ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਦਸਮ ਪਿਤਾ ਦੇ ਪ੍ਰਕਾਸ਼-ਪੁਰਬ ਬਾਰੇ
ਦਸਮ ਪਿਤਾ ਦੇ ਪ੍ਰਕਾਸ਼-ਪੁਰਬ ਬਾਰੇ
Page Visitors: 2567

ਦਸਮ ਪਿਤਾ ਦੇ ਪ੍ਰਕਾਸ਼-ਪੁਰਬ ਬਾਰੇ
  04 ਜਨਵਰੀ ,2015, ਕਾਨਪੁਰ (ਇੰਦਰਜੀਤ ਸਿੰਘ, ਕਾਨਪੁਰ )। ਅਕਾਲੀ ਜੱਥਾ, ਕਾਨਪੁਰ (ਰਜਿ0) ਅਤੇ ਗੁਰਦੁਆਰਾ ਪੰਜਾਬ ਬਿਰਾਦਰੀ  ਧਰਮਸ਼ਾਲਾ, ਸੰਤ ਨਗਰ ਕਾਨਪੁਰ ਦੇ ਸਾਂਝੇ ਉਪਰਾਲਿਆ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਵ 3, 4 ਅਤੇ 5 ਜਨਵਰੀ 2015 ਨੂੰ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਗੁਰਦੁਆਰਾ ਸੰਤ ਨਗਰ, ਕਾਨਪੁਰ  ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿਚ ਪੰਥ ਦੇ ਨਿਧੜਕ ਪ੍ਰਚਾਰਕ ਭਾਈ ਗੁਰਚੇਤਨ ਸਿੰਘ ਹਰਾਯੂ ਅਤੇ ਪ੍ਰਿਸਧ ਰਾਗੀ ਜੱਥਾ ਭਾਈ ਧਰਮ ਵੀਰ ਸਿੰਘ, ਭਾਈ ਜਸਵਿੰਦਰ ਸਿੰਘ ਕਾਨਪੁਰੀ ਅਤੇ ਭਾਈ ਸੁਰਿੰਦਰ ਸਿੰਘ ਕਾਨਪੁਰੀ ਜੀ ਦੇ ਰਾਗੀ ਜੱਥੇ ਹਿੱਸਾ ਲੈ ਰਹੇ ਹਨ ।
ਇੱਸੇ ਲੜੀ ਵਿਚ  ਅੱਜ ਮਿਤੀ,  04 ਜਨਵਰੀ 2015 ਨੂੰ ਸ਼ਾਮ 3 ਵਜੇ ਕਾਨਪੁਰ ਦੇ ਜਾਗਰੂਕ ਸਿੱਖਾਂ ਦੀ ਜੱਥੇਬੰਦੀ, ਅਕਾਲੀ ਜੱਥਾਂ ਕਾਨਪੁਰ , ਦਾ ਬਹੁਤ ਵੱਡਾ ਇਕ ਇਕੱਠ ਹਵੇਲੀ ਬੈੰਕੁਏਟ ਹਾਲ ਵਿਚ ਸੱਦਿਆ ਗਿਆ । ਇਸ ਇਕੱਠ ਵਿਚ  ਅਕਾਲੀ ਜੱਥਾ ਕਾਨਪੁਰ ਦੇ ਸਾਰੇ ਵੀਰ ਸ਼ਾਮਿਲ ਹੋਏ । ਇਸ ਇਕੱਠ ਦਾ ਮੁਖ ਮੁੱਦਾ , ਮੂਲ ਨਾਨਕ ਸ਼ਾਹੀ ਕੈਲੰਡਰ ਤੇ ਪਹਿਰਾ ਦੇਣਾਂ , ਅਖੌਤੀ ਜੱਥੇਦਾਰਾਂ ਦੇ ਕੂੜਨਾਮਿਆਂ ਨੂੰ ਠੱਲ ਪਾਉਣ ਲਈ ਕੌਮ ਨੂੰ ਜਾਗਰੂਕ ਕਰਨਾਂ ਅਤੇ ਹਰ ਵਰ੍ਹੇ ਵਾਂਗ ਕੌਮ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਖਾਂਲਸਾ ਜੀ ਦੇ ਫਰਵਰੀ ਮਹੀਨੇ ਵਿਚ ਹੋਣ ਵਾਲੇ ਪ੍ਰੋਗ੍ਰਾਮਾਂ ਦਾ ਖਾਕਾ ਤਿਆਰ ਕਰਨਾਂ  ਸੀ।
ਇਸ ਪ੍ਰੋਗ੍ਰਾਮ ਵਿਚ , ਉੱਚੇਚੇ ਤੌਰ ਤੇ ਤਿਆਰ ਕੀਤੀ ਗਈ  ਇਕ ਫਿਲਮ  ਪ੍ਰੋਜੇਕਟਰ ਤੇ ਵਖਾਈ ਗਈ।   ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਦਾ ਕੌਮ ਦੇ ਨਾਮ ਇਕ ਸੰਦੇਸ਼ ਵੀ ਦਿਖਾਇਆ ਗਿਆ ।  ਇਸ ਵੀਡੀਉ ਦਾ ਲਿੰਕ ਵੀ ਇਸ ਰਿਪੋਰਟ ਨਾਲ ਭੇਜ ਰਹੇ ਹਾਂ।
https://www.youtube.com/watch?v=H_04UGmrg8w
ਇਸ ਵੀਡੀਉ ਦੇ ਨਾਲ ਨਾਲ ਭਾਈ ਗੁਰਚੇਤਨ ਸਿੰਘ ਹਰਾਯੂ ਜੀ ਨੇ ਵੀ ਇਕ ਤਕਰੀਰ ਦਿੱਤੀ ਅਤੇ ਕਹਿਆ ਕਿ ਨਾਨਕ ਸ਼ਾਹੀ ਕੈਲੰਡਰ ਦਾ ਜੋ  ਕਤਲ ਕੀਤਾ ਗਿਆ ਅਤੇ ਜੋ ਛੇੜ ਛਾੜ ਕੀਤੀ ਜਾ ਰਹੀ ਹੈ, ਉਹ ਸਭ ਆਰ.ਐਸ.ਐਸ ਦੇ ਇਸ਼ਾਰੇ ਤੇ ਹੀ ਕੀਤੀ ਗਿਈ  ਹੈ । ਲੇਕਿਨ ਇਸ ਵਾਰ ਅਖੌਤੀ ਜੱਥੇਦਾਰਾਂ ਨੇ ਜੋ ਹਾਸੋ ਹੀਣੀ ਸਥਿਤੀ ਪੈਦਾ ਕਰ ਕੇ  ਕੌਮ ਨੂੰ ਜਿਸ ਭੰਬਲਭੂਸੇ ਵਿਚ ਪਾ ਦਿਤਾ ਹੈ ,  ਉਸ ਨਾਲ ਕੌਮ ਵਿਚ ਬਹੁਤ ਭਾਰੀ ਰੋਸ਼ ਖੜਾ ਹੋ ਗਿਆ ਹੈ । ਇਸ ਰੋਸ਼ ਦੇ ਕਾਰਣ ਹੀ 01 ਜਨਵਰੀ 2015 ਨੂੰ ਜਾਗਰੂਕ ਸਿੱਖਾਂ ਦਾ ਇਕ ਬੇਮਿਸਾਲ ਇਕੱਠ  ਅਕਾਲ ਤਖਤ ਸਾਹਿਬ ਤੇ  ਹੋਇਆ ।
ਅਕਾਲੀ ਜੱਥਾ, ਕਾਨਪੁਰ ਦੇ ਇਸ ਇਕੱਠ ਵਿਚ ਕੁਝ ਮਤੇ ਪਾਸ ਕੀਤੇ ਗਏ ਜਿਸ ਵਿਚ,  ਹਰ ਸਾਲ ਵਾਂਗ ਇਸ ਸਾਲ ਵੀ ਫਰਵਰੀ ਮਹੀਨੇ ਵਿਚ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਦੇ ਕੀਰਤਨ ਪ੍ਰੋਗ੍ਰਾਮ ਬਾਰੇ ਵੀਚਾਰਾਂ ਸਾਝੀਆਂ ਕਰਕੇ ਤਾਰੀਖਾ ਦਾ ਐਲਾਨ ਕੀਤਾ ਗਿਆ । ਅਤੇ ਦੂਜਾ ਮਤਾ ਕਾਨਪੁਰ ਦੀ ਸਿੰਘ ਸਭਾ ਅਤੇ ਹੋਰ ਗੁਰਦੁਆਰਿਆਂ  ਦੀਆਂ ਕਮੇਟੀਆਂ ਨੂੰ  ਇਕ ਗਿਆਪਨ ਭੇਜਣ ਦਾ ਸੀ , ਜਿਸ ਵਿਚ ਉਨ੍ਹਾਂ ਨੂੰ ਹਿਦਾੲਿਤ ਦਿੱਤੀ ਗਈ ਹੈ ਕਿ , ਨਾਨਕ ਸ਼ਾਹੀ ਕੈਲੰਡਰ ਨੂੰ ਲੈ ਕੇ ਅਕਾਲ  ਤਖਤ ਦੇ ਜੱਥੇਦਾਰ ਦੇ ਭੰਬਲਭੂਸੇ ਪਾਉ ਫਤਵਿਆਂ ਨੂੰ ਲੈ ਕੇ ਕੌਮ ਦੀ ਜੋ ਫਜੀਹਤ ਹੋਈ ਹੈ ਉਸ ਤੋਂ ਸਾਵਧਾਨ ਰਹਿਨ ਅਤੇ ਅਗੋਂ ਤੋਂ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਮਨਾਏ ਜਾਂਣ। ਇਸ ਮੱਤੇ ਉਪਰ,  ਹਾਜਿਰ ਸਾਰੇ ਵੀਰਾਂ ਨੇ ਦਸਤਖਤ ਕਰਕੇ ਉਸ ਨੂੰ ਪਰਵਾਨਗੀ ਦਿੱਤੀ ।
ਇਸ ਇਕੱਠ ਵਿਚ ਭਾਈ  ਗੁਰਚੇਤਨ ਸਿੰਘ ਹਰਾਯੂ, ਵੀਰ ਕੰਵਲ ਪਾਲ ਸਿੰਘ ਅਤੇ ਵੀਰ ਮਨਮੀਤ ਸਿੰਘ ਜੀ ਨੇ ਆਏ ਵੀਰਾਂ  ਨੂੰ ਸੰਬੋਧਿਤ ਕੀਤਾ ।ਅਕਾਲੀ ਜੱਥਾ ਕਾਨਪੁਰ ਦੇ ਵੀਰ ਹਰਪਾਲ ਸਿੰਘ ਗਾਂਧੀ, ਰਮਿੰਦਰ ਸਿੰਘ ਸੋਨੂੰ, ਵੀਰ ਬਲਬੀਰ ਸਿੰਘ ਮੱਟੂ, ਵੀਰ ਰਾਜਿੰਦਰ ਸਿੰਘ ਭੱਠੇ ਵਾਲੇ ,  ਵੀਰ ਦਲੀਪ ਸਿੰਘ, ਵੀਰ ਮਨਮੀਤ ਸਿੰਘ,ਵੀਰ ਕੰਵਲਪਾਲ ਸਿੰਘ ਅਤੇ ਦਾਸ ਹਾਜਿਰ ਸਨ। ਜੱਥੇ ਦੇ ਪ੍ਰਧਾਨ, ਵੀਰ ਹਰਚਰਨ ਸਿੰਘ ਜੀ ਦੀ ਤਬੀਅਤ ਠੀਕ ਨਾਂ ਹੋਨ ਕਰਕੇ ਉਹ ਇਸ ਮੀਟਿੰਗ ਵਿਚ ਨਹੀ ਆ ਸਕੇ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.