ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
* - ਦੋਹਰੀ ਜਾਲਸਾਜ਼ੀ - *
* - ਦੋਹਰੀ ਜਾਲਸਾਜ਼ੀ - *
Page Visitors: 2818

       * - ਦੋਹਰੀ ਜਾਲਸਾਜ਼ੀ - *
    ਕੁੱਝ ਦਿਨ ਪਹਿਲਾਂ 'ਦਾ ਖਾਲਸਾ' ਵੈਬ ਸਾਈਟ ਤੇ ਸ. ਸੂਰਜਨ ਸਿੰਘ ਜੀ ਵਲੋਂ ਲਿਖਿਆ ਇਕ ਲੇਖ ਛੱਪਿਆ ਸੀ। ਲੇਖ ਦਾ ਸਿਰਲੇਖ ਹੈ 'ਹਉਮੈ ਦੀਰਘ ਰੋਗ ਹੈ'। ਅੱਜ ਸ਼ਾਮ ਉਹੀ ਲੇਖ ਇਕ ਹੋਰ ਵੈਬਸਾਈਟ ਪੁਰ ਛੱਪਿਆ, ਜਿਸ ਨੂੰ ਇਕ ਮਿਸ਼ਨਰੀ ਕਾਲੇਜ ਨਾਲ ਸਬਧੰਤ ਸੱਜਣ ਚਲਾਉਂਦੇ ਹਨ। ਲੇਖ ਵਿਚ ਕੋਟ ਬਾਣੀ ਦੀਆਂ ਪੰਗਤਿਆਂ ਵਿਚ ਬਦਲਾਵ ਸਨ ਇਸ ਲਈ ਮੈਂ ਲੇਖ ਹੇਠ ਕੁਮੈਂਟ ਕਰਕੇ ਸੁਰਜਨ ਸਿੰਘ ਜੀ ਵਲੋਂ ਪੁੱਛਿਆ ਕਿ ਉਨ੍ਹਾਂ ਨੇ ਉਸ ਲੇਖ ਅੰਦਰ ਕੋਟ ਕੀਤੀਆਂ ਬਾਣੀ ਦੀਆਂ ਪੰਗਤਿਆਂ ਵਿਚ, ਆਪਣੇ ਵੱਲੋਂ ਵਾਧੂ ਵਿਆਕਰਣ ਵਿਰਾਮ ਚਿੰਨ ਕਿਉਂ ਲਾਏ ਹਨ ? ਕੁੱਝ ਚਿਰ ਬਾਦ ਚੈਕ ਕੀਤਾ ਤਾਂ ਵੇਖਿਆ ਕਿ ਮੇਰੇ ਕਮੈਂਟ ਹਟਾ ਦਿੱਤੇ ਗਏ ਸਨ।
ਫਿਰ ਮੈਂ ਸੁਰਜਨ ਸਿੰਘ ਜੀ ਵੱਲ ਇਕ ਮੇਲ ਭੇਜ ਇਸ ਬਾਬਤ ਪੁੱਛ ਕੀਤੀ ਤਾਂ ਸੁਰਜਨ ਸਿੰਘ ਜੀ ਨੇ ਸੂਚਿਤ ਕੀਤਾ ਕਿ ਉਹ ਕਦੇ ਵੀ ਆਪਣੇ ਲੇਖਾਂ ਵਿਚ ਵਾਧੂ ਵਿਰਾਮ ਚਿੰਨ ਨਹੀਂ ਲਗਾਉਂਦੇ, ਅਤੇ ਨਾ ਹੀ ਕਿਸੇ ਨੂੰ ਐਸਾ ਕਰਨ ਦਾ ਹੱਕ ਦਿੱਤਾ ਹੈ। ਉਨ੍ਹਾਂ ਮੈਨੂੰ ਆਪਣੇ ਲੇਖ ਦੀ ਪੀਡੀਐਫ ਫਾਈਲ ਵੀ ਭੇਜੀ ਜਿਸ ਵਿਚ ਗੁਰਬਾਣੀ ਦੀਆਂ ਪੰਗਤਿਆਂ ਲਿਖਣ ਵੇਲੇ ਸੁਰਜਨ ਸਿੰਘ ਜੀ ਨੇ ਕੋਈ ਵਾਧੂ ਵਿਰਾਮ ਚਿੰਨ ਨਹੀਂ ਲਗਾਇਆ ਹੋਇਆ। 'ਦਾ ਖਾਲਸਾ' ਵੈਬਸਾਈਟ ਪੁਰ ਛੱਪੇ ਲੇਖ ਵਿਚ ਵੀ ਵਾਧੂ ਵਿਰਾਮ ਚਿੰਨ ਨਹੀਂ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਲੇਖਕ ਦੀ ਲਿਖਤ ਵਿਚ ਕੋਟ, ਬਾਣੀ ਪੰਗਤਿਆਂ ਨੂੰ ਬਦਲ ਕੇ, ਲੇਖਕ ਨੂੰ ਵੀ ਇਸ ਹਰਕਤ ਵਿਚ ਘਸੀਟਣ ਦਾ ਜਤਨ ਕੀਤਾ ਗਿਆ ਹੈ।
ਸੁਰਜਨ ਸਿੰਘ ਜੀ ਦਾ ਕਹਿਣਾ ਹੈ ਕਿ ਨੈਤਿਕ ਪਤ੍ਰਕਾਰਿਤਾ ਦਾ ਤਕਾਜ਼ਾ ਇਹ ਹੈ ਕਿ ਲੇਖਕ ਵਲੋਂ ਭੇਜੇ ਲੇਖ ਨੂੰ, ਭੇਜੇ ਅਨੁਸਾਰ ਹੀ ਛਾਪਿਆ ਜਾਏ ਅਤੇ ਜੇ ਕਰ ਲੇਖ ‘ਅਮੌਲਿਕ ਅਖਬਾਰੀ ਪਤ੍ਰਕਾਰਿਤਾ’ ਦੀ ਨੀਤੀ ਨਾਲ ਮੇਲ ਨਹੀਂ ਖਾਂਦਾ ਤਾਂ ਉਸਨੂੰ ਛਾਪਿਆ ਹੀ ਨਾ ਜਾਏ।
ਹਰਦੇਵ ਸਿੰਘ, ਜੰਮੂ-੩੦.੦੧.੨੦੧੫

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.