ਕੈਟੇਗਰੀ

ਤੁਹਾਡੀ ਰਾਇ



ਰਾਜਾ ਸਿੰਘ ਮਿਸ਼ਨਰੀ
ਵਟ............ਸਿਆਪਾ..........?
ਵਟ............ਸਿਆਪਾ..........?
Page Visitors: 2677

ਵਟ............ਸਿਆਪਾ..........?
ਚਿੰਤ ਕੋਰ - ਦੇਖਿਓ ਕਾਕੇ ਦੇ ਕਮਰੇ ਵਿਚੋ 'ਠੁੰਗ ਠੁੰਗ' ਦੀ ਕੀ ਆਵਾਜ਼   ਬਾਰ ਬਾਰ  ਆ ਰਹੀ ਏ........|
ਸਹਿਜ ਸਿੰਘ - ਕੋਈ ਗਲ ਨਹੀਂ ਇਹ ਵਾਟ੍ਸੇਪ ਦੀ ਆਵਾਜ਼ ਏ |
ਚਿੰਤ ਕੋਰ - ਹੈਂ .........ਕੀ ਕਿਹਾ ਜੇ  ਵਟ..... ਸਿਆਪਾ ..........? ਕੀ ਬੋਲੀ ਜਾਂਦੇ ਓ ?
ਸਹਿਜ ਸਿੰਘ- ਭਲੀਏ......ਧਿਆਨ ਨਾਲ  ਸੁਣ  ਮੈਂ ਸਿਆਪਾ ਨਹੀਂ , ਵਾਟ੍ਸੇਪ ਆਖਿਆ ਏ ......!
ਚਿੰਤ ਕੋਰ - ਇਹ  ਕੀ ਬਲਆ ਏ ......ਅਗੇ ਤਾਂ ਕਦੀ ਨਹੀਂ ਸੁਣਿਆ ......'ਠੁੰਗ ਠੁੰਗ' ਨੇ ਤਾਂ  ਮੇਰਾ ਸਿਰ ਈ ਖਾ  ਲਿਐ |
ਸਹਿਜ ਸਿੰਘ- ਨਵੀਆਂ ਨਵੀਆਂ ਕਾਢਾਂ ਨੇ ਤਾਂ  ਨੋਜੁਆਨਾਂ ਨੂੰ ਕਮਲਿਆਂ ਈ ਕਰ ਦਿਤੈ......ਨਾਲੇ ਪੈਸੇ ਦਾ ਉਜਾੜਾ....ਨਾਲੇ ਸਮੇਂ ਦੀ ਬਰਬਾਦੀ .......|
ਚਿੰਤ ਕੋਰ - ਫਿਰ ਗਲ ਤਾਂ ਸਿਆਪੇ ਵਾਲੀ ਹੀ ਹੋਈ ਨਾ..... ਹੁਣ ਦਸੋ, ਕਿ  ਹੈ ਕੀ .....ਜਿਸ  ਤੋਂ ਤੁਸੀਂ ਵੀ ਪਰੇਸ਼ਾਨ ਲਗਦੇ ਓ |
ਸਹਿਜ ਸਿੰਘ- ਮੋਬਾਇਲ ਫੋਨ ਤੇ ਹੁਣ ਇਕ ਦੂਸਰੇ ਨੂੰ ਸੰਦੇਸ਼ੇ  ਤੇ ਫੋਟੋ ਭੇਜਦੇ ਨੇ, ਉਹਨੂੰ ਕਹਿੰਦੇ ਨੇ ਵਾਟ੍ਸੇਪ .....|
ਚਿੰਤ ਕੋਰ - ਲੈ ....ਆਪ ਵੀ ਤਾਂ ਤੁਸੀ  ਮੋਬਾਇਲ ਰਖਦੇ ਹੋ, ਤੁਹਾਡੇ ਫੋਨ ਤੇ ਤਾਂ ਮੈਂ ਕਦੀ ਆਹ ਰੋਲਾ ਨਹੀਂ ਸੁਣਿਆ |
ਸਹਿਜ ਸਿੰਘ- ਬਈ ਅਸੀਂ ਤਾਂ  ਸਿਰਫ ਗਲਬਾਤ ਸੁਣਦੇ ਹਾਂ ਪਰ ਇਹਨਾਂ ਨੋਜੁਆਨਾਂ ਨੂੰ ਤਾਂ ਮੋਬਾਇਲ ਨੇ ਆਪਣਾ ਗੁਲਾਮ ਈ ਕਰ ਲਿਐ .....|
ਚਿੰਤ ਕੋਰ - ਨਾ  ਉਹ ਕਿਦਾਂ .....?
ਸਹਿਜ ਸਿੰਘ- ਸਿਰਫ ਫੋਨ ਈ ਥੋੜਾ ਕਰਦੇ ਨੇ ....ਕਦੀ ਵਾਇਸ-ਮੇਲ, ਕਦੇ ਚੈਟ, ਈ ਮੇਲ ਤੇ ਵਾਟ੍ਸੇਪ ....ਬਸ ਜਦ ਦੇਖੋ ਇਹਨੂੰ  ਈ ਚੰਬੜੇ ਰਹਿੰਦੇ ਨੇ......ਸਾਡਾ ਮੁੰਡਾ ਤਾਂ ਪੜਦਾ ਕਦੀ ਦੇਖਿਆ ਨਹੀਂ ...ਜਦ ਦੇਖੋ ...ਬਸ....ਛਡ ਪਰੇ .....|
ਚਿੰਤ ਕੋਰ - ਜੇ ਤੁਹਾਨੂੰ ਪਤੈ ਤਾਂ  ਧਿਆਨ ਰਖਿਆ ਕਰੋ ......|
ਸਹਿਜ ਸਿੰਘ-ਚਿੰਤ ਕੁਰੇ ਐਵੇਂ ਨਾ  ਬੋਲੀ ਜਾਇਆ ਕਰੋ ....... ਅਗੇ ਘਰ ਵਿਚ ਫੋਨ ਆਓਣਾ  ਤਾਂ ਪਤਾ ਲਗਦਾ ਸੀ ਕੀ ਗਲ ਹੋ ਰਹੀ ਏ ....ਬਚੇ ਕਿਥੇ ਗਲ ਕਰ ਰਹੇ ਨੇ ....ਹੁਣ ਤਾਂ ਘੰਟੀ ਵਜੇ ਤਾਂ ਨਵਾਬ੍ਜ਼ਾਦੇ ਨੇ ਮੋਬਾਇਲ ਕੰਨ ਨੂੰ ਲਾਇਆ ਤੇ ਬਾਹਰ ਨਿਕਲ ਗਏ...............ਮਾਪੇ ਕੀ ਕਰ ਲੇਣਗੇ.........? 
ਚਿੰਤ ਕੋਰ -ਸਾਇੰਸ ਦੀਆਂ ਕਾਢਾਂ ਤਾਂ ਸਾਡੀ ਉਨਤੀ ਲਈ ਨੇ ..........ਇਹਦਾ ਫਾਇਦਾ ਵੀ ਤਾਂ ਹੋਊ ਕੋਈ .......
ਸਹਿਜ ਸਿੰਘ- ਫਾਇਦਾ ਤਾਂ ਹੈ ਬਈ ਕੋਈ ਕਿਥੇ ਵੀ ਹੋਵੇ ਉਸ ਨਾਲ ਗਲ ਹੋ ਜਾਂਦੀ ਏ .......ਜੇਬੇ ਵਿਚ ਮੋਬਾਇਲ, ਜਦ ਮਰਜੀ ਹਾਲ ਚਾਲ ਲਓ...........ਵਪਾਰੀ ਲੋਕਾਂ ਨੂੰ ਤਾਂ ਬੜਾ ਲਾਭ ਹੋਇਆ ਹੈ ਇਹਨਾਂ ਕਾਢਾਂ ਦਾ ਪਰ ਜੇ ਇਹਨਾਂ ਦੀ ਦੁਰਵਰਤੋਂ ਹੋਵੇ ਤਾਂ ਕਈ ਗੁਣਾਂ ਘਾਟਾ..........ਪਰ ਹੁਣ ਤਾਂ ਰੀਸ ਚਲ ਪਈ ਏ .....ਘਰ ਦੇ ਜਿਤਨੇ ਜੀ ....ਉਤਨੇ ਮੋਬਾਇਲ ........ਹਰੇਕ ਦਾ ਬਿਲ ਭਰੋ, ਖਰਚੇ ਤੇ ਖਰਚਾ | 
ਚਿੰਤ ਕੋਰ -ਚਲੋ ਛਡੋ ਜਦ ਹਰੇਕ ਮੁੰਡੇ ਕੋਲ ਹੈ ਤਾਂ ਸਾਡਾ ਛਿੰਦਾ ਕਿਤੇ..............
ਸਹਿਜ ਸਿੰਘ- ਐਵੇਂ ਨਾ ਮੁੰਡੇ ਨੂੰ ਵਿਗਾੜੀ ਜਾਓ...........ਕਲ ਮੈਂ ਸਕੂਲ ਵਿਚ ਪੇਰੇੰਟ ਮੀਟਿੰਗ ਵਿਚ ਗਿਆ ਸਾਂ..........ਟੀਚਰ ਸਾਰੇ ਹੀ ਸ਼ਿਕਾਇਤ  ਕਰਦੇ ਸੀ ਕਿ ਬਚੇ ਸਕੂਲ ਵਿਚ ਮੋਬਾਇਲ ਨਾ ਲੈ ਕੇ ਆਓਨ | ਉਹ ਕਹਿੰਦੇ ਸੀ ਕਿ ਅਸੀਂ ਪੜਾ ਰਹੇ ਹੁੰਦੇ ਆਂ ਤੇ ਬਚੇ ਆਪਸ ਵਿਚ ਮੋਬਾਇਲ ਤੇ ਮੈਸੇਜ ਕਰਨ ਵਿਚ ਮਸਤ ਹੁੰਦੇ ਨੇ ਤੇ ਪੜਾਈ ਦਾ ਭਠਾ ਬੇਠ ਰਿਹੈ |
ਚਿੰਤ ਕੋਰ -ਲੈ ਮੇਨੂੰ ਹੁਣ ਸਮਝ ਆਈ .........ਗੁਆਂਢ ਵਾਲੇ ਭੈਣ ਜੀ ਵੀ ਕਹਿੰਦੇ ਸੀ ਕਿ ਬਹੂ ਰਾਣੀ ਕੰਮ ਡਕਾ  ਨਹੀਂ ਕਰਦੀ .....ਤੇ ਹਰ ਵੇਲੇ ਫੋਨ ਤੇ ਫੋਟੋਆਂ ਦੇਖਦੀ ਰਹਿੰਦੀ ਏ ...........ਤੇ ਇਸੇ ਗਲ ਕਰਕੇ ਘਰ ਵਿਚ ਕਲੇਸ਼ ਏ ........|
ਸਹਿਜ ਸਿੰਘ-ਨਿਰਾ ਕਲੇਸ਼ ਹੀ ਨਹੀਂ ਹੁਣ ਤਾਂ ਬੇਸ਼ਰਮੀ  ਆ ਗਈ ਇਹਨਾਂ ਮੋਬਾਇਲਾਂ ਤੇ ਫੇਸ ਬੁਕਾਂ ਕਰਕੇ ........ਛਡ ਪਰਾਂ ਸੋਚ  ਸੋਚ ਕੇ ਮੇਰਾ ਤਾਂ ਕੀ ਵੇਰੀ ਸਿਰ ਚਕਰਾ ਜਾਂਦੈ ਕਿ ਕੀ ਬਣੂੰ ਸਾਡੇ ਸਮਾਜ ਦਾ  .......?
ਚਿੰਤ ਕੋਰ - ਨਾ ਕੋਈ ਹੋਰ ਵੀ ਮਾੜੀ ਗਲ ਏ ........?
ਸਹਿਜ ਸਿੰਘ-ਇਕ ਹੋਵੇ ਤਾਂ ਦਸਾਂ ......!
ਚਿੰਤ ਕੋਰ - ਚਲੋ ਕੋਈ ਇਕ ਅਧ ਈ ਦਸ ਦਿਓ ............ ਏਨੇ ਪ੍ਰੇਸ਼ਨ ਜੇ ......|
ਸਹਿਜ ਸਿੰਘ-ਬਚੇ ਕੀ ਤੇ ਵਡੇ ਕੀ;  ਸੋਚਦੇ ਹੀ ਨਹੀਂ ਕਿ ਜੋ ਵੀ ਫੇਸ ਬੁਕ ਤੇ ਪੈ ਗਿਆ ਸੈਂਕੜੇ ਲੋਕਾਂ ਨੇ ਵੇਖਣੈ .......... ਜਾਤੀ ਗਲਾਂ ਵੀ ਲਿਖੀ ਜਾਣਗੇ ਤਰਾਂ ਤਰਾਂ ਦੇ ਪੋਜ਼ ਬਣਾ ਕੇ ਫੋਟੋ ਪਾਈ ਜਾਂਦੇ ਨੇ ਕੋਈ ਸ਼ਰਮ ਹਯਾ ਹੀ ਨਹੀਂ ........ਕਈ ਤਾਂ ਮੀਆਂ ਬੀਵੀ ਦਾ ਪੜਦਾ ਵੀ ਰਖਣ ਦਾ ਖਿਆਲ ਨਹੀਂ ਕਰਦੇ ........|
ਚਿੰਤ ਕੋਰ -ਲੈ ਸਾਡੇ ਜਮਾਨੇ ਵਿਚ  ਚਿਠੀ ਵੀ ਕਿਸੇ ਦੇ ਸਾਹਮਣੇ ਨਹੀਂ ਸਾਂ ਪੜਦੇ ...ਤੇ ਹੁਣ.......!
ਸਹਿਜ ਸਿੰਘ- ਮੇਨੂੰ ਤਾਂ ਕੋਈ ਹਲ ਨਹੀਂ ਦਿਸਦਾ ....ਕੋਈ ਬਚਾ ਹੋਵੇ ਜਾਂ ਵਡਾ ਇਸ ਮਾਮਲੇ ਵਿਚ ਗਲ ਸੁਣ ਕੇ ਰਾਜੀ ਨਹੀਂ ........ ਸਾਨੂੰ ਤਾਂ ਟਿਚ ਸਮਝਦੇ ਨੇ.......|
ਚਿੰਤ ਕੋਰ -ਤੇ ਫਿਰ ਸਿਆਪਾ ਨਹੀਂ ਤਾਂ ਹੋਰ  ਕੀ ਏ .......?
ਸਹਿਜ ਸਿੰਘ-ਵਾਕਈ....ਵਾਟ੍ਸੇਪ ਨਹੀਂ ....ਵਟ... ਸਿਆਪਾ ਈ ਏ ......!
Prof.Raja Singh
rajasingh922@yahoo.com
Brampton-ON

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.