ਅਗਰ ਤੁਹਾਡੀ ਜ਼ਮੀਰ ‘ਸਤਿ ਬਚਨ’ ਕਹਣ ਦੀ ਆਦੀ ਨਹੀਂ ਤਾਂ ਵਰਤਮਾਨ ਦੇ ਸਮੇ ਅਨੁਸਾਰ ਤੁਸੀਂ ਪੰਥ ਦੋਖੀ ਹੋ ?
ਸਿੱਖ ਕੌਮ ਦੀ ਨੀਂਹ (ਬੁਨਿਆਦ) ਰੱਖਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਿਰ (ਧੱਕੇਬਾਜ਼) ਉਸ ਦੇ ਸਨਮੁਖ ਹੋ ਕੇ ਕਹਿਆ, ਅਜਿਹੀ ਦਿ੍ਰੜਤਾ ਦਾ ਸਿੱਖ ਇਤਿਹਾਸ ਵਿਚ ਅਨੇਕਾਂ ਵਾਰ ਜ਼ਿਕਰ ਆਉਂਦਾ ਹੈ। ਗੁਰੂ ਸਾਹਿਬਾਨ ਜੀ ਨੇ ਇਸ ਮਾਰਗ ’ਤੇ ਚੱਲਣ ਵਾਲਿਆਂ ਲਈ ਇੱਕੋ ਹੀ ਮੁੱਢਲੀ ਸ਼ਰਤ ਰੱਖੀ ਕਿ
‘‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ॥
ਇਤੁ ਮਾਰਗਿ, ਪੈਰੁ ਧਰੀਜੈ॥ ਸਿਰੁ ਦੀਜੈ, ਕਾਣਿ ਨ ਕੀਜੈ॥’’ (ਮ:੧/੧੪੧੨)
ਇਸ ਭਾਵਨਾ ਦਾ ਹੀ ਨਤੀਜਾ ਸੀ ਕਿ 239 ਸਾਲ ਤੱਕ ਦਸੇ ਹੀ ਗੁਰੂ ਸਾਹਿਬਾਨ, ਦੁਨਿਆਵੀ ਦਿ੍ਰਸ਼ਟੀ ਨਾਲ ਵੇਖਿਆਂ ਕਿਸੇ ਨਾ ਕਿਸੇ ਮੁਸੀਬਤਾਂ (ਜੇਲਾਂ ਕੱਟਣੀਆਂ, ਤੱਤੀਆਂ ਤਵੀਆਂ ’ਤੇ ਬੈਠਣਾ, ਸੀਸ ਕਟਵਾਉਣੇ, ਸਰਬੰਸ ਦਾਨ ਕਰਵਾਉਣਾ ਆਦਿ।) ’ਚ ਹੀ ਆਪਣੀ ਸਾਰੀ ਦੁਨਿਆਵੀ ਉਮਰ ਭੋਗਦੇ ਰਹੇ। ਉਨ੍ਹਾਂ ਹੀ ਪੂਰਨਿਆਂ ’ਤੇ ਪਹਿਰਾ ਦਿੰਦਿਆਂ ਸਿੱਖ ਕੌਮ ਇਕ ਜੁਝਾਰੂ (ਛੋਟੇ-ਛੋਟੇ ਬੱਚੇ ਨੀਂਹਾਂ ’ਚ ਚਿਣ ਜਾਣੇ, ਸੀਸ ’ਤੇ ਆਰੇ ਚਲਵਾਉਣੇ, ਸਰੀਰ ਨੂੰ ਰੂੰਅ ’ਚ ਲਪੇਟ ਕੇ ਅੱਗ ਰਾਹੀਂ ਨਸ਼ਟ ਕਰਵਾਉਣਾ, ਬੰਦ-ਬੰਦ ਕਟਵਾ ਲੈਣਾ ਆਦਿ।) ਕੌਮ ਵਾਂਗ ਪ੍ਰਗਟ ਹੋਈ। ਬੇਸ਼ੱਕ ਇਸ ਕੌਮ ਨੇ ਜੰਗਲਾਂ ਨੂੰ ਹੀ ਆਪਣੇ ਆਸੀਆਨੇ ਬਣਾਏ ਪਰ ਨਬਾਬੀ ਲੈਂਦਿਆਂ ਵੀ ਘੋੜਿਆਂ ਦੀ ਲਿੱਦ ਚੁੱਕਣੀ ਨਹੀਂ ਛੱਡੀ।
ਸਮਾਜ ’ਚ ਵਰਤਮਾਨ ਦੇ ਜ਼ਮੀਨੀ ਹਾਲਾਤਾਂ ਨੂੰ ਵੇਖਦਿਆਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਿੱਖ ਕੌਮ, ਆਪਣੇ ਸੁਨਿਹਰੇ (ਮਾਨਮੱਤੇ) ਇਤਿਹਾਸ ਨੂੰ ਇੱਕ ਬਹੁਤ ਹੀ ਅੰਧਕਾਰ ਵੱਲ ਲੈ ਕੇ ਜਾ ਰਹੀ ਹੈ। ਜਿਸ ਰਾਹੀਂ ਬਾਬਰ ਦੇ ਸਨਮੁਖ ਹੋ ਕੇ ਜਾਬਿਰ ਕਹਿਣ ਵਾਲੀ ਸੋਚ ਨੂੰ ਹੀ ਸ਼ਹੀਦ ਕੀਤਾ ਜਾ ਰਿਹਾ ਹੈ। ਇਸ ਦੀ ਇਕ ਤਾਜਾ ਮਿਸਾਲ ਹੈ ‘ਦਮਦਮਾ ਸਾਹਿਬ (ਤਲਵੰਡੀ ਸਾਬੋ) ਤਖ਼ਤ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ’ਤੇ ਅਸਤੀਫਾ ਦੇਣ ਲਈ ਮਾਨਸਿਕ ਦਵਾਬ ਬਣਾਉਣਾ। ’ ਕਿਉਂਕਿ ਉਹ ਹੋਰਾਂ ਗੁਲਾਮਾਂ ਵਾਂਗ ਉਪਰੋਂ ਆ ਰਹੇ ਪੰਥ ਦੇ ਸੁਨਿਹਰੇ ਇਤਿਹਾਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਦੇਸ ਦੇ ਸਨਮੁਖ ਹੋ ਕੇ ‘ਸਤਿ ਬਚਨ’ ਨਹੀਂ ਬੋਲ ਰਹੇ ਹਨ। ਇੱਥੇ ਇਹ ਵੀ ਵੀਚਾਰਨ ਦਾ ਵਿਸ਼ਾ ਹੈ ਕਿ ਆਖ਼ਿਰ ਉਨ੍ਹਾਂ ਨੇ ਕਿਹਾ ਕੀ ਹੈ? ਜਿਸ ਰਾਹੀਂ ਅਜਿਹੀ ਸਥਿਤੀ ਬਣ ਗਈ।
ਦਰਅਸਲ, ਜੂਨ 2014 ’ਚ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ, ਸਿੱਖ ਸਮਾਜ ਨੇ 1 ਜੂਨ 2014 ਨੂੰ ਮਨਾਇਆ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ 11 ਜੂਨ 2014 ਨੂੰ ਮਨਾ ਰਿਹਾ ਸੀ । ਜਾਗਰੂਕ ਸਿੱਖ ਸਮਾਜ ਇਹ ਸਵਾਲ ਪੁੱਛਦਾ ਰਿਹਾ ਕਿ 1 ਜੂਨ ਤੋਂ 11 ਜੂਨ ਤੱਕ ਸਿੱਖ ਕੌਮ ਦਾ ਸਰੀਰਕ ਰੂਪ ’ਚ ਗੁਰੂ ਕੌਣ ਸੀ? ਅਤੇ 11 ਜੂਨ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਕਿਸ ਨੇ ਦਿੱਤੀ ਜਦਕਿ ਗੁਰੂ ਅਰਜੁਨ ਸਾਹਿਬ ਜੀ ਤਾਂ ਤੁਹਾਡੇ ਅਨੁਸਾਰ 1 ਜੂਨ ਨੂੰ ਹੀ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕਰ ਦਿੱਤੇ ਗਏ ਸਨ? ਇਸ ਵਿਗਿਆਨਕ (ਖੋਜ ਭਰਪੂਰ) ਯੁਗ ਵਿੱਚ ਇਸ ਸਵਾਲ ਦਾ ਜਵਾਬ ਦੇਣ ਦੀ ਬਜਾਏ ਮੇਰੇ ਵਰਗੇ ‘ਸਤਿ ਬਚਨ’ ’ਤੇ ਪਹਿਰਾ ਦੇਣ ਵਾਲੇ ਸਿੱਖ ਕੌਮ ਨੂੰ ਬਦਨਾਮ ਤਾਂ ਕਰਵਾ ਗਏ ਪਰ ਆਪਣੇ ਆਕਾਵਾਂ ਦੇ ਹੁਕਮਾਂ ’ਤੇ ਫੁਲ ਹੀ ਚੜਾਉਂਦੇ ਰਹੇ। ਇਸ ਦੇ ਨਾਲ-2 ਪਾਕਿਸਤਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੇ ਵਾਂਗ ‘ਸਤਿ ਬਚਨ’ ਸ਼ਬਦ ਦਿ੍ਰੜ ਕਰਵਾਉਣ ਲਈ ਯਤਨ ਕਰਦੇ ਰਹੇ। ਇਹ ਤਾਂ ਭਲਾ ਹੋਵੇ ਪਾਕਿਸਤਾਨੀ ਜਾਗਰੂਕ ਸਿੱਖਾਂ ਦਾ, ਜਿਨ੍ਹਾਂ ਦੀ ਜਮੀਰ (ਅੰਤਹਕਰਣ ਦੀ ਵਿਵੇਕ ਸ਼ਕਤੀ) ਇਸ ਲਈ ਤਿਆਰ ਨਹੀਂ ਹੋਈ।
ਸਿੱਖ ਪੰਥ ਨੂੰ ਬਦਨਾਮ ਕਰਵਾਉਣ ਵਾਲੀ ਦੂਸਰੀ ਘਟਨਾ ਉਸ ਸਮੇਂ ਆਰੰਭ ਹੋਈ ਜਦ 28 ਦਸੰਬਰ 2014 ਨੂੰ ਅੱਧੀ ਸਿੱਖ ਕੌਮ ਛੋਟੇ ਸਾਹਿਬਜ਼ਾਦਿਆਂ ( 5 ਤੇ 7 ਸਾਲ) ਨੂੰ ਜੀਵਦਿਆਂ ਨੀਂਹਾਂ ’ਚ ਚਿਣਨ ਦੀਆਂ ਸ਼ਹੀਦੀਆਂ ਨੂੰ ਮੁਖ ਰੱਖ ਕੇ ਆਪਣੇ ਘਰਾਂ ’ਚ ਸੋਗ ਮਨਾ ਰਹੀ ਸੀ ਜਦਕਿ ਅੱਧੀ ਸਿੱਖ ਕੌਮ ਉਸ ਦਿਨ ਹੀ ਸਰਬੰਸਦਾਨੀ ਗੁਰੂ ਗੋਵਿੰਦ ਸਿੰਘ ਜੀ ਦੇ ਪ੍ਰਕਾਸ ਉਤਸਵ ਦੀ ਖੁਸ਼ੀ ’ਚ ਮਠਿਆਈਆਂ ਵੰਡ ਰਹੀ ਸੀ। ਇੱਥੇ ਇਹ ਵੀ ਵੀਚਾਰਨ ਦਾ ਵਿਸ਼ਾ ਹੈ ਕਿ 2015 ਵਿਚ ਗੁਰੂ ਗੋਵਿੰਦ ਸਿੰਘ ਜੀ ਦਾ ਕੋਈ ਵੀ ਪ੍ਰਕਾਸ਼ ਉਤਸਵ ਨਹੀਂ ਆਉਣ ਵਾਲਾ ਜਦਕਿ 2016 ’ਚ 5 ਜਨਵਰੀ ਨੂੰ ਆਵੇਗਾ ਭਾਵ 28 ਦਸੰਬਰ 2014 ਤੋਂ ਉਪਰੰਤ ਗੁਰੂ ਗੋਵਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ 2016 ਨੂੰ 373 ਦਿਨ ਬਾਅਦ ਆਵੇਗਾ ਜਦਕਿ ਸਾਲ ਦੀ ਲੰਬਾਈ ਵੱਧ ਤੋਂ ਵੱਧ 365 ਦਿਨ ਹੀ ਹੁੰਦੀ ਹੈ। ਇਸ ਜੱਗ ਹਸਾਈ ਲਈ ‘ਸਤਿ ਬਚਨ’ ’ਤੇ ਪਹਿਰਾ ਦੇਣ ਵਾਲੇ ਇਸ ਸਵਾਲ ਦਾ ਜਵਾਬ ਦੇਣ ਦੀ ਬਜਾਏ ਆਪਣੇ ਹੀ ਆਕਾਵਾਂ ਅੱਗੇ ਸਿੱਖ ਕੌਮ ਨੂੰ ਹੋਰ ਬਦਨਾਮ ਕਰਵਾਉਣ ਵਾਲੇ ਅਗਲੇ ਅਦੇਸ ਲਈ ਹੱਥ ਜੋੜ ਕੇ ਖੜ੍ਹੇ ਰਹੇ ਪਰ ਗੁਰਬਾਣੀ ਦੇ ਪਾਵਨ ਵਾਕ
‘‘ਦਾਵਾ ਅਗਨਿ ਬਹੁਤੁ ਤਿ੍ਰਣ ਜਾਲੇ, ਕੋਈ ਹਰਿਆ ਬੂਟੁ ਰਹਿਓ ਰੀ॥’’ (ਮ:੫/੩੮੪)
ਅਨੁਸਾਰ ‘ਨੰਦਗੜ੍ਹ’ ਦੀ ਜਮੀਰ (ਅੰਤਹਕਰਣ ਦੀ ਵਿਵੇਕ ਸ਼ਕਤੀ) ਇਹ ਕਹਿ ਉੱਠੀ ਕਿ ‘ਸਤਿ ਬਚਨ’ ਕਹਿਣ ਵਾਲੇ ਆਰ. ਐਸ.ਐਸ. ਦੇ ਏਜੰਟ ਹਨ।
‘‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥’’
ਵਾਲੀ ਸੋਚ ਨੂੰ ਸਦੀਵੀ ਰਸਤੇ ’ਚੋਂ ਹਟਾਉਣ ਲਈ ‘ਸਤਿ ਬਚਨ’ ’ਤੇ ਪਹਿਰਾ ਦੇਣ ਵਾਲਿਆਂ ਰਾਹੀਂ ‘ਸਤਿ ਬਚਨ’ ’ਤੇ ਪਹਿਰਾ ਨਾ ਦੇਣ ਵਾਲੀ ਰੁਕਾਵਟ ਨੂੰ ਰਸਤੇ ਵਿੱਚੋਂ ਹਟਾਉਣ ਦੇ ਅਦੇਸ ਉਪਰੋਂ ਫਿਰ ਆ ਗਏ।
ਇੱਕ ਗੱਲ ਹੋਰ ਜੋ ਇੱਥੇ ਧਿਆਨ ਮੰਗਦੀ ਹੈ ਕਿ ਪਟਨਾ ਸਹਿਬ (ਬਿਹਾਰ) ਦੇ ਜਥੇਦਾਰ ਗਿਆਨੀ ਇਕਬਲ ਸਿੰਘ ਵਿਰੁਧ ਉਨ੍ਹਾਂ ਦੀ ਹੀ ਤੀਸਰੀ ਪਤਨੀ? ਨੇ ਗੰਭੀਰ ਆਰੋਪ ਲਗਾਏ ਹਨ ਅਤੇ ਉਨ੍ਹਾਂ ਦੇ ਆਰ. ਐਸ. ਐਸ. ਨਾਲ ਕਰੀਬੀ ਰਿਸਤੇ ਵੀ ਪੂਰੀ ਸਿੱਖ ਕੌਮ ਬਾਖ਼ੂਬੀ ਜਾਣਦੀ ਹੈ ਫਿਰ ਉਨ੍ਹਾਂ ਵਿਰੁਧ ਇਨ੍ਹਾਂ ‘ਸਤਿ ਬਚਨ’ ਵਾਲਿਆਂ ਨੂੰ ਕਿਉਂ ਨਹੀਂ ਇਸਤੇਮਾਲ ਕੀਤਾ ਜਾਂਦਾ?
(ਨੋਟ: ਯਾਦ ਰਹੇ ਕਿ ਭਾਰਤ ਦੇ ਪ੍ਰਧਾਨ ਮੰਤ੍ਰੀ ਰਹੇ ਸ੍ਰੀ ਅਟਲ ਬਿਹਾਰੀ ਵਾਜਪਈ ਜੀ ਨੇ ਸੰਨ 1992 ’ਚ ਲੋਕ ਸਭਾ ਸੈਸਨ ਦੌਰਾਨ ਆਪਣੇ ਭਾਸਨ ’ਚ ਇਕ ਵਾਰ ਇਉਂ ਕਿਹਾ ਸੀ ਕਿ ਪਹਿਰੇਦਾਰ ਪਾਲਤੂ ਕੁੱਤਾ; ਚੋਰਾਂ ਦੇ ਆਉਣ ’ਤੇ ਅਗਰ ਨਹੀਂ ਭੌਂਕਦਾ ਤਾਂ ਉਹ ਕੁੱਤਾ ਜਾਂ ਤਾਂ ਚੋਰਾਂ ਨੂੰ ਜਾਣਦਾ ਹੈ ਜਾਂ ਚੋਰਾਂ ਨਾਲ ਮਿਲਿਆ ਹੋਇਆ ਹੈ।)
ਮਿਤੀ 1 ਜਨਵਰੀ 2015 ਨੂੰ ‘ਸਤਿ ਬਚਨ’ ਵਾਲਿਆਂ ਅੱਗੇ ‘ਸਤਿ ਬਚਨ’ ਨਾ ਮੰਨਣ ਵਾਲਿਆਂ ਦੀ ਭਾਵਨਾ ਗੁਰਮਤਿ ਅਨੁਸਾਰੀ ਹੈ, ਕਹਿਣ ਲਈ ਸਿੱਖ ਕੌਮ ਨੇ ਦਰਬਾਰ ਸਾਹਿਬ (ਅੰਮਿ੍ਰਤਸਰ) ਵਿਖੇ ਬਹੁ ਗਿਣਤੀ ’ਚ ਰੋਸ ਪ੍ਰਗਟ ਕੀਤਾ, ਜਿਸ ਤੋਂ ਪਤਾ ਲਗਦਾ ਹੈ ਕਿ ‘ਸਤਿ ਬਚਨ’ ਮੰਨਣ ਵਾਲਿਆਂ ਪ੍ਰਤੀ ਸਿੱਖ ਕੌਮ ’ਚ ਭਾਰੀ ਰੋਸ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਇਹ ਗੱਲ ਵੇਖਣ ਵਿੱਚ ਵੀ ਆਈ ਹੈ। ਇਸ ਦੇ ਬਾਵਜੂਦ ਵੀ ਅਗਰ ਕੋਈ ਸਿੱਖ ਕੌਮ ਨੂੰ ਆਪਣੀ ਜਾਗੀਰ ਸਮਝਦਾ ਹੈ ਤਾਂ ਇਹ ਉਸ ਦਾ ਬਹੁਤ ਵੱਡਾ ਭੁਲੇਖਾ ਹੈ ਕਿਉਂਕਿ ਸਿੱਖ ਕੌਮ ’ਚ ਕੇਵਲ ਇਕ ‘ਨੰਦਗੜ੍ਹ’ ਨਹੀਂ, ਨਾ ਹੀ ਰਹੇਗਾ।
ਇਹ ਉਪਰੋਕਤ ਜ਼ਮੀਨੀ ਹਾਲਾਤ ਸਿੱਖ ਕੌਮ ਲਈ ਬਣੇ ਕਿਵੇਂ? ਇਹ ਵੀ ਵੀਚਾਰਨ ਦਾ ਵਿਸ਼ਾ ਹੈ।
ਦਰਅਸਲ, ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ ਵਾਲੀਆਂ ਤਮਾਮ ਜਥੇਬੰਦੀਆਂ ’ਚ ਸਭ ਤੋਂ ਪਹਿਲਾਂ ਫੁਟ ਪਾਈ ਗਈ, ਲੜਾਈਆਂ ਕਰਵਾਈਆਂ ਗਈਆਂ। ਜਮੀਰ ਵਾਲਿਆਂ ਨੂੰ ਪਿੱਛੇ ਕਰਕੇ ‘ਸਤਿ ਬਚਨ’ ਵਾਲਿਆਂ ਨੂੰ ਅੱਗੇ ਲਿਆਂਦਾ ਗਿਆ। ਕੀ ਟਕਸਾਲੀ? ਕੀ ਨਿਹੰਗ ਜਥੇਬੰਦੀਆਂ? ਕੀ ਅਖੰਡ ਕੀਰਤਨੀਏ? ਕੀ ਮਿਸ਼ਨਰੀ? ਆਦਿ ਸਭ ਨੂੰ ‘ਚੀਫ ਖ਼ਾਲਸਾ ਦੀਵਾਨ’ ਵਾਂਗ ‘ਸਤਿ ਬਚਨ’ ਕਹਿਣ ਦਾ ਪਾਠ ਪੜ੍ਹਾਇਆ ਗਿਆ। ਜਿਸ ਜਥੇਬੰਦੀ (ਸੰਤ ਸਮਾਜ ਆਦਿ) ਨੇ ਅੱਧੇ ਭਰੇ ਗ਼ਲਾਸ ਤੱਕ ਹੀ ਆਪਣੀ ਸੋਚ ਸੀਮਤ ਰੱਖਣੀ
ਅਵਤਾਰ ਸਿੰਘ , ਮਿਸ਼ਨਰੀ ਸੇਧਾਂ
ਅਗਰ ਤੁਹਾਡੀ ਜ਼ਮੀਰ ‘ਸਤਿ ਬਚਨ’ ਕਹਣ ਦੀ ਆਦੀ ਨਹੀਂ ਤਾਂ ਵਰਤਮਾਨ ਦੇ ਸਮੇ ਅਨੁਸਾਰ ਤੁਸੀਂ ਪੰਥ ਦੋਖੀ ਹੋ ?
Page Visitors: 2876