ਫਾਂਧੀ ਲਗੀ ਜਾਤਿ ਫਹਾਇਨਿ !
ਛੋਟੇ ਹੁੰਦੇ ਤੋਂ ਸੁਣਦਾ ਆ ਰਿਹਾ ਸੀ ਕਿ, ਸ਼ਿਕਾਰੀ ਲੋਕ ਬਟੇਰੇ ਅਤੇ ਹਿਰਨ ਪਾਲਦੇ ਹਨ, ਉਨ੍ਹਾਂ ਨੂੰ ਸਿਖਾਅ-ਪੜ੍ਹਾ ਕੇ ਅਜਿਹਾ ਮਾਨਸਿਕ ਗੁਲਾਮ ਬਣਾਉਂਦੇ ਹਨ ਕਿ ਬਟੇਰਾ ਕਣਕ ਵਿਚ, ਜਿੱਥੇ ਜਾਲ ਲਾਇਆ ਹੁੰਦਾ ਹੈ, ਓਥੇ ਬੈਠਾ ਟਿਰ-ਟਿਰ ਕਰਦਾ ਬਟੇਰਿਆਂ ਨੂੰ ਆਪਣੇ ਕੋਲ ਬੁਲਾਉਂਦਾ ਹੈ, ਜਦ ਬਟੇਰੇ ਜਾਲ ਦੀ ਮਾਰ ਵਿਚ ਆ ਜਾਂਦੇ ਹਨ ਤਾਂ ਸ਼ਿਕਾਰੀ ਜਾਲ ਖਿੱਚ ਕੇ ਬਟੇਰਿਆਂ ਨੂੰ ਫੜ ਲੈਂਦਾ ਹੈ। ਇਵੇਂ ਹੀ ਹਿਰਨ ਜੰਗਲ ਵਿਚ ਘੁੰਮਦਾ ਹੋਰ ਹਿਰਨਾਂ ਨੂੰ ਸ਼ਿਕਾਰੀ ਵਲੋਂ ਲਾਏ ਜਾਲ ਵਾਲੀ ਥਾਂ ਤੇ ਲੈ ਆਉਂਦਾ ਹੈ ਅਤੇ ਹਿਰਨ ਸ਼ਿਕਾਰੀ ਦੇ ਜਾਲ ਵਿਚ ਫਸ ਜਾਂਦੇ ਹਨ।
ਅੱਜ ਮੇਰੇ ਕੋਲ ਵੈਬਸਾਇਟ ਤੇ ਪਾਉਣ ਲਈ ਇਕ ਲੇਖ ਆਇਆ,ਜਿਸ ਨੂੰ ਪੜ੍ਹ ਕੇ ਮੈਨੂੰ ਉਹ ਗੱਲ ਯਾਦ ਆ ਗਈ, ਨਾਲ ਹੀ ਗੁਰੂ ਸਾਹਿਬ ਵਲੋਂ ਦਿੱਤੀ ਸੇਧ ਵੀ ਯਾਦ ਆ ਗਈ, ਜੋ ਇਵੇਂ ਹੈ,
ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਾ ਪੜ੍ਆਿ ਨਾਉ ॥
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥
ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ੀ ਕਮਾਣਾ ਨਾਉ ॥
ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥ (1288)
ਅਰਥ:- ਗੁਰੂ ਸਾਹਿਬ ਕਹਿੰਦੇ ਹਨ ਕਿ ਹਰਨ, ਬਾਜ ਅਤੇ (ਰਾਜਿਆਂ ਦੇ) ਅਹਿਲਕਾਰ, ਇਨ੍ਹਾਂ ਨੂੰ ਲੋਕ ਪੜ੍ਹੇ ਹੋਏ, (ਸਿੱਖੇ ਹੋਏ) ਕਹਿੰਦੇ ਹਨ, ਪਰ ਇਹ ਵਿਦਿਆ ਕਾਹਦੀ ਹੈ ? ਇਹ ਤਾਂ ਫਾਹੀ ਲੱਗੀ ਹੋਈ ਹੈ, ਜਿਸ ਵਿਚ ਇਹ ਲੋਕ ਆਪਣੇ ਹੀ ਜਾਤ-ਭਰਾਵਾਂ ਨੂੰ ਫਸਾਂਦੇ ਹਨ। ਐਸੇ ਪੜ੍ਹੇ ਹੋਏ ਖੁਦਾ ਦੀ ਦਰਗਾਹ ਵਿਚ ਕਬੂਲ ਨਹੀਂ ਹੁੰਦੇ।
ਜਿਸ-ਜਿਸ ਨੇ ਪੜ੍ਹਨ ਤੋਂ ਅੱਗੇ ਵੱਧ ਕੇ ਨਾਮ ਦੀ ਕਮਾਈ ਕੀਤੀ ਹੈ, ਉਹੀ ਵਿਦਵਾਨ ਹੈ, ਪੰਡਿਤ ਹੈ, ਸਿਆਣਾ ਹੈ।(ਉਹੀ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਹੋਵੇਗਾ, (ਹੁਣ ਮੇਰੇ ਵਰਗੇ ਨੂੰ, ਜਿਸ ਨੂੰ ਪਤਾ ਹੀ ਨਹੀਂ ਕਿ ਨਾਮ ਕੀ ਹੈ ? ਨਾ ਅੱਜ ਸਿੱਖੀ ਦੇ ਮਹਾਨ ਵਿਦਵਾਨ ਇਹ ਹੀ ਸਮਝਾ ਪਾਉਂਦੇ ਹਨ ਕਿ ਨਾਮ ਕੀ ਚੀਜ਼ ਹੈ ? ਉਸ ਦਾ ਸਿਮਰਨ ਕਿਵੇਂ ਕਰੀਦਾ ਹੈ ? ਫਿਰ ਉਸ ਨੇ ਨਾਮ ਨੂੰ ਕੀ ਕਮਾਉਣਾ ਹੈ ? ਰੱਬ ਦੀ ਦਰਗਾਹ ਵਿਚ ਕੀ ਕਬੂਲ ਹੋਣਾ ਹੈ ?)
ਜਿਵੇਂ ਰੁੱਖ ਦੀ ਜੜ੍ਹ ਜ਼ਮੀਨ ਦੇ ਅੰਦਰ ਜੰਮਦੀ ਹੈ, ਫਿਰ ਉਹ ਆਪਣੀ ਖੁਰਾਕ ਪੇੜ ਨਾਲ ਸਾਂਝੀ ਕਰ ਕੇ ਪੇੜ ਨੂੰ ਵੱਡਿਆਂ ਕਰਦੀ ਹੈ, ਫਿਰ ਹੀ ਪੇੜ ਛਾਂ ਲਾਇਕ ਹੁੰਦਾ ਹੈ। ਸਾਰੀ ਉਮਰ ਜੜ੍ਹ ਪੇੜ ਨੂੰ ਵੱਢਿਆਂ ਕਰਦੀ ਰਹਿੰਦੀ ਹੈ, ਨਾਲ ਦੀ ਨਾਲ ਰੁੱਖ ਨੂੰ ਕਾਇਮ-ਦਾਇਮ ਰੱਖਣ ਲਈ, ਆਪਣੇ-ਆਪ ਨੂੰ ਮਜ਼ਬੂਤ ਵੀ ਕਰਦੀ ਰਹਿੰਦੀ ਹੈ।(ਲੋਕਾਂ ਨੂੰ ਪੇੜ ਦੀ ਜੜ੍ਹ ਤਾਂ ਨਹੀਂ ਦਿਸਦੀ, ਪਰ ਹਰਾ-ਭਰਾ ਰੁੱਖ ਵੇਖ ਕੇ ਹੀ ਲੋਕ ਕਹਿ ਦਿੰਦੇ ਹਨ ਕਿ ਇਸ ਦੀਆਂ ਜੜ੍ਹਾਂ ਮਜ਼ਬੂਤ ਹਨ)
ਅੱਜ-ਕਲ ਸਿੱਖੀ ਨੂੰ ਹਰਿਆ-ਭਰਿਆ ਰੱਖਣ ਲਈ ਜ਼ਿੱਮੇਵਾਰ ਵਿਦਵਾਨਾਂ ਬਾਰੇ ਵੀ ਲੋਕਾਂ ਨੂੰ ਪਤਾ ਨਹੀਂ, ਉਹ ਦਿਸਦੇ ਨਹੀਂ, ਪਰ ਪੰਥ ਵੱਲ ਵੇਖ ਕੇ ਹੀ ਹਰ ਕੋਈ ਕਹਿ ਦਿੰਦਾ ਹੈ ਕਿ ਇਸ ਦੀਆਂ ਜੜ੍ਹਾਂ ਖੋਖਲੀਆਂ ਹੋ ਗਈਆਂ ਹਨ, ਵਿਦਵਾਨਾਂ ਨੂੰ ਦੂਸਰਿਆਂ ਨੂੰ ਸਿਖਿਆ ਦੇਣ ਤੋਂ ਪਹਿਲਾਂ ਆਪਣੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ, ਆਪ ਗੁਰਬਾਣੀ ਨੂੰ ਸਮਝਣ ਦੀ ਲੋੜ ਹੈ, ਤਾਂ ਹੀ ਉਹ ਪੰਥਿਕ ਰੁੱਖ ਨੂੰ ਹਰਿਆ-ਭਰਿਆ ਰੱਖ ਸਕਣਗੇ । ਇਕ ਵਿਦਵਾਨ ਵੀਰ ਦਾ ਲਿਖਿਆ ਲੇਖ “ ਸਿੱਖੌ ਤੋਤੇ ਵਾਙ ਗੁਲਾਮ ਬਣਨਾ ਹੈ ਜਾਂ ਬਾਜ਼ ਵਾਙ ਆਜ਼ਾਦ ਰਹਿਣਾ ਹੈ ” ਉਸ ਵਿਚ ਤੋਤੇ ਨੂੰ ਪਿੰਜਰੇ ਵਿਚ ਵਿਖਾਇਆ ਗਿਆ ਸੀ ਅਤੇ ਬਾਜ ਆਕਾਸ਼ ਵਿਚ ਉਡਾਰੀਆਂ ਲਾ ਰਿਹਾ ਸੀ। ਸੋਚਦਾ ਹਾਂ ਕਿ ਤੋਤਾ ਤਾਂ ਪਿੰਜਰੇ ਵਿਚ ਪਿਆ ਹੋਇਆ ਹੈ, ਇਸ ਲਈ ਗੁਲਾਮ ਹੈ। ਹੋ ਸਕਦਾ ਹੈ ਉਸ ਦੇ ਅੰਦਰ ਆਜ਼ਾਦੀ ਦੀ ਚਿਣਗ ਹੋਵੇ ਤਾਂ ਉਸ ਪਿੰਜਰੇ ਦਾ ਬੂਹਾ ਖੁਲ੍ਹਦਿਆਂ ਹੀ ਆਜ਼ਾਦ ਹੋ ਜਾਵੇਗਾ । (ਹੋ ਸਕਦਾ ਹੈ ਨਾ ਵੀ ਹੋਵੇ) ਪਰ ਆਕਾਸ਼ ਵਿਚ ਉਡਦੇ ਉਪਰੋਕਤ ਦੱਸੇ ਬਾਜ਼ ਤਾਂ ਮਾਨਸਿਕ ਤੌਰ ਤੇ ਗੁਲਾਮ ਹਨ, ਆਕਾਸ਼ ਵਿਚ ਉਡਦਿਆਂ ਵੀ ਉਹ, ਆਪਣੇ ਨਾਲਦੇ ਆਪਣੇ ਜਾਤ-ਭਰਾਵਾਂ ਨੂੰ ਵੀ ਗੁਲਾਮ ਬਨਾਉਣ ਦਾ ਕਾਰਨ ਬਣਨਗੇ। ਇਵੇਂ ਹੀ ਆਕਾਸ਼ ਵਿਚ ਉਡਦੇ, ਰਾਜ-ਗੱਦੀਆਂ ਮਾਣਦੇ ਸਿੱਖ ਵੀ ਮਾਣਸਿਕ ਗੁਲਾਮ ਹਨ, ਉਹ ਮਾਇਆ ਪੱਖੋਂ ਆਜ਼ਾਦ ਨਹੀਂ ਹੋ ਸਕਦੇ । ਜਦ ਕਿ ਜੇਲ੍ਹਾਂ ਵਿਚ ਬੰਦ ਸਿੱਖ ਸਰੀਰਕ ਤੌਰ ਤੇ ਤਾ ਗੁਲਾਮ ਹਨ ਪਰ ਮਾਨਿਸਿਕ ਤੌਰ ਤੇ ਤਾਂ ਉਹ ਆਜ਼ਾਦ ਹਨ, ਜੇਲ੍ਹਾਂ ਦੇ ਬੂਹੇ ਖੁਲ੍ਹਦੇ ਹੀ ਉਹ ਆਜ਼ਾਦ ਹੋ ਜਾਣਗੇ।
ਅਜਿਹੇ ਇਕ ਆਕਾਸ਼ ਵਿਚ ਉਡਦੇ, ਆਰਥਿਕ ਪੱਖੋਂ ਆਜ਼ਾਦ, ਪਰ ਮਾਨਸਿਕ ਪੱਖੋਂ ਗੁਲਾਮ, ਵਿਦਵਾਨ ਸਿੱਖ ਦਾ ਲੇਖ, ਮੈਨੂੰ ਵੈਬਸਾਇਟ ਤੇ ਪਾਉਣ ਲਈ ਮਿਲਿਆ, ਆਉ ਉਸ ਆਜ਼ਾਦ, ਸਿੱਖ ਵਿਦਵਾਨ ਜੀ ਦੇ ਦਰਸ਼ਨ ਕਰੋ, (ਦਰਸ਼ਨ ਕਰਨਾ ਕੋਈ ਸੂਰਤ ਵੇਖਣਾ ਨਹੀਂ ਹੁੰਦਾ, ਦਰਸ਼ਨ ਇਕ ਫਲਸਫਾ ਹੈ ਜਿਸ ਦੀ ਸੋਝੀ, ਬੰਦੇ ਵਲੋਂ ਬੋਲੇ ਜਾਂ ਲਿਖੇ ਸ਼ਬਦਾਂ ਵਿਚੋਂ ਹੁੰਦੀ ਹੈ। ਇਵੇਂ ਹੀ ਗੁਰੂ ਸਾਹਿਬਾਂ ਦੇ ਦਰਸ਼ਨ ਵੀ ਕਲਪਿਤ ਜਾਂ ਅਸਲੀ ਫੋਰੋਆਂ ਵਿਚੋਂ ਨਹੀਂ ਹੋ ਸਕਦੇ, ਬਲਕਿ ਗੁਰਮਤਿ ਸਿਧਾਂਤ ਵਿਚੋਂ ਹੀ ਕੀਤੇ ਜਾ ਸਕਦੇ ਹਨ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਜਾਣਿਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਵੀ, ਦੂਰੋਂ ਹੀ ਪੈਸੇ ਰੱਖ ਕੇ ਮੱਥਾ ਟੇਕਿਆਂ ਨਹੀਂ ਹੁੰਦੇ, ਨਾ ਹੀ ਰੁਮਾਲਾ ਚੱਕ ਕੇ ਵੇਖਿਆਂ ਹੋ ਸਕਦੇ ਹਨ, ਪੜ੍ਹਿਆਂ ਵੀ ਨਹੀਂ ਹੋ ਸਕਦੇ, ਜਦ ਤਕ ਉਸ ਵਿਚਲੇ ਸ਼ਬਦਾਂ ਦੀ ਵਿਚਾਰ ਨਾ ਕੀਤੀ ਜਾਵੇ, ਨਾਮ ਨੂੰ ਕਮਾਉਣਾ ਤਾਂ ਉਸ ਤੋਂ ਅਗਲਾ ਡੰਡਾ ਹੈ) ਇਹ ਵੀ ਵੇਖੋ ਕਿ ਉਹ ਵਿਦਵਾਨ ਸੱਜਣ ਬਿਰਾਜਦੇ ਕਿੱਥੇ ਹਨ ? ਗੁਲਾਮ ਕਿਸ ਦੇ ਹਨ ? ਅਤੇ ਤੁਹਾਨੂੰ ਕਿਸ ਫਾਹੀ ਵਿਚ ਫਸਾਉਣਾ ਚਾਹੁੰਦੇ ਹਨ ?
..................................
Aam Aadmi Party ( AAP ) is misleading the people by hollow slogans : BJP
"Sukhminderpal Singh Grewal" bjpspsgrewal@gmail.com
Ludhiana ( Shri Bhaini Sahib ) , 24 January 2015 -
Aam Aadmi Party ( AAP ) is misleading the people by hollow slogans, today on the auspicious occasion of Basant Panchami after addressing the Religious function in the 200th memory of Namdhari Satguru Shri Ram Singh Ji's Parkash Utsav by Satgur Shri Udhey Singh ji and Namdhari Sangat at Shri Bhaini Sahib Ludhiana today after this religious function, talking with the media persons on the issue of Delhi Vidhan Sabha Elections, National BJP Leader from Punjab Sukhminderpal Singh Grewal urged the people of the state to elect only true public servants in Delhi rather than entertainers of AAP. He said that it's a well known fact that the elected MPs of AAP have miserably failed to deliver anything to the people and anyone can entertain the people by catchy slogans but only Bharatiya Janata Party (BJP) is committed to serve the people and safeguard the interests of Delhi. Grewal said that he request voters from getting swayed away by the "hollow slogans" of the opposition parties in Delhi.
Grewal said that the Congress party instead of formulating policies for the development of the weaker sections of society, has always deceived them by depriving their legitimate rights. Grewal stated that it was age long policy of the Congress party to deny basic facilities to weaker sections of the society and hoodwinked them through false slogans. He said that the net result of all these anti-poor policies of the Congress party is that this strata of society was today confronting a number of problems in the country and states. He said that Hon'ble Prime Minister of India Shri Narendra Modi and Hon'ble National BJP President Shri Amit Shah has given top priority to the welfare of weaker sections of the society. Further lashing out at the Congress Grewal said that state Congress leaders were unnecessarily creating a hue and cry over the good governance in the country. Grewal said that our party BJP led NDA Government now governance as it virtually brought the government at the doorsteps of people thereby bridging the communication gap between the masses and administration of the country.
Facebook & timeline link -
https://www.facebook.com/sukhminderpalsingh.grewal/timeline
https://www.facebook.com/sukhminderpalsingh.grewal
....................
ਤੁਸੀਂ ਵੇਖ ਲਿਆ ਕਿ ਇਹ ਵਿਦਵਾਨ ਕੌਣ ਹਨ ? ਉਨ੍ਹਾਂ ਦੇ ਦਰਸ਼ਨ ਵੀ ਕਰ ਲਏ ਅਤੇ ਇਹ ਵੀ ਜਾਣ ਲਿਆ ਕਿ ਉਹ ਚਾਹੁੰਦੇ ਕੀ ਹਨ ? ਕਿਸੇ ਵੇਲੇ ਡਾ. ਭੀਮ ਰਾਉ ਅੰਬੇਦਕਰ ਨੂੰ ਖਿਆਲ ਆਇਆ ਕਿ ਹਰੀਜਨ ਤਾਂ ਹਰ ਪਾਸਿਉਂ ਗੁਲਾਮ ਹਨ, ਇਨ੍ਹਾਂ ਨੂੰ ਆਜ਼ਾਦ ਕਰਵਾਉਣਾ ਚਾਹੀਦਾ ਹੈ। ਬੜੇ ਵਿਚਾਰ-ਵਿਮਰਸ਼ ਪਿੱਛੋਂ, ਕਾਫੀ ਮੱਥਾ-ਪੱਚੀ ਕਰਨ ਮਗਰੋਂ ਉਨ੍ਹਾਂ ਨੇ ਫੈਸਲਾ ਕੀਤਾ ਕਿ ਜੇ ਸਾਰੇ ਹਰੀਜਨ, ਸਿੱਖ ਹੋ ਜਾਣ ਤਾਂ ਉਹ ਇਨ੍ਹਾਂ ਸਾਰੇ ਬੰਧਨਾਂ ਤੋਂ ਆਜ਼ਾਦ ਹੋ ਜਣਗੇ। ਉਨ੍ਹਾਂ ਨੇ ਆਪਣੇ ਕ੍ਰੋੜਾਂ ਸਾਥੀਆਂ ਸਮੇਤ ਸਿੱਖ ਬਣਨ ਦਾ ਮਨ ਬਣਾ ਲਿਆ। ਇਸ ਬਾਰੇ ਸਿੱਖ ਲੀਡਰਾਂ ਨਾਲ ਵੀ ਗੱਲ-ਬਾਤ ਹੋ ਗਈ। ਜਦ ਇਹ ਗੱਲ ਚਲਦੀ-ਚਲਦੀ ਬੈਰਿਸਟਰ ਮੋਹਨਦਾਸ-ਕਰਮਚੰਦ ਗਾਂਧੀ ਕੋਲ ਪਹੁੰਚੀ ਤਾਂ ਉਸ ਨੇ ਅੰਬੇਦਕਰ ਨੂੰ ਬੁਲਾ ਲਿਆ, ਅਤੇ ਕਿਹਾ “ਤੁਮ ਸੀਖ ਮੱਤ ਬਨੋ ਔਰ ਜੋ ਚਾਹੇ ਬਨ ਜਾਉ” ਡਾ. ਅੰਬੇਦਕਰ ਗਾਂਧੀ ਦਾ ਕਿਹਾ ਨਾ ਮੋੜ ਸਕਿਆ (ਕਿਉਂਕਿ ਉਹ ਵੀ ਰਾਜ ਦੇ ਵੈਭਵ ਅਧੀਨ ਮਾਨਸਿਕ ਗੁਲਾਮੀ ਵਿਚੋਂ ਨਹੀਂ ਨਿਕਲ ਸਕਿਆ ਸੀ) ਇਵੇਂ ਉਸ ਨੇ ਕ੍ਰੋੜਾਂ ਹਰੀਜਨਾਂ ਨਾਲ ਬੁੱਧ-ਮੱਤ ਅਨਾਅ ਲਿਆ। ਅੱਜ ਉਨ੍ਹਾਂ ਵਿਚਾਰਿਆਂ ਦੀ ਕੀ ਹਾਲਤ ਹੈ ? ਉਨ੍ਹਾਂ ਵਿਚੋਂ ਹਜ਼ਾਰਾਂ ਨੂੰ ਵੀ ਇਹ ਨਹੀਂ ਪਤਾ ਹੋਣਾ ਕਿ ਬੁੱਧ ਕੌਣ ਸੀ ? ਉਨ੍ਹਾਂ ਲਈ ਦਲਾਈ-ਲਾਮਾ ਹੀ ਉਨ੍ਹਾਂ ਦਾ ਗੁਰੂ ਹੈ, ਜਿਸ ਨੂੰ ਉਹ ਕਦੇ ਮਿਲੇ ਵੀ ਨਹੀਂ ਹੋਣੇ। ਅੱਜ ਸਾਰੇ ਬੌਧੀ ਵੀ ਹਿੰਦੂ ਹੀ ਹਨ। ਇਵੇਂ ਅੱਜ ਉਹ ਕ੍ਰੋੜਾਂ ਲੋਕ ਫਿਰ ਹਰੀਜਨ ਬਣ ਚੁੱਕੇ ਹਨ।
ਹੁਣ ਗੱਲ ਕਰਦੇ ਹਾਂ ਸਿੱਖਾਂ ਦੀ ।
ਜਿਨ੍ਹਾਂ ਕੋਲ ਪੈਸੇ ਹਨ, ਜਿਨ੍ਹਾਂ ਨੂੰ ਬੀ.ਜੇ.ਪੀ. ਦੇ ਬੁਰਕੇ ਥੱਲੇ ਅਰ.ਐਸ.ਐਸ. ਬੜੀ ਚੰਗੀ ਲਗਦੀ ਹੈ , ਜਿਨ੍ਹਾਂ ਦੀ ਮਾਨਤਾ ਹੈ ਕਿ ਸਿੱਖ, ਹਿੰਦੂ ਹੀ ਹਨ। ਵੈਸੈ ਹਿੰਦੂ ਬਹੁਗਿਣਤੀ ਨੇ ਸੰਵਿਧਾਨ ਵਿਚ ਸਿੱਖਾਂ ਨੂੰ ਹਿੰਦੂ ਹੀ ਬਣਾ ਲਿਆ ਹੋਇਆ ਹੈ। ਵੈਸੇ ਵੀ ਇਹ ਮਾਇਆ-ਧਾਰੀ ਸਿੱਖ
ਟੈਕਸ ਦਾ ਕੁਝ ਪੈਸਾ ਬਚਾਉਣ ਲਈ, ਟੈਕਸ ਵਾਲੇ ਫਾਰਮ ਵਿਚ ਆਪ ਹੀ ਆਪਣੇ-ਆਪ ਨੂੰ “ਸੰਯੁਕਤ ਹਿੰਦੂ ਪਰਿਵਾਰ” (ਝੋਨਿਟ ੍ਹਨਿਦੁ ਢੳਮਲਿੇ) ਲਿਖਦੇ ਹਨ। ਇਵੇਂ 50 ਸਾਲ ਦੇ ਵਿਚ-ਵਿਚ ਇਨ੍ਹਾਂ ਸਭ ਦੇ ਬੱਚਿਆਂ ਨੇ ਸਿੱਖ ਨਹੀਂ ਰਹਿ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤਾਂ ਇਹ ਪਹਿਲਾਂ ਹੀ ਟੁੱਟ ਚੁੱਕੇ ਹਨ। 70 % ਤੋਂ ਉਪਰ ਕੇਸ ਵੀ ਕਟਵਾ ਚੁੱਕੇ ਹਨ, ਰਹਿੰਦੇ ਵੀ ਬਹੁਤ ਤੇਜ਼ੀ ਨਾਲ ਸਿੱਖੀ ਤੋਂ ਦੂਰ ਜਾ ਰਹੇ ਹਨ। ਜਦ ਇਨ੍ਹਾਂ ਤੇ ਬ੍ਰਾਹਮਣ ਦਾ ਵਿਧਾਨ ਲਾਗੂ ਹੋ ਜਾਵੇਗਾ ਤਾਂ ਵਰਨ-ਵੰਡ ਅਨੁਸਾਰ ਸ਼ੂਦਰ ਹੋਣ ਕਾਰਨ ਇਨ੍ਹਾਂ ਤੇ ਉਹੀ ਪੁਰਾਣਾ ਸ਼ੂਦਰ ਵਾਲਾ ਕਾਨੂਨ ਲਾਗੂ ਹੋਵੇਗਾ। ਉਨ੍ਹਾਂ ਲਈ ਇਹ ਲਾਜ਼ਮੀ ਹੋਵੇਗਾ ਕਿ ਪਿੰਡ ਜਾਂ ਸ਼ਹਿਰ ਦੀ ਗਲੀ ਵਿਚੋਂ ਨਿਕਲਣ ਲੱਗਿਆਂ ਆਪਣੇ ਲੱਕ ਦੇ ਨਾਲ ਛਾਪਾ ਬੰਨ੍ਹ ਕੇ ਚੱਲਣ, ਤਾਂ ਜੋ ਉਨ੍ਹਾਂ ਦੀ ਪੈੜ ਸਾਫ ਹੁੰਦੀ ਰਹੇ ਅਤੇ ਬ੍ਰਾਹਮਣ ਦਾ ਪੈਰ ਉਸ ਨਾਲ ਲੱਗ ਕੇ ਭਿਟਿਆ ਨਾ ਜਾਵੇ ।
ਵੈਸੇ ਉਨ੍ਹਾਂ ਨੂੰ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ, ਮੋਦੀ ਨੇ ਹੁਣ ਤੋਂ ਹੀ ਸਵੱਛ ਭਾਰਤ ਦੇ ਨਾਮ ਤੇ ਇਨ੍ਹਾਂ ਸਾਰਿਆਂ ਦੇ ਹੱਥ ਵਿਚ ਝਾੜੂ ਫੜਾ ਦਿੱਤੇ ਹਨ ਅਤੇ ਇਹ ਬੜੇ ਚਾਅ ਨਾਲ ਝਾੜੂ ਲਗਾਉਂਦੇ, ਆਪਣੀਆਂ ਫੋਟੌ ਖਿਚਵਾ ਕੇ ਅਖਬਾਰਾਂ ਵਿਚ ਛਪਵਾਉਂਦੇ ਹਨ। ਆਉਣ ਵਾਲੇ ਸਮੇ , ਇਨ੍ਹਾਂ ਦੇ ਘਰਾਂ ਵਿਚ ਇਨ੍ਹਾਂ ਦੀਆਂ ਇਹੀ ਫੋਟੋਆਂ ਲੱਗੀਆਂ ਹੋਣਗੀਆਂ। ਜਿਵੇਂ ਕਿਸੇ ਵੇਲੇ ਹਿੰਦੂ ਆਪਣੇ-ਆਪ ਨੂੰ ਹਿੰਦੂ ਕਹਿੰਦੇ ਸ਼ਰਮਾਉਂਦੇ ਸਨ, ਇਨ੍ਹਾਂ ਦੇ ਵਢੇਰਿਆਂ ਨੇ ਆਰੀਆ-ਸਮਾਜੀ ਸਕੂਲਾਂ ਬਾਰੇ ਕੇਸ ਦੌਰਾਨ ਸੁਪ੍ਰੀਮ-ਕੋਰਟ ਵਿਚ ਸ਼ਪਥ-ਪੱਤ੍ਰ ਲਿਖ ਕੇ ਦਿੱਤਾ ਸੀ ਕਿ , ‘ਅਸਂਿ ਹਿੰਦੂ ਨਹੀਂ ਹਾਂ, ਅਸੀਂ ਆਰੀਆ-ਸਮਾਜੀ ਹਾਂ’ ਉਨ੍ਹਾਂ ਦੇ ਸਾਰੇ ਸਕੂਲਾਂ ਦੇ ਨਾਮ ਨਾਲ ਅੱਜ ਵੀ ‘ ਅ.ਸ਼.(ਆਰੀਆ-ਸਮਾਜ)’ ਲੱਗਾ ਹੋਇਆ ਹੈ, ਪਰ ਅੱਜ ਇਹ ਨਾਅਰੇ ਲਾਉਂਦੇ ਹਨ “ਗਰਵ ਸੇ ਕਹੋ ਹਮ ਹਿੰਦੂ ਹੈਂ। ਇਵੇਂ ਹੀ ਇਨ੍ਹਾਂ ਅੱਜ ਦੇ ਮਾਇਆ-ਧਾਰੀ ਸਿੱਖਾਂ ਦੀਆਂ ਔਲਾਦਾਂ ਇਨ੍ਹਾਂ ਦੀਆਂ ਝਾੜੂ ਲਾਉਂਦਿਆਂ ਦੀਆਂ ਫੋਟੋ ਵੇਖ ਕੇ ਗਲੀ ਵਿਚ ਝਾੜੂ ਲਾਉਂਦਿਆਂ ਬੜੇ ਮਾਣ ਨਾਲ ਨਾਅਰੇ ਲਾਇਆ ਕਰਨਗੇ “ਗਰਵ ਸੇ ਕਹੋ ਹਮ ਹਰੀਜਨ ਹੈਂ”। ਇਨ੍ਹਾਂ ਦੇ ਪੈਸੇ ਤਾਂ ਛੇਤੀ ਹੀ ਬ੍ਰਾਹਮਣਾਂ ਨੇ ਹਥਿਆ ਲੈਣੇ ਹਨ, ਕਿਉਂਕਿ ਮਨੂ-ਸਿਮ੍ਰਤੀ ਅਨੁਸਾਰ, ਦੁਨੀਆਂ ਵਿਚ ਜੋ ਕੁਝ ਵੀ ਹੈ, ਉਹ ਬ੍ਰਾਹਮਣ ਦਾ ਹੈ ।
ਵੈਸੇ ਵੀ ਹਿੰਦੁਸਤਾਨੀਆਂ ਵਿਚ ਇਕ ਖਾਸੀਅਤ ਹੈ ਕਿ ਇਹ ਹਾਲਾਤ ਮੁਤਾਬਕ ਬੜੀ ਛੇਤੀ ਢਲ ਜਾਂਦੇ ਹਨ, ਜਦੋਂ ਪਹਿਲੋਂ-ਪਹਿਲੋਂ ਮੁਸਲਮਾਨ ਆਏ ਸਨ ਤਾਂ ਉਹ ਏਥੋਂਦਿਆਂ ਲੋਕਾਂ ਨੂੰ ਲਾਲਾ(ਗੁਲਾਮ) ਕਿਹਾ ਕਰਦੇ ਸਨ, ਅੱਜ ਉਹੀ ਗੁਲਾਮ ਲਫਜ਼ ਆਦਰ ਸੂਚਕ ਹੋ ਕੇ “ਲਾਲਾ ਜੀ” ਹੋ ਗਿਆ ਹੈ ਅਤੇ ਹਿੰਦੂ ਵਪਾਰੀਆਂ ਨੇ ਪੂਰਨ ਰੂਪ ਵਿਚ ਕਬੂਲ ਕਰ ਲਿਆ ਹੋਇਆ ਹੈ ਕਿ, ਉਹ ਮਾਨਸਿਕ ਰੂਪ ਵਿਚ ਪੈਸੇ ਦੇ ਗੁਲਾਮ ਹਨ, ਅਤੇ ਲਕਸ਼ਮੀ ਦੀ ਪੂਜਾ ਕਰਦੇ ਹਨ।
ਪਰ ਗੁਰੂ ਨਾਨਕ ਜੀ ਦੇ ਅਸਲੀ ਸੰਗੀ-ਸਾਥੀਉ, ਬਾਬਾ ਨਾਨਕ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਇਨ੍ਹਾਂ ਸ਼ਿਕਾਰੀਆਂ ਅਤੇ ਉਨ੍ਹਾਂ ਦੇ ਦਲਾਲਾਂ ਤੋਂ ਬਚਾਉ ਦਾ ਢੰਗ ਦੱਸ ਗਏ ਹਨ, ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ ਅਤੇ ਉਸ ਦੀ ਸਿਖਿਆ ਨੂੰ ਸਮਝੋ, ਤੁਸੀਂ ਇਨ੍ਹਾਂ ਹਰਨਾਂ, ਇਨ੍ਹਾਂ ਬਾਜਾਂ, ਇਨ੍ਹਾਂ ਬਟੇਰਿਆਂ, ਇਨ੍ਹਾਂ ਅਹਿਲਕਾਰਾਂ ਦੀ ਸਿਖਿਆ ਨੂੰ ਨਕਾਰਦੇ, ਸ਼ਿਕਾਰੀ ਦੇ ਜਾਲ ਵਿਚ ਨਹੀਂ ਫਸਣਾ, ਗੁਰੂ ਨਾਨਕ ਜੀ ਦੀ ਸਿਖਿਆ ਆਪਣੇ ਮਨ ਦੇ ਕਿਸੇ ਕੋਨੇ ਵਿਚ ਜ਼ਰੂਰ ਸਾਂਭੀ ਰੱਖਣੀ, ਤਾਂ ਜੋ ਅਵਸਰ ਮਿਲਦਿਆਂ ਹੀ ਤੁਸੀਂ ਆਜ਼ਾਦ ਹੋ ਸਕੋ । ਗੁਰੂ ਸਾਹਿਬ ਨੂੰ ਦੁਬਾਰਾ ਜਨਮ ਲੈਣ ਲਈ ਵਾਜਾਂ ਨਾ ਮਾਰੋ । ਉਨ੍ਹਾਂ ਤੁਹਾਨੂੰ ਇਨ੍ਹਾਂ ਮਨੂਵਾਦੀ ਤਾਕਤਾਂ ਤੋਂ ਆਜ਼ਾਦ ਕਰਾਉਣ ਲਈ ਦੁਬਾਰਾ ਨਹੀਂ ਆਉਣਾ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਫਾਂਧੀ ਲਗੀ ਜਾਤਿ ਫਹਾਇਨਿ !
Page Visitors: 3057