‘ਭੇਖੀ ਬਾਬੇ ਅਤੇ ਕੁਝ ਸੱਜਣ’
ਭੇਖੀ ਬਾਬੇ ਜੋ ਗੁੱਲ ਖਿਲਾਉਂਦੇ ਹਨ ਉਹ ਅਸੀਂ ਜਾਣਦੇ ਹਾਂ। ਉਨ੍ਹਾਂ ਦਾ ਇਕ ਹੱਥ ਆਉਣ ਵਾਲੇ ਦੀ ਜੇਬ ਵਿਚ ਹੁੰਦਾ ਹੈ ਅਤੇ ਦੂਜਾ ਉਸਦੇ ਸਿਰ ਤੇ।ਉਹ ਪੈਸਾ ਵੀ ਲੁੱਟਦੇ ਹਨ ਅਤੇ ਮਾਨਸਿਕਤਾ ਵੀ।ਉਨ੍ਹਾਂ ਵਿਚੋਂ ਕੁੱਝ ਦਾ ਸਰੀਰਕ ਭਾਰ ਵੀ ਵੱਡਾ ਹੈ ਅਤੇ ਰਾਜਨੀਤਕ ਵਜ਼ਨ ਵੀ। ਉਨ੍ਹਾਂ ਵਲੋਂ ਪਾਏ ਖਿਲਾਰ ਤੋਂ ਸੂਚੇਤ ਕਰਨ ਦਾ ਕੰਮ ਪ੍ਰਚਾਰਕ ਕਰਦੇ ਹਨ। ਚੰਗੀ ਗਲ ਹੈ, ਪਰ ਉਨ੍ਹਾਂ ਵਿਚੋਂ ਕੁੱਝ ਸੱਜਣਾਂ ਨੇ ਘਾਤਕ ਕੰਮ ਵੀ ਕਰਨੇ ਆਰੰਭ ਕੀਤੇ ਹਨ ਜਿਨ੍ਹਾਂ ਵਿਚੋਂ ਇਕ ਕੰਮ ਹੈ ਗੁਰਬਾਣੀ ਲਿਖਣ ਵੇਲੇ ਗੁਰਬਾਣੀ ਨਾਲ ਅਨਧਿਕ੍ਰਤ ਛੇੜਛਾੜ !
ਮਿਸਾਲ ਵਜੋਂ:-
ਬੰਦੇ ! ਖੋਜੁ ਦਿਲ; ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ ॥, ਨਾਨਕ ! ਵਿਗਸੈ ਵੇਪਰਵਾਹੁ ॥੩॥ ਅਤੇ
'ਮਾਤਾ ਧਰਤਿ ਮਹੱਤਵ'
ਐਸੀ ਹਰਕਤ ਨੂੰ ਜਾਲਸਾਜ਼ੀ ਭਰੀ ਹਰਕਤ ਕਿਹਾ ਜਾਏ ਤਾਂ ਗਲਤ ਨਹੀਂ ਹੈ।
ਗੁਰਬਾਣੀ ਵਿਚਾਰ ਦੇ ਨਾਮ ਹੇਠ ਕੁੱਝ ਸੱਜਣ ਐਸੀ ਆਪ ਹਦੂਰੀ ਖੁੱਲ ਪ੍ਰਾਪਤ ਕਰ ਰਹੇ ਹਨ ਜਿਸ ਦੇ ਸਿੱਟੇ ਬਹੁਤ ਨੁੱਕਸਾਨ ਦੇਹ ਹੋਣ ਗੇ। ਇਸ ਜਾਲਸਾਜ਼ੀ ਪਿੱਛੇ ਦਿੱਤੇ ਜਾਣ ਵਾਲੇ ਤਰਕਜਾਲ ਫਾਲਤੂ ਜਿਹੇ ਹਨ। ਇਸ ਪੱਖੋਂ ਆਪਣੀ ਮਤਿ ਤੋਂ ਅਸ਼ੁੱਧ ਐਸੇ ਵਿਚਾਰਕ, ਬਾਣੀ ਨੂੰ ਸ਼ੁੱਧ ਕਰਨ ਦੇ ਠੇਕਾਦਾਰ ਬਣ ਬੈਠੇ ਹਨ।
ਨਾ ਰਹਿਤ ਮਰਿਆਦਾ ਤੋਂ ਸੰਤੁਸ਼ਟ ਨਾ ਗੁਰੂ ਤੋਂ ਸੰਤੁਸ਼ਟ !
ਐਸੇ ਸੱਜਣ ਆਪਣੇ ਅਹੰਕਾਰ ਨੂੰ ਸਮਰਪਿਤ ਹਨ। ਇਨ੍ਹਾਂ ਦਾ ਅਮਲ ਹੋਲੀ-ਹੋਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਐਡਿਟ ਕਰਦੇ ਹੋਏ ਉਹ ਵਿਚ ਤਬਦੀਲੀ ਕਰ ਆਪਣੀ ‘ਵਿੱਦਵਤਾ ਦੇ ਜਿੰਨ’ ਨੂੰ ਸੰਤੂਸ਼ਟ ਕਰਨਾ ਹੈ। ਯਾਨੀ ਕਿ ਕਿੱਧਰੇ ਆਪਣੇ ਵਲੋਂ ਵਿਆਕਰਨ ਚਿੰਨ, ਲਗਾ ਕੇ, ਕਿੱਧਰੋ ਹਟਾ ਕੇ ਅਤੇ ਵਾਧੂ ਅੱਖਰ ਲਗਾ ਕੇ ਲਿਖਤਾਂ ਵਿਚ ਬਾਣੀ ਦਾ ਮੂਲ ਸਵਰੂਪ ਬਦਲ ਰਹੇ ਹਨ। ਇਹ ਉਹ ਮਾੜਾ ਕੰਮ ਹੈ ਜਿਸਦੀ ਖੁੱਲ ਫਿਰ ਕੋਈ ਵੀ ਧਿਰ ਪ੍ਰਾਪਤ ਕਰਕੇ ਗੁਰਬਾਣੀ ਬਣਤਰ ਨਾਲ ਕੁੱਝ ਵੀ ਸ਼ਰਾਰਤ ਕਰ ਸਕਦਾ ਹੈ।
ਬਾਣੀ ਦੇ ਅਰਥ ਸਮਝਣ ਵਿਚ ਮਤਭੇਦ ਹੋ ਜਾਣਾ ਸੁਭਾਵਕ ਹੈ। ਬਾਣੀ ਦੇ ਅਰਥ ਕੋਈ ਵੀ ਲਿੱਖੇ ਪਰ ਉਸਦਾ ਅਸਰ ਗੁਰਬਾਣੀ ਦੀ ਮੂਲ ਲਿਖਤ ਤੇ ਨਹੀਂ ਪੇਂਦਾ। ਪਰੰਤੂ ਅਰਥਾਂ ਦੇ ਬਹਾਨੇ ਬਾਣੀ ਲਿਖਤ ਨਾਲ ਛੇੜਛਾੜ ਕਰਨ ਦਾ ਸਿੱਧਾ ਅਸਰ ਬਾਣੀ ਦੀ ਬਣਤਰ ਵਿਚ ਤਬਦੀਲੀ ਦੇ ਰੂਪ ਵਿਚ ਪੇਂਦਾ ਹੈ। ਸਿਆਣੇ ਬੰਦੇ ਬਾਣੀ ਨੂੰ ਉਸਦੇ ਅਸਲੀ ਰੂਪ ਵਿਚ ਲਿੱਖ ਕੇ ਆਪਣੇ ਸ਼ਬਦਾਂ ਰਾਹੀਂ ਵਿਆਕਰਨ ਅਧਾਰਤ ਵਿਚਾਰਕ ਸੰਕੇਤ ਦਿੰਦੇ ਰਹੇ ਹਨ, ਪਰ ਇਨ੍ਹਾਂ ਨੇ ਬਾਣੀ ਦੀਆਂ ਪੰਗਤਿਆਂ ਨੂੰ ਹੀ ਬਦਲ ਕੇ ਲਿਖਣ ਦੀ ਹੁਜਤਿਬਾਜ਼ੀ ਆਰੰਭੀ ਹੈ ਜੋ ਕਿ ਇਕ ਕੁਕਰਮ ਹੈ।
ਇਨ੍ਹਾਂ ਦਾ ਵਾਸਤਾ ਭੇਖੀ ਬਾਬਿਆਂ ਨਾਲ ਪਿਆ ਰਿਹਾ ਹੈ ਜਿਨ੍ਹਾਂ ਦੀ ਸੰਵਾਦ ਹੀਨਤਾ ਨੂੰ ਇਹ ਆਪਣੀ ਵਿੱਦਵਤਾ ਸਮਝੀ ਬੈਠੇ ਹਨ, ਜੋ ਹੁਣ ਇਨ੍ਹਾਂ ਦੇ ਸਿਰ ਚੜ ਗਈ ਪ੍ਰਤੀਤ ਹੁੰਦੀ ਹੈ। ਅਹੰਕਾਰ ਅਤੇ ਚੌਧਰਾਹਟ ਦੇ ਨਸ਼ੇ ਵਿਚ ਚੂਰ ਹੋ ਕੀਤਾ ਜਾ ਰਿਹਾ ਇਹ ਗ਼ੈਰਜਿੰਮੇਦਾਰਾਨਾ ਕੰਮ ਵੱਡੀ ਮੁਰਖਤਾ ਹੈ। ਸਭ ਤੋਂ ਵੱਧ ਨਿਰਾਸ਼ਾ ਇਸ ਗਲ ਦੀ ਹੈ ਕਿ ਇਹ ਕੰਮ ਕਿਸੇ ਹੋਰ ਧਿਰ ਵਲੋਂ ਨਹੀਂ, ਬਲਕਿ ਕੁੱਝ ਐਸੇ ਸੱਜਣਾਂ ਵਲੋਂ ਕੀਤਾ ਜਾ ਰਿਹਾ ਹੈ ਜੋ ਆਪਣੇ ਆਪ ਨੂੰ ਮਿਸ਼ਨਰੀ ਅਖਵਾਉਂਦੇ ਹਨ। ਇਹ ਮਿਸ਼ਨਰੀ ਨਹੀਂ ਹੋ ਸਕਦੇ। ਅਜੇਹੀ ਅਯੋਗ ਹਰਕਤ ਨੂੰ ਲਾਹਨਤ ਹੈ।
ਹਰਦੇਵ ਸਿੰਘ,ਜੰਮੂ-੧੭.੦੧.੨੦੧੫
Note: - I apologize from the readers to reproduce some lines which are wrongly presented by some
mistaken fellow. Few weeks ago received one of these lines written by a person I respected a lot. I requested him not to play such grammatical tricks in context of Guru’s Bani. My submission was turned down. I went into a kind of aloofness and could not feel to write for couple of weeks and stopped attending phone calls of the persons I share my views. Finally, I gathered myself and decided to write my mind on such illegitimate, unacceptable and harmful tendency.
ਹਰਦੇਵ ਸਿੰਘ ਜਮੂੰ
‘ਭੇਖੀ ਬਾਬੇ ਅਤੇ ਕੁਝ ਸੱਜਣ’
Page Visitors: 2711