ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਬੋਲੇਗਾ ਤਾਂ ਬੋਲੋਗੀ ਕਿ ਬੋਲਦਾ ਹੈ ! (ਨਿੱਕੀ ਕਹਾਣੀ)
ਬੋਲੇਗਾ ਤਾਂ ਬੋਲੋਗੀ ਕਿ ਬੋਲਦਾ ਹੈ ! (ਨਿੱਕੀ ਕਹਾਣੀ)
Page Visitors: 2750

ਬੋਲੇਗਾ ਤਾਂ ਬੋਲੋਗੀ ਕਿ ਬੋਲਦਾ ਹੈ ! (ਨਿੱਕੀ ਕਹਾਣੀ)
ਬਲਵਿੰਦਰ ਸਿੰਘ ਬਾਈਸਨ
ਦ੍ਰਿਸ਼ ਪਹਿਲਾ : ਕਰਤਾਰ ਸਿੰਘ ਆਪਣੇ ਬੱਚੇ ਦੇ ਸਾਹਮਣੇ ਗੁਵਾੰਡੀਆਂ ਨੂੰ ਗਾਲਾਂ ਕਢ ਰਿਹਾ ਹੈ!
ਦ੍ਰਿਸ਼ ਦੂਜਾ : ਹਰਮੀਤ ਸਿੰਘ ਆਪਣੇ ਬੱਚੇ ਦੇ ਸਾਹਮਣੇ ਸੜਕ ਤੇ ਲੜਾਈਆਂ ਕਰ ਰਿਹਾ ਹੈ!
ਦ੍ਰਿਸ਼ ਤੀਜਾ : ਕੁਲਜੀਤ ਸਿੰਘ ਸ਼ਰਾਬ ਪੀ ਕੇ ਆਪਣੇ ਬੱਚੇ ਦੇ ਸਾਹਮਣੇ ਵੋਹਟੀ ਨੂੰ ਕੁੱਟ ਰਿਹਾ ਹੈ!
ਦ੍ਰਿਸ਼ ਚੌਥਾ : ਹਰਮੋਹਨ ਸਿੰਘ ਆਪਣੇ ਬੱਚੇ ਦੇ ਸਾਹਮਣੇ ਤੇਜੀ ਨਾਲ ਲਾਲ ਬੱਤੀ ਟੱਪ ਰਿਹਾ ਹੈ!
ਦ੍ਰਿਸ਼ ਪੰਜਵਾਂ :  ਕਰਤਾਰ ਸਿੰਘ ਜੀ, ਤੁਹਾਡੇ ਮੁੰਡੇ ਨੇ ਸਕੂਲ ਵਿੱਚ ਗੰਦੀਆਂ ਗੰਦੀਆਂ ਗਾਲਾਂ ਕਢੀਆਂ ਤੇ ਹਰਮੀਤ ਸਿੰਘ ਜੀ, ਤੁਹਾਡੇ ਮੁੰਡੇ ਨੇ ਕਰਤਾਰ ਦੇ ਮੁੰਡੇ ਨੂੰ ਰੱਜ ਕੇ ਕੁੱਟਿਆ ਹੈ ! (ਪ੍ਰਿੰਸੀਪਲ ਹਰਨਾਮ ਕੌਰ ਗੁੱਸੇ ਵਿੱਚ ਦਸ ਰਹੀ ਸੀ)
ਕਰਤਾਰ ਸਿੰਘ : ਪਰ ਮੈਡਮ, ਅਸੀਂ ਤਾਂ ਇਸਨੂੰ ਇਹ ਸਭ ਸਿਖਾਇਆ ਨਹੀਂ ਹੈ, ਜਰੂਰ ਤੁਹਾਡੇ ਸਕੂਲ ਵਿੱਚੋ ਹੀ ਇਹ ਸਭ ਸਿੱਖਿਆ ਹੈ !
ਹਰਮੀਤ ਸਿੰਘ : ਸਾਡਾ ਤਾਂ ਪੂਰਾ ਪਰਿਵਾਰ ਹੀ ਸੋਫਿਸਟੀਕੇਟੀਡ ਹੈ ! ਪਤਾ ਨਹੀਂ ਇਹ ਕਿਥੋਂ ਸਾਡੇ ਨਾਮ ਨੂੰ ਵੱਟਾ ਲਾਉਣ ਨੂੰ ਆ ਗਿਆ ਹੈ !
ਪ੍ਰਿੰਸੀਪਲ ਹਰਨਾਮ ਕੌਰ ਬੱਚਿਆ ਨੂੰ ਪੁੱਛਦੇ ਹੋਏ : ਕਿਥੋਂ ਸਿਖ ਕੇ ਆਉਂਦੇ ਹੋ ਅਜੇਹੀਆਂ ਹਰਕਤਾਂ, ਜਿਸ ਨਾਲ ਸਾਡੇ ਸਕੂਲ ਦਾ ਅੱਤੇ ਆਪਣੇ ਮਾਂ-ਪਿਓ ਦਾ ਨਾਮ ਖਰਾਬ ਕਰ ਰਹੇ ਹੋ ! ਅਜੇ ਤਾਂ ਤੁਹਾਡੀ ਕੱਚੀ ਉਮਰ ਹੈ ਸਿਖਣ ਦੀ ਤੇ ਤੁਸੀਂ ਕਿਹੜੇ ਰਾਹ ਤੁਰ ਪਏ ਹੋ ? ਵੇਖੋ, ਤੁਹਾਡੇ ਮਾਂ-ਪਿਓ ਕਿਵੇਂ ਆਪਣੀ ਬੇਇਜਤੀ ਮਹਸੂਸ ਕਰ ਰਹੇ ਹਨ ! ਕਿਓ ਤੁਸੀਂ ਆਪਣੇ ਮਾਂ-ਪਿਓ ਦਾ ਸਿਰ ਨੀਵਾਂ ਕਰਾਉਣ ਤੇ ਲੱਗੇ ਹੋ ? ਚੁੱਪ ਕਿਓਂ ਹੋ ਤੁਸੀਂ ਦੋਵੇਂ ? ਜਵਾਬ ਦਿਓ !
ਦੋਵੇਂ ਬੱਚੇ ( ਇੱਕ ਸੁਰ ਵਿੱਚ ) : ਅਸੀਂ ਤਾਂ ਸਿਰਫ ਓਹੀ ਕਰ ਰਹੇ ਸੀ ਜੋ ਸਾਡੇ ਪਾਪਾ-ਮੰਮੀ ਕਰਦੇ ਨੇ ! ਸਾਨੂੰ ਪਤਾ ਨਹੀਂ ਸੀ ਕਿ ਇਹ ਸਭ ਗਲਤ ਹੈ, ਸਾਨੂੰ ਲੱਗਾ ਕੀ ਕੋਈ ਚੰਗੀ ਗੱਲ ਹੋਵੇਗੀ ! ਸਾਨੂੰ ਮਾਫ਼ ਕਰ ਦਿਓ ਮੈਡਮ ! (ਦੋਵੇਂ ਰੋਣ ਲਗਦੇ ਹਨ)
ਪ੍ਰਿੰਸੀਪਲ ਹਰਨਾਮ ਕੌਰ (ਮਾਂ-ਪਿਓ ਵੱਲ ਵੇਖਦੇ ਹੋਏ) : ਸਾਨੂੰ ਵੀ ਸਮਝਣਾ ਚਾਹੀਦਾ ਹੈ ਕੀ ਬੱਚੇ ਕੱਚੀ ਮਿੱਟੀ ਦੇ ਬਣੇ ਹੁੰਦੇ ਹਨ, ਉਨ੍ਹਾਂ ਨੂੰ ਜਿਵੇਂ ਦਾ ਰੂਪ ਦੇਵਾਂਗੇ ਓਹ ਓਹੋ ਜਿਹੇ ਬਣ ਜਾਣਗੇ ! ਅਸੀਂ-ਤੁਸੀਂ ਜਗਤ ਵਿਖਾਵੇ ਅੱਤੇ ਮਨ ਪ੍ਰਚਾਵੇਂ ਲਈ ਇਨ੍ਹਾਂ ਦੇ ਸਾਹਮਣੇ ਸਾਰੇ ਕੁਕਰਮੀ ਕਾਰੇ ਕਰਦੇ ਹੋ ਤੇ ਇਨ੍ਹਾਂ ਨੇ ਤਾਂ ਫਿਰ ਓਹੀ ਕੁਝ ਸਿਖਣਾ ਹੈ ! ਸਾਡੇ ਤੁਹਾਡੇ ਵਰਗੇ ਘਰਾਂ ਦੇ ਬੱਚੇ ਹੀ ਸਕੂਲਾਂ ਵਿੱਚ ਪੜਨ ਆਉਂਦੇ ਹਨ ਤੇ ਬਾਕੀ ਬੱਚਿਆਂ ਤੇ ਉਨ੍ਹਾਂ ਦਾ ਗਲਤ ਅਸਰ ਪੈਂਦਾ ਹੈ ! ਯਾਦ ਰਹੇ "ਸੰਗਤ ਹੀ ਇਨਸਾਨ ਨੂੰ ਚੰਗਾ ਜਾਂ ਮਾੜਾ ਬਣਾਉਂਦੀ ਹੈ" ! ਹੁਣ ਇਹ ਤੁਹਾਡੇ ਉਪਰ ਹੈ ਕੀ ਤੁਸੀਂ ਆਪਣੇ ਬੱਚਿਆਂ ਨੂੰ ਚੰਗੇ ਗੁਣਾਂ ਵਾਲੇ ਮਾਂ-ਪਿਓ ਬਣ ਕੇ ਵਿਖਾਉਂਦੇ ਹੋ ਜਾਂ ਮਾੜੇ ! ਸਾਡਾ ਫਰਜ਼ ਹੈ ਉਨ੍ਹਾਂ ਸਾਰੇ ਬਚੇਆਂ ਨੂੰ ਸਹੀ ਸਿੱਖਿਆ ਦੇਣਾ ਪਰ ਤੁਹਾਡਾ ਵੀ ਫਰਜ਼ ਹੈ ਉਨ੍ਹਾਂ ਨੂੰ ਇੱਕ ਚੰਗਾ ਮਾਹੋਲ ਦੇਣਾ ! ਦੋਵੇਂ ਮਿਲ ਕੇ ਚਲਾਂਗੇ ਤਾਂ ਹੀ ਕੰਮ ਹੋਵੇਗਾ ਵਰਨਾ ਅਸੀਂ ਇੱਕ ਦੂਜੇ ਨੂੰ ਦੋਸ਼ ਦਿੰਦੇ ਰਹਾਂਗੇ ਤੇ ਇਹ ਬੱਚੇ ਹਥੋਂ ਨਿਕਲ ਜਾਣਗੇ !
ਕਰਤਾਰ ਸਿੰਘ ਅੱਤੇ ਹਰਮੀਤ ਸਿੰਘ (ਸਿਰ ਹਿਲਾਉਂਦੇ ਹੋਏ) : ਅਸੀਂ ਤੁਹਾਡਾ ਇਸ਼ਾਰਾ ਸਮਝ ਗਏ ! ਅਸੀਂ ਆਪਣਾ ਫਰਜ਼ ਭੁਲ ਗਏ ਸੀ ਤੇ ਸਿਰਫ ਸਕੂਲ ਨੂੰ ਹੀ ਇਸਦਾ ਦੋਸ਼ੀ ਸਮਝਦੇ ਰਹੇ ! ਇਹ ਤਾਂ ਸਾਡੇ ਦੋਹਾਂ ਦੀ ਮਿਲਵੀ ਸੰਗਤ ਹੈ ਜਿਨ੍ਹਾਂ ਤੋਂ ਬੱਚੇ ਨੇ ਸਿਖਣਾ ਹੈ ! ਅਸੀਂ ਅੱਜ ਤੋ ਆਪਣੀਆਂ ਹਰਕਤਾਂ ਤੇ ਵੀ ਨਿਗਾਹ ਰਖਾਂਗੇ, ਪਰ ਤੁਹਾਡੇ ਤੋ ਵੀ ਆਸ ਹੈ ਕੀ ਤੁਸੀਂ ਵੀ ਆਪਣਾ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਓਗੇ ! ਚੰਗਾ ਜੀ ! ਸਤਿ ਸ਼੍ਰੀ ਅਕਾਲ !
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.