ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਕਰਮ ਭਾਗ 5 :-
-: ਕਰਮ ਭਾਗ 5 :-
Page Visitors: 3132

-: ਕਰਮ ਭਾਗ 5 :-
ਮਾਇਆ-ਮੋਹ ਕਰਤਾਰ ਨੇ ਆਪ ਹੀ ਪੈਦਾ ਕੀਤਾ ਹੈ।ਓਹੀਓ ਸਰਬ-ਵਿਆਪਕ ਜੋਤਿ ਜਿਸ ਆਸਰੇ ਸਾਰੀ ਰਚਨਾ ਦਾ ਵਿਹਾਰ ਕਾਰ ਚੱਲਦਾ ਹੈ
, ਓਹ ਵੀ ਨਿਰੰਕਾਰ ਦੀ ਆਪਣੀ ਹੀ ਜੋਤਿ ਹੈ।ਓਹੀ ਜੋਤਿ ਨਿਰੰਕਾਰ ਨੇ ਇਸ ਮਨੁੱਖੀ-ਦੇਹ ਵਿੱਚ ਵੀ ਧਰੀ ਹੈ।ਉਹ ਹੁਕਮ ਜਿਸਨੇ ਸਾਡੇ ਕੀਤੇ ਕਰਮਾਂ ਅਨੁਸਾਰ     ਨਿਰਣਾ ਕਰਨਾ ਹੈ ਉਹ ਨਿਰੰਕਾਰੀ ਤਾਕਤ ਹੀ ਹੈ।ਫੇਰ ਵੀ ਜਦ ਅਸੀਂ ਇਹ ਤਿੰਨੇ ਮਨੌਤਾਂ ਗੁਰਬਾਣੀ ਵਿੱਚ ਇੱਕੋ ਸ਼ਬਦ ਵਿੱਚ ਬਿਆਨੀਆਂ ਗਈਆਂ ਵੇਖਦੇ ਹਾਂ ਤਾਂ ਐਵੇਂ ਤੌਖਲੇ ਜਿਹੇ ਵਿੱਚ ਪੈ ਜਾਂਦੇ ਹਾਂ, ਜੇ ਸਭ ਕੁਝ ਨਿਰੰਕਾਰੀ ਸ਼ਕਤੀ ਅਨੁਸਾਰ ਹੀ ਹੋ ਰਿਹਾ ਹੈ ਤਾਂ ਫਿਰ ਮਨੁੱਖ ਦੇ ਵੱਸ ਵਿੱਚ ਕੀ ਹੋਇਆ? ਜੇ ਮਨੁੱਖ ਦੇ ਵੱਸ ਵਿੱਚ ਹੀ ਕੁਝ ਨਹੀਂ ਤਾਂ ਫੇਰ ਇਹ ਕਰਮਾਂ ਦਾ ਜਿੰਮੇਵਾਰ ਕਿਵੇਂ ਹੋਇਆ? ਜਿੰਮੇਵਾਰੀ ਜੇ ਇਸ ਦੇ ਸਿਰ ਆਉਂਦੀ ਹੀ ਨਹੀਂ, ਸਭ ਕੁਝ ਕਰਤਾਰੀ ਸ਼ਕਤੀ ਨਾਲ ਹੀ ਹੋ ਰਿਹਾ ਹੈ, ਸਭ ਕੁਝ ਉਸ ਦੇ ਹੁਕਮ ਵਿੱਚ ਹੀ ਹੈ ਤਾਂ ਫਿਰ ਭੁਗਤਾਨ ਕਿਸ ਗੱਲ ਦਾ?
ਕਰਨ ਕਰਾਵਨ ਕਰਨੇ ਜੋਗੁ॥ਜੋ ਤਿਸੁ ਭਾਵੇ ਸੋਈ ਹੋਗ॥
ਖਿਨ ਮਹਿ ਥਾਪਿ ਉਥਾਪਨਹਾਰਾ॥ਅੰਤ ਨਹੀ ਕਿਛੁ ਪਾਰਾਵਾਰਾ॥
ਹੁਕਮੇ ਧਾਰਿ ਅਧਰ ਰਹਾਵੈ॥ਹੁਕਮੈ ਉਪਜੈ ਹੁਕਮਿ ਸਮਾਵੈ॥
ਹੁਕਮੈ ਊਚ ਨੀਚ ਬਿਉਹਾਰ॥ਹੁਕਮੈ ਅਨਿਕ ਰੰਗ ਪਰਕਾਰ॥
ਕਰਿ ਕਰਿ ਦੇਖੈ ਅਪਨੀ ਵਡਿਆਈ॥ਨਾਨਕ ਸਭ ਮਹਿ ਰਹਿਆ ਸਮਾਈ॥
ਇਸਕਾ ਬਲੁ ਨਾਹੀ ਇਸੁ ਹਾਥ॥ ਕਰਨ ਕਰਾਵਨ ਸਰਬ ਕੋ ਨਾਥ॥
ਆਗਿਆਕਾਰੀ ਬਪੁਰਾ ਜੀਉ॥ਜੋ ਤਿਸੁ ਭਾਵੈ ਸੋਈ ਫੁਨਿ ਥੀਉ॥
ਕਬਹੂ ਊਚ ਨੀਚ ਮਹਿ ਬਸੈ॥ਕਬਹੂ ਸੋਗ ਹਰਖ ਰੰਗਿ ਰਸੈ॥
ਕਬਹੂ ਨਿੰਦ ਚਿੰਦ ਬਿਉਹਾਰ॥ਕਬਹੂ ਊਭ ਅਕਾਸ ਪਇਆਲ॥
ਕਬਹੂ ਬੇਤਾ ਬ੍ਰਹਮ ਬੀਚਾਰ॥ਨਾਨਕ ਆਪ ਮਿਲਾਵਣਹਾਰ
(ਪੰਨਾ- 276)
ਕੀਤਾ ਕਰਣਾ ਸਰਬ ਰਜਾਰੀ॥ਕਿਛੁ ਕੀਚੈ ਜੇ ਕਰਿ ਸਕੀਐ॥
ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ॥
ਮੇਰੇ ਹਰਿ ਜੀਉ ਸਭੁ ਕੋ ਤੇਰੇ ਵਸਿ॥ਅਸਾ ਜੋਰ ਨਾਹੀ ਜੇ ਕਿਛੁ ਕਰਿ ਹਮ ਸਾਕਹਿ॥
ਜਿਉ ਭਾਵੈ ਤਿਵੈ ਬਖਸਿ॥ਰਹਾਉ॥
ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੇ ਲਾਇਆ॥
ਜੇਹਾ ਤੂ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ॥
ਜੇਹਾ ਤੁਧੁ ਧੁਰਿ ਲਿਖਿ ਪਾਇਆ॥
ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ॥ਕੋਈ ਛੇਵਾ ਕਰਹੁ ਜੇ ਕਿਛੁ ਕੀਤਾ ਹੋਵੈ॥
ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ॥ਇਕਿ ਮਨਮੁਖਿ ਕਰਹਿ ਸਿ ਰੋਵੈ
(ਪੰਨਾ- 736)
     ਉਪਰੋਕਤ ਪ੍ਰਮਾਣਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਜੋ ਕੁਝ ਕਰਤਾਰੀ ਹੁਕਮ ਹੈ
, ਹੋਣਾ ਓਹੀ ਕੁਝ ਹੈ।ਜੀਵ ਆਤਮਾ ਦੇ ਵੱਸ ਵਿੱਚ ਕੁਝ ਵੀ ਨਹੀਂ।ਇੱਥੋਂ ਤੱਕ ਕਿ ਇਸ ਦਾ ਆਪਣਾ ਬਲ ਵੀ ਇਸ ਦੇ ਆਪਣੇ ਅਧਿਕਾਰ ਵਿੱਚ ਨਹੀਂ।ਜੇਕਰ ਇਹ ਗੱਲ ਠੀਕ ਹੈ, ਤਾਂ ਫਿਰ ਜੀਵ ਕਰਮ ਕਰਨ ਵਿੱਚ ਪੂਰੀ ਤਰ੍ਹਾਂ ਨਿਰੰਕਾਰੀ ਹੁਕਮ ਦੇ ਪ੍ਰਤੰਤਰ ਹੈ।ਫਿਰ ਲੇਖਾ ਰਬ ਮੰਗੇਸੀਆ ਜਾਂ ਸਹੁ ਵੇ ਜੀਆ ਅਪਣਾ ਕੀਆ ਦਾ ਕੀ ਮਤਲਬ?
ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ।ਪਰ ਪ੍ਰਤੰਤਰਤਾ ਵਿੱਚ ਸੁਤੰਤਰਤਾ ਵੀ ਹੁੰਦੀ ਹੈ।
ਜਿਸ ਤਰ੍ਹਾਂ ਨਦੀ ਵਿੱਚ ਮੱਛੀਆਂ ਤਾਰੀ ਲਾਣ ਲਈ ਸੁਤੰਤਰ ਹਨ, ਪਰ ਨਦੀ ਦੀ ਹੱਦ ਅੰਦਰ ਰਹਿਕੇ, ਉਸ ਤੋਂ ਬਾਹਰ ਜਾ ਕੇ ਨਹੀਂ।ਜਾਂ ਇਹ ਵੀ ਕਹਿ ਸਕਦੇ ਹਾਂ ਕਿ, ਦੇਸ਼ ਦੇ ਬਣੇ ਹੋਏ ਕਾਨੂੰਨ ਵਿੱਚ ਵਿਚਰਦੇ ਹੋਏ ਆਜ਼ਾਦੀ ਨਾਲ ਜੀਵਨ ਵਤੀਤ ਕਰਨ ਦਾ ਨਾ ਹੀ ਆਜ਼ਾਦੀ ਹੈ।ਇਸੇ ਤਰ੍ਹਾਂ ਨਿਰੰਕਾਰੀ ਹੁਕਮ ਅਨੁਸਾਰ ਮਿਲੀ ਹੋਈ ਕਿਰਤ, ਬੁੱਧੀ ਅਤੇ ਬਲ ਨੂੰ ਅਸੀਂ ਪੂਰਨ ਸੁਤੰਤਰਤਾ ਨਾਲ ਵਰਤ ਸਕਦੇ ਹਾਂ।ਦਿੱਤੇ ਹੋਏ ਅਧਿਕਾਰਾਂ ਦੇ ਅੰਦਰ-ਅੰਦਰ ਸਾਨੂੰ ਕਰਮ ਕਰਨ ਦੀ ਪੂਰੀ-ਪੂਰੀ ਖੁਲ੍ਹ ਹੈ।ਇਸ ਲਈ ਇਨ੍ਹਾਂ ਕਰਮਾਂ ਦੀ ਪੂਰੀ-ਪੂਰੀ ਜਿੰਮੇਵਾਰੀ ਵੀ ਸਾਡੇ ਉੱਤੇ ਹੀ ਪੈਂਦੀ ਹੈ।ਫੇਰ ਹੋਇਆ ਤਾਂ ਸਭ ਕੁਝ ਹੁਕਮ ਦੇ ਅੰਦਰ ਹੀ ਹੈ।ਪਰ ਹੁਕਮ ਵਿੱਚ ਮਿਲੀ ਸੁਤੰਤਰਤਾ ਦੀ ਗ਼ਲਤ ਵਰਤੋਂ ਨੇ ਹੀ ਸਾਨੂੰ ਦੋਸ਼ੀ ਠਹਿਰਾਇਆ ਹੈ।ਏਸੇ ਲਈ ਗੁਰੂ ਨਾਨਕ ਜੀ ਨੇ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਹੀ ਇਹ ਉਪਦੇਸ਼ ਦੇ ਕੇ ਸੁਚੇਤ ਕੀਤਾ ਹੈ ਕਿ ਜੋ ਅਧਿਕਾਰ ਨਿਰੰਕਾਰੀ ਹੁਕਮ ਨੇ ਤੈਨੂੰ ਨਾਲ ਲਿਖਕੇ ਦਿੱਤੇ ਹਨ, ਉਨ੍ਹਾਂ ਨੂੰ ਮਿੱਠਾ ਕਰਕੇ ਮੰਨਣ ਨਾਲ ਹੀ ਤੇਰੀ ਨਿਰੰਕਾਰ ਨਾਲ ਪਈ ਵਿੱਥ ਮਿਟ ਸਕਦੀ ਹੈ:
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ (ਪੰਨਾ-1)
ਕਿਉਂਕਿ ਪ੍ਰਤੰਤਰਤਾ ਵਿੱਚ ਸੁਤੰਤਰਤਾ ਹੈ ਇਸ ਲਈ ਹੁਕਮ ਵਿੱਚ ਰਹਿੰਦਿਆਂ ਮਿਲੀ ਹੋਈ ਸੁਤੰਤਰਤਾ ਦੀ ਅਯੋਗ ਕੀਤੀ ਗਈ ਵਰਤੋਂ ਸਾਨੂੰ ਕਰਮਾਂ ਦੀ ਜਿੰਮੇਵਾਰ ਠਹਿਰਾਉਂਦੀ ਹੈ।ਇਸ ਲਈ ਇਸ ਦਾ ਭੁਗਤਾਨ ਵੀ ਸਾਨੂੰ ਹੀ ਕਰਨਾ ਪੈਂਦਾ ਹੈ ਤੇ ਜਿਸ ਤਰ੍ਹਾਂ ਪਹਿਲੇ ਦੱਸਿਆ ਜਾ ਚੁਕਾ ਹੈ ਕਿ
ਹਉਂ ਆਸਰੇ ਕੀਤੇ ਗਏ ਕਰਮ ਅਨੁਸਾਰ ਹੀ ਸਾਡਾ ਸੁਭਾਵ ਸਾਨੂੰ ਵਿਰਸੇ ਵਿੱਚ ਮਿਲਿਆ ਹੈ ਤੇ ਅਸੀਂ ਇਸ ਮਿਲੇ ਸੁਭਾਵ ਅਨੁਸਾਰ ਹੀ ਬੱਝੀਆਂ ਲੀਹਾਂ ਵਿੱਚ ਕਰਮ ਕਰਦੇ ਇਸ ਕਰਮ-ਜਾਲ ਨੂੰ ਦਿਨੋ ਦਿਨ ਤਕੜਾ ਅਤੇ ਅਮਿਟ ਬਣਾ ਰਹੇ ਹਾਂ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕਰਮ-ਜਾਲ ਟੁੱਟ ਵੀ ਸਕਦਾ ਹੈ
? ਜੇ ਟੁੱਟ ਸਕਦਾ ਹੈ ਤਾਂ ਓਹ ਕਿਸ ਤਰ੍ਹਾਂ? ਕਰਮ ਸੰਬੰਧੀ ਅਨ-ਧਰਮਾਂ ਦੇ ਵਿਚਾਰ ਅਮੂਮਨ ਇਕ ਗੱਲ ਤੇ ਸਾਰੇ ਹੀ ਮੁਤਫਿਕ ਹਨ, ਕਰਮ ਅਮਿਟ ਹਨ ਤੇ ਕਿਸੇ ਨਾ ਕਿਸੇ ਤਰ੍ਹਾਂ ਇਨ੍ਹਾਂ ਦਾ ਭੁਗਤਾਨ ਕਰਨਾ ਹੀ ਪੈਂਦਾ ਹੈ।ਜਦ ਕਰਮ ਹਨ ਚੰਗੇ ਜਾਂ ਮੰਦੇ, ਪੁੰਨ ਜਾਂ ਪਾਪ, ਗੁਨਾਹ ਜਾਂ ਸਵਾਬ ਆਦਿ ਦਾ ਵਿਚਾਰ ਬਣਿਆ ਹੀ ਰਹਿਣਾ ਹੈ ਤੇ ਮਨੁੱਖ ਨੇ ਇਨ੍ਹਾਂ ਜਕੌੜਾਂ ਵਿੱਚ ਜਕੜਿਆ ਹੀ ਰਹਿਣਾ ਹੈ।ਹਥਕੜੀ ਭਾਵੇਂ ਸੋਨੇ ਦੀ ਹੋਵੇ ਜਾਂ ਲੋਹੇ ਦੀ, ਹੈ ਤਾਂ ਹਥਕੜੀ ਹੀ।ਸੋ ਕਰਮ ਚਾਹੇ ਪਾਪੀ ਹੋਵਨ ਜਾਂ ਪੁੰਨੀਂ ਹਨ, ਓਹ ਬੰਧਨ ਹੀ ਹਨ।ਮੁਕਤੀ ਤੋਂ ਭਾਵ ਤਾਂ ਕਰਮ-ਮੁਕਤ ਹੋਣਾ ਹੀ ਹੈ।ਪਰ ਕਰਮ-ਮੁਕਤ ਕਿਵੇਂ ਹੋਈਏ?
ਗੁਰਮਤਿ ਕਰਮ ਦਾ ਅਵੱਸ਼ ਫਲੀ-ਭੂਤ ਹੋਣਾ ਮੰਨਦੀ ਤਾਂ ਹੈ
, ਪਰ ਕਰਮਾਂ ਨੂੰ ਏਨਾ ਸ਼ਕਤੀ-ਸ਼ਾਲੀ ਤੇ ਅਮਿਟ ਨਹੀਂ ਮੰਨਦੀ ਜਿੰਨਾ ਕਿ ਸ਼ਾਸਤਰਕਾਰਾਂ ਨੇ ਮੰਨਿਆ ਹੈ।
ਉਪਰ ਹੋਈ ਵਿਚਾਰ ਵਿੱਚ ਅਸੀਂ ਚੰਗੀ ਤਰ੍ਹਾਂ ਵਿਚਾਰ ਚੁੱਕੇ ਹਾਂ ਜੋ ਕਰਮਾਂ ਦਾ ਅੰਤ੍ਰੀਵ ਅਸਰ ਤਾਂ ਖਾਸ ਸੁਭਾਵ ਪੈਦਾ ਕਰਨਾ ਹੈ।ਇਹ ਸੁਭਾਵ ਹੀ ਸਾਡੇ ਲੇਖ ਬਣ ਜਾਂਦਾ ਹੈ ਅਤੇ ਜਦ ਤੱਕ ਅਸੀਂ ਇਸ ਖਾਸ ਸੁਭਾਵ ਦੇ ਮਗ਼ਰ ਟੁਰਦੇ ਹਾਂ ਪਿਛਲੇ ਕਰਮਾਂ ਤੋਂ ਬਚਣਾ ਸਾਡੇ ਲਈ ਅਸੰਭਵ ਹੈ।ਪਰ
ਜੇ ਕਰ ਅਸੀਂ ਗੁਰੂ ਦੀ ਮੱਤ ਨੂੰ ਅਪਨਾ ਕੇ ਮਨ-ਮਤ ਤਿਆਗਣਾ ਦ੍ਰਿੜ ਕਰ ਲਈਏ ਤਾਂ ਸਾਡਾ ਪੁਰਾਣਾ ਸੁਭਾਵ ਖੁਦ ਬ ਖੁਦ ਹੀ ਖ਼ਤਮ ਹੋ ਜਾਏਗਾ ਤੇ ਅਸੀਂ ਗੁਰੂ-ਹੁਕਮ ਵਿੱਚ ਚੱਲਕੇ ਉਸਦੇ ਉੱਚੇ ਸੁਭਾਵ ਨੂੰ ਅਪਨਾ ਲਵਾਂਗੇਸੋ ਲੋੜ ਹੈ ਮਨ ਨੂੰ ਗੁਰੂ ਅਨੁਸਾਰੀ ਤੋਰਨ ਦੀ।ਗੁਰੂ ਉਪਦੇਸ਼ ਦੇ ਸਾਂਚੇ ਵਿੱਚ ਮਨ ਨੂੰ ਢਾਲ ਲੈਣਾ ਸੁਭਾਵ ਨੂੰ ਗੁਰੂ ਦੇ ਉੱਚ ਸੁਭਾਵ ਵਿੱਚ ਬਦਲ ਲੈਣਾ ਹੈ।ਸੁਭਾਵ ਬਦਲ ਜਾਣ ਨਾਲ ਕਰਮ ਦਾ ਅੰਤ੍ਰੀਵ ਅਸਰ ਵੀ ਬਦਲ ਜਾਵੇਗਾ ਤੇ ਕਰਮ-ਜਾਲ ਦੇ ਫੰਦੇ ਤੋਂ ਖਲਾਸੀ ਪਾ ਲਵਾਂਗੇ-
 
ਚੂਕਾ ਭਾਰਾ ਕਰਮਾ ਕਾ ਹੋਏ ਨਿਹਕਰਮਾ॥
    ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ
(ਪੰਨਾ- 1002)
ਕਹਤੁ ਨਾਨਕ ਇਹੁ ਜੀਉ ਕਰਮ ਬੰਧ ਹੋਈ॥
   ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ
(ਪੰਨਾ- 1128)
ਸਤਿਗੁਰ ਮਿਲਿਐ ਫਲੁ ਪਾਇਆ ਜਿਨਿ ਵਿਚਹੁ ਅਹਕਰਣੁ ਚੁਕਾਇਆ॥
   ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ
(ਪੰਨਾ- 72)
 ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ॥
  ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ
(ਪੰਨਾ- 651)
ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ॥
  ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ
(ਪੰਨਾ- 1410)
ਫਾਹੇ ਕਾਟੇ ਮਿਟੇ ਗਵਨ ਫਤਹਿ ਭਈ ਮਨਿ ਜੀਤ॥
  ਨਾਨਕ ਗੁਰ ਤੇ ਥਿਤਿ ਪਾਈ ਫਿਰਨ ਮਿਟੈ ਨਿਤ ਨੀਤ
(ਪੰਨਾ- 258)
  ਜਦ ਗੁਰਸਿਖ ਆਪਣੀ ਹਉਂ ਗੁਰੂ ਨੂੰ ਸੌਂਪ ਦੇਂਦਾ ਹੈ
, ਜਾਂ ਦੂਜੇ ਸ਼ਬਦਾਂ ਵਿੱਚ ਆਪਣੀ ਮਰਜ਼ੀ ਨਿਰੰਕਾਰੀ ਹੁਕਮ ਦੇ ਤਾਬੇ ਕਰ ਦੇਂਦਾ ਹੈ, ਉਹ ਨਾਮ ਵਿੱਚ ਲੀਨ ਹੋ ਜਾਂਦਾ ਹੈ।ਉਹਦੇ ਅੰਦਰ ਨਾਮ ਦਾ ਪਰਗਾਸ ਹਿਰਦੇ ਕੰਵਲ ਨੂੰ ਖਿੜਾ ਦੇਂਦਾ ਹੈ ਤੇ ਉਸਦਾ ਕਰਮ-ਜਾਲ ਟੁੱਟ ਜਾਂਦਾ ਹੈ।ਇਸ ਅਵਸਥਾ ਵਿੱਚ ਉਹ ਕਰਮ ਕਰਦਿਆਂ ਵੀ ਨਿਹਕਰਮਾ ਹੈ।ਉਹਦੇ ਕਰਮ ਮੁੱਕ ਗਏ ਹਨ।ਸਾਹਿਬ ਫੁਰਮਾਂਦੇ ਹਨ:-
ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਮੇਟਣਾ ਨ ਜਾਇ॥
   ਨਾਨਕ ਸੇ ਜਨ ਪੂਰਨ ਹੋਏ ਜਿਨੁ ਹਰਿ ਭਾਣਾ ਭਾਇ
(ਪੰਨਾ- 1276)
ਕੇਤੇ ਪੰਡਤਿ ਜੋਤਕੀ ਬੇਦਾ ਕਰਹਿ ਬੀਚਾਰੁ॥
  ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ॥
  ਬਿਨੁ ਗੁਰ ਕਰਮ ਨਾ ਛੁਟਸੀ ਕਹਿ ਸੁਣਿ ਆਖਿ ਵਖਾਣੁ
(ਪੰਨਾ- 56)
ਜਿਨ੍ਹਾਂ ਅੰਦਰ
ਹੁਕਮ ਰਜਾਈ ਚੱਲਣਾ ਦੀ ਬਾਣ ਦ੍ਰਿੜ ਹੋਈ, ਉਹਨਾਂ ਉੱਤੇ ਉਸਦੀ ਮੇਹਰ ਹੋਈ ਤੇ ਉਨ੍ਹਾਂ ਅੰਦਰ ਨਾਮ ਦਾ ਅਖੁੱਟ ਖ਼ਜ਼ਾਨਾ ਪ੍ਰਗਟ ਹੋ ਪਿਆ।ਜਿਨ੍ਹਾਂ ਦੇ ਮਨ ਵਿੱਚ ਨਾਮ ਨਿਧਾਨ ਵਸਿਆ, ਉਹ ਨਾਮੀ ਨਾਲ ਤਦਰੂਪ ਹੋ ਗਏ।ਉਹਨਾਂ ਦਾ ਆਵਣ ਜਾਣ ਮੁਕ ਗਿਆ ਤੇ ਉਹਨਾਂ ਦੇ ਕਰਮ ਮਿਟ ਗਏ:-
ਤੁਧੁ ਦੁਖੁ ਸੁਖੁ ਨਾਲਿ ਉਪਾਇਆ ਲੇਖ ਕਰਤੇ ਲਿਖਿਆ॥
  ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪ ਨ ਰਿਖਿਆ॥
  ਨਾਮੁ ਅਖੁਟੁ ਨਿਧਾਨ ਹੈ ਗੁਰਮੁਖਿ ਮਨਿ ਵਸਿਆ॥
  ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ॥
  ਸੇਵਕ ਭਾਇ ਸੇ ਜਨ ਮਿਲੇ ਜਿਨ ਹਰਿ ਜਾਪੁ ਜਪਿਆ
(ਪੰਨਾ- 787)
ਗੁਰਮਤਿ ਤੇ ਤੁਰਨਾ
, ਗੁਰਮਖਿ ਹੋਣਾ ਹੈ।ਗੁਰਮੁਖ ਹੋਣਾ ਕਰਮ ਮੁਕਤ ਹੋਣਾ ਹੈ ਤੇ ਕਰਮ ਮੁਕਤ ਹੋਣਾ ਨਿਰੰਕਾਰੀ ਜੋਤਿ ਨਾਲ ਅਭੇਦ ਹੋਣਾ ਹੈ:-

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.