ਕੈਟੇਗਰੀ

ਤੁਹਾਡੀ ਰਾਇ



ਬਲਬੀਰ ਸਿੰਘ ਸੂਚ (ਵਕੀਲ)
ਸ਼ਿੰਗਾਰ ਸਿਨੇਮਾ ਬੰਬ ਕਾਂਡ ਵਿੱਚ ਬਣਾਏ ਦੋਸ਼ੀ ਹਰਮਿੰਦਰ ਸਿੰਘ ਨਾਲ ਇੱਕ ਮੁਲਾਕਾਤ – ਬਲਬੀਰ ਸਿੰਘ ਸੂਚ
ਸ਼ਿੰਗਾਰ ਸਿਨੇਮਾ ਬੰਬ ਕਾਂਡ ਵਿੱਚ ਬਣਾਏ ਦੋਸ਼ੀ ਹਰਮਿੰਦਰ ਸਿੰਘ ਨਾਲ ਇੱਕ ਮੁਲਾਕਾਤ – ਬਲਬੀਰ ਸਿੰਘ ਸੂਚ
Page Visitors: 2763

ਸ਼ਿੰਗਾਰ ਸਿਨੇਮਾ ਬੰਬ ਕਾਂਡ ਵਿੱਚ ਬਣਾਏ ਦੋਸ਼ੀ ਹਰਮਿੰਦਰ ਸਿੰਘ ਨਾਲ ਇੱਕ ਮੁਲਾਕਾਤ – ਬਲਬੀਰ ਸਿੰਘ ਸੂਚ
"Sikh Vichar Manch" svmanch@gmail.com

http://www.tribuneindia.com/news/punjab/shingar-blast-all-three-accused-acquitted-by-ludhiana-court/19111.html

Shingar blast: All three accused acquitted by Ludhiana court

ਸ਼ਿੰਗਾਰ ਸਿਨੇਮਾ ਬੰਬ ਕਾਂਡ ਵਿੱਚ ਬਣਾਏ ਦੋਸ਼ੀ ਹਰਮਿੰਦਰ ਸਿੰਘ ਨਾਲ ਇੱਕ ਮੁਲਾਕਾਤ – ਬਲਬੀਰ ਸਿੰਘ ਸੂਚ <http://gursikhnews.com/2014/
12/article/843>

*DECEMBER 23, 2014* By gursikhnews

<http://gursikhnews.com/author/gursikhnews>

 ਲੁਧਿਆਣਾ,23 ਦਸੰਬਰ 2010: ਕਿਸੇ ਸਮੇਂ ਮੇਰੀ ਸੇਵਾ ਨਿਭਾ ਚੁੱਕੇ ਬਤੌਰ ਕੰਪਿਊਟਰ ਆਪਰੇਟਰ ਅਤੇ ਹੁਣਸ਼ਿੰਗਾਰ ਸਿਨੇਮਾ ਬੰਬ ਕਾਂਡ ਵਿੱਚ ਪੇਸ਼ੀ ਭੁਗਤਣ ਆਏ ਹਰਮਿੰਦਰ ਸਿੰਘ ਨਾਲ ਅੱਜ ਨਵੀਂ ਜ਼ਿਲਾ ਕਚਹਿਰੀ ਲੁਧਿਆਣਾ ਵਿਖੇ ਅਚਾਨਕ ਹੀ ਮੇਰੀ ਮੁਲਾਕਾਤ ਹੋਈ ।

ਹਰਮਿੰਦਰ ਸਿੰਘ ਨੇ ਮੈਨੂੰ ਸਤਿਕਾਰ ਨਾਲ ਮਿਲਣ ਤੋਂ ਬਾਅਦ ,ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਕਿਹਾ, “ਕੀ ਅਜੇ ਤਕ ਵੀ ਇਹ ਗੱਲ ਲੋਕਾਂ ਦੇ ਸਾਹਮਣੇ ਨਹੀਂ ਆਈ ਕਿ ਸ਼ਿੰਗਾਰ ਸਿਨੇਮਾ ਬੰਬ ਕਾਂਡ 14 ਅਕਤੂਬਰ 2007 ਨੂੰ ਈਦ ਵਾਲੇ ਦਿਨ ਵਾਪਰਿਆ ਅਤੇ ਸਿਨੇਮੇ ਵਿੱਚ ਬਿਹਾਰੀ ਫਿਲਮ ਲੱਗੀ ਹੋਈ ਸੀ ਤੇ ਬਹੁਤੇ ਬਿਹਾਰ ਦੇ ਮੁਸਲਮਾਨ ਹੀ ਈਦ ਦੀ ਖੁਸ਼ੀ ਵਿੱਚ ਸਿਨੇਮਾ ਦੇਖਣ ਆਏ ਹੋਏ ਸਨ ਅਤੇ ਮੁਸਲਮਾਨ ਹੀ ਇਸ ਬੰਬ ਕਾਂਡ ਵਿੱਚ ਬਹੁਤੇ ਮਾਰੇ ਗਏ ਸਨ ?”
ਹਰਮਿੰਦਰ ਸਿੰਘ ਨੇ ਅੱਗੇ ਕਿਹਾ, “ਕਿ ਇਹ ਕਾਂਡ ਹਿੰਦੂ ਅੱਤਵਾਦੀ ਗਰੋਹਾਂ ਦੇ ਕੀਤੇ ਪਹਿਲੇ ਅੱਤਵਾਦੀ ਕਾਂਡਾਂ ਸਾਲ 2007 ਵਿੱਚ ਹੋਏ ਪਾਣੀਪਤ, ਅਜਮੇਰ, ਕਾਨ੍ਹਪੁਰ, ਮਾਲੇਗਾਓ ਆਦਿ ਦੀ ਲੜ੍ਹੀ ਵਜੋਂ ਹੀ ਕੀਤਾ ਗਿਆ ਸਪੱਸ਼ਟ ਹੈ ਪਰ ਮੈਂ ਕਿਹਾ ਕਿ ਇਹ ਸੱਚ ਜੋ ਤੂੰ ਦੱਸਦਾ ਹੈਂ ਲੋਕਾਂ ਸਾਹਮਣੇ ਆਉਣ ਹੀ ਨਹੀਂ ਦਿੱਤਾ ਗਿਆ ਤਾਂ ਉਸ ਨੇ ਭਰੇ ਮਨ ਅਤੇ ਗਿਲਾ ਪ੍ਰਗਟਾਉਂਦੇ ਹੈਰਾਨੀ ਨਾਲ ਕਿਹਾ ਕਿ ਸੱਚੀ!
ਅਜੇ ਤੱਕ ਸੱਚਾਈ ਸਾਹਮਣੇ ਨਹੀਂ ਆਈ ਕਿ ਇਹ ਕਾਂਡ ਵੀ ਹਿੰਦੂ ਅੱਤਵਾਦੀ ਗਰੋਹਾਂ ਵੱਲੋਂ ਮੁਸਲਮਾਨਾਂ ਨੂੰ ਮਾਰਨ ਦਾ ਹੀ ਹਿੱਸਾ ਸੀ ਤੇ ਕੀ ਕਿਸੇ ਨੇ ਅਜੇ ਤੱਕ ਪਹਿਲਾਂ ਅੱਤਵਾਦੀ ਗਰੋਹਾਂ ਵੱਲੋਂ ਕੀਤੇ ਕਾਂਡਾਂ ਨਾਲ ਜੋੜ ਕੇ ਨਹੀਂ ਦੇਖਿਆ?”
ਇਹ ਦੱਸਣ ਵੇਲੇ ਹਰਮਿੰਦਰ ਸਿੰਘ ਮੈਨੂੰ ਇਉਂ ਗੱਲਾਂ ਕਰਦਾ ਦਿਖਾਈ ਦਿੰਦਾ ਸੀ ਜਿਵੇਂ ਉਹ ਬਹੁਤ ਹੈਰਾਨੀ ਨਾਲ ਕਹਿ ਰਿਹਾ ਹੋਵੇ ਕਿ ਕੋਈ ਵੀ ਨਹੀਂ! ਜੋ ਇਸ ਸੱਚਾਈ ਨੂੰ ਸਾਫ ਤੌਰ `ਤੇ ਲੋਕਾਂ ਸਾਹਮਣੇ ਲਿਆ ਸਕੇ। ਇਹ ਕਹਿੰਦੇ ਜਿਵੇਂ ਉਸ ਦੀ ਇਨਸਾਫ ਮਿਲਣ ਦੀ ਆਸ ਹੀ ਟੁੱਟਦੀ ਨਜ਼ਰ ਆ ਰਹੀ ਸੀ।
ਮੈਂ ਆਪਣੇ ਪੇਸ਼ੇ ਮੁਤਾਬਕ ਉਸ `ਤੇ ਇਹ ਸਵਾਲ ਕਰ ਦਿੱਤਾ ਕਿ ਤੂੰ ਲੁਕਿਆ ਕਿਉਂ ਰਿਹਾ? ਜਿਵੇਂ ਇਸ ਸਵਾਲ ਨੇ ਉਸ ਦੀ ਦੁਖਦੀ ਰਗ`ਤੇ ਹੱਥ ਰੱਖ ਦਿੱਤਾ ਹੋਵੇ ਤੇ ਇੱਕੋ ਹੀ ਸਾਹ ਵਿੱਚ ਕਹਿ ਗਿਆ, “ਕਿ ਮੈਨੂੰ ਜਦੋਂ ਪਹਿਲਾਂ ਗ੍ਰਿਫਤਾਰ ਕੀਤਾ ਮੇਰੇ ਬਿਜਲੀ ਦੇ ਕਰੰਟ ਲਾ ਦਿੱਤੇ, ਚੱਢੇ ਖੋਲ ਦਿੱਤੇ ਤੇ ਬੁਰੀ ਤਰਾਂ ਤਸ਼ੱਦਦ ਢਾਹਿਆ ਅਤੇ ਕਹਿੰਦੇ ਸਨ ਕਿ ਜੋ ਜੋ ਅਪਰਾਧ ਅਸੀਂ ਕਬੂਲਣ ਨੂੰ ਕਹਾਂਗੇ ਮੰਨਣ ਲਈ ਤਿਆਰ ਹੋ ਜਾਹ ਨਹੀਂ ਤਾਂ ਜਾਨੋ ਮਾਰ ਮੁਕਾਵਾਂਗੇ, ਫਰ ਮੈਂ ਮੌਕਾ ਮਿਲਣ `ਤੇ ਲੁਕਣਾ ਹੀ ਅੱਛਾ ਸਮਝਿਆ। ਉਸੇ ਡਰ ਦੇ ਸਹਿਮ ਕਾਰਨ ਮੈਂ ਦੂਸਰੀ ਗ੍ਰਿਫਤਾਰੀ ਸਮੇਂ ਛੱਤ ਤੋਂ ਛਾਲ ਮਾਰੀ ਸੀ ਪਰ ਪੁਲਿਸ ਵਾਲਿਆਂ ਨੇ ਮੈਨੂੰ ਹੇਠੋਂ ਹੀ ਦਬੋਚ ਲਿਆ ਸੀ ਤੇ ਕੋਈ ਸੱਟ ਨਹੀਂ ਲੱਗਣ ਦਿੱਤੀ ਸੀ।
ਫਿਰ ਮੈਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਖੰਨੇ ਥਾਣੇ ਲਿਜਾ ਕੇ ਪੁਲਿਸ ਇੰਸਪੈਕਟਰ ਪੁਰੀ ਨੇ ਮੇਰਾ ਗਿੱਟੇ `ਤੇ ਸੱਟਾਂ ਮਾਰ-ਮਾਰ ਕੇ ਚਕਨਾ ਚੂਰ ਕਰ ਦਿੱਤਾ। ਹਰਮਿੰਦਰ ਸਿੰਘ ਨੇ ਗਿੱਟੇ ਅਤੇ ਗਿੱਟੇ  ਨਾਲ ਲਗਦੇ ਲੱਤ ਦੇ ਹੇਠਲੇ ਹਿੱਸੇ ਤੱਕ ਪਈਆਂ ਲੋਹੇ ਦੀਆਂ ਪਲੇਟਾਂ* ਦਿਖਾਈਆਂ। ਜਖਮ ਠੀਕ ਹੋਣ ਦੇ ਬਾਵਜੂਦ ਵੀ ਉਹ ਲੰਗੜਾ ਕੇ ਮੁਸ਼ਕਲ ਨਾਲ ਚਲ ਰਿਹਾ ਸੀ। ਹਰਮਿੰਦਰ ਸਿੰਘ ਨੇ ਪੁਲਿਸ ਵੱਲੋਂ ਉਸ ਦਾ ਪੁਲਿਸ ਰਿਮਾਂਡ ਲੈ ਕੇ 65 ਦਿਨ ਅਲੱਗ ਅਲੱਗ ਥਾਣਿਆਂ ਵਿਚ ਉਸ ਨਾਲ ਕੀਤੀ ਗੈਰ-ਮਨੁੱਖੀ ਤਸ਼ੱਦਦ ਦੀ ਦਾਸਤਾਨ ਵੀ ਸੁਣਾਈ।
ਇਹ ਆਮ ਜਾਣਕਾਰੀ ਦੀ ਗੱਲ ਹੈ ਕਿ ਅਜਿਹੇ ਕੇਸਾਂ ਵਿੱਚ ਫਸਾਉਣ ਲਈ ਪਹਿਲਾਂ ਤੋਂ ਉਜੜੇ, ਦੁਖੀ ਕੀਤੇ ਅਤੇ ਆਮ ਕਰਕੇ ਅੰਮ੍ਰਿਤਧਾਰੀ ਸਿੱਖਾਂ ਨੂੰ ਢੁਕਦੇ ਦੇਖ ਕੇ, ਚੋਣ ਕੀਤੀ ਹੁੰਦੀ ਹੈ ਕਿ ਮੌਕਾ ਪੈਣ `ਤੇ ਰਾਸ਼ਟਰ ਦੇ ਨਾਮ ਨਾਲ ਹੋ ਰਹੇ ਅੱਤਵਾਦ ਨੂੰ ਢੱਕਣ ਲਈ ਅਜਿਹੇ ਸਿੱਖਾਂ ਨੂੰ ਦੋਸ਼ੀ ਬਣਾ ਦਿੱਤਾ ਜਾਂਦਾ ਹੈ ਜਿਵੇਂ ਹਰਮਿੰਦਰ ਸਿੰਘ ਅਤੇ ਉਸਦੇ ਸਾਥੀਆਂ  ਨਾਲ ਹੋਇਆ ਸਾਫ ਨਜ਼ਰ ਆਉਂਦਾ ਹੈ।
ਪੇਸ਼ੀ `ਤੇ ਹਰਮਿੰਦਰ ਸਿੰਘ ਨੂੰ ਲਿਆਏ ਪੁਲਿਸ ਵਾਲਿਆਂ ਨੇ ਮੇਰੇ ਨਾਲ ਵਕੀਲ ਹੋਣ ਦੇ ਨਾਤੇ ਅੱਛਾ ਵਰਤਾਵਾ ਕੀਤਾ ਤੇ ਉਨ੍ਹਾਂ ਦੀ ਪੁਲਿਸ ਹਿਰਾਸਤ ਵਿੱਚ ਅਜਿਹੇ ਆਮ ਹੀ ਹੁੰਦੇ ਦਹਿਸ਼ਤ ਵਾਲੇ ਵਤੀਰੇ ਦੀਆਂ ਕਹਾਣੀਆਂ ਸੁਣਨ ਵਿੱਚ ਕੋਈ ਰੁਚੀ ਨਹੀਂ ਸੀ।
http://gursikhnews.com/2014/12/article/843
http://www.tribuneindia.com/news/punjab/shingar-blast-all-three-accused-acquitted-by-ludhiana-court/19111.html
http://www.sikhvicharmanch.com/Human%20Right-Dreaded%20Khalistani%20Terrorist%20Harminder%20Singh.htm
“Dreaded Khalistani” Terrorist, Harminder Singh Arrested at Ludhiana??? And much more to know!
  The blacklist politics also includes getting intelligence reports about the listed persons and more, updating and reviewing the list for categorization under different heads like cases registered and the pendency, wanted in connection with terrorist activities, status of cases, present address, identity and the latest information about their whereabouts under the changed circumstances.
  It looks always a routine exercise between the central Indian agencies and the state agencies under the central command under the garb of security and safety reasons. Sometime, the politicians, factually, play no role except doing politics on such issues.
For example, take the case of Harminder Singh (“Dreaded Khalistani”),
so far as, I personally know him, he is a boy of very submissive in nature, sincere and quite gentle in his dealings and never seen taking interest in any unlawful activities.
  Now, he may be made to confess and corroborate the story for number of reasons and by the third degree methods due to his innocently created association with some people, already may be in the knowledge of investigating agencies, who are supposed to work only**for security and safety of the country.
 But, I failed to understand as to why the investigating agencies cook-up the concocted stories to involve, ruin and plant people in different cases by cruel means and so openly with impunity, as the facts are very likely to come up in this case provided the investigation conducted independently.
Does the terrorism suite to the Indian system?
As to how Harminder Singh’s wife called him faking an emergency, working in tandem and closely with the police?
Did Harminder Singh fail to understand about his wife’s relation with police to that extent, till date?
 Was it not indicating, even now from this, that* *Harminder Singh is a boy of very submissive in nature, sincere and quite gentle in his dealings and behaviour?
 The independent investigation only could conclude and answer the questions already raised and also pointed out herein and some indirectly about the inhuman and misconduct of police. This case about police has left another black spot and a question mark permanently, about police’s sincerity and  the cruel and inhuman way of functioning of police, that’s to remain, the root cause of terrorism, without any reforms in sight, in India.
 By Balbir Singh Sooch, Advocate, Ludhiana July 19, 2010 9:32 AM
http://www.sikhvicharmanch.com/
“Dreaded Khalistani” Terrorist, Harminder Singh Arrested at Ludhiana??? And much more to know!
By
Balbir Singh Sooch-Sikh Vichar Manch
http://www.sikhvicharmanch.com/
https://www.facebook.com/balbir.singh.355
(ਸਿੱਖਾਂ ਨਾਲ ਹੋਈਆਂ ਇਨ੍ਹਾਂ ਵਧੀਕੀਆਂ ਦਾ ਹਿਸਾਬ ਕੌਣ ਦੇਵੇਗਾ ? ਹੈ ਕਿਸੇ ਕੋਲ ਕੋਈ ਜਵਾਬ ?  ਅਮਰ ਜੀਤ ਸਿੰਘ ਚੰਦੀ)

   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.