ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਮੀਟਰ ਪਿੱਛੇ ! (ਨਿੱਕੀ ਕਹਾਣੀ)
ਮੀਟਰ ਪਿੱਛੇ ! (ਨਿੱਕੀ ਕਹਾਣੀ)
Page Visitors: 2649

ਮੀਟਰ ਪਿੱਛੇ ! (ਨਿੱਕੀ ਕਹਾਣੀ)
ਸੁਣਿਆ ਤੁਸੀਂ ? ਗੁਆਂਡ ਦੇ ਗੁਰਜੀਤ ਸਿੰਘ ਦੇ ਘਰ ਬਿਜਲੀ ਵਿਭਾਗ ਦਾ ਛਾਪਾ ਪੈ ਗਿਆ ! ਉਨ੍ਹਾਂ ਨੇ ਮੀਟਰ ਪਿੱਛੇ ਕੀਤਾ ਹੋਇਆ ਸੀ ! (ਦਾਹੜੀ ਕਾਲੀ ਕਰਦਾ ਹੋਇਆ ਰਣਜੀਤ ਸਿੰਘ ਆਪਣੀ ਵੋਹਟੀ ਹਰਨਾਮ ਕੌਰ ਨੂੰ ਦਸ ਰਿਹਾ ਸੀ)
ਹਰਨਾਮ ਕੌਰ : ਫਿਰ ਤੇ ਬਹੁਤ ਜੁਰਮਾਨਾ ਹੋਵੇਗਾ ? ਅੱਗੇ ਪਿੱਛੇ ਦੀ ਸਾਰੀ ਕਸਰ ਪੂਰੀ ਕਰ ਕੇ ਵਸੂਲੀ ਕਰਣਗੇ ?
ਦੋਹਾਂ ਦੇ ਪਿੱਛੇ ਖੜਾ ਸ਼ਰਾਰਤੀ ਹਰਜੀਤ ਸਿੰਘ ਬੋਲਿਆ : ਫੁਫੜ ਜੀ ! ਤੁਸੀਂ ਵੀ ਬਹੁਤ ਸਮੇਂ ਤੋ ਮੀਟਰ ਪਿੱਛੇ ਕਰ ਰਹੇ ਹੋ ! ਵੇਖ ਲੈਣਾ ਜਦੋਂ ਛਾਪਾ ਪਵੇਗਾ ਤਾਂ ਸਾਰੀ ਅੱਗੇ ਪਿੱਛੇ ਦੀ ਕਸਰ ਪੂਰੀ ਹੋ ਜਾਵੇਗੀ!
ਰਣਜੀਤ ਸਿੰਘ (ਗੁੱਸੇ ਨਾਲ) : ਮੈਂ ਕਦੋਂ ਮੀਟਰ ਪਿੱਛੇ ਕੀਤਾ ਹੈ ?
ਹਰਜੀਤ ਸਿੰਘ (ਰਣਜੀਤ ਸਿੰਘ ਦੀ ਦਾਹੜੀ ਵੱਲ ਇਸ਼ਾਰਾ ਕਰਦੇ ਹੋਏ) : ਇਹ ਜੋ ਤੁਸੀਂ ਦਿਨ-ਦਿਹਾੜੇ ਆਪਣੇ ਚਿੱਟੇ ਕੇਸ਼ਾਂ ਨੂੰ ਕਾਲਾ ਕਰਕੇ ਆਪਣੀ ਜਿੰਦਗੀ ਦੇ ਮੀਟਰ ਨੂੰ ਪਿੱਛੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹੋ ! ਯਾਦ ਰਖਣਾ, ਇੱਕ ਦਿਨ ਸਭ ਨੇ ਫੜੇ ਜਾਣਾ ਹੈ !
ਰਣਜੀਤ ਸਿੰਘ (ਅੱਖਾਂ ਲਾਲ ਕਰਦਾ ਹੋਇਆ) : ਉਮਰ ਤੋਂ ਘੱਟ ਦਿਖਾਈ ਦੇਣਾ ਕੋਈ ਗਲਤ ਗੱਲ ਹੈ ? ਹਰਨਾਮ,ਸਾਂਭ ਲੈ ਇਸਨੂੰ !
ਹਰਜੀਤ ਸਿੰਘ (ਹਸਦਾ ਹੋਇਆ) : ਵਾਲ ਤਾਂ ਕਾਲੇ ਕਰ ਲਵੋਗੇ ਪਰ ਤੁਹਾਡੀ ਚਮੜੀ ਸਾਰੇ ਰਾਜ ਆਪੇ ਹੀ ਖੋਲ ਦੇਵੇਗੀ ! ਕੋਲੇ ਦੀ ਖਦਾਨ ਬਹੁਤ ਸਾਲਾਂ ਤਕ ਬੰਦ ਰਹਿੰਦੀ ਹੈ ਤੇ ਉਸ ਵਿੱਚੋ ਕੋਇਲੇ ਨਿਕਲਦੇ ਹਨ ! ਉਸੀ ਖਦਾਨ ਵਿੱਚੋਂ ਸਮਾਂ ਪਾ ਕੇ ਹੀਰੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਓਹ ਕੋਇਲੇ ਨਾਲੋਂ ਹਜ਼ਾਰਾਂ ਗੁਣਾ ਕੀਮਤੀ ਹੁੰਦੇ ਹਨ ! ਹੁਣ ਤੁਸੀਂ ਚਿੱਟੇ ਹੀਰੇ ਕਮਾਉਣੇ ਹਨ ਜਾਂ ਕੋਇਲੇ ਵਿੱਚ ਹੀ ਮੁੰਹ ਕਾਲਾ ਕਰਾਉਣਾ ਹੈ ? ਤੁਹਾਡੀ ਮਰਜ਼ੀ ! (ਸ਼ਰਾਰਤ ਨਾਲ ਅੱਖ ਮਾਰਦਾ ਹੈ)
ਓਥੇ ਹੀ ਰੁੱਕ ! ਮੈਂ ਦਸਦਾ ਤੈਨੂੰ ! (ਰਣਜੀਤ ਸਿੰਘ ਉਸਨੂੰ ਫੜਨ ਲਈ ਭਜਿਆ ਤਾਂ "ਡਾਈ ਦਾ ਭਾਂਡਾ ਡਿੱਗ ਗਿਆ !" ਇਹ ਵੇਖ ਕੇ ਹਰਨਾਮ ਕੌਰ ਹੱਸ-ਹੱਸ ਕੇ ਦੋਹਰੀ ਹੋ ਗਈ)
- ਬਲਵਿੰਦਰ ਸਿੰਘ ਬਾਈਸਨ
http://nikkikahani.com/

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.