੋ॥’’ (ਭ.ਕਬੀਰ/793)
(ਭਾਵ ‘ਬਿਬੇਕੁੋ’ ਸ਼ਬਦ ਨਾ ਹੁੰਦਾ ਤਾਂ ‘ਏਕੋੁ’ ਨਹ ਆਉਣਾ ਸੀ।) ‘
‘ਏਕੋ ਏਕੁ ਵਰਤੈ ਹਰਿ ਲੋਇ॥
ਨਾਨਕ! ਹਰਿ ਏਕੁੋ ਕਰੇ, ਸੁ ਹੋਇ॥ (ਮ:4/1177),
ਏਕੋ ਏਕੁ ਵਸੈ ਮਨਿ ਸੁਆਮੀ, ਦੂਜਾ ਅਵਰੁ ਨ ਕੋਈ॥
ਏਕੁੋ ਨਾਮੁ ਅੰਮ੍ਰਿਤੁ ਮੀਠਾ, ਜਗਿ ਨਿਰਮਲ ਸ ਸੋਈ॥ (ਮ:3/1259),
ਭਗਤਾ ਕੀ ਜਤਿ ਪਤਿ ਏਕੁੋ ਨਾਮੁ , ਆਪੇ ਲਏ ਸਵਾਰਿ॥ (ਮ:3/429),
ਨਾਨਕ! ਹਰਿ ਏਕੁੋ ਕਰੇ; ਸੁ ਹੋਇ॥’’ (ਮ:4/1177)
ਦਰਅਸਲ, ‘ਏਕੋੁ’ ਸ਼ਬਦ ਨੂੰ ਲੱਗਾ ਔਕੁੜ ਜੋ ਕਿ ਇੱਕ ਵਚਨ ਪੁਲਿੰਗ, ਪੜਨਾਉ ਦਾ ਸੂਚਕ , ਨਾਲ ਪਾਠ ਕਰਕੇ ਵੇਖੋ, ਕਿਵੇਂ ਕਾਵਿ ਤੋਲ ਮਰ ਜਾਂਦਾ ਇਸ ਲਈ ਸ਼ਬਦ ‘ਏਕੋ’ਬਾਣੀ ’ਚ ਵਰਤਿਆ ਗਿਆ ਜਿਸ ਨੂੰ ਨਵੀਨਤਮ ਵਿਦਵਾਨ ਸੁਵਤੰਤਰ ਸ਼ਬਦ ਮੰਨ ਕੇ ‘ੴ’ ਦਾ ਉਚਾਰਨ ‘ਏਕੋ’ ਕਰਵਾ ਰਹੇ ਹਨ ਜੋ ਕਿ ਮੂਲੋਂ ਹੀ ਗ਼ਲਤ । ਜਿਵੇਂ ਕਿ ਕਾਵਿ ਰੂਪ ਹੋਣ ਕਾਰਨ ਵਾਕ ‘
‘ਕੀਤਾ ਪਸਾਉ, ਏਕੋ ਕਵਾਉ॥’’ (ਮ:1/3)
ਇੱਥੇ ਅਸਲ ਸ਼ਬਦ ‘ਏਕੁ’ , ਨਾ ਕਿ ‘ਏਕੋ’ ਕਿਉਂਕਿ ‘ਕਵਾਉ’ ਸ਼ਬਦ ਨੂੰ ਲੱਗਾ ਔਕੁੜ ਆਪਣੇ ਪੜਨਾਉ ਵਿਸ਼ੇਸ਼ਣ ‘ਏਕੁ’ ਨੂੰ ਵੀ ਔਕੁੜ ਹੋਣ ਦਾ ਸੰਕੇਤ ਦੇਂਦਾ ।
‘ੴ’ ਦਾ ਪ੍ਰਚੱਲਤ ਉਚਾਰਨ ਸਿੱਖ ਸਮਾਜ ’ਚ ‘ਏਕੰਕਾਰ’ ਜਾਂ ‘ਇੱਕ ਓਅੰਕਾਰ’ ਕੀਤਾ ਜਾ ਰਿਹਾ , ‘ਏਕੰਕਾਰ’ ਸ਼ਬਦ ਗੁਰਬਾਣੀ ’ਚ 37 ਵਾਰ ਅਤੇ ‘ਓਅੰਕਾਰ’ ਸ਼ਬਦ 13 ਵਾਰ ਦਰਜ , ਜਿਨ੍ਹਾਂ ਦੇ ਆਪਸੀ ਅੰਤਰ ਨੂੰ ਸਮਝਣ ਦੀ ਜ਼ਰੂਰਤ ਹੈ ਜਿਸ ਲਈ ਜ਼ਰੂਰੀ ਸ਼ਬਦ ‘ੴ’ ਨੂੰ ਵੱਖ ਵੱਖ ਕਰ ਕੇ ਵਿਆਕਰਨ ਨਿਯਮਾਂ ਅਨੁਸਾਰ ਵੀਚਾਰਨਾ, ਜਿਵੇਂ ਕਿ ‘1+ੳ+ ੋ+ਕਾਰ’।
ਗੁਰਬਾਣੀ ਅਤੇ ਪੰਜਾਬੀ ਦੀ ਵਿਆਕਰਨ ਅਨੁਸਾਰ ਅੱਖਰ ‘ੲ’ ਅਤੇ ‘ੳ’ ਮੁਕਤਾ ਨਹ ਲਿਖੇ ਜਾ ਸਕਦੇ (‘ੲ’ ਨੂੰ ਇ, ਈ ਜਾਂ ਏ ਅਤੇ ‘ੳ’ ਨੂੰ ਉ, ੳੂ ਜਾਂ ਓ ਲਿਖਣਾ ਜ਼ਰੂਰੀ ।) ਅਤੇ ਕਿਸੇ ਵਿਅੰਜਨ (ਜੋ ਕਿ ਪੰਜਾਬੀ ’ਚ ੳ, ਅ ਅਤੇ ੲ ’ਤੋਂ ਬਿਨਾ 32 ਹਨ) ਅੱਖਰ ਨਾਲ ਸੰਧੀ ਹੁੰਦਿਆਂ ਸ੍ਵਰੀ ਅੱਖਰ ੳ, ਅ ਅਤੇ ੲ ਆਪਣਾ ਰੂਪ ਖ਼ਤਮ ਕਰ ਲੈਂਦੇ ਹਨ ਜਿਵੇਂ ਕਿ ਸ਼ਬਦ ‘ਗੋਬਿੰਦੁ’ (ਭਾਵ ਗ+ਓ+ਬ+ਇ+ਅੰ+ਦ+ਉ ਅੱਖਰਾਂ ਨੂੰ ਇਕੱਠੇ ਸ਼ਬਦ ’ਚ ਬਦਲਦਿਆਂ ਅੱਖਰਓ, ਇ, ਅੰ ਅਤੇ ਉ ਆਪਣਾ ਰੂਪ ਖ਼ਤਮ ਕਰ ‘ਗੋਬਿੰਦੁ’ ਬਣ ਗਏ।) ਪਰ ਯਾਦ ਰਹੇ, ਕਿ ਕੋਈ ਸ੍ਵਰੀ ਅੱਖਰ ਤਾਂ ਹੀ ਆਪਣਾ ਰੂਪ ਸਮਾਪਤ ਕਰੇਗਾ ਜੇ ਉਸ ਦੇ ਅਗੇਤਰ ਕੋਈ ਵਿਅੰਜਨ ਅੱਖਰ ਹੋਵੇਗਾ, ਨਾ ਕਿ ਸੰਖਿਆ ਵਾਚਕ ਜਿਵੇਂ ਕਿ 1 ਜਾਂ 2 ਆਦਿ। ਅਗਰ ਸ੍ਵਰੀ ਅੱਖਰਾਂ (ੳ, ਅ ਜਾਂ ੲ) ਦੇ ਅਗੇਤਰ ਵਿਅੰਜਨ ਅੱਖਰ ਨਹ ਤਾਂ ਸ੍ਵਰੀ ਅੱਖਰ ਆਪਣਾ ਰੂਪ ਖ਼ਤਮ ਕਰਨ ਦੀ ਬਜਾਏ ਆਪਣੀ ਹੋਂਦ ਬਰਾਬਰ ਮੌਜੂਦ ਬਣਾਈ ਰੱਖੇਗਾ ਜਿਵੇਂ ਕਿ ‘ਇਸਨਾਨ’ ਸ਼ਬਦ ’ਚ ਅੱਖਰ ਬਣਤਰ ਇ+ਸ+ਅ+ਨ+ਆ+ਨ+ਅ ਵਿੱਚੋਂ ‘ੲ’ ਅੱਖਰ ਆਪਣੀ ਹੋਂਦ ਖ਼ਤਮ ਨਹ ਕਰ ਸਕਿਆ ਕਿਉਂਕਿ ‘ੲ’ ਅੱਖਰ ਦੇ ਅਗੇਤਰ ਕੋਈ ਵਿਅੰਜਨ ਅੱਖਰ ਨਹ ਸੀ। ਇਸ ਤਰ੍ਹਾਂ ਹੀ ‘ਉਸਤਤਿ, ਅਸਨਾਈ, ਆਦਿ, ਅਨਾਹਦ, ਇਸਤ੍ਰੀ, ਓਅੰਕਾਰ’ ਆਦਿ।
‘ੴ’ ਸ਼ਬਦ ਦੀ ਬਣਤਰ ‘1+ੳ+ ੋ+ ਕਾਰ’ ਵਿੱਚੋਂ ਸ਼ਬਦ ਉਚਾਰਨ ‘ਏਕੰਕਾਰ’ ਕਰਨ ਨਾਲ ‘ੳ’ ਅਤੇ ੋ (ਹੋੜਾ) ਅੱਖਰ ਲੁਪਤ ਹੋ ਜਾਂਦੇ ਹਨ ਜੋ ਕਿ ਵਿਆਕਰਨ ਨਿਯਮਾਂ ਅਨੁਸਾਰ ਯੋਗ ਨਹ। ਇਸ ਲਈ ‘ੴ’ ਸ਼ਬਦ ਦਾ ਸ਼ੁੱਧ ਉਚਾਰਨ ‘ਇੱਕ ਓਅੰਕਾਰ’ ਹੀ , ਜਿਸ ਦੇ ਅਗੇਤਰ ‘1’ ਲਗਾਉਣ ਨਾਲ ਅਰਥ ਬਣਦੇ ਹਨ ਕਿ ਸ੍ਰਿਸ਼ਟੀ (ਆਕਾਰ) ਨੂੰ ਬਣਾਉਣ ਵਾਲਾ, ਰਿਜ਼ਕ ਦੇਣ ਵਾਲਾ ਅਤੇ ਨਾਸ਼ ਕਰਨ ਵਾਲਾ ਇੱਕ ਹੀ ਮਾਲਕ ਜੋ ਕਾਰ ਭਾਵ ਕਣ ਕਣ ਵਿੱਚ ਵਿਆਪਕ । ਜਿਸ (ਪੈਦਾ ਕਰਨ ਵਾਲੀ, ਰਿਜਕ ਦੇਣ ਵਾਲੀ ਅਤੇ ਮਾਰਨ ਵਾਲੀ ਸ਼ਕਤੀ) ਨੂੰ ਪਹਿਲਾਂ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿ ਦੇਵਤਿਆਂ ਦੀ ਮਨੌਤ (ਹੋਂਦ) ਨਾਲ ਜੋੜਿਆ ਜਾ ਰਿਹਾ ਸੀ। ਗੁਰਮਤਿ ਦੇ ‘ੴ’ ਦਾ ਸਿਧਾਂਤ ਬ੍ਰਹਮਣਵਾਦੀ ਵਿਚਾਰਧਾਰਾ ਲਈ ਚਨੌਤੀ ਇਸ ਲਈ ਇਸ ਨੂੰ ਵਿਗਾੜਨ ਦੀ ਸਾਜ਼ਸ਼ ਹੁੰਦੀ ਰਹਿੰਦੀ । ‘ਓਅੰਕਾਰ’ ਸ਼ਬਦ ਗੁਰਬਾਣੀ ਵਿੱਚ 13 ਵਾਰ ਦਰਜ ਵੀ ਜਿਵੇਂ ਕਿ ਲਗਭਗ ਸਾਰੇ ਹੀ ਗੁਰੂ ਸਾਹਿਬਾਨਾਂ ਨੇ ‘ਓਅੰਕਾਰ’ ਸ਼ਬਦ ਨੂੰ ਆਪਣੀ ਬਾਣੀ ’ਚ ਸ਼ਾਮਲ ਇਉਂ ਕੀਤਾ ‘
‘ਓਅੰਕਾਰ, ਆਦਿ ਮੈ ਜਾਨਾ॥ ਗਉੜੀ ਬਾਵਨ ਅਖਰੀ (ਭ. ਕਬੀਰ/340),
ਓਅੰਕਾਰਿ, ਬ੍ਰਹਮਾ ਉਤਪਤਿ॥ ਰਾਮਕਲੀ ਓਅੰਕਾਰ (ਮ:1/929),
ਓਅੰਕਾਰਿ, ਸਭ ਸ੍ਰਿਸਟਿ ਉਪਾਈ॥ ਮਾਰੂ ਸੋਲਹੇ (ਮ:3/1061),
ਓਅੰਕਾਰਿ, ਏਕੋ ਰਵਿ ਰਹਿਆ, ਸਭੁ; ਏਕਸ ਮਾਹਿ ਸਮਾਵੈਗੋ॥ ਕਾਨੜਾ (ਮ:4/1310),
ਓਅੰਕਾਰਿ, ਉਤਪਾਤੀ॥ ਕੀਆ ਦਿਨਸੁ ਸਭ ਰਾਤੀ॥’’ ਮਾਰੂ (ਮ:5/1003)
ਭਾਈ ਗੁਰਦਾਸ ਜੀ ਵੀ ਮੂਲ ਮੰਤ੍ਰ ਦੀ ਵਿਆਖਿਆ ਅਤੇ ਉਚਾਰਨ ਪ੍ਰਤੀ ਸੁਝਾਵ ਇਉਂ ਦੇ ਰਹੇ ਹਨ ‘
‘ਏਕਾ; ਏਕੰਕਾਰੁ ਲਿਖਿ ਦੇਖਾਲਿਆ।
ਊੜਾ; ਓਅੰਕਾਰੁ ਪਾਸਿ ਬਹਾਲਿਆ।
ਸਤਿਨਾਮੁ; ਕਰਤਾਰ, ਨਿਰਭਉ ਭਾਲਿਆ।
ਨਿਰਵੈਰਹੁ ਜੈਕਾਰੁ; ਅਜੂਨਿ ਅਕਾਲਿਆ।’’ (ਵਾਰ 3, ਪਉੜੀ 15)
ਸੋ, ਸਿੱਖ ਸਮਾਜ ਨੂੰ ਗੁਰਬਾਣੀ ਵੀਚਾਰ ਕੇ ਪੜ੍ਹਨੀ ਚਾਹੀਦੀ ਨਾ ਕਿ ਪੰਥ ਦੋਖੀਆਂ ਦੀ ਸਾਲਾਹ ਲੈ ਕੇ। ਕੁਝ ਸੱਜਣ ਸਿੱਖੀ ਸਵਰੂਪ ’ਚ ਇੱਕ ਤਰਫ਼ ਬ੍ਰਾਹਮਣ, ਡੇਰੇਵਾਦ ਆਦਿ ਦਾ ਵਿਰੋਧ ਕਰਨ ਦੇ ਨਾਲ-2 ਅਨਮਤਿ ਧਰਮ ਨਾਲ ਸੰਬੰਧਤ ਭਾਸਾ ’ਤੋਂ ਵੀ ਘ੍ਰਿਣਾ ਕਰਦੇ ਹਨ ਜਿਸ ਕਾਰਨ ਸਹੀ ਉਚਾਰਨ ਦੀ ਵੀ ਖਿੱਚ ਧੂਹ ਕਰਕੇ ਜਾਣੇ ਅਣਜਾਣੇ ’ਚ ਪੰਥ ਵਿਰੋਧੀਆਂ ਦੇ ਹੀ ਹੱਥ ਮਜਬੂਤ ਕਰ ਜਾਂਦੇ ਹਨ ਜਾਂ ਕਰ ਰਹੇ ਹਨ। ਸੋ, ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ।
ਗਿਆਨੀ ਅਵਤਾਰ ਸਿੰਘ,
ਸੰਪਾਦਕ ‘ਮਿਸ਼ਨਰੀ ਸੇਧਾਂ’-98140-35202,
(21-10-2014)
ਅਵਤਾਰ ਸਿੰਘ , ਮਿਸ਼ਨਰੀ ਸੇਧਾਂ
ਗੁਰਬਾਣੀ ਦੇ ਪ੍ਰਚੱਲਤ ਅਤੇ ਨਵੀਨਤਮ ਸ਼ਬਦ ਅਰਥ (ਭਾਵ) ’ਚ ਬੁਨਿਆਦੀ ਅੰਤਰ ਨੂੰ ਸਮਝਣ ਦੀ ਜ਼ਰੂਰਤ (ਭਾਗ-3) ਗੁਰਬਾਣੀ ਦੇ ਮੂਲ ਸਿਧਾਂਤ ‘ੴ’ ਨੂੰ ਖ਼ਤਮ ਕਰਨ ਦੀ ਸਾਜ਼ਸ਼
Page Visitors: 4524