ਕੈਟੇਗਰੀ

ਤੁਹਾਡੀ ਰਾਇ



ਮਨਵਿੰਦਰ ਸਿੰਘ ਗਿਆਸਪੁਰ (ਇੰਜ)
ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ
ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ
Page Visitors: 2762

ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ !
ਤਤਕਾਲੀਨ ਡੀ.ਸੀ. ਐਸ.ਸੀ. ਚੌਧਰੀ ਨੇ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਕੀਤਾ ਇੰਨਕਾਰ । ਕਮਿਸ਼ਨ  ਵਲੋਂ ਦੁਬਾਰਾ ਸੰਮਣ ਜਾਰੀ । ਅਗਲੀ ਸੁਣਵਾਈ ੧੨ ਦਸੰਬਰ ਨੂੰ ॥
ਹਿਸਾਰ (੧੪-੧੧-੧੪) ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ ਹੋਦ ਚਿੱਲੜ (ਹਰਿਆਣੇ) ਵਿੱਚ ਕਤਲ ਕੀਤੇ ੩੨ ਸਿੱਖਾਂ ਦੀ ਹਿਸਾਰ ਵਿਖੇ ਜਸਟਿਸ ਟੀ.ਪੀ.ਗਰਗ ਕਮਿਸ਼ਨ ਦੀ ਅਦਾਲਤ ਵਿੱਚ ਅੱਜ ਸੁਣਵਾਈ ਸੀ । ਅੱਜ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਆ ਆਪਣੇ ਵਕੀਲ ਰਣਜੀਤ ਸਿੰਘ ਯਾਦਵ ਨਾਲ਼ ਟੀ.ਪੀ.ਗਰਗ ਦੀ ਅਦਾਲਤ ਵਿੱਚ ਪੇਸ਼ ਹੋਏ । ਅੱਜ ਦੀ ਸੁਣਵਾਈ ਵਿੱਚ ਨਵੰਬਰ ੧੯੮੪ ਨੂੰ ਨਾਰਨੌਲ ਜਿਲੇ ਵਿੱਚ ਤੈਨਾਤ ਡੀ.ਐਸ.ਪੀ. ਰਾਮ ਭੱਜ ਜੋ ਕਿ ਅੱਜ ਕੱਲ ਰੀਟਾਇਰਮੈਂਟ ਤੋਂ ਬਾਅਦ ਫਰੀਦਾਬਾਦ ਵਿਖੇ ਰਹਿ ਰਹੇ ਹਨ ਕਮਿਸ਼ਨ ਦੇ ਸਨਮੁੱਖ ਪੇਸ਼ ਹੋਏ । ਕਮਿਸ਼ਨ ਵਲੋਂ ਸੁਆਲਾਂ ਦੀ ਝੜੀ ਲਗਾਉਂਦਿਆਂ ਹੋਦ ਵਿੱਚ ਵਾਪਰੇ ਹੌਲਨਾਕ ਕਾਂਡ ਬਾਰੇ ਪੁੱਛਿਆ ਕਿ ਉਹ ਕਦੋਂ ਪਹੁੰਚੇ, ਸੰਸਕਾਰ ਕਦੋਂ ਕੀਤਾ, ਕੇਸ ਦੀ ਜਾਂਚ ਕਿਉਂ ਨਹੀਂ ਕੀਤੀ, ਪਿੰਡ ਵਾਸੀਆਂ ਨੂੰ ਅਗਾਊਂ ਸੁਰੱਖਿਆ ਮੁਹੱਈਆ ਕਿਉਂ ਨਹੀ ਕਰਵਾਈ ਗਈ ਆਦਿ ?
ਇਸ ਤੇ ਰਾਮ ਭੱਜ ਨੇ ਦੱਸਿਆ ਕਿ ਉਸ ਦੇ ਅਧੀਨ ਛੇ ਸੱਤ ਠਾਣੇ ਆਉਂਦੇ ਸਨ ਅਤੇ ਹਰ ਪਾਸੇ ਮਹੌਲ ਖਰਾਬ ਸੀ । ਹੋਦ ਪਿੰਡ ਬਾਰੇ ਉਸ ਨੂੰ ੩ ਨਵੰਬਰ ੧੯੮੪ ਨੂੰ ਪਤਾ ਲੱਗਿਆ । ਉਹ ਆਪਣੇ ਆਹਲਾ ਅਧਿਕਾਰੀਆਂ  ਨਾਲ਼ ਘਟਨਾ ਸਥਾਨ ਤੇ ਪੁੱਜਾ ਅਤੇ ਉਸ ਵਲੋਂ ਤਤਕਾਲੀਨ ਡੀ.ਸੀ. ਐਸ.ਸੀ. ਚੌਧਰੀ ਦੇ ਹੁਕਮਾ ਤਹਿਤ ਸਿੱਖਾਂ ਦੀਆ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਸੀ । ਕੇਸ ਬਾਰੇ ਦੱਸਦਿਆਂ ਉਸਨੇ ਕਿਹਾ ਕਿ ਉਸ ਦੀ ਪੰਦਰਾਂ ਦਿਨਾਂ ਬਾਅਦ ਬਦਲੀ ਹੋ ਜਾਣ ਕਾਰਨ ਉਸ ਨੂੰ ਇਸ ਕੇਸ ਬਾਰੇ ਕੁੱਝ ਵੀ ਨਹੀਂ ਪਤਾ । ਜੱਜ ਸਾਹਿਬ ਨੇ ਸਾਰਿਆਂ ਨੂੰ ਦੱਸਿਆ ਕਿ ਉਹਨਾਂ ਵਲੋਂ ਤਤਕਾਲੀਨ ਡੀ.ਸੀ. ਐਸ.ਸੀ. ਚੌਧਰੀ ਜਿਹੜੇ ਚੀਫ ਸੈਕਟਰੀ ਦੇ ਅਹੁਦੇ ਤੋਂ ਰੀਟਾਇਡ ਹਨ ਅਤੇ ਅੱਜ ਕੱਲ ਚੀਫ ਕਮਿਸ਼ਨਰ ਹਰਿਆਣਾ (ਰਾਈਟ ਟੂ ਇੰਨਫਾਰਨਮੇਸ਼ਨ ) ਹਨ ਨੂੰ ਸੰਮਣ ਭੇਜੇ ਸਨ । ਜੱਜ ਸਾਹਿਬ ਨੇ ਭਰੀ ਅਦਾਲਤ ਦੱਸਿਆ ਕਿ ਐਸ.ਸੀ. ਚੌਧਰੀ ਸਾਹਿਬ ਦੇ ਦਫਤਰ ਵਾਲ਼ਿਆਂ ਕਮਿਸ਼ਨ ਦੀ ਤੌਹੀਨ ਕਰਕੇ ਕਿਹਾ , 'ਜਿਸ ਨੇ ਭੇਜੇ ਹਨ ਉਸੇ ਨੂੰ ਵਾਪਿਸ ਕਰ ਦੇਵੋ' । ਉਹਨਾਂ ਕਿਹਾ ਕਿ ਮੈਂਨੂੰ ਹੈਰਾਨੀ ਹੁੰਦੀ ਹੈ ਕਿ ਐਨੇ ਸੀਨੀਅਰ ਅਹੁਦੇ ਵਾਲੇ ਵਿਅਕਤੀ ਨੂੰ ਕਾਨੂੰਨ ਦਾ ਪਤਾ ਨਹੀਂ ।
ਅੱਜ ਜੱਜ ਸਾਹਿਬ ਨੇ ਦੁਬਾਰਾ ਸੰਮਣ ਜਾਰੀ ਕਰ ੧੨ ਦਸੰਬਰ ਨੂੰ ਹਰ ਹਾਲਤ ਵਿੱਚ ਨਿੱਜੀ ਪੇਸ਼ ਹੋਣ ਦਾ ਹੁਕਮ ਸੁਣਾਇਆ । ਜੱਜ ਸਾਹਿਬ ਨੇ ਭਰੀ ਅਦਾਲਤ ਵਿੱਚ ਇਹ ਵੀ ਦੱਸਿਆ ਕਿ ਕਮਿਸ਼ਨ ਦੀ ਮਿਆਦ ਅਜੇ ਵਧੀ ਨਹੀਂ ਹੈ ਅਤੇ ਉਹਨਾਂ 'ਸਥਿਤੀ ਵੱਸ' ਬਿਆਨ ਦਰਜ ਕੀਤੇ ਹਨ । ਇਸ ਮੌਕੇ ਉਹਨਾਂ ਨਾਲ਼ ਪੀੜਤਾਂ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਨੁਮਾਇਦੇ ਵਰਿਆਮ ਸਿੰਘ, ਹਰਜਿੰਦਰ ਸਿੰਘ, ਬਲਬੀਰ ਸਿੰਘ ਹਿਸਾਰ, ਸੰਜੀਵ ਸਿੰਘ ਹਿਸਾਰ ਆਦਿ ਵੀ ਹਾਜਿਰ ਸਨ ।
ਮਨਵਿੰਦਰ ਸਿੰਘ ਗਿਆਸਪੁਰ  
"Manwinder singh Giaspur" er.manwindersinghgiaspur@gmail.com

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.