ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਅਸੀਂ ਕਿਸ ਦੇ ਸਿੱਖ ਹਾਂ ?
ਅਸੀਂ ਕਿਸ ਦੇ ਸਿੱਖ ਹਾਂ ?
Page Visitors: 2771

 ਅਸੀਂ ਕਿਸ ਦੇ ਸਿੱਖ ਹਾਂ ?
ਗੁਰੂ ਸਾਹਿਬ ਨੇ ਦਰਬਾਰ ਸਾਹਿਬ ਆਪਣੀ ਬਾਣੀ ਦੇ ਗ੍ਰੰਥ ਦਾ ਪ੍ਰਕਾਸ਼ ਕਰ, ਉਸਦੇ ਪ੍ਰਕਾਸ਼ ਦੀ ਪਾਤਸ਼ਾਹੀ ਦਾ ਨਤਮਸਤਕ ਸਤਿਕਾਰ ਵੀ ਸਿੱਖਾਉਣਾ ਆਰੰਭ ਕੀਤਾ।
ਗੁਰੂ ਆਪਣੀਆਂ ਆਪ ਜਾਣਦੇ ਸਨ।ਕੋਈ ਤਰਕਵਾਦੀ ਇਸ ਨੂੰ ਨਾ ਮੰਨੇ ਤਾਂ ਆਤਮੇ ਤੋਂ ਸਵਾਲ ਉੱਠਦਾ ਹੈ; ਅਸੀਂ ਕਿਸਦੇ ਸਿੱਖ ਹਾਂ ?
ਗੁਰੂ ਦੇ ਜਾਂ ਆਪਣੇ ਤਰਕ ਦੇ ?
ਨਿਰਸੰਦੇਹ ਗੁਰੂ ਸਾਹਿਬਾਨ ਨੇ ਸਾਨੂੰ ਆਪਣਾ ਸਿੱਖ ਬਣਾਇਆ ਸੀ ਸਾਡੇ ਤਰਕ ਦਾ ਨਹੀਂ। ਇਸ ਵਿੱਚ ਸੰਦੇਹ ਨਹੀਂ ਕਿ ਗੁਰੂ ਸਾਹਿਬ ਸਾਨੂੰ ਵਿਵੇਕ-ਬੁੱਧ ਵਰਤਣ ਦੀ ਤਾਕੀਦ ਕਰਦੇ ਹਨ, ਪਰ ਗੁਰੂ ਦੀ ਅਪੇਕਸ਼ਾ ਸਾਨੂੰ ਆਪਣੇ ਸਿੱਖ ਦੇ ਰੂਪ ਵਿਚ ਵੇਖਣ ਦੀ ਹੈ।
ਕਿਉਂ ?
ਇਹ ਸਵਾਲ ਦਿਲਚਸਪ ਹੈ !
   ਵਿਵੇਕ ਬੁੱਧੀ ਰਾਹੀਂ ਕੇਵਲ ਤਰਕ ਦਾ ਸ਼ਿਸ਼ ਬਣ ਕੇ ਤੁਰੀਆ ਜਾਂਦਾ ਵਿਅੱਕਤੀ, ਕਈਂ ਵਾਰ ਕੁੱਝ ਐਸੇ ਨਤੀਜਿਆਂ ਤੇ ਆ ਅਪੜਦਾ ਹੈ, ਜੋ ਦਰਅਸਲ ਉਸ ਦੇ ਆਪਣੇ ਹੀ ਤਰਕ ਦੇ ਵਿਰੁੱਧ ਹੁੰਦੇ ਹਨ।ਜਿਸ ਵੇਲੇ ਅਸੀਂ ਇਹ ਸੋਚ ਲਈਏ ਕਿ ਕੋਈ ਸਿਧਾਂਤ ਕੇਵਲ ਉਸੇ ਸਮੱਸਿਆ ਦੇ ਹਲ ਵਜੋਂ ਦਿੱਤਾ ਗਿਆ ਹੈ, ਜਿਸ ਨੂੰ ਅਸੀਂ ਸਮਸਿੱਆ ਸਮਝ ਰਹੇ ਹਾਂ,
ਤਾਂ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਨਾ ਅਸੀਂ ਸਿਧਾਂਤ ਨੂੰ ਸਮਝੇ ਹਾਂ ਅਤੇ ਨਾ ਹੀ ਸਮੱਸਿਆ ਨੂੰ।
ਸਿੱਟੇ ਵਜੋਂ ਨਾ ਸਿਧਾਂਤ ਸਮਝ ਆਉਂਦਾ ਹੈ ਨਾ ਹੀ ਸਮੱਸਿਆ ਦਾ ਹਲ। ਅਜਿਹੇ ਸੱਜਣ ਕਈਂ ਪੱਖੋਂ ਆਪਣੀਆਂ ਲਿਖਤਾਂ ਦੇ ਸਿੱਖ ਬਣ ਜਾਂਦੇ ਹਨ।
   ਇਹ 'ਤਰਕ ਸਿੱਧ' ਵਿਦਵਾਨ 'ਅਨੁਭਵ ਸਿੱਧ' ਨਹੀਂ। ਉਸ ਅਨੁਭਵ ਦੇ, ਜੋ ਗੁਰੂ ਗ੍ਰੰਥ ਸਾਹਿਬ ਵਲੋਂ ਪ੍ਰਕਾਸ਼ਤ ਹੋ ਫ਼ੈਲਿਆ ਹੈ।
ਇਹ ਪ੍ਰਕਾਸ਼, ਤਰਕ ਪਾਸਿਯੋਂ ਗੁਰੂ ਵੱਲ ਨਹੀਂ ਬਲਕਿ ਗੁਰੂ ਪਾਸਿਯੋਂ ਤਰਕ ਵੱਲ ਨੂੰ ਹੈ। ਧਰਤੀ ਸੂਰਜ ਦੀ ਰੋਸ਼ਨੀ ਨਾਲ ਰੋਸ਼ਨ ਹੁੰਦੀ ਹੈ ਪਰ ਉਹ ਸੂਰਜ ਨੂੰ ਰੋਸ਼ਨ ਨਹੀਂ ਕਰ ਸਕਦੀ।
   ਇਸ ਲਈ ਤਰਕ ਸਹਿਯੋਗੀ ਤਾਂ ਹੋ ਸਕਦਾ ਹੈ ਪਰ ਗੁਰੂ ਨਹੀਂ! ਤਰਕ ਤਾਂ ਗੁਰੂ ਉਪਦੇਸ਼ ਨਾਲ ਰੋਸ਼ਨ ਹੋ ਸਕਦਾ ਹੈ,
ਪਰ ਇਹ ਨਹੀਂ ਹੋ ਸਕਦਾ ਕਿ ਕੋਈ ਆਪਣੇ ਤਰਕ ਨਾਲ ਗੁਰੂ ਨੂੰ ਪ੍ਰਕਾਸ਼ਮਾਨ ਕਰ ਸਕੇ। ਗੁਰੂ ਸਨਮੁੱਖ ਬੌਧਕ ਖੇਡ ਖੇਡਣ ਵਿਚ ਮੁੰਹ ਕਾਲਾ ਹੁੰਦਾ ਹੈ, ਰੋਸ਼ਨ ਨਹੀ! ਕੇਵਲ ਤਰਕ ਦੇ ਪ੍ਰਯੋਗ (Experiments) ਕਰਦੇ ਸੱਜਣਾਂ ਨੂੰ ਘੱਟੋ-ਘੱਟ ਇਤਨਾ ਅਨੁਭਵ ਤਾਂ ਹੋ ਹੀ ਜਾਣਾ ਚਾਹੀਦਾ ਹੈ।
ਸਹਿਜਤਾ ਤਾਂ ਬਹੁਤ ਦੂਰ ਦੀ ਗਲ ਹੈ
  ਹਰਦੇਵ ਸਿੰਘ,ਜੰਮੂ-੨੯.੦੧.੨੦੧੫

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.