ਹਰਦੇਵ ਸਿੰਘ ਜਮੂੰ
ਗੁਰਬਾਣੀ ਬਦਲ ਕੇ ਲਿਖਣਾ ਉਚਿੱਤ ਨਹੀਂ
Page Visitors: 2816
ਗੁਰਬਾਣੀ ਬਦਲ ਕੇ ਲਿਖਣਾ ਉਚਿੱਤ ਨਹੀਂ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਵਾਧੂ ਅੱਖਰ ਅਤੇ ਵਿਸ਼ਰਾਮ ਚਿੰਨ੍ਹ ਲਗਾਉਂਣ ਨਾਲ ਮੇਰੀ ਅਸਹਿਮਤੀ ਜੇ ਕਰ ਆਰ.ਐਸ.ਐਸ ਦੀ ਸੋਚ ਹੈ, ਤਾਂ ਐਸਾ ਸੋਚਣ ਵਾਲੇ 'ਭ੍ਰਮ ਗਿਆਨੀ' ਹਨ। ਯਾਨੀ ਕਿ 'ਭਰਮ' ਦੇ ਗੋੜ ਵਿਚ ਫੱਸੇ ਅਮੁੱਕਤ ਸੱਜਣ ! ਕੀ ਉਹ ਮੇਰੇ ਆਤਮੇ ਨੂੰ ਮੇਰੇ ਨਾਲੋਂ ਵੱਧ ਜਾਣ ਸਕਦੇ ਹਨ ? ਕਦਾਚਿੱਤ ਨਹੀਂ! ਤਾਂ ਫਿਰ ਬਹਾਨੇ ਘੜ ਕੇ ਐਸਾ ਝੂਠ ਲਿਖਣਾ ਗਿਆਨ ਨਹੀਂ!
ਮੈਂ ਪੱਕੇ ਤੌਰ ਤੇ ਇਸ ਵਿਚਾਰ ਦਾ ਧਾਰਨੀ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਵਿਚ, ਆਪਣੇ ਵਲੋਂ ਵਾਧੂ ਵਿਰਾਮ ਚਿੰਨ-ਅੱਖਰ ਲਗਾਉਣ ਬਾਰੇ, ਸਿੱਧ ਕਰਨ ਯੋਗ ਕੋਈ ਅਧਿਕਾਰ, ਕਿਸੇ ਪਾਸ ਨਹੀਂ। ਇਸ ਲਈ ਮੈਂਨੂੰ ਚੁੱਪ ਕਰਵਾਉਣ ਲਈ "ਆਰ. ਐਸ.ਐਸ. ਸੋਚ" ਦਾ ਸਹਾਰਾ ਲਿਆ ਗਿਆ ਅਤੇ ਹੁਣ ਆਪਣੀਆਂ ਗਲਤੀਆਂ