ਗੁਰਬਾਣੀ ਕੇਵਲ ਗੁਰੂ ਨਿਸ਼ਚਤ ਵਿਸ਼ਰਾਮ ਚਿੰਨ੍ਹਾਂ ਨਾਲ ਲਿਖਣੀ ਚਾਹੀਦੀ ਹੈ।
ਅਸੀਂ ਬਚਪਨ ਵਿਚ ਇਕ ਨਿਬੰਧ ਪੜਿਆ-ਲਿਖਿਆ ਕਰਦੇ ਸੀ 'ਵਿਗਿਆਨ ਦੇ ਲਾਭ ਅਤੇ ਹਾਨੀਆਂ'। ਵਿਗਿਆਨ ਬੜਾ ਲਾਹੇਵੰਦ ਹੈ ਅਤੇ ਨਾਲ ਹੀ ਬੜਾ ਹਾਣੀਕਾਰਕ ਵੀ। ਐਟਮੀ ਉਰਜਾ ਨਾਲ ਬਿਜਲੀ ਦਾ ਲਾਭ, ਅਤੇ ਐਟਮੀ ਬੰਬ ਨਾਲ ਮਨੁੱਖਤਾ ਦਾ ਨਾਸ਼ ! ਕੋਈ ਵਿਗਿਆਨ ਦੇ ਲਾਭ ਵਿਖਾ ਕੇ ਉਸਦੀ ਹਾਨੀਕਾਰਕ ਵਰਤੋਂ ਤੋਂ ਮੁਨਕਰ ਨਹੀਂ ਹੋ ਸਕਦਾ। ਇਸ ਸੰਖੇਪ ਨਾਲ ਵਿਆਕਰਣਕ ਵਿਸਰਾਮਾਂ ਦੇ ਲਾਭ ਅਤੇ ਹਾਨੀਆਂ ਨੂੰ ਸਿਰਲੇਖ ਅਨੁਸਾਰ ਵਿਚਾਰਦੇ ਹਾਂ।
ਇਸ ਸਬੰਧ ਵਿਚ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੋ ਵਿਚਾਰਣ ਯੋਗ ਗਲਾਂ ਲਿਖਦੇ ਹਨ:-
(੧) "ਭਾਸ਼ਾ ਦੇ ਵਾਕਾਂ ਦੀ ਸਹੀ ਵੰਡ ਤੋਂ ਬਿਨ੍ਹਾਂ ਅਰਥਾਂ ਨੂੰ ਸਪਸ਼ਟ ਕਰ ਸਕਣਾ ਅਸੰਭਵ ਹੈ" ਇਹ ਲਿਖ ਕੇ ਗਿਆਨੀ ਜੀ ਨੇ ਵਿਸਰਾਮ ਦੇ ਲਾਭ ਨੂੰ ਉਜਾਗਰ ਕੀਤਾ ਹੈ।
(੨) "ਜੇ ਵਿਸਰਾਮ ਦੀ ਥਾਂ ਠੀਕ ਨਾ ਹੋਵੇ ਤਾਂ ਪਾਠ ਅਤੇ ਅਰਥ ਦੋਵੇਂ ਹੀ ਗਲਤ ਹੋ ਜਾਂਦੇ ਹਨ" ਇਹ ਲਿਖ ਕੇ ਜਾਚਕ ਜੀ ਨੇ ਵਿਸਰਾਮ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਨੂੰ ਉਜਾਗਰ ਕੀਤਾ ਹੈ। ( ਕਿਨ੍ਹਾਂ ਚੰਗਾ ਹੁੰਦਾ ਜੇ ਜਾਚਕ ਜੀ ਸੰਪਾਦਕ ਜੀ ਨੂੰ ਆਮ ਲੇਖਾਂ ਵਿਚ, ਲੇਖਕਾਂ ਦੀ ਜਾਣਕਾਰੀ ਅਤੇ ਮੰਨਜ਼ੂਰੀ ਬਗ਼ੈਰ ਆਪਣੇ ਵਲੋਂ ਵਾਧੂ ਵਿਸਰਾਮ ਚਿੰਨ ਨਾ ਲਗਾਉਣ ਦੀ ਸਲਾਹ ਦਿੰਦੇ )