ਪੰਜਾਬੀ ਬੋਲੇਂ ਤੋ ਹਮੇਂ ਫਾਈਨ ਲਗਤਾ ਹੈ……
ਜਲੰਦਰ ਤੋਂ ਮੇਰੇ ਰਿਸ਼ਤੇਦਾਰ ਕੇਨੇਡਾ ਸਾਡੇ ਕੋਲ ਕੁਝ ਦਿਨਾਂ ਲਈ ਆਏ | ਉਹਨਾ ਦੇ ਦੋ ਛੋਟੇ ਛੋਟੇ ਬੜੇ ਪਿਆਰੇ ਬਚੇ ਵੀ ਸਨ |
ਬੜੇ ਹਾਜ਼ਰ-ਜੁਆਬ | ਮੈਂ ਜਿਹੜੀ ਵੀ ਗਲ ਪੁਛਾਂ, ਜੁਆਬ ਦੇਣ ਹਮੇਂ ਨਹੀਂ ਮਾਲੂਮ ........ ਮੈਨੂੰ ਲਗਾ ਜਿਵੇਂ ਬਚੇ ਮੇਰੀ ਬੋਲੀ ਨਾ ਸਮਝਦੇ ਹੋਣ ........ ਇਸ ਦਾ ਕਾਰਨ ਤਾਂ ਕੋਈ ਹੋ ਨਹੀਂ ਸੀ ਸਕਦਾ ਕਿਓਂਕਿ ਬਚੇ ਜਲੰਦਰ ਜ੍ਮੇਂ, ਮਾਤਾ ਪਿਤਾ ਜਲੰਦਰ ਰਹਿੰਦੇ ਨੇ, ਦਾਦਾ ਦਾਦੀ, ਇਥੋਂ ਤਕ ਕਿ ਉਸ ਤੋਂ ਅਗਲੀਆਂ ਪੀੜੀਆਂ ਵੀ ਸਭ ਜਲੰਦਰ ਦੀਆਂ ........ ਮੈਂ ਫਿਰ ਪੁਛਿਆ, ਕਿ ਕਿ ਗਲ ਮੇਰੇ ਨਾਲ ਕਿਓਂ ਨਹੀਂ ਬੋਲਦੇ ਤਾਂ ਫਟ ਬੋਲੋ .......ਪੰਜਾਬੀ ਬੋਲੇਂ ਤੋਂ ਹਮੇਂ ਫਾਯੀਨ ਲਗਤਾ ਹੈ.......ਮੇਰੀ ਪਰੇਸ਼ਾਨੀ ਦੇਖ ਕਿ ਉਹਨਾਂ ਦਾ ਪਿਤਾ ਬੋਲਿਆ .....ਅੰਕਲ ਜੀ ਛੇ ਮਹੀਨੇ ਪਹਿਲਾਂ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਚਲ ਰਹੇ ਇਕ ਸਕੂਲ ਦੀ ਅਰਬਨ ਇਸਟੇਟ ਬ੍ਰਾੰਚ ਵਿਚ ਦਾਖਲ ਕਰਵਾਇਆ ਹੈ ......ਬਸ ਜਿਵੇਂ ਪੰਜਾਬੀ ਇਹਨਾਂ ਅੰਦਰੋਂ ਧੋ ਕੇ ਕਢ ਦਿਤੀ ਹੋਵੇ ...... ਸਕੂਲ ਦਾ ਹੁਕਮ ਹੈ ਕਿ ਕੋਈ ਬਚਾ ਸਕੂਲ ਵਿਚ ਪੰਜਾਬੀ ਵਿਚ ਗਲ ਬਾਤ ਨਹੀਂ ਕਰ ਸਕਦਾ .......ਬਚੇ ਠੀਕ ਆਖਦੇ ਹਨ ਕਿ ਪੰਜਾਬੀ ਬੋਲਣ ਤੇ ਮੈਡਮਾਂ ਝਿੜਕਾਂ ਮਾਰਦੀਆਂ ਹਨ .......ਅਸੀਂ ਵੀ ਲਖ ਯਤਨ ਕਰੀਏ ....... ਪੰਜਾਬੀ ਤਾਂ ਇਹਨਾਂ ਦੇ
ਮੂਹੋਂ ਨਿਕਲਦੀ ਹੀ ਨਹੀਂ ..... ਮੇਰੇ ਬਜੁਰਗ ਵੀ ਫਿਕਰ ਕਰਦੇ ਹਨ ਕਿ ਜੇ ਇਹ ਹੀ ਹਾਲ ਰਿਹਾ ਤਾਂ ਪਾਠ ਕਿਵੇਂ ਕਰਨਗੇ ਤੇ ਸਾਡੇ ਨਾਲ ਕਿਵੇਂ ਜੁੜਨਗੇ ....ਵਾਹਿਗੁਰੂ ਹੀ ਜਾਣੇ |
ਮੈਂ ਨੋਜੁਆਨ ਨੂੰ ਕਿਹਾ, ਸਕੂਲ ਜਾ ਕੇ ਗਲ ਤਾਂ ਕਰੋ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ......ਇਸ ਵਿਚਾਰੀ ਨਾਲ ਅਜਿਹਾ ਵਰਤਾਰਾ ਕਿਓਂ ......... ਉਸਨੇ ਜੋ ਅਗੇ ਦਸਿਆ ਮੇਰੇ ਤਾਂ ਹੋਸ਼ ਹੀ ਗੁਆਚ ਗਏ.....ਤੇ ਪਾਠਕ ਵੀ ਜਰੁਰ ਸੁਣਨ.......ਨੋਜੁਆਨ ਕਹਿਣ ਲਗਾ ਕਿ ਮੈਡਮਾਂ ਦਾ ਫੁਰਮਾਨ ਤਾਂ ਸੀ ਕਿ ਮਾਤਾ ਪਿਤਾ ਵੀ ਜਦ ਸਕੂਲ ਆਣ ਤਾਂ ਹਿੰਦੀ ਜਾਂ ਅੰਗ੍ਰੇਜ਼ੀ ਵਿਚ ਹੀ ਗਲ ਕਰਨ ....... ਇਹ ਤਾਂ ਭਲਾ ਹੋਵੇ ਸਾਡੇ ਆਗੂਆਂ ਦਾ ਜਿਹਨਾਂ ਜਾ ਕੇ ਗਲਬਾਤ ਕੀਤੀ ਤੇ ਸਾਡੀ ਪੰਜਾਬੀ ਬੋਲਣ ਤੋਂ ਕਰਿਫਿਊ ਵਿਚ ਢਿਲ ਮਿਲ ਗਈ |
ਸਾਰਾ ਕਿਸਾ ਸੁਣ ਕੇ ਮੇਰਾ ਤਾਂ ਸਰੀਰ ਹੀ ਠੰਡਾ ਹੋ ਗਿਆ ਕਿ ਜੇ ਬਾਬੇ ਨਾਨਕ ਦੇ ਨਾਮ ਤੇ ਚਲਦੇ ਸਕੂਲਾਂ ਦਾ ਮਾਂ ਬੋਲੀ ਪ੍ਰਤੀ ਇਹ ਨਜ਼ਰੀਆ ਹੈ ਤਾਂ ਬਾਕੀਆਂ ਦੀ ਤਾਂ ਗਲ ਹੀ ਛਡੋ .......
ਰਾਜਾ ਸਿੰਘ ਮਿਸ਼ਨਰੀ (ਕੇਨੇਡਾ)
rajasingh922@yahoo.com
ਟਿਪਣੀ:- (ਸਿੰਘ, ਸ਼ੇਰ ਹੁੰਦੇ ਹਨ, ਸਮੇ ਦੇ ਨਾਲ ਸਿੰਘ ਸ਼ਹਾਦਤਾਂ ਦਿੰਦੇ-ਦਿੰਦੇ ਮੁਕਦੇ ਜਾ ਰਹੇ ਹਨ, ਅਤੇ ਉਨ੍ਹਾਂ ਵਿਚਲੇ ਗਧੇ ਬਚਦੇ-ਬਚਦੇ ਬਹੁ ਗਿਣਤੀ ਵਿਚ ਹੋ ਕੇ ਸਿੰਘਾਂ, ਸ਼ੇਰਾਂ ਦੇ ਲੀਡਰ ਗਧੇ ਹੋ ਗਏ ਹਨ। ਗਧਿਆਂ ਨੇ ਗਧਿਆਂ ਵਾਲੇ ਕੰਮ ਹੀ ਕਰਨੇ ਹਨ । ਉਨ੍ਹਾਂ ਮਿਨਤ ਕਰ ਕੇ ਮਾਪਿਆਂ ਨੂੰ ਪੰਜਾਬੀ ਬੋਲਣ ਜੋਗਾ ਛੱਡ ਦਿੱਤਾ ਹੈ, ਨਹੀਂ ਤਾਂ ਫਿਰ ਉਨ੍ਹਾਂ ਨੂੰ ਵੋਟ ਕੌਣ ਪਾਊ ? ਅਧਿਕਾਰ ਦੀ ਕੋਈ ਗੱਲ ਨਹੀਂ । ਅਮਰ ਜੀਤ ਸਿੰਘ ਚੰਦੀ )