ਪੰਜਾਬ ਵਿਚ ਹੀ ਸਿੱਖਾਂ ਦੀ ਬੁਰੀ ਹਾਲਤ
ਕੈਨੇਡਾ ਤੋਂ ਪੰਜਾਬ ਪੜ੍ਹਨ ਆਇਆ ਬੱਚਾ ਪੱਗ ਬੰਨ੍ਹੀ ਹੋਣ ਕਾਰਨ ਜਮਾਤ ਚੋਂ ਕੱਢਿਆ
(ਹੁਸ਼ਿਆਰਪੁਰ,ਚੜ੍ਹਦੀ ਕਲਾ): ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਪੈਂਦੇ ਸੈਂਟ ਜੋਜ਼ਫ਼ ਸਕੂਲ ਰਾਮ ਕਲੋਨੀ ਕੈਂਪ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਕੂਲ ਦੀ ਪਿ੍ੰਸੀਪਲ ਨੇ ਨੌਵੀ ਅਤੇ ਦਸਵੀਂ ਵਿਚ ਪੜ੍ਹਦੇ ਸਕੂਲ ਦੇ ਦੋ ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਅਤੇ ਇੱਕ ਪੀਰੀਅਡ ਲਈ ਸਿਰਫ਼ ਇਸ ਕਰਕੇ ਕਲਾਸ ਵਿੱਚੋਂ ਕੱਢ ਦਿੱਤਾ ਕਿਉਂਕਿ ਉਨ੍ਹਾਂ ਪੱਗੜੀ ਬੰਨ੍ਹੀ ਹੋਈ ਸੀ ।ਵਿਦਿਆਰਥੀਆਂ ਦੇ ਮਾਪਿਆ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਸਕੂਲ ਵਿਚ ਪਹੁੰਚ ਕਰਕੇ ਮਾਮਲੇ ਦੀ ਪੜਤਾਲ ਕਰਨ ਦੀ ਕੋਸ਼ਿਸ ਕੀਤੀ ਤਾਂ ਸਕੂਲ ਦੀ ਪਿ੍ੰਸੀਪਲ ਨੇ ਉਨਾਂ ਦੀ ਕੋਈ ਗੱਲ ਨਾ ਸੁਣੀ ਜਿਸ ਤੋਂ ਭੜਕੇ ਮਾਪਿਆਂ ਨੇ ਆਪਣੇ ਸਮਰਥਕਾਂ ਨੂੰ ਸਕੂਲ ਸੱਦ ਲਿਆ ਙ ਜ਼ਿਲ੍ਹਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ।
ਜਸਪ੍ਰੀਤ ਸਿੰਘ ਯੂਥ ਆਗੂ ਮਾਹਿਲਪੁਰ ਨੇ ਦੱਸਿਆ ਕਿ ਉਸ ਦਾ ਪੁੱਤਰ ਕਰਨਪ੍ਰੀਤ ਸਿੰਘ ਬੈਂਸ ਕੈਨੇਡਾ ਤੋਂ ਪੰਜਾਬ ਪੜ੍ਹਨ ਲਈ ਆਇਆ ਹੈ ਤੇ ਉਹ ਸੇਂਟ ਜੋਜ਼ਫ਼ ਸਕੂਲ ਵਿਚ ਪਿਛਲੇ ਦੋ ਸਾਲਾਂ ਤੋਂ ਪੜ੍ਹ ਰਿਹਾ ਹੈ ।ਉਸ ਦਾ ਜਨਮ ਦਿਨ ਸੀ ਤੇ ਉਹ ਪੱਗੜੀ ਬੰਨ੍ਹ ਕੇ ਸਕੂਲ ਚਲਾ ਗਿਆ । ਜਦੋਂ ਉਨ੍ਹਾਂ ਦੇ ਪੁੱਤਰ ਨੇ ਸਕੂਲ ਤੋਂ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਸਕੂਲ ਦੀ ਪਿ੍ੰਸੀਪਲ ਨੇ ਸਕੂਲ ਦੀ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਹੀ ਉਸ ਸਮੇਤ ਦਸਵੀਂ ਕਲਾਸ ਦੇ ਇੱਕ ਹੋਰ ਵਿਦਿਆਰਥੀ ਨੂੰ ਸਿਰਫ ਇਸ ਕਰਕੇ ਪ੍ਰਾਰਥਨਾ ਵਿੱਚੋਂ ਕੱਢ ਦਿੱਤਾ ਕਿਉਕਿ ਉਨ੍ਹਾਂ ਪੱਗੜੀ ਬੰਨ੍ਹੀ ਸੀ ।
ਇੱਥੇ ਹੀ ਬਸ ਨਹੀਂ ਉਨ੍ਹਾਂ ਦੇ ਲੜਕੇ ਨੂੰ ਪਹਿਲਾ ਪੀਰੀਅਡ ਵੀ ਕਲਾਸ ਵਿੱਚੋਂ ਕੱਢ ਦਿੱਤਾ ਤੇ ਮਾਤਾ ਪਿਤਾ ਨੂੰ ਫ਼ੋਨ ਤੇ ਸੂਚਿਤ ਕਰ ਦਿੱਤਾ ਕਿ ਪੱਗੜੀ ਬੰਨ੍ਹੀ ਹੋਈ ਕਰਕੇ ਉਨ੍ਹਾਂ ਦੇ ਬੱਚੇ ਨੂੰ ਕਲਾਸ ਵਿੱਚੋਂ ਕੱਢਿਆ ਹੋਇਆ ਸੀ ।ਜਦੋਂ ਉਹ ਸਕੂਲ ਪਹੁੰਚੇ ਤਾਂ ਪਿ੍ੰਸੀਪਲ ਆਪਣੇ ਦਫ਼ਤਰ ਵਿੱਚੋਂ ਉੱਠ ਕੇ ਚਲੀ ਗਈ ਤੇ ਉਨ੍ਹਾਂ ਦੀ ਕੋਈ ਗੱਲ ਨਾ ਸੁਣੀ । ਭੜਕੇ ਮਾਤਾ-ਪਿਤਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਤੁਰੰਤ ਜਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ । ਪਿ੍ੰਸੀਪਲ ਅੱਧੇ ਘੰਟੇ ਬਾਅਦ ਆਈ ਤੇ ਜਦੋਂ ਉਹ ਉਸ ਨੂੰ ਮਿਲਣ ਲਈ ਦਫ਼ਤਰ ਵਿਚ ਗਏ ਤਾਂ ਉਸ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ । ਥਾਣਾ ਸਦਰ ਦੇ ਮੁਖੀ ਪ੍ਰੇਮ ਕੁਮਾਰ ਭਾਰੀ ਫ਼ੋਰਸ ਲੈ ਕੇ ਪਹੁੰਚ ਗਏ।
ਥਾਣਾ ਮੁਖੀ ਨੇ ਸਕੂਲ ਦੀ ਪਿ੍ੰਸੀਪਲ ਨਾਲ ਗੱਲਬਾਤ ਕਰਨ ਤੋਂ ਬਾਅਦ ਭਰੋਸਾ ਦਿਵਾਇਆ ਕਿ ਵਿਦਿਆਰਥੀ ਪੱਗੜੀ ਬੰਨ੍ਹ ਕੇ ਸਕੂਲ ਆ ਸਕਦੇ ਹਨ । ਪੁਲਿਸ ਵਲੋਂ ਮਿਲੇ ਭਰੋਸੇ ਤੋਂ ਬਾਅਦ ਮਾਤਾ ਪਿਤਾ ਸ਼ਾਂਤ ਹੋਏ ਅਤੇ ਵਿਦਿਆਰਥੀਆਂ ਨੂੰ ਕਲਾਸਾਂ ਵਿਚ ਬਿਠਾਇਆ ਗਿਆ। ਇਸ ਮੌਕੇ ਸ: ਇਕਬਾਲ ਸਿੰਘ ਖੇੜਾ ਮੈਂਬਰ ਜਨਰਲ ਕੌਾਸਲ ਸ੍ਰੋਮਣੀ ਅਕਾਲੀ, ਰਾਜਵੀਰ ਸਿੰਘ ਮਿਨਹਾਸ ਆਦਿ ਸਮੇਤ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।
(ਪਰ ਪ੍ਰਿੰਸੀਪਲ ਤੇ ਕੋਈ ਐਕਸ਼ਨ ਨਹੀਂ, ਨਾ ਹੀ ਕਿਸੇ ਦੀਆਂ ਧਾਰਮਕ ਭਾਵਨਾਵਾਂ ਦਾ ਨਿਰਾਦਰ ਹੋਇਆ? ਅਮਰ ਜੀਤ ਸਿੰਘ ਚੰਦੀ)