ਆਪਣਾ ਆਪਣਾ ਜੱਥੇਦਾਰ ! (ਨਿੱਕੀ ਕਹਾਣੀ)
ਟਿਰਿੰਨ... ਟਿਰਿੰਨ...ਟਿਰਿੰਨ...! ਹੈਲੋ ! ਜੱਥੇਦਾਰ ਜੀ ਬੋਲ ਰਹੇ ਨੇ ?
ਹਾਂਜੀ ਬੋਲੋ ! (ਅੱਗੋ ਜਵਾਬ ਆਇਆ)
ਅਸੀਂ ਦਿੱਲੀ ਦੇ ਕੁਝ ਪੰਜਾਹ ਕੁ ਸਿੱਖ ਬੈਠੇ ਹਾਂ ਤੇ ਵਿਚਾਰ ਚਲ ਰਹੀ ਸੀ ! ਅਸੀਂ ਤੁਹਾਨੂੰ ਪੁਛਣਾ ਚਾਹੁੰਦੇ ਹਾਂ ਕੀ ਵਿਵਾਦਿਤ ਫਿਲਮ ਬਾਰੇ ਤੁਸੀਂ ਕੀ ਕਰ ਰਹੇ ਹੋ ? (ਫਤਿਹ ਦੀ ਸਾਂਝ ਤੋਂ ਬਾਅਦ ਦਰਸ਼ਨ ਸਿੰਘ ਨੇ ਪੁਛਿਆ)
ਜੱਥੇਦਾਰ : ਅਸੀਂ ਲੈ ਲਿਆ ਸਟੇਪ ! ਅਸੀਂ ਪੰਜਾਬ ਵਿੱਚ ਬੰਦ ਕਰਵਾ ਲਿੱਤੀ ਹੈ !
ਦਰਸ਼ਨ ਸਿੰਘ : ਪਰ ਬਾਕੀ ਸਟੇਟਾਂ ਬਾਰੇ ਕੀ ਹੋਵੇਗਾ ? ਤੁਸੀਂ ਕੋਈ ਹੁਕਮਨਾਮਾ ਜਾਰੀ ਕਿਓਂ ਨਹੀਂ ਕਰਦੇ ?
ਜੱਥੇਦਾਰ : ਇਸ ਬਾਬਤ ਕੋਈ ਹੁਕਮਨਾਮਾ ਜਾਰੀ ਨਹੀਂ ਹੋ ਸਕਦਾ ! ਇਹ ਰਵਾਇਤ ਨਹੀਂ ਹੈ !
ਦਰਸ਼ਨ ਸਿੰਘ : ਪਰ ਤੁਸੀਂ ਸੰਗਤਾਂ ਨੂੰ ਅਪੀਲ ਤਾਂ ਕਰ ਸਕਦੇ ਹੋ ਕੀ ਓਹ ਫਿਲਮ ਨਾ ਵੇਖਣ ! ਇਸ ਨਾਲ ਆਮ ਸੰਗਤਾਂ ਵਿੱਚ ਸੰਦੇਸ਼ ਤਾਂ ਜਾਵੇਗਾ !
ਜੱਥੇਦਾਰ : ਨਹੀਂ ਅਸੀਂ ਕੋਈ ਸੰਦੇਸ਼ ਨਹੀਂ ਦੇ ਸਕਦੇ ! ਅਸੀਂ ਪੰਜਾਬ ਵਿੱਚ ਕਰ ਲਿਆ ਹੈ ! ਦਿੱਲੀ ਵਿੱਚ ਤੁਸੀਂ ਆਪਣਾ ਵੇਖੋ ! ਦਿੱਲੀ ਵਿੱਚ ਉਪਰਾਲਾ ਤੁਸੀਂ ਆਪ ਕਰ ਲਵੋ !ਦਰਸ਼ਨ ਸਿੰਘ : ਮਤਲਬ ? ਫਿਰ ਤੁਸੀਂ ਸਾਡੇ ਨਾਲ ਹੋ ਨਾ ?
ਟੂੰ... ਟੂੰ...ਟੂੰ...!! (ਫੋਨ ਕੱਟ ਜਾਉਂਦਾ ਹੈ)
ਬਲਵਿੰਦਰ ਸਿੰਘ (ਦਰਸ਼ਨ ਸਿੰਘ ਨੂੰ) : ਜੱਥੇਦਾਰ ਜੀ ਕਹਿਣਾ ਚਾਹ ਰਹੇ ਨੇ ਕੀ ਓਹ ਸਿਰਫ ਪੰਜਾਬ ਵਾਸਤੇ ਜੱਥੇਦਾਰ ਹਨ ! ਦਿੱਲੀ ਵਿੱਚ ਅਸੀਂ ਆਪਣਾ (ਆਪਣਾ ਦਿੱਲੀ ਦਾ ਜੱਥੇਦਾਰ) ਵੇਖ ਲਈਏ ! ਕਿਓਂਕਿ ਜੇਕਰ ਦਿੱਲੀ ਦੇ ਮਸਲੇ ਦਿੱਲੀ ਦੇ ਸਿੱਖਾਂ ਨੇ ਆਪ ਹੀ ਵੇਖਣੇ ਹਨ ਤਾਂ ਫਿਰ ਹਰ ਸਟੇਟ ਦਾ ਵਖਰਾ ਵਖਰਾ ਜੱਥੇਦਾਰ (ਉਸ ਸਟੇਟ ਦੇ ਸਿੱਖਾਂ ਦੇ ਹਿਤਾਂ ਦੀ ਰਾਖੀ ਲਈ) ਥਾਪ ਲਵੋ ! ਵੈਸੇ ਭੀ ਪਹਿਲਾਂ ਮਿਸਲਾਂ ਦਾ ਆਪਣਾ ਆਪਣਾ ਜੱਥੇਦਾਰ ਤਾਂ ਹੁੰਦਾ ਹੀ ਸੀ ! ਪੁਰਾਤਨ ਰਵਾਇਤਾਂ ਦੀ ਰਾਖੀ ਸਾਨੂੰ ਕਰਨੀ ਚਾਹੀਦੀ ਹੈ ! ਜੱਥੇਦਾਰ ਜੀ ਵੀ ਤਾਂ ਰਵਾਇਤਾਂ ਦੀ ਗੱਲ ਕਰ ਹੀ ਰਹੇ ਸੀ !
ਦਰਸ਼ਨ ਸਿੰਘ : ਇਹ ਤੁਸੀਂ ਇੱਕ ਨਵੀਂ ਸੋਚ ਦੇ ਦਿੱਤੀ, ਇਸ ਤਰੀਕੇ ਤੇ ਮੈਂ ਸੋਚਿਆ ਹੀ ਨਹੀਂ ਸੀ ! ਉੰਮੀਦ ਹੈ ਕੀ ਬਾਕੀ ਸਿੱਖ ਵੀ ਇਸ ਬਾਬਤ ਸੋਚਣਗੇ !
ਬਲਵਿੰਦਰ ਸਿੰਘ ਬਾਈਸਨ