ਕੈਟੇਗਰੀ

ਤੁਹਾਡੀ ਰਾਇ



ਗੁਰਸੇਵਕ ਸਿੰਘ ਧੋਲਾ
(ਕਬਰ ਨਹੀਂ ਜੀਵਨ) ਵਾਹ ਓਏ ਕਾਮਰੇਡੋ !!! ਪਾਤੀਆਂ ਪੂਰੀਆਂ ,,,,,,,,,,,,,,,
(ਕਬਰ ਨਹੀਂ ਜੀਵਨ) ਵਾਹ ਓਏ ਕਾਮਰੇਡੋ !!! ਪਾਤੀਆਂ ਪੂਰੀਆਂ ,,,,,,,,,,,,,,,
Page Visitors: 2939

(ਕਬਰ ਨਹੀਂ ਜੀਵਨ) ਵਾਹ ਓਏ ਕਾਮਰੇਡੋ !!! ਪਾਤੀਆਂ ਪੂਰੀਆਂ ,,,,,,,,,,,,,,,
ਸਾਮਰਾਜੀ ਮੁਲਕ ਅਮਰੀਕਾ ਅਤੇ ਕਮਿਊਨਿਸਟ ਕਿਊਬਾ ਦਰਮਿਆਨ ਵਧ ਰਹੀ ਨੇੜਤਾ ਨੂੰ ਕੌਮਾਂਤਰੀ ਮੰਚ ‘ਤੇ ਇੱਕ ਵੱਡੀ ਘਟਨਾ ਵਜੋਂ ਵੇਖਿਆ ਜਾ ਰਿਹਾ ਹੈ। ਲੰਘੇ ਬੁੱਧਵਾਰ ਨੂੰ
ਅਮਰੀਕਨ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਕਿਊਬਾ ਦੇ ਰਾਸ਼ਟਰਪਤੀ ਰਾਉਲ ਕਾਸਟਰੋ ਨੇ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਸੁਖਾਵੇਂ ਬਣਾਉਣ ਦਾ ਐਲਾਨ ਕੀਤਾ ਹੈ। ਗ਼ੌਰਤਲਬ
ਹੈ ਕਿ ਦੋਵਾਂ ਮੁਲਕਾਂ ਦਰਮਿਆਨ ਸਾਲ 1960 ਵਿੱਚ ਉਦੋਂ ਖਟਾਸ ਪੈਦਾ ਹੋਣੀ ਸ਼ੁਰੂ ਹੋ ਗਈ ਸੀ ਜਦੋਂ ਕਿਊਬਾ ਦੇ ਨੇਤਾ ਫੀਦਲ ਕਾਸਤਰੋ ਖੱਬੇ-ਪੱਖੀ ਵਿਚਾਰਧਾਰਾ ਵੱਲ ਮੋੜਾ ਕੱਟ ਗਏ
ਸਨ। ਇਸ ਦੇ ਨਾਲ ਹੀ ਕਿਊਬਾ ਵਿੱਚ ਆਏ ਰਾਜਨੀਤਕ ਇਨਕਲਾਬ ਤਹਿਤ ਅਮਰੀਕੀ ਕੰਪਨੀਆਂ ਅਤੇ ਕਾਰੋਬਾਰ ਨੂੰ ਕੌਮੀਕ੍ਰਿਤ ਕਰ ਦਿੱਤਾ ਗਿਆ ਸੀ। ਸਿੱਟੇ ਵਜੋਂ ਅਮਰੀਕਾ ਨੇ
ਕਿਊਬਾ ਨਾਲੋਂ ਸਫ਼ਾਰਤੀ ਸਬੰਧਾਂ ਦੇ ਨਾਲ-ਨਾਲ ਵਪਾਰਕ ਅਤੇ ਹੋਰ ਹਰ ਕਿਸਮ ਦੇ ਸਬੰਧ ਤੋੜ ਲਏ ਸਨ। ਅਮਰੀਕਾ ਨੇ ਨਾ ਕੇਵਲ ਆਪ ਬਲਕਿ ਆਪਣੇ ਪ੍ਰਭਾਵ ਵਾਲੇ ਮੁਲਕਾਂ ਤੋਂ
ਵੀ ਕਿਊਬਾ ਵਿਰੁੱਧ ਆਰਥਿਕ ਅਤੇ ਹੋਰ ਪਾਬੰਦੀਆਂ ਆਇਦ ਕਰਵਾ ਦਿੱਤੀਆਂ ਸਨ। ਇੰਨਾ ਹੀ ਨਹੀਂ, ਅਮਰੀਕਾ ਦੀਆਂ ਗੁਪਤਚਰ ਏਜੰਸੀਆਂ ਨੇ ਕਈ ਵਾਰ ਫੀਦਲ ਕਾਸਤਰੋ ਨੂੰ
ਜਾਨੋਂ ਮਾਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜੋ ਨਾਕਾਮ ਰਹੀਆਂ। ਇਨ੍ਹਾਂ ਸਥਿਤੀਆਂ ਵਿੱਚ ਦੋਵਾਂ ਮੁਲਕਾਂ ਦਰਮਿਆਨ ਲਗਪਗ ਅੱਧੀ ਸਦੀ ਤੋਂ ਸੀਤ ਯੁੱਧ ਚੱਲਦਾ ਆ ਰਿਹਾ ਹੈ। ਇਸੇ
ਕਰਕੇ ਹਾਲ ਹੀ ਵਿੱਚ ਅਮਰੀਕਨ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਕਿਊਬਾ ਦੇ ਰਾਸ਼ਟਰਪਤੀ ਰਾਉਲ ਕਾਸਤਰੋ ਦਰਮਿਆਨ ਹੋਈ ਗੱਲਬਾਤ ਨੂੰ ਕੌਮਾਂਤਰੀ ਸਿਆਸੀ ਮੰਚ ‘ਤੇ
ਇੱਕ ਅਹਿਮ ਘਟਨਾ ਵਜੋਂ ਲਿਆ ਜਾ ਰਿਹਾ ਹੈ।
ਗੁਰਸੇਵਕ ਸਿੰਘ ਧੌਲਾ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.