ਗੁਰਬਾਣੀ ਦੀ ਪਰਖ ਕਸਵੱਟੀ, ਅਤੇ ਨਾਨਕਸ਼ਾਹੀ ਕੈਲੰਡਰ
ਗੁਰਬਾਣੀ ਦੀ ਪਰਖ ਕਸਵੱਟੀ, ਅਤੇ ਨਾਨਕਸ਼ਾਹੀ ਕੈਲੰਡਰ
''
ਗੁਰਬਾਣੀ ਦੀ ਪਰਖ ਕਸਵੱਟੀ, ਅਤੇ ਨਾਨਕਸ਼ਾਹੀ ਕੈਲੰਡਰ '
ਸਰਵਜੀਤ ਸਿੰਘ
'ਕੌਮਾਂਤਰੀ ਅੰਮ੍ਰਿਤਸਰ ਟਾਈਮਜ਼' ਵੱਲੋਂ ਕੈਲੰਡਰ ਵਿਵਾਦ ਸਬੰਧੀ ਆਰੰਭ ਕੀਤੀ ਗਈ ਵਿਚਾਰ ਚਰਚਾ ਦੀ ਲੜੀ ਵਿਚ ਬੀਬੀ ਅਮਰਜੀਤ ਕੌਰ ਜੀ ਦਾ ਲੇਖ, ‘ਖਗੋਲ ਵਿਗਿਆਨੀਆਂ ਦੀਆਂ ਲੱਭਤਾਂ ਉੱਤੇ ਪੂਰਾ ਨਹੀਂ ਉਤਰਦਾ ਨਾਨਕਸ਼ਾਹੀ ਕੈਲੰਡਰ’, ਪਿਛਲੇ ਹਫ਼ਤੇ ਪੜ੍ਹਨ ਨੂੰ ਮਿਲਿਆ। ਇਹ ਲੇਖ, ਮੇਰੇ ਉਸ ਲੇਖ (ਮਾਰਚ 4) ਦੇ ਜਵਾਬ ਵਿੱਚ ਸੀ। ਜਿਸ ਰਾਹੀ ਮੈਂ ਬੀਬੀ ਵੱਲੋਂ ਕੀਤੇ ਗਏ 9 ਸਵਾਲਾਂ ਦੇ ਜਵਾਬ ਦੇ ਕੇ ਕੁਝ ਸਵਾਲ ਕੀਤੇ ਸਨ। ਚਾਹੀਦਾ ਤਾਂ ਇਹ ਸੀ ਕਿ ਪਹਿਲਾ ਮੇਰੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਅਤੇ ਫੇਰ ਆਪਣੇ ਸਵਾਲ ਕੀਤੇ ਜਾਂਦੇ ਪਰ ਬੀਬੀ ਨੇ ਆਪਣੀ ਆਦਤ ਮੁਤਾਬਕ ਸਵਾਲਾਂ ਦਾ ਜਵਾਬ ਦੇਣ ਦੀ ਬਿਜਾਏ, ਆਪਣੀਆਂ ਪੁਰਾਣੀਆਂ ਲਿਖਤਾਂ ਵਿੱਚੋਂ ਹੀ ਕਾਪੀ ਕਰਕੇ ਨਵਾ ਲੇਖ ਬਣਾ ਦਿੱਤਾ ਹੈ। ਖੈਰ...ਆਉ ਬੀਬੀ ਦੇ ਇਸ ਲੇਖ ਤੇ ਵਿਚਾਰ ਕਰੀਏ।
ਬੀਬੀ ਅਮਰਜੀਤ ਕੌਰ ਨੇ ਜਿਥੇ ‘ਅੰਮ੍ਰਿਤਸਰ ਟਾਈਮਜ਼' ਵੱਲੋਂ ਵਿਚਾਰ ਚਰਚਾ ਅਰੰਭ ਕਰਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਉਥੇ ਹੀ ਇਕ ਉਲਾਂਭਾ ਵੀ ਦਿੱਤਾ ਹੈ, “ਚੰਗਾ ਹੁੰਦਾ ਜੇਕਰ ਇਹ ਚਰਚਾ ਸੰਨ 2003 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਤੋਂ ਪਹਿਲਾਂ ਹੋ ਜਾਂਦੀ ਤਾਂ ਸ਼ਾਇਦ ਕੌਮ ਨੂੰ ਇਹ ਦਿਨ ਨਾ ਵੇਖਣੇ ਪੈਂਦੇ”। ਇਸ ਸਬੰਧੀ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਕੋਈ ਰਾਤੋਂ-ਰਾਤ ਬਣਾ ਕੇ ਲਾਗੂ ਨਹੀਂ ਸੀ ਕਰ ਦਿੱਤਾ ਗਿਆ। 1992 ਤੋਂ 2003 ਤਾਈ ਵਿਦਵਾਨਾਂ ਦੀ ਮੀਟਿੰਗਾਂ ਵਿਚ ਇਸ ਦੀ ਪਰਖ-ਪੜਚੋਲ ਹੁੰਦੀ ਰਹੀ ਹੈ। ਨਾਨਕਸ਼ਾਹੀ ਕੈਲੰਡਰ 1999 ਦੀ ਭੂਮਿਕਾ ਵਿੱਚ ਛਪਿਆ ਗੁਰਚਰਨ ਸਿੰਘ ਟੋਹੜਾ ਦਾ ਸੰਦੇਸ਼ ਪੜ੍ਹੋ। ਪਿਛਲੇ ਜਵਾਬਾਂ ਵਿਚ ਪੜ੍ਹੋ ਅਵਤਾਰ ਸਿੰਘ ਮੱਕੜ ਦਾ ਸੰਦੇਸ਼। (ਟਿੱਪਣੀ #6) ਜਾਣਕਾਰੀ ਵਿੱਚ ਵਾਧਾ ਹੋਵੇਗਾ।
ਬੀਬੀ ਅਮਰਜੀਤ ਕੌਰ ਪੁੰਨਿਆ, ਮੱਸਿਆ ਅਤੇ ਸੰਗ੍ਰਾਂਦਾਂ ਬਾਰੇ ਲਿਖਦੇ ਹਨ, “ਚਾਹੀਦਾ ਤਾਂ ਇਹ ਸੀ ਕਿ ਅਸੀਂ ਇਹਨਾਂ ਦਿਨਾਂ ਦੀ ਮਹੱਤਤਾ ਨੂੰ ਜਾਨਣ ਵਾਸਤੇ ਹੋਰ ਅਧਿਐਨ ਕਰਦੇ, ਪਰ ਅਸੀਂ ਇਹਨਾਂ ਨੂੰ ਬ੍ਰਾਹਮਣਵਾਦ ਦਾ ਨਾਮ ਦੇ ਕੇ ਇਸ ਵਿੱਦਿਆ ਤੋਂ ਦੂਰ ਹੋ ਗਏ...ਸੋ ਸੀਡਰੀਅਲ ਸਾਲ ਦੀਆਂ ਸੰਗ੍ਰਾਂਦਾਂ ਦਾ ਬਹੁਤ ਮਹੱਤਵ ਹੈ। ਇਹ ਗਣਿਤ ਵਿੱਦਿਆ ਅਨੁਸਾਰ ਆਉਂਦੀਆਂ ਹਨ, ਇਹਨਾਂ ਨੂੰ ਮਰਜ਼ੀ ਨਾਲ ਮਿਥਣਾ, ਖਗੋਲ ਵਿੱਦਿਆ ਦਾ ਮਜ਼ਾਕ ਉਡਾਉਣਾ ਹੈ”। ਇਸ ਸਬੰਧੀ ਬੇਨਤੀ ਹੈ ਕਿ ਜਿਹੜੇ ਸਵਾਲ ਦਾ ਜਵਾਬ ਦਿੱਤਾ ਜਾ ਚੁਕਾ ਹੋਵੇ, ਉਸੇ ਸਵਾਲ ਨੂੰ ਸ਼ਬਦਾਂ `ਚ ਹੇਰ-ਫੇਰ ਕਰਕੇ ਦੁਹਰਾਉਣਾ, ਕਿਸੇ ਤਰ੍ਹਾਂ ਵੀ ਬੀਬੀ ਦੀ ਸੁਹਿਰਦਤਾ ਨਹੀ ਮੰਨੀ ਜਾ ਸਕਦੀ। ਇਸ ਸਵਾਲ ਦਾ ਜਵਾਬ ਪਿਛਲੇ ਲੇਖ ਵਿੱਚ ਬਹੁਤ ਵਿਸਥਾਰ ਨਾਲ ਦਿੱਤਾ ਜਾ ਚੁੱਕਾ ਹੈ। (ਟਿੱਪਣੀ #3 ਪੜ੍ਹੋ) ਹਾਂ! ਇਕ ਗੱਲ ਤਾਂ ਸਪੱਸ਼ਟ ਹੈ ਕੇ ਬੀਬੀ ਨੇ ਜਾਂ ਤਾਂ ਮੇਰਾ ਜਵਾਬ ਪੜ੍ਹਿਆ ਨਹੀ,