ਗੁਰੂ ਗ੍ਰੰਥ ਸਾਹਿਬ ਅਨੁਸਾਰ ਨਾਮੁ ਕੀ ਹੈ ।
ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ
What is Naam according to Guru Granth Sahib
ਗੁਰੂ ਸਾਹਿਬਾਂ ਦਾ ਮੰਤਵ ਸੀ ਕਿ ਸੱਚ ਦਾ ਗਿਆਨ ਆਮ ਲੋਕਾਂ ਤਕ ਆਸਾਨੀ ਨਾਲ ਪਹੁੰਚ ਸਕੇ। ਇਸੇ ਲਈ ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦਾਵਲੀ ਜਿਆਦਾ ਤਰ ਪੁਰਾਣੀ ਹੀਵਰਤੀ ਹੈ। ਗੁਰੂ ਸਾਹਿਬਾਂ ਨੇ ਕੁਝ ਕੁ ਨਵੇਂ ਸ਼ਬਦ ਵਰਤੇ ਹਨ, ਜਿਵੇਂ ਕਿ ਅੰਮ੍ਰਿਤ ਵੇਲਾ, ਜੀਵਨ ਮੁਕਤ, ਅਕਾਲ ਪੁਰਖੁ, ਆਦਿ। ਬਾਕੀ ਬਹੁਤ ਸਾਰੇ ਸਬਦ ਉਸ ਸਮੇਂ ਚਲ ਰਹੀ ਭਾਸ਼ਾ ਦੇ ਹੀਲਏ ਹਨ, ਜਿਵੇਂ ਕਿ ਨਾਮ, ਸਿਮਰਨ, ਮੁਕਤੀ, ਦਾਨ, ਆਦਿ। ਸ਼ੰਕੇ ਦੂਰ ਕਰਨ ਲਈ ਹਰੇਕ ਸ਼ਬਦ ਦੀ ਪ੍ਰੀਭਾਸ਼ਾ ਵੀ ਗੁਰਬਾਣੀ ਵਿਚ ਵਿਸਥਾਰ ਨਾਲ ਲਿਖੀ ਦਿਤੀ ਹੈ, ਤਾਂ ਜੋ ਸਾਨੂੰ ਕਿਸੇ ਤਰ੍ਹਾਂਦਾ ਭੁਲੇਖਾ ਨਾ ਪਵੇ। ਪਰੰਤੂ ਜਦੋਂ ਅਸੀਂ ਗੁਰਬਾਣੀ ਦੇ ਅਰਥ ਪੁਰਾਤਨ ਸ਼ਬਦਾਵਲੀ ਜਾਂ ਕਿਸੇ ਹੋਰ ਡਿਕਸ਼ਨਰੀ ਅਨੁਸਾਰ ਕਰਦੇ ਹਾਂ ਤਾਂ ਧੋਖਾ ਖਾਂ ਜਾਂਦੇ ਹਾਂ। ਇਹੀ ਹਾਲ ਸਾਡਾ ਨਾਮੁ, ਹੁਕਮੁ,ਸੇਵਾ, ਆਦਿ ਦੇ ਅਰਥ ਕਰਨ ਸਮੇਂ ਹੁੰਦਾ ਹੈ। ਅੱਜ ਅਸੀਂ ਬਹੁਤ ਵੱਡੇ ਪੱਧਰ ਤੇ ਧੋਖੇ ਖਾ ਰਹੇ ਹਾਂ, ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦਾ ਗਿਆਨ ਘਟ ਹੈ ਤੇ ਬਾਹਰਲੇਧਰਮਾਂ, ਦੂਸਰੀਆਂ ਡਿਕਸ਼ਨਰੀਆਂ ਤੇ ਟੀ.ਵੀ. ਜਾਂ ਅਖਬਾਰ ਦਾ ਦਿਤਾ ਗਿਆਨ ਬਹੁਤ ਜਿਆਦਾ ਹੈ। ਅੱਜਕਲ ਤਾਂ ਗੁਰਬਾਣੀ ਗਾਇਨ ਕਰਦੇ ਸਮੇਂ ਸਬਦ ਵਿਚ ਵਾਧ ਘਾਟ ਕਰਨਾ, ਅੱਗੇ ਪਿਛੇਕਰਨਾ ਤਾਂ ਆਮ ਫੈਸ਼ਨ ਹੋ ਗਿਆ ਹੈ। ਅਰਥ ਕਰਦੇ ਸਮੇਂ ਵੀ ਅਸੀਂ ਸੇਧ ਗੁਰੂ ਗ੍ਰੰਥ ਸਾਹਿਬ ਵਿਚੋਂ ਲੈਣ ਦੀ ਬਜਾਏ, ਆਪਣੀ ਮੱਤ ਅਨੁਸਾਰ ਅਦਲਾ ਬਦਲੀ ਕਰਦੇ ਰਹਿੰਦੇ ਹਾਂ।
ਨਾਮੁ, ਹੁਕਮੁ, ਸਚ, ਆਦਿ ਭਾਂਵੇ ਵੱਖਰੇ ਵੱਖਰੇ ਵਿਸ਼ੇ ਹਨ, ਪਰੰਤੂ ਇਹਨਾਂ ਦਾ ਆਪਸ ਵਿਚ ਸਬੰਧ ਵੀ ਹੈ। ਇਸ ਲਈ ਇਹ ਧਿਆਨ ਵਿਚ ਰੱਖਣਾਂ ਹੈ, ਕਿ ਗੁਰਮਤਿ ਅਨੁਸਾਰ ਨਾਮੁ(Naam) ਦਾ ਅਰਥ ਕੋਈ ਇਕ ਲਫਜ਼, ਭਾਵ ਨਾਂ (Name) ਨਹੀਂ ਹੋ ਸਕਦਾ।
ਜਦੋਂ ਅਸੀਂ ਗੁਰਬਾਣੀ ਦੀ ਡੂੰਘਿਆਈ ਵਿੱਚ ਜਾਂਦੇ ਤਾਂ ਸਮਝ ਆਉਂਦੀ ਹੈ, ਕਿ ਨਾਮੁ ਅਤੇ ਹੁਕਮੁ ਵਿੱਚ ਜਿਆਦਾ ਅੰਤਰ ਨਹੀਂ। ਇਨ੍ਹਾਂ ਦਾ ਆਪਸੀ ਸਬੰਧ ਹੈ। ਇਸ ਦੇ ਪ੍ਰਮਾਣ ਲਈਕਈ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ। ਕੁਝ ਕੁ ਆਪ ਜੀ ਨਾਲ ਸਾਂਝੇ ਕੀਤੇ ਜਾ ਰਹੇ ਹਨ। ਗੁਰਮਤਿ ਅਨੁਸਾਰ ਸਤਸੰਗਤਿ ਉਹ ਹੈ, ਜਿੱਥੇ ਸਿਰਫ਼ ਅਕਾਲ ਪੁਰਖੁ ਦਾ ਨਾਮੁਸਲਾਹਿਆ ਜਾਂਦਾ ਹੈ, ਸਮਝਾਇਆ ਜਾਂਦਾ ਹੈ। ਨਾਮੁ ਹੁਕਮੁ ਹੈ, ਜਿਸ ਦਾ ਗੁਰੂ ਕੋਲੋ ਪਤਾ ਲਗਦਾ ਹੈ। ਇਸ ਦਾ ਭਾਵ ਇਹ ਹੈ ਕਿ, ਹੁਕਮੁ ਗੁਰਬਾਣੀ ਰਾਹੀਂ ਹੀ ਬੁਝਿਆ ਜਾ ਸਕਦਾ ਹੈ। ਇਸਲਈ ਨਾਮੁ ਤੇ ਹੁਕਮੁ ਦੀ ਸੋਝੀ ਸਬਦ ਗੁਰੂ ਦੀ ਸੰਗਤ ਵਿੱਚ ਹੀ ਹੋ ਸਕਦੀ ਹੈ।
Read full article at : http://www.gursoch.com/articles-by-other-writers/%E0%A8%97%E0%A9%81%E0%A8%B0%E0%A9%82-%E0%A8%97%E0%A9%8D%E0%A8%B0%E0%A9%B0%E0%A8%A5-%E0%A8%B8%E0%A8%BE%E0%A8%B9%E0%A8%BF%E0%A8%AC-%E0%A8%85%E0%A8%A8%E0%A9%81%E0%A8%B8%E0%A8%BE%E0%A8%B0-%E0%A8%A8/
Sincerely yours
Anant Singh
Punjab (India)