ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਆਪਣੀ ਖੇਤੀ ਰਖਿ ਲੈ
ਆਪਣੀ ਖੇਤੀ ਰਖਿ ਲੈ
Page Visitors: 2735

ਆਪਣੀ ਖੇਤੀ ਰਖਿ ਲੈ
   ਨਾਨਕਸ਼ਾਹੀ ਕੈਲੰਡਰ ਦਾ ਮਸਲਾ ਸਿੱਖ ਜਗਤ ਵਿੱਚ ਬਹੁਤ ਦਿਨਾਂ ਤੋਂ ਚਰਚਾ ਵਿੱਚ ਹੈ। ਕਈ ਸੈਮੀਨਾਰ ਕੀਤੇ ਗਏ ਹਨ, ਕਈ ਇੱਕਤਰਤਾਵਾਂ ਹੋ ਚੁਕੀਆਂ ਹਨ, ਪਰ ਸਦੀਵੀ ਹਲ ਅਜੇ ਵੀ ਨਹੀਂ ਨਿਕਲਿਆ। ਆਮ ਖਿਆਲ ਹੈ ਕਿ ਸਿੱਖਾਂ ਨੂੰ ਹਿੰਦੂ ਸਭਿਆਚਾਰ ਦੇ ਪ੍ਰਭਾਵ ਥੱਲੇ ਰੱਖਣ ਵਾਸਤੇ ਆਰ. ਐਸ. ਐਸ. ਦਾ ਪੈਦਾ ਕੀਤਾ ਹੋਇਆ ਹੈ ਇਹ ਮਸਲਾ।ਆਰ. ਐਸ. ਐਸ. ਜਦੋਂ ਦਾ ਹੋਂਦ ਵਿੱਚ ਆਇਆ ਹੈ ਤਦੋਂ ਤੋਂ ਹੀ ਇਸ ਦਾ ਮਕਸਦ  ਹਿੰਦੋਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਂਣ ਦਾ ਹੈ।ਮੁਸਲਮਾਨਾਂ ਨਾਲ ਵੀ ਆਰ. ਐਸ਼. ਐਸ. ਉਹੋ ਸਲੂਕ ਕਰਦਾ ਹੈ ਜਿਹੜਾ ਸਿੱਖਾਂ ਨਾਲ। ਮੁਸਲਮਾਨ ਹਜ਼ਰਤ ਮੁਹੱਮਦ ਤੇ ਓਟੁੱਟ ਵਿਸ਼ਵਾਸ਼ ਰੱਖਦੇ ਹਨ ਅਤੇ ਜ਼ੇਰੇ ਕੁਰਾਨ ਸ਼ਰੀਫ ਇੱਕ ਜੁੱਟ ਰਹਿੰਦੇ ਹਨ। ਮੁਸਲਮਾਨਾਂ ਦੀ ਭਾਰਤ ਵਿੱਚ 13/14 ਕਰੋੜ ਦੀ ਆਬਾਦੀ ਹੈ ਤੇ ਸਿੱਖਾਂ ਦੀ 2 ਕਰੋੜ ਦੀ। ਸਿੱਖਾਂ ਦੀ ਆਬਾਦੀ ਮੁਸਮਾਨਾਂ ਦੀ ਆਬਾਦੀ ਦਾ ਸਤਵਾਂ ਹਿੱਸਾ ਹੈ। ਕਾਫੀ ਗਿਣਤੀ ਵਿੱਚ ਸਿੱਖ ਆਰ. ਐਸ. ਐਸ. ਦੀਆਂ ਸੰਸਥਾਵਾਂ ਦੇ ਮੈਂਬਰ ਹਨ। ਇਥੋਂ ਤੱਕ ਕਿ ਆਰ. ਐਸ. ਐਸ. ਨੇ  ਰਾਸ਼ਟਰੀ ਸਿੱਖ ਸੰਗਤ, ਨਾਗਪੁਰ ਆਪਣੀ ਇੱਕ ਸੰਸਥਾ ਬਣਾਈ ਹੋਈ ਹੈ।ਕਾਫੀ ਸਿੱਖ ਆਰ. ਐਸ. ਐਸ ਦੀਆਂ ਸ਼ਾਖਾਵਾਂ ਵਿੱਚ ਜਾਂਦੇ ਹਨ ਪਰ ਮੁਸਲਮਾਨ ਕੋਈ ਨਹੀਂ ਜਾਂਦਾ।ਆਰ. ਐਸ. ਐਸ. ਜਾਂ ਇਸ ਦੀ ਰਾਜਸੀ ਪਾਰਟੀ ਬੀ. ਜੇ. ਪੀ. ਦੇ ਪੂਰੇ ਭਾਰਤ ਵਿੱਚ ਕਿੰਨੇ ਕੂ ਮੁਸਲਮਾਨ ਮੈਂਬਰ ਹਨ? ਮੁਸਲਮਾਨਾਂ ਅਤੇ ਸਿੱਖਾਂ ਦੀ ਆਬਾਦੀ ਦੀ ਅਨੁਪਾਤ ਮੁਤਾਬਕ ਮੁਸਲਮਾਨ ਦੀ ਗਿਣਤੀ ਆਰ. ਐਸ. ਐਸ਼. ਤੇ ਇਸ ਦੀਆਂ ਸੰਸਥਾਵਾਂ/ਸਹਯੋਗੀ ਪਾਰਟੀਆਂ ਵਿੱਚ ਸਿੱਖਾਂ ਨਾਲੋਂ ਬਹੁਤ ਜ਼ਿਆਦਾ ਹੋਣੀ ਚਾਹੀਦੇ ਹੈ, ਪਰ ਇਹ ਗਿਣਤੀ ਇਤਨੀ ਥੋੜੀ ਹੈ ਕਿ ਉਂਗਲੀਆਂ ਤੇ ਗਿਣੀ ਜਾ ਸਕਦੀ ਹੈ। ਇਸ ਦਾ ਕਾਰਣ ਕੀ ਹੈ? ਕਾਰਣ ਇੱਕ ਹੀ ਕਿ ਮੁਸਲਮਾਨ ਆਪਣੀ ਵੱਖਰੀ ਹੋਂਦ, ਆਪਣੇ ਵੱਖਰੇ ਧਰਮ ਬਾਰੇ ਸਿੱਖ ਨਾਲੋਂ ਜ਼ਿਆਦਾ ਜਾਗਰਿਤ ਹੈ। ਸਿੱਖਾਂ ਨੂੰ ਮੁਸਲਮਾਨਾਂ ਦੀ ਤਰ੍ਹਾਂ ਜਾਗਰਿਤ ਰੱਖਣ ਦੀ ਜ਼ਿੰਮੇਵਾਰੀ ਕਿਸ ਦੀ ਹੈ?
   ਪੰਜਾਬ ਵਿੱਚ ਬਾਬਿਆਂ ਦੇ ਡੇਰੇ ਵੀ ਸਿੱਖੀ ਨੂੰ ਢਾਹ ਲਾ ਰਹੇ ਹਨ।ਇਹਨਾਂ ਡੇਰਿਆਂ ਨੂੰ ਵੀ ਆਰ. ਐਸ. ਐਸ. ਦੇ ਏਜੰਟ ਕਰਕੇ ਗਰਦਾਨਿਆ ਜਾਂਦਾ ਹੈ। ਇਹਨਾਂ ਡੇਰਿਆਂ ਨੇ ਤਾਂ ਆਪਣੀਆਂ ਦੁਕਾਨਾਂ ਭੱਖਦੀਆਂ ਰੱਖਣੀਆਂ ਹੀ ਹਨ। ਪਰ ਇਹਨਾਂ ਦੁਕਾਨਾਂ ਤੋਂ ਸੌਦਾ ਜ਼ਿਆਦਾ ਤਰ ਕੌਣ ਖਰੀਦੇ ਹਨ? ਸਿੱਖ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਆਰ. ਐਸ. ਐਸ. ਨੇ ਸਿੱਖੀ ਸੂਰਤ ਤੇ ਪਹਿਰਾਵੇ ਵਾਲੇ ਆਪਣੇ ਏਜੰਟ ਛੱਡੇ ਹੋਏ ਹਨ ਸਿੱਖ ਜਗਤ ਵਿੱਚ ਸਿੱਖ ਸਭਿਆਚਾਰ ਨੂੰ ਹਿੰਦੂ ਸਭਿਆਚਾਰ ਵਿੱਚ ਤਬਦੀਲ ਕਰਨ ਦੇ ਮਕਸਦ ਨਾਲ।
   ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਰ. ਐਸ. ਐਸ. ਸਿੱਖਾਂ ਨੂੰ ਨਿਗਲਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਨਾ ਰਹਿਆ ਹੈ। ਪਰ ਇਸ ਤੋਂ ਬਚਣ ਲਈ ਕੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਪਸ਼ੂ,ਪੰਖੀ ਚੋਰ ਉਚੱਕੇ ਖੇਤੀ ਉਜਾੜਣ ਲਈ ਖੇਤੀ ਵਿੱਚ ਤਾਂ ਹੀ ਵੜਦੇ ਹਨ ਜਦ ਖੇਤੀ ਦੀ ਵਾੜ ਕਮਜ਼ੋਰ ਹੁਂਦੀ ਹੈ ਜਾਂ ਖੇਤੀ ਦੀ ਰਾਖੀ ਵਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ। ਸਿੱਖੀ ਦੀ ਖੇਤੀ ਨੂੰ ਬਚਾਉਂਣ ਦੀ ਜ਼ਿੰਮੇਵਾਰੀ ਕਿਸ ਦੀ ਹੈ? ਇਹ ਜ਼ਿੰਮਾਵਾਰੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼ਰੋਮਣੀ ਅਕਾਲੀ ਦਲ ਦੀ ਤਾਂ ਹੈ ਹੀ ਪਰ ਇਹ ਜ਼ਿੰਮੇਵਾਰੀ ਸਿੱਖ ਮਿਸ਼ਨਰੀਆਂ, ਸਿੱਖ ਪ੍ਰਚਾਰਕ ਤੇ ਸਿੱਖ ਚਿੰਤਕਾਂ ਦੀ ਵੀ ਬਣਦੀ ਹੈ। ਸਿੱਖ ਇੱਕ ਕੌਮ ਹੈ, ਇਸ ਦਾ ਆਪਣਾ ਕੈਲੰਡਰ ਹੋਣਾ ਜ਼ਰੂਰੀ ਹੈ। ਕੈਲੰਡਰ ਦਾ ਮਸਲਾ ਸੁਲਝਾਉਂਣਾ ਵੀ ਜ਼ਰੂਰੀ ਹੈ। ਪਰ ਸਿੱਖਾਂ ਦੀ ਅਜ ਦੀ ਮੁੱਖ ਅਤੇ ਜ਼ੋਰਦਾਰ ਲੋੜ ਸਿੱਖੀ ਦੀ ਖੇਤੀ ਦੀ ਵਾੜ ਅਤੇ ਸਿੱਖੀ ਦੀ ਰਾਖੀ ਨੂੰ ਮਜ਼ਬੂਤ ਕਰਨ ਦੀ ਹੋਣੀ ਚਾਹੀਦੀ ਹੈ।
ਸੁਰਜਨ ਸਿੰਘ, ਮੋਹਾਲੀ,  +919041409041    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.