ਗਲਤ ਕੰਮ ਤੁਰੰਤ ਬੰਦ ਹੋਣਾ ਚਾਹੀਦਾ ਹੈ !
ਜਪੁ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਹਿਲੀ ਬਾਣੀ ਹੈ।ਜਿਸ ਨੂੰ ਅਰਥਾਉਣ ਲਈ ਕਈਂ ਸੱਜਣਾਂ ਨੇ ਆਪਣਾ- ਅਪਣਾ ਜਤਨ ਕੀਤਾ ਹੈ।ਪਰ ਹੇਠ ਦਿੱਤੇ ਹਵਾਲੇ ਇਸ ਗਲ ਦਰਸਾਉਦੇ ਹਨ ਕਿ ਇਕ ਜਪੁ ਦੇ ਅਰਥ ਕਰਨ ਲੱਗਿਆ ਵਿਆਕਰਣ ਦੀ ਹੁਨਰਕਾਰੀ ਨੇ ਨਾ ਸਿਰਫ ਬਾਣੀ ਵਿਚ ਵਾਧੂ ਵਿਸ਼ਰਾਮ ਚਿੰਨ੍ਹ ਲਗਾਏ ਹਨ ਬਲਕਿ ਉਸਦੇ ਅੱਖਰਾ, ਮਾਤਰਾਵਾਂ ਅਤੇ ਸ਼ਬਦ ਜੋੜਾਂ ਨੂੰ ਵੀ ਬਦਲਿਆ ਹੈ ਜਿਸ ਵਿਚ ਆਪਣੇ ਗਿਆਨ ਦਾ ਵਾਧੂ ਅਤੇ ਬਿਲਕੁਲ ਅਨੁਉਚਿੱਤ ਪ੍ਰਗਟਾਵਾ ਹੈ।
ਹੇਠਾਂ ਖੱਬੇ ਹੱਥ, ਉਹ ਪੰਗਤਿਆਂ ਹਨ ਜੋ ਕਿ ਬਲਦ ਕੇ ਲਿਖਿਆਂ ਹੋਇਆ ਹਨ ਅਤੇ ਸੱਜੇ ਹੱਥ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਬਾਣੀ ਦੀ ਮੂਲ ਲਿਖਤ ਹੈ।ਲਾਲ ਰੰਗ ਵਿਚ ਦਿੱਤੇ ਸ਼ਬਦ ਬਲਦੇ ਹੋਏ ਹਨ ਅਤੇ ਸਾ੍ਹਮਣੇ, ਨੀਲੇ ਰੰਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸ਼ਬਦ ਦਿੱਤੇ ਗਏ ਹਨ।
(1) ਅੰਮਿ੍ਰਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ। (4) ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ।
(2) ਕਰਮੀ, ਆਵੈ ਕਪੜਾ; ਨਦਰੀ, ਮੋਖ ਦੁਆਰੁ । (4) ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ।
(3) ਸੁਣਿਐ; ਜੋਗ ਜੁਗਤਿ, ਤਨਿ ਭੇਦ। ਸੁਣਿਐ; ਸਾਸਤ ਸਿਮਿ੍ਰਤਿ ਵੇਦ। (9) ਸੁਣਿਐ ਸਾਸਤ ਸਿਮ੍ਰਿਤਿ ਵੇਦ ।
(4) ਮੰਨੈ; ਮਗੁ ਨ ਚਲੈ ਪਥੁ। (14) ਮੰਨੈ ਮਗੁ ਨ ਚਲੈ ਪੰਥੁ ।
(5) ਨਾਨਕੁ ਨੀਚੁ, ਕਹੈ ਵੀਚਾਰ। (18) ਨਾਨਕੁ ਨੀਚੁ ਕਹੈ ਵੀਚਾਰੁ ।
(6) ਪਾਣੀ ਧੋਤੈ, ਉਤਰਸਿ ਖੇਹ। (20) ਪਾਣੀ ਧੋਤੈ ਉਤਰਸੁ ਖੇਹ ।
(7) ਅਮੁਲ ਬਖਸੀਸ, ਅਮੁਲੁ ਨੀਸਾਣੁ। (26) ਅਮੁਲੁ ਬਖਸੀਸ ਅਮੁਲੁ ਨੀਸਾਣੁ ।
(8) ਸੇਈ ਤੁਧੁ ਨੋ ਗਾਵਹਿ, (27) ਸੇਈ ਤੁਧੁਨੋ ਗਾਵਹਿ
(9) ਸੋ ਪਾਤਿਸਾਹੁ, ਸਾਹਾ ਪਾਤਿ ਸਾਹਿਬੁ; ਨਾਨਕ! (27) ਸੋ ਪਾਤਿਸਾਹੁ