ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਸ. ਪਾਲ ਸਿੰਘ ਪੁਰੇਵਾਲ ਜੀ ਵੱਲ ਇਕ ਪੱਤਰ
ਸ. ਪਾਲ ਸਿੰਘ ਪੁਰੇਵਾਲ ਜੀ ਵੱਲ ਇਕ ਪੱਤਰ
Page Visitors: 2834

ਸ. ਪਾਲ ਸਿੰਘ ਪੁਰੇਵਾਲ ਜੀ ਵੱਲ ਇਕ ਪੱਤਰ
ਸਤਿਕਾਰ ਯੋਗ ਪਾਲ ਸਿੰਘ ਪੁਰੇਵਾਲ ਜੀ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
 ਬਹੁਤ ਦਿਨਾਂ ਉਪਰੰਤ ਇੰਟਰਨੈਟ ਖੋਲਿਆ ਤਾਂ ਨਾਨਕਸ਼ਾਹੀ ਕਲੈਂਡਰ ਬਾਰੇ, ਗੁਰਦਵਾਰਾ ਦਸਮੇਸ਼ ਦਰਬਾਰ (ਲੋਡਾਈ) ਵਿਖੇ ਹੋਂਣ ਵਾਲੇ ਇਕ ਸੈਮੀਨਾਰ ਬਾਰੇ ਸੂਚਨਾ ਪ੍ਰਾਪਤ ਹੋਈ, ਜਿਸ ਵਿਚ ਆਪ ਜੀ ਵੀ ਸ਼ਿਰਕਤ ਕਰ ਰਹੇ ਹੋ।
ਨਾਨਕਸ਼ਾਹੀ ਕੈਲੰਡਰ 2003 ਬਾਰੇ ਆਪ ਜੀ ਦੀ ਪ੍ਰਤੀਬੱਧਤਾ ਤਾਂ ਸਮਝ ਆਉਂਦੀ ਹੈ, ਪਰ ਆਸ ਹੈ ਕਿ ਇਹ ਪ੍ਰਤੀਬੱਧਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਆਪ ਜੀ ਦੀ ਪ੍ਰਤੀਬੱਧਤਾ ਨਾਲੋਂ ਵੱਧ ਨਹੀਂ ਹੋ ਸਕਦੀ।  
 ਇਸ ਲਈ ਆਪ ਜੀ ਵੱਲ ਇਕ ਸੁਭਾਵਕ ਜਿਹਾ ਸਵਾਲ ਉੱਠਦਾ ਹੈ ਕਿ, ਕੀ ਨਾਨਕਸ਼ਾਹੀ ਕਲੈਂਡਰ 2003 ਬਾਰੇ ਸੰਗਤਾਂ ਨਾਲ ਗਲ ਕਰਨ ਲਈ, ਆਪ ਜੀ ਦਾ ਐਸੇ ਸੱਜਣਾਂ ਨਾਲ ਸਟੇਜ ਸਾਂਝੀ ਕਰਨਾ ਉਚਿੱਤ ਹੈ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਸਵਰੂਪ ਅਤੇ ਪ੍ਰਮਾਣਿਕਤਾ ਬਾਰੇ ਵਿਧੀਵਤ ਸ਼ੰਕੇ ਉੱਤਪੰਨ ਕਰਨ ਦੀ ਭਰਪੂਰ ਚੇਸ਼ਟਾ ਵਿਚ ਲਿੱਪਤ ਹਹਿੰਦੇ ਹਨ?
 ਮੈਂ ਉਚਿੱਤ ਨਹੀਂ ਸਮਝਦਾ ਕਿ ਕੋਈ ਸੱਜਣ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਬਾਰੇ ਸੰਕਾਲੂ ਵੀ ਹੋਵੇ ਅਤੇ ਪੰਥਕ ਵਿਦਵਾਨ ਵੀ ਅਖਵਾਏ।ਇਕ ਪਾਸੇ ਲਿਖਤਾਂ ਵਿਚ ਉਹ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਵੀ ਕਰੇ ਅਤੇ ਦੂਜੇ ਪਾਸੇ ਸਟੇਜਾਂ ਤੇ ਪੰਥਕ ਦਰਦ ਦੇ ਲੈਕਚਰ ਵੀ!
ਸੈਮੀਨਾਰ ਦੇ ਪ੍ਰਬੰਧਕ ਇਸ ਪੱਖੋਂ ਕਿਤਨੇ ਕੁ ਸੁਚੇਤ ਹਨ ਮੈਂ ਕਹਿ ਨਹੀਂ ਸਕਦਾ, ਪਰ ਆਪ ਜੀ ਵਲੋਂ ਉਪਰੋਕਤ ਸਵਾਲ ਦਾ ਜਵਾਬ ਦੇਂਣਾ ਬਹੁਤ ਜ਼ਰੂਰੀ ਹੈ। ਇਹ ਸੋਚ ਕੇ ਕਿ ਹੋ ਸਕਦਾ ਹੈ ਆਪ ਜੀ ਵਲੋਂ ਕੋਈ ਉੱਤਰ ਸ੍ਹਾਮਣੇ ਨਾ ਆਏ,ਇਸ ਪੱਤਰ ਨੂੰ ਜਨਤਕ ਕਰ ਰਿਹਾ ਹਾਂ, ਤਾਂਕਿ ਆਪ ਜੀ ਵੱਲ ਉੱਠਦੇ ਉਪਰੋਕਤ ਸਵਾਲ ਨੂੰ ਸਾਰੇ ਵਿਚਾਰ ਸਕਣ।
ਕਿਸੇ ਭੁੱਲ ਚੂਕ ਦੀ ਛਿਮਾ ਮੰਗਦੇ ਹੋਏ, ਆਪ ਜੀ ਵਲੋਂ ਜਵਾਬ ਦੀ ਉਡੀਕ ਵਿਚ,
ਹਰਦੇਵ ਸਿੰਘ, ਜੰਮ- 28.12.2014

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.